ਪ੍ਰਸੰਗ ਕ੍ਰਮਾਂਕ 17: ਜਥੇਦਾਰ ਸਾਹਿਬ ਦਾ ਪਰਿਵਾਰ ਤੰਬਾਕੂ ਕਿਉਂ ਪੀਂਦਾ ਹੈ?

Spread the love

ਪ੍ਰਸੰਗ ਕ੍ਰਮਾਂਕ 17: ਜਥੇਦਾਰ ਸਾਹਿਬ ਦਾ ਪਰਿਵਾਰ ਤੰਬਾਕੂ ਕਿਉਂ ਪੀਂਦਾ ਹੈ?

  (ਸਫ਼ਰ-ਏ-ਪਾਤਸ਼ਾਹੀ ਨੌਵੀਂ — ਸ਼ਹੀਦੀ ਮਾਰਗ ਯਾਤਰਾ)

ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਕਈ ਵਾਰ ਇਤਿਹਾਸ ਕੇਵਲ ਗ੍ਰੰਥਾਂ ਦੇ ਪੀਲੇ ਪੈ ਚੁੱਕੇ ਪੰਨਿਆਂ ਵਿੱਚ ਹੀ ਨਹੀਂ ਮਿਲਦਾ, ਉਹ ਟੁੱਟੇ ਹੋਏ ਘਰਾਂ ਦੀਆਂ ਦੀਵਾਰਾਂ ਵਿੱਚ, ਬੁੱਝ ਚੁੱਕੀਆਂ ਅੱਖਾਂ ਵਿੱਚ ਅਤੇ ਸਮੇਂ ਦੀ ਮਾਰ ਨਾਲ ਵਿਖਰ ਚੁੱਕੇ ਪਰਿਵਾਰਾਂ ਦੀ ਮੌਨ ਪੀੜ ਵਿੱਚ ਵੀ ਜੀਵੰਤ ਰਹਿੰਦਾ ਹੈ। ਅੱਜ ਜੋ ਵੀਡੀਓ ਕਲਿੱਪ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ, ਉਹ ਕੇਵਲ ਇੱਕ ਦ੍ਰਿਸ਼ ਨਹੀਂ, ਸਗੋਂ ਇੱਕ ਐਸਾ ਮੌਨ ਇਤਿਹਾਸ ਹੈ, ਜਿਸਦੀ ਹਰ ਇੱਕ ਝਲਕ ਦੇ ਪਿੱਛੇ ਪਿਛਲੇ ਚਾਰ-ਪੰਜ ਸਾਲਾਂ ਦੀ ਤਪੱਸਿਆ, ਸੰਘਰਸ਼, ਅਧਿਐਨ, ਵੇਦਨਾ ਅਤੇ ਅਣਗਿਣਤ ਜਾਗੀਆਂ ਹੋਈਆਂ ਰਾਤਾਂ ਦਾ ਸੱਚ ਲੁਕਿਆ ਹੋਇਆ ਹੈ। ਇਹ ਕੋਈ ਆਮ ਕਥਾ ਨਹੀਂ, ਸਗੋਂ ਉਸ ਪਰਿਵਾਰ ਦੀ ਕਰੂਣ ਗਾਥਾ ਹੈ, ਜਿਸਦੇ ਮੁਖੀ ਨੂੰ ਖੁਦ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕਰ-ਕਮਲਾਂ ਨਾਲ ਸਨਮਾਨਿਤ ਕਰ ਜਥੇਦਾਰ ਨਿਯੁਕਤ ਕੀਤਾ ਸੀ। ਜਿਸ ‘ਜਥੇਦਾਰ’ ਸ਼ਬਦ ਨੂੰ ਸਿੱਖ ਪਰੰਪਰਾ ਵਿੱਚ ਸ਼ਰਧਾ, ਮਰਯਾਦਾ ਅਤੇ ਗੌਰਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਸੇ ਵੰਸ਼ ਦੀ ਮੌਜੂਦਾ ਹਾਲਤ ਜਦੋਂ ਸਾਡੇ ਸਾਹਮਣੇ ਆਈ, ਤਾਂ ਆਤਮਾ ਅੰਦਰ ਤੱਕ ਕੰਬ ਉੱਠੀ।

ਇਹ ਬਹੁਤ ਹੀ ਪੀੜਾਦਾਇਕ ਵਿਸ਼ਾ ਸੀ ਕਿ ਗੁਰੂ ਸਾਹਿਬ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਉਹ ਪਰਿਵਾਰ ਸਮੇਂ ਦੀਆਂ ਠੋਕਰਾਂ ਨਾਲ ਇੰਨਾ ਟੁੱਟ ਚੁੱਕਾ ਸੀ ਕਿ ਉਸਦੀ ਜ਼ਿੰਦਗੀ ਵਿੱਚ ਗਰੀਬੀ, ਉਪੇਖਾ ਅਤੇ ਸਮਾਜਿਕ ਵਿਸਮ੍ਰਿਤੀ ਦੇ ਨਾਲ-ਨਾਲ ਸ਼ਰਾਬ ਅਤੇ ਤੰਬਾਕੂ ਵਰਗੇ ਨਸ਼ਿਆਂ ਨੇ ਵੀ ਆਪਣੀ ਜਗ੍ਹਾ ਬਣਾ ਲਈ ਸੀ। ਇਹ ਪ੍ਰਸ਼ਨ ਕੇਵਲ ਇੱਕ ਪਰਿਵਾਰ ਦਾ ਨਹੀਂ ਸੀ, ਸਗੋਂ ਪੂਰੀ ਕੌਮ ਦੀ ਆਤਮਾ ਦੇ ਸਾਹਮਣੇ ਖੜ੍ਹਾ ਇੱਕ ਮੌਨ ਪ੍ਰਸ਼ਨ ਸੀ ਕਿ ਆਖਿਰ ਇਤਿਹਾਸ ਦੇ ਉਹ ਦੀਵੇ, ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ, ਉਹ ਸਮੇਂ ਦੀ ਧੂੜ ਵਿੱਚ ਇੰਨੇ ਇਕੱਲੇ ਅਤੇ ਬੇਸਹਾਰਾ ਕਿਵੇਂ ਛੱਡ ਦਿੱਤੇ ਗਏ? ਪਰ ਇਤਿਹਾਸ ਦਾ ਦੂਜਾ ਪਾਸਾ ਉਨਾ ਹੀ ਰੋਸ਼ਨ ਹੈ, ਕਿਉਂਕਿ ਜਦੋਂ-ਜਦੋਂ ਮਨੁੱਖਤਾ ਥੱਕਦੀ ਹੈ, ਗੁਰੂ ਸਾਹਿਬ ਖੁਦ ਕਿਸੇ ਨਾ ਕਿਸੇ ਰੂਪ ਵਿੱਚ ਸਹਾਰਾ ਬਣ ਕੇ ਪ੍ਰਗਟ ਹੁੰਦੇ ਹਨ। ਇਸ ਪਰਿਵਾਰ ਦੀ ਜ਼ਿੰਦਗੀ ਵਿੱਚ ਵੀ ਉਹੀ ਕਿਰਪਾ ਹੋਈ। ਟੀਮ ਖੋਜ-ਵਿਚਾਰ ਨੇ ਜਦੋਂ ਇਸ ਇਤਿਹਾਸ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ, ਤਾਂ ਇਹ ਕੇਵਲ ਇੱਕ ਖੋਜ ਨਹੀਂ ਰਹੀ, ਸਗੋਂ ਇੱਕ ਆਤਮਿਕ ਜ਼ਿੰਮੇਵਾਰੀ ਬਣ ਗਈ।

ਸੰਗਤ ਜੀ, ਇਸ ਪੂਰੇ ਇਤਿਹਾਸ ਨੂੰ ਖੋਜ ਕੱਢਣਾ ਕੋਈ ਆਸਾਨ ਕਾਰਜ ਨਹੀਂ ਸੀ। ਅਨੇਕ ਐਸੇ ਤੱਥ ਸਨ, ਜੋ ਸਾਲਾਂ ਤੋਂ ਮੌਨ ਪਏ ਹੋਏ ਹਣ। ਕਈ ਲੋਕਾਂ ਦੇ ਦਰਵਾਜ਼ਿਆਂ ‘ਤੇ ਵਾਰ-ਵਾਰ ਜਾਣਾ ਪਿਆ, ਬਜ਼ੁਰਗਾਂ ਅੱਗੇ ਨਿਮਰਤਾ ਨਾਲ ਬੇਨਤੀਆਂ ਕਰਣੀਆਂ ਪਈਆਂ, ਪੁਰਾਤਨ ਗ੍ਰੰਥਾਂ ਦੇ ਧੁੰਦਲੇ ਅੱਖਰਾਂ ਨੂੰ ਰਾਤਾਂ ਨ਼ੂੰ ਜਾਗ ਕੇ ਪੜ੍ਹਨਾ ਪਿਆ। ਕਿਤੇ ਇਤਿਹਾਸ ਅਧੂਰਾ ਮਿਲਿਆ, ਕਿਤੇ ਟੁੱਟੀਆਂ ਯਾਦਾਂ ਵਿੱਚ ਲੁਕਿਆ ਮਿਲਿਆ ਅਤੇ ਕਿਤੇ ਲੋਕਾਂ ਦੀ ਉਪੇਖਾ ਹੇਠਾਂ ਦੱਬਿਆ ਮਿਲਿਆ। ਤਦ ਜਾ ਕੇ ਇਹ ਪੀੜਾ-ਭਰਿਆ ਸੱਚ ਸਾਹਮਣੇ ਆਇਆ ਕਿ ਸ਼ਹੀਦੀ ਮਾਰਗ ਦਾ ਇਹ ਅਧਿਆਇ ਕੇਵਲ ਘਟਨਾਵਾਂ ਦਾ ਵਰਣਨ ਨਹੀਂ, ਸਗੋਂ ਵਿਸਮ੍ਰਿਤ ਹੋ ਰਹੀ ਵਿਰਾਸਤ ਦਾ ਮੌਨ ਵਿਲਾਪ ਹੈ।

ਇਸ ਇਤਿਹਾਸਕ ਯਾਤਰਾ ਦੌਰਾਨ ਜਦੋਂ ਟੀਮ ਖੋਜ-ਵਿਚਾਰ ਕਰਹਾਲੀ ਪਿੰਡ ਪਹੁੰਚੀ, ਤਾਂ ਐਸਾ ਪ੍ਰਤੀਤ ਹੋਇਆ ਜਿਵੇਂ ਸਮਾਂ ਆਪ ਹੀ ਪਿੱਛੇ ਮੁੜ ਰਿਹਾ ਹੋਵੇ। ਇਸ ਪਵਿੱਤਰ ਧਰਤੀ ‘ਤੇ ਗੁਰਦੁਆਰਾ ਚਰਨ-ਕਮਲ ਸਾਹਿਬ ਸੁਸ਼ੋਭਿਤ ਹੈ, ਜਿੱਥੇ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਸੀ ਅਤੇ ਇਥੋਂ ਹੀ ਆਪ ਜੀ ਨੇ ਚੀਕਾ ਪਿੰਡ ਵੱਲ ਪ੍ਰਸਥਾਨ ਕੀਤਾ ਸੀ। ਬਾਅਦ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਸ ਸਥਾਨ ‘ਤੇ ਪਧਾਰੇ। ਜਿਸ ਰੁੱਖ ਹੇਠ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ, ਉਹ ਅੱਜ ਭਾਵੇਂ ਮੌਜੂਦ ਨਹੀਂ ਹੈ, ਪਰ ਉਸਦੀ ਯਾਦ ਅੱਜ ਵੀ ਇਸ ਧਰਤੀ ਦੀ ਹਵਾ ਵਿੱਚ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ। ਪਟਿਆਲਾ ਤੋਂ ਲਗਭਗ ਚਾਲੀ-ਇਕਤਾਲੀ ਕਿਲੋਮੀਟਰ ਦੂਰ ਸਥਿਤ ਇਹ ਪਿੰਡ ਇਤਿਹਾਸਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਐਸਾ ਲੱਗਦਾ ਹੈ ਜਿਵੇਂ ਇਸ ਮਿੱਟੀ ਦਾ ਹਰ ਇੱਕ ਕਣ ਅੱਜ ਵੀ ਗੁਰੂ ਚਰਨਾਂ ਦੀ ਆਹਟ ਨੂੰ ਆਪਣੇ ਅੰਦਰ ਸੰਭਾਲੇ ਬੈਠਾ ਹੈ।

ਬੈਕਗ੍ਰਾਊੱਡ ਮਿਊਜ਼ਿਕ: ਸਮੇਂ ਦੀ ਧੂੜ ਹਟਾਉਂਦੀ ਹੋਈ ਮਰਮਸਪਰਸ਼ੀ ਸੁਰ-ਲਹਿਰ ਦਰਸ਼ਕ ਨੂੰ ਇਤਿਹਾਸ ਦੀਆਂ ਗਹਿਰਾਈਆਂ ਵਿੱਚ ਲੈ ਜਾਂਦੀ ਹੈ।

ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਮਾਨੋ ਇਹ ਅਹਿਸਾਸ ਕਰਵਾਉਂਦੀ ਹੈ ਕਿ ਇਤਿਹਾਸ ਕਦੇ ਮਰਦਾ ਨਹੀਂ, ਉਹ ਕੇਵਲ ਕਿਸੇ ਐਸੇ ਦਿਲ ਦੀ ਉਡੀਕ ਕਰਦਾ ਹੈ, ਜੋ ਉਸਨੂੰ ਸ਼ਰਧਾ ਨਾਲ ਪੁਕਾਰ ਸਕੇ।

ਬੈਕਗ੍ਰਾਊੱਡ ਮਿਊਜ਼ਿਕ: ਗੁਰੂ ਚਰਨਾਂ ਦੀ ਯਾਦ ਵਿੱਚ ਰਚੀ ਧੁਨ ਮਨ ਦੇ ਅੰਦਰ ਸ਼ਰਧਾ ਦੀ ਕੰਪਨ ਪੈਦਾ ਕਰਦੀ ਹੈ।

2021 ਈਸਵੀ ਵਿੱਚ ਜਦੋਂ ਟੀਮ ਖੋਜ-ਵਿਚਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਯਾਤਰਾ ਮਾਰਗ ਦੀ ਖੋਜ ਵਿੱਚ ਨਿਕਲੀ, ਤਾਂ ਉਦੇਸ਼ ਕੇਵਲ ਸਥਾਨਾਂ ਦੀ ਪਹਿਚਾਣ ਕਰਨਾ ਨਹੀਂ ਸੀ, ਸਗੋਂ ਉਹਨਾਂ ਪਰਿਵਾਰਾਂ ਨੂੰ ਖੋਜਣਾ ਵੀ ਸੀ, ਜਿਨ੍ਹਾਂ ਦੀਆਂ ਸਾਹਾਂ ਵਿੱਚ ਅੱਜ ਵੀ ਗੁਰੂ ਇਤਿਹਾਸ ਦੀਆਂ ਆਖ਼ਰੀ ਬਚੀਆਂ ਯਾਦਾਂ ਜੀਵੰਤ ਸਨ। ਇਸੀ ਖੋਜ ਦੌਰਾਨ ਜੋ ਪਰਿਵਾਰ ਵੀਡੀਓ ਕਲਿੱਪ ਵਿੱਚ ਦਿਖਾਈ ਦੇ ਰਿਹਾ ਹੈ, ਉਹ ਭਾਈ ਮਤੀਦਾਸ ਜੀ ਦਾ ਵੰਸ਼ਜ ਪਰਿਵਾਰ ਹੈ, ਜਿਸਨੂੰ ਉੱਤਰ ਪ੍ਰਦੇਸ਼ ਦੇ ਬਿਲਾਸਪੁਰ ਖੇਤਰ ਵਿੱਚੋਂ ਖੋਜ ਕੱਢਿਆ ਗਿਆ। ਇਹ ਕੇਵਲ ਇੱਕ ਖੋਜ ਨਹੀਂ ਸੀ, ਸਗੋਂ ਇਤਿਹਾਸ ਦੇ ਇੱਕ ਗੁੰਮ ਹੋ ਚੁੱਕੇ ਅਧਿਆਇ ਦਾ ਮੁੜ ਜਨਮ ਸੀ। ਸਤਿਕਾਰਯੋਗ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੜਗੱਜ ਜੀ ਖੁਦ ਇਸ ਪਰਿਵਾਰ ਦੇ ਨਿਵਾਸ ਸਥਾਨ ‘ਤੇ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ ਸੰਗਤ ਦੇ ਸਹਿਯੋਗ ਨਾਲ ਇਸ ਪਰਿਵਾਰ ਲਈ ਇੱਕ ਵਦਿਆ ਨਿਵਾਸ ਦਾ ਨਿਰਮਾਣ ਵੀ ਸੰਭਵ ਹੋ ਸਕਿਆ। ਅੱਜ ਦੂਰ-ਦੁਰਾਡੇ ਤੋਂ ਸੰਗਤ ਇਸ ਪਰਿਵਾਰ ਕੋਲ ਪਹੁੰਚਦੀ ਹੈ ਅਤੇ ਉਹਨਾਂ ਪੁਰਾਤਨ ਨਿਸ਼ਾਨੀਆਂ ਦੇ ਦਰਸ਼ਨ ਕਰਦੀ ਹੈ, ਜਿਨ੍ਹਾਂ ਨੂੰ ਇਸ ਪਰਿਵਾਰ ਨੇ ਆਪਣੀ ਗਰੀਬੀ ਦੇ ਬਾਵਜੂਦ ਪੀੜੀਆਂ ਤੱਕ ਸੰਭਾਲ ਕੇ ਰੱਖਿਆ।

ਬੈਕਗ੍ਰਾਊੱਡ ਮਿਊਜ਼ਿਕ: ਪਿਛੋਕੜ ਵਿੱਚ ਗੁਰੂ-ਸਮ੍ਰਿਤੀ ਜਗਾਉਂਦੀ ਕੋਮਲ ਆਤਮਿਕ ਧੁਨ ਪ੍ਰਵਾਹਿਤ ਹੋ ਰਹੀ ਹੈ।

ਇਸੇ ਤਰ੍ਹਾਂ ਜਦੋਂ ਭਾਈ ਦਯਾਲਾ ਜੀ ਦੇ ਇਤਿਹਾਸ ਦੀ ਖੋਜ ਸ਼ੁਰੂ ਹੋਈ; ਜਿਨ੍ਹਾਂ ਨੂੰ ਉਬਲਦੇ ਹੋਏ ਪਾਣੀ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ, ਤਾਂ ਉਹਨਾਂ ਦੇ ਵੰਸ਼ਜਾਂ ਦੀ ਪਹਿਚਾਣ ਵੀ ਟੀਮ ਖੋਜ-ਵਿਚਾਰ ਦੇ ਅਥਕ ਯਤਨਾਂ ਨਾਲ ਸੰਭਵ ਹੋ ਸਕੀ। ਦਿੱਲੀ ਵਿੱਚ ਹੋਏ ਇੱਕ ਸਮਾਗਮ ਵਿੱਚ ਇਤਿਹਾਸਕਾਰ ਡਾ. ਭਗਵਾਨ ਸਿੰਘ ਜੀ ਖੋਜੀ ਦੇ ਨਾਲ ਇਹਨਾਂ ਸ਼ਹੀਦ ਪਰਿਵਾਰਾਂ ਦੀ ਹਾਜ਼ਰੀ ਨੇ ਉਸ ਇਤਿਹਾਸ ਨੂੰ ਜੀਵੰਤ ਕਰ ਦਿੱਤਾ, ਜਿਸ ਨੂੰ ਲੋਕ ਕੇਵਲ ਪੁਸਤਕਾਂ ਤੱਕ ਸੀਮਿਤ ਸਮਝਦੇ ਸਨ। ਇਸੀ ਖੋਜ ਦੌਰਾਨ ਕਵੀ ਸੰਤੋਖ ਸਿੰਘ ਜੀ ਵੱਲੋਂ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਉਹ ਪੰਕਤੀਆਂ ਆਤਮਾ ਨੂੰ ਝੰਜੋੜ ਦਿੰਦੀਆਂ ਹਨ, ਜਿਨ੍ਹਾਂ ਵਿੱਚ ਉਹ ਲਿਖਦੇ ਹਨ ਕਿ ਉਹਨਾਂ ਨੇ ਖੁਦ ਭਾਈ ਗਲੌਰਾ ਜੀ ਦੇ ਪਰਿਵਾਰ ਨੂੰ ਬਹੁਤ ਹੀ ਦਯਨੀਆ ਹਾਲਤ ਵਿੱਚ ਜੀਵਨ ਬਤੀਤ ਕਰਦੇ ਹੋਏ ਵੇਖਿਆ ਸੀ। ਉਹਨਾਂ ਲਿਖਿਆ ਕਿ ਇਹ ਗਰੀਬ ਪਰਿਵਾਰ ਸਿੱਖ ਕੌਮ ਦੇ ਸਹਾਰੇ ਦਾ ਅਧਿਕਾਰੀ ਹੈ। ਪਰ ਕਿੰਨਾ ਦੁੱਖਦਾਈ ਹੈ ਕਿ ਸੌ ਸਾਲਾਂ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਨੇ ਵੀ ਉਸ ਪੁਕਾਰ ਨੂੰ ਸੁਣਨ ਦਾ ਯਤਨ ਨਹੀਂ ਕੀਤਾ। ਨਾ ਜਾਣੇ ਐਸੇ ਕਿੰਨੇ ਪਰਿਵਾਰ ਹੋਣਗੇ, ਜੋ ਇਤਿਹਾਸ ਦੀਆਂ ਹਨੇਰੀਆਂ ਗਲੀਆਂ ਵਿੱਚ ਅੱਜ ਵੀ ਮੌਨ ਖੜ੍ਹੇ ਸਹਾਇਤਾ ਦੀ ਉਡੀਕ ਕਰ ਰਹੇ ਹਨ।

ਜਦੋਂ ਇਹ ਇਤਿਹਾਸਕ ਖੋਜ ਪਿੰਡ ਚੀਕਾ ਪਹੁੰਚੀ, ਤਾਂ ਰਸਤੇ ਵਿੱਚ ਇੱਕ ਵਡਾ ਗੁਰਦੁਆਰਾ ਦਿਖਾਈ ਦਿੱਤਾ — “ਸ਼ਹੀਦੀ ਮਾਰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।” ਬਹੁਤ ਸੁੰਦਰ ਤਰੀਕੇ ਨਾਲ ਬਣਿਆ ਇਹ ਸਥਾਨ ਆਪਣੀ ਵਿਸ਼ਾਲ ਪਾਲਕੀ ਅਤੇ ਆਕਰਸ਼ਕ ਸਰੂਪ ਕਾਰਨ ਦੂਰੋਂ ਹੀ ਸ਼ਰਧਾ ਪੈਦਾ ਕਰਦਾ ਹੈ। ਐਸਾ ਪ੍ਰਤੀਤ ਹੁੰਦਾ ਹੈ ਜਿਵੇਂ ਜੇਕਰ ਇਸ ਪਾਲਕੀ ਨੂੰ ਸੋਨੇ ਨਾਲ ਵੀ ਮੜ੍ਹ ਦਿੱਤਾ ਜਾਵੇ, ਤਾਂ ਵੀ ਇਸਦੀ ਸੁੰਦਰਤਾ ਵਿੱਚ ਕੋਈ ਘਾਟ ਨਾ ਆਵੇ। ਪਰ ਜਦੋਂ ਸਥਾਨਕ ਬਜ਼ੁਰਗਾਂ ਤੋਂ ਇਸ ਸਥਾਨ ਬਾਰੇ ਜਾਣਕਾਰੀ ਲਈ ਗਈ, ਤਾਂ ਉਹਨਾਂ ਨੇ ਦੱਸਿਆ ਕਿ ਇਹ ਗੁਰਦੁਆਰਾ ਕੇਵਲ ਉਸ ਮਾਰਗ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜਿੱਥੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਜ਼ਰੇ ਸਨ। ਅਸਲ ਇਤਿਹਾਸਕ ਸੰਬੰਧ ਪਿੰਡ ਦੇ ਅੰਦਰ ਸਥਿਤ ਉਸ ਸਥਾਨ ਨਾਲ ਹੈ, ਜੋ ਗਲੌਰਾ ਮਸੰਦ ਦੇ ਨਿਵਾਸ ਨਾਲ ਜੁੜਿਆ ਹੋਇਆ ਹੈ। ਇਹ ਸੁਣ ਕੇ ਮਨ ਅੰਦਰ ਤੱਕ ਵਿਚਾਰਾਂ ਵਿੱਚ ਡੁੱਬ ਗਿਆ ਕਿ ਇਤਿਹਾਸ ਦਾ ਅਸਲ ਕੇਂਦਰ ਕਿਤੇ ਹੋਰ ਸੀ ਅਤੇ ਸਮੇਂ ਨੇ ਯਾਦ ਦਾ ਕੇਂਦਰ ਕਿਤੇ ਹੋਰ ਬਣਾ ਦਿੱਤਾ। ਇਹੀ ਇਤਿਹਾਸ ਦੀ ਸਭ ਤੋਂ ਵੱਡੀ ਵਿਡੰਬਨਾ ਹੈ,  ਕਈ ਵਾਰ ਸੱਚ ਮੌਨ ਕੋਨਿਆਂ ਵਿੱਚ ਪਿਆ ਰਹਿੰਦਾ ਹੈ ਅਤੇ ਚਮਕ-ਦਮਕ ਕੇਵਲ ਪ੍ਰਤੀਕ ਬਣ ਕੇ ਰਹਿ ਜਾਂਦੀ ਹੈ।

ਜਦੋਂ ਟੀਮ ਖੋਜ-ਵਿਚਾਰ ਪਿੰਡ ਚੀਕਾ ਦੇ ਅੰਦਰ ਸਥਿਤ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ, ਜਿੱਥੇ ਇਤਿਹਾਸ ਦੀਆਂ ਆਖ਼ਰੀ ਧੜਕਣਾਂ ਨੂੰ ਖੋਜਣ ਦਾ ਯਤਨ ਕੀਤਾ ਜਾ ਰਿਹਾ ਸੀ, ਤਦ ਮਨ ਵਿੱਚ ਇੱਕ ਡੂੰਘੀ ਆਸ ਸੀ ਕਿ ਸ਼ਾਇਦ ਇੱਥੋਂ ਗਲੌਰਾ ਮਸੰਦ ਦੇ ਪਰਿਵਾਰ ਬਾਰੇ ਕੋਈ ਸੂਤਰ ਪ੍ਰਾਪਤ ਹੋ ਜਾਵੇ। ਪਰੰਤੂ ਜਦੋਂ ਉੱਥੇ ਮੌਜੂਦ ਲੋਕਾਂ ਤੋਂ ਇਸ ਵਿਸ਼ੇ ਵਿੱਚ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਗਈ, ਤਾਂ ਜ਼ਿਆਦਾਤਰ ਨੇ ਅਣਜਾਣਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਪਰਿਵਾਰ ਬਾਰੇ ਕੁਝ ਵੀ ਪਤਾ ਨਹੀਂ ਹੈ। ਇਹ ਜਵਾਬ ਕੇਵਲ ਨਿਰਾਸ਼ਾਜਨਕ ਹੀ ਨਹੀਂ ਸੀ, ਸਗੋਂ ਅੰਦਰ ਕਿਤੇ ਇੱਕ ਡੂੰਘੀ ਪੀੜਾ ਪੈਦਾ ਕਰ ਰਿਹਾ ਸੀ। ਐਸਾ ਪ੍ਰਤੀਤ ਹੋ ਰਿਹਾ ਸੀ ਮਾਨੋ ਇਤਿਹਾਸ ਆਪ ਹੀ ਆਪਣੇ ਘਰ ਵਿੱਚ ਅਨਾਥ ਹੋ ਕੇ ਖੜ੍ਹਾ ਹੋਵੇ। ਜਦੋਂ ਹਰਿਆਣਾ ਰਾਜ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਸਥਾਪਿਤ ਕਰਕੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਗਈ, ਤਦ ਉੱਥੋਂ ਜੋ ਜਵਾਬ ਪ੍ਰਾਪਤ ਹੋਇਆ, ਉਸਨੇ ਆਤਮਾ ਨੂੰ ਅੰਦਰ ਤੱਕ ਵਿਛੋੜ ਦਿੱਤਾ। ਕਿਹਾ ਗਿਆ- “ਮਰੇ ਹੋਏ ਅਤੇ ਦੱਬੇ ਹੋਏ ਮੁਰਦਿਆਂ ਨੂੰ ਖੋਦਣ ਦੀ ਕੀ ਲੋੜ ਹੈ?”

ਇਹ ਵਾਕ ਕੇਵਲ ਇੱਕ ਜਵਾਬ ਨਹੀਂ ਸੀ, ਸਗੋਂ ਉਸ ਮਾਨਸਿਕਤਾ ਦਾ ਪ੍ਰਤੀਕ ਸੀ, ਜਿਸਨੇ ਸਾਲਾਂ ਤੋਂ ਅਨੇਕ ਇਤਿਹਾਸਕ ਪਰਿਵਾਰਾਂ ਨੂੰ ਵਿਸਮ੍ਰਿਤੀ ਦੇ ਅੰਧਕਾਰ ਵਿੱਚ ਧੱਕੇਲ ਦਿੱਤਾ। ਪਰੰਤੂ ਮਨ ਨੂੰ ਚੈਨ ਨਹੀਂ ਆਇਆ। ਅੰਦਰ ਕਿਤੇ ਇੱਕ ਦ੍ਰਿੜ੍ਹ ਵਿਸ਼ਵਾਸ ਲਗਾਤਾਰ ਜਨਮ ਲੈ ਰਿਹਾ ਸੀ ਕਿ ਜੇਕਰ ਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਗ੍ਰੰਥਾਂ ਵਿੱਚ ਇਸ ਪਰਿਵਾਰ ਦਾ ਉਲੇਖ ਕਰ ਰਹੇ ਹਨ, ਤਾਂ ਨਿਸ਼ਚਿਤ ਹੀ ਇਤਿਹਾਸ ਦੀ ਉਹ ਲੜੀ ਕਿਤੇ ਨਾ ਕਿਤੇ ਅੱਜ ਵੀ ਜੀਵੰਤ ਹੋਵੇਗੀ। ਉਸੇ ਪਲ ਮਨ ਹੀ ਮਨ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ- “ਹੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ! ਇਹ ਕਾਰਜ ਹੁਣ ਤੁਹਾਡਾ ਹੀ ਹੈ। ਜੇ ਇਹ ਸੇਵਾ ਤੁਸੀਂ ਸਾਨੂੰ ਪ੍ਰਦਾਨ ਕੀਤੀ ਹੈ, ਤਾਂ ਇਸਦੀ ਪੂਰਨਤਾ ਵੀ ਤੁਹਾਡੀ ਹੀ ਕਿਰਪਾ ਨਾਲ ਸੰਭਵ ਹੋਵੇਗੀ। ਸਾਡੀ ਬਾਂਹ ਫੜ ਕੇ ਇਸ ਮਹਾਨ ਕਾਰਜ ਨੂੰ ਤੁਸੀਂ ਹੀ ਸੰਪੰਨ ਕਰਵਾਓ।”

ਉਸ ਤੋਂ ਬਾਅਦ ਇਹ ਖੋਜ ਕੇਵਲ ਇੱਕ ਇਤਿਹਾਸਕ ਯਤਨ ਨਹੀਂ ਰਹੀ, ਸਗੋਂ ਇੱਕ ਆਤਮਿਕ ਯਾਤਰਾ ਬਣ ਗਈ। ਇਤਿਹਾਸਕ ਤੱਥਾਂ ਦੇ ਆਧਾਰ ‘ਤੇ ਪਿੰਡ ਚੀਕਾ ਦੇ ਅਨੇਕ ਚੱਕਰ ਲਗਾਏ ਗਏ। ਪੁਰਾਣੇ ਬਜ਼ੁਰਗਾਂ ਨਾਲ ਭੇਟ ਕੀਤੀ ਗਈ, ਭੁੱਲੀਆਂ-ਬਿਸਰੀਆਂ ਯਾਦਾਂ ਨੂੰ ਜੋੜਣ ਦਾ ਯਤਨ ਕੀਤਾ ਗਿਆ। ਇੱਥੋਂ ਤੱਕ ਕਿ ਹਰਿਦੁਆਰ ਜਾ ਕੇ ਪੰਡਿਤਾਂ ਦੇ ਵੰਸ਼ਾਵਲੀ ਰਿਕਾਰਡ ਤੱਕ ਖੰਗਾਲੇ ਗਏ। ਅਣਗਿਣਤ ਮੁਸ਼ਕਲਾਂ, ਨਿਰਾਸ਼ਾਵਾਂ ਅਤੇ ਉਡੀਕਾਂ ਤੋਂ ਬਾਅਦ ਆਖ਼ਿਰਕਾਰ ਉਸ ਗਲੌਰਾ ਪਰਿਵਾਰ ਦੀ ਜਾਣਕਾਰੀ ਪ੍ਰਾਪਤ ਹੋ ਹੀ ਗਈ। ਐਸਾ ਪ੍ਰਤੀਤ ਹੋਇਆ ਮਾਨੋ ਇਤਿਹਾਸ ਨੇ ਸਾਲਾਂ ਬਾਅਦ ਪਹਿਲੀ ਵਾਰ ਆਪਣਾ ਮੌਨ ਤੋੜਿਆ ਹੋਵੇ।

ਜਦੋਂ ਟੀਮ ਮੁੜ ਪਿੰਡ ਚੀਕਾ ਪਹੁੰਚੀ ਅਤੇ ਪਿੰਡਵਾਸੀਆਂ ਨਾਲ ਉਸ ਪਰਿਵਾਰ ਬਾਰੇ ਗੱਲਬਾਤ ਕੀਤੀ, ਤਦ ਪਤਾ ਲੱਗਿਆ ਕਿ ਉਹ ਪਰਿਵਾਰ ਅੱਜ ਵੀ ਉਸੇ ਪਿੰਡ ਵਿੱਚ ਨਿਵਾਸ ਕਰਦਾ ਹੈ। ਪਰੰਤੂ ਲੋਕਾਂ ਦੀ ਨਜ਼ਰ ਵਿੱਚ ਉਨ੍ਹਾਂ ਦੀ ਪਹਿਚਾਣ ਹੁਣ ਕੇਵਲ “ਮਸੰਦਾਂ ਦਾ ਪਰਿਵਾਰ” ਹੀ ਰਹਿ ਗਈ ਸੀ। ਲੋਕਾਂ ਨੇ ਕਿਹਾ- “ਉਹ ਤਾਂ ਤੰਬਾਕੂ ਪੀਂਦੇ ਹਨ, ਜਰਦਾ ਚਬਾਉਂਦੇ ਹਨ, ਤੁਸੀਂ ਉਨ੍ਹਾਂ ਨੂੰ ਸਿੱਖੀ ਦੀ ਮੁੱਖਧਾਰਾ ਵਿੱਚ ਕਿਵੇਂ ਲੈ ਕੇ ਆਓਗੇ?” ਇਹ ਸੁਣ ਕੇ ਮਨ ਬਹੁਤ ਵਿਯਥਿਤ ਹੋਇਆ, ਪਰੰਤੂ ਅੰਦਰੋਂ ਇੱਕ ਹੀ ਜਵਾਬ ਨਿਕਲਿਆ- “ਇਹ ਸੇਵਾ ਸਾਨੂੰ ਗੁਰੂ ਸਾਹਿਬ ਤੋਂ ਪ੍ਰਾਪਤ ਹੋਈ ਹੈ, ਅਸੀਂ ਆਪਣੀ ਕੋਸ਼ਿਸ਼ ਜ਼ਰੂਰ ਜਾਰੀ ਰੱਖਾਂਗੇ।”

ਉਸ ਸਮੇਂ ਸਮੂਹ ਸਿੱਖ ਕੌਮ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਗੁਰਪੁਰਬ ਮਨਾ ਰਹੀ ਸੀ। ਮਨ ਵਿੱਚ ਇਹੀ ਵਿਚਾਰ ਉੱਠ ਰਿਹਾ ਸੀ ਕਿ ਸ਼ਾਇਦ ਗੁਰੂ ਸਾਹਿਬ ਆਪ ਹੀ ਇਸ ਪਰਿਵਾਰ ਦੀ ਬਾਂਹ ਫੜਣ ਲਈ ਇਹ ਰਸਤਾ ਪ੍ਰਸ਼ਸਤ ਕਰ ਰਹੇ ਹਨ। ਜੇਕਰ ਇਹ ਪਰਿਵਾਰ ਮੁੜ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਜੇਕਰ ਇਹ ਟੁੱਟੇ ਹੋਏ ਵੰਸ਼ਜ ਮੁੜ ਸਿੱਖੀ ਦੀ ਮੁੱਖਧਾਰਾ ਨਾਲ ਜੋੜੇ ਜਾ ਸਕਣ, ਤਾਂ ਇਸ ਤੋਂ ਵੱਡਾ ਸੌਭਾਗ ਹੋਰ ਕੀ ਹੋ ਸਕਦਾ ਹੈ? ਇਹ ਕੇਵਲ ਇੱਕ ਪਰਿਵਾਰ ਨੂੰ ਜੋੜਨਾ ਨਹੀਂ ਸੀ, ਸਗੋਂ ਇਤਿਹਾਸ ਦੀ ਟੁੱਟੀ ਹੋਈ ਕੜੀ ਨੂੰ ਮੁੜ ਜੀਵੰਤ ਕਰਨਾ ਸੀ।

ਜਦੋਂ ਸਥਾਨਕ ਕਮੇਟੀ ਦੇ ਮੈਂਬਰਾਂ ਤੋਂ ਇਸ ਵਿਸ਼ੇ ਵਿੱਚ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਗਈ, ਤਦ ਉੱਥੋਂ ਵੀ ਨਕਾਰਾਤਮਕ ਜਵਾਬ ਹੀ ਮਿਲਿਆ। ਪਰੰਤੂ ਖੋਜ ਰੁਕਣ ਵਾਲੀ ਨਹੀਂ ਸੀ। ਇਸੇ ਦੌਰਾਨ ਜਦੋਂ ਇਸ ਵਿਸ਼ੇ ‘ਤੇ ਲਾਈਵ ਵੀਡੀਓ ਪ੍ਰਸਾਰਿਤ ਕੀਤੀ ਗਈ, ਤਦ ਗਲੌਰਾ ਪਰਿਵਾਰ ਦੇ ਮੁਖੀ ਬਾਬੂਰਾਮ ਜੀ ਦੀ ਜਾਣਕਾਰੀ ਪ੍ਰਾਪਤ ਹੋਈ। ਇਹ ਪਤਾ ਲੱਗਿਆ ਕਿ ਹੁਣ ਉਹ ਸਿੱਖ ਧਰਮ ਦੇ ਅਨੁਯਾਈ ਨਹੀਂ ਰਹੇ। ਜਦੋਂ ਪਹਿਲੀ ਵਾਰ ਉਨ੍ਹਾਂ ਨਾਲ ਭੇਟ ਹੋਈ ਅਤੇ ਉਨ੍ਹਾਂ ਨੂੰ ਦੌੜ ਕੇ ਗਲਵਕਡੀ ਪਾ ਲੇਇ, ਤਦ ਉਸ ਪਲ ਅੰਦਰ ਐਸਾ ਅਨੁਭਵ ਹੋਇਆ ਮਾਨੋ ਕੋਈ ਗੁੰਮ ਹੋਈ ਵਿਰਾਸਤ ਸਾਲਾਂ ਬਾਅਦ ਮੁੜ ਮਿਲ ਗਈ ਹੋਵੇ। ਅੰਤਰਆਤਮਾ ਵਾਰ-ਵਾਰ ਇਹੀ ਕਹਿ ਰਹੀ ਸੀ- “ਇਹ ਉਹੀ ਪਰਿਵਾਰ ਹੈ, ਜਿਸਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਸਨਮਾਨਿਤ ਕਰ ਜਥੇਦਾਰ ਨਿਯੁਕਤ ਕੀਤਾ ਸੀ।”

ਉਸ ਪਲ ਮਨ ਵਿੱਚ ਇੱਕ ਬਹੁਤ ਪੀੜਾਦਾਇਕ ਵਿਚਾਰ ਵੀ ਉੱਠਿਆ ਕਿ ਸਾਡੀਆਂ ਉੱਚੀਆਂ-ਉੱਚੀਆਂ ਇਮਾਰਤਾਂ, ਸਾਡੇ ਵਡੇ ਭਵਨ ਅਤੇ ਉਨ੍ਹਾਂ ਵਿੱਚ ਲੱਗੇ ਚਮਕਦਾਰ ਪੱਥਰ, ਪਤਾ ਨਹੀਂ ਐਸੇ ਕਿੰਨੇ ਪਰਿਵਾਰਾਂ ਨੂੰ ਗੁਮਨਾਮੀ ਦੇ ਹਨੇਰੇ ਵਿੱਚ ਛੱਡ ਚੁੱਕੇ ਹਨ। ਜਿਨ੍ਹਾਂ ਕਾਰਜਾਂ ਨੂੰ ਸਿੱਖ ਕੌਮ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਾ ਚਾਹੀਦਾ ਸੀ, ਅਸੀਂ ਉਨ੍ਹਾਂ ਤੋਂ ਕੋਸਾਂ ਦੂਰ ਨਿਕਲ ਗਏ। ਅੱਜ ਵੀ ਨਾ ਜਾਣੇ ਕਿੰਨੇ ਐਸੇ ਪਰਿਵਾਰ ਹਨ, ਜੋ ਦਰ-ਦਰ ਭਟਕ ਰਹੇ ਹਨ, ਜਦਕਿ ਕਦੇ ਉਹ ਗੁਰੂ ਸਾਹਿਬ ਦੀ ਵਿਸ਼ੇਸ਼ ਕਿਰਪਾ ਦੇ ਪਾਤਰ ਹੋੰਦੇ ਸਨ. ਉਹ ਕਿਰਪਾ, ਉਹ “ਕਲਾਵਾ”, ਜੋ ਕਦੇ ਇਨ੍ਹਾਂ ਪਰਿਵਾਰਾਂ ਦੀ ਪਹਿਚਾਣ ਹੁੰਦਾ ਸੀ, ਸਮੇਂ ਦੇ ਹਨੇਰੇ ਵਿੱਚ ਕਿਤੇ ਗੁੰਮ ਹੋ ਗਿਆ। ਅੱਜ ਸਾਡੀ ਕਿਰਪਾ ਕਿਸੇ ਹੋਰ ਦਿਸ਼ਾ ਵਿੱਚ ਵਿਸਤ੍ਰਿਤ ਹੈ, ਪਰੰਤੂ ਗੁਰੂ ਦੇ ਆਪਣੇ ਪਰਿਵਾਰ ਹੀ ਵਾੰਜੇ ਰਹਿ ਗਏ।

ਜਦੋਂ ਪਿੰਡਵਾਸੀਆਂ ਨਾਲ ਬੈਠ ਕੇ ਇਸ ਪਰਿਵਾਰ ਨੂੰ ਉਨ੍ਹਾਂ ਦੀ ਅਸਲ ਵਿਰਾਸਤ ਬਾਰੇ ਦੱਸਿਆ ਗਿਆ, ਤਦ ਪਰਿਵਾਰ ਦੇ ਮੁਖੀ ਬਾਬੂਰਾਮ ਜੀ ਧਾਹਾਂ ਮਾਰ ਕੇ ਰੋ ਪਏ। ਉਹ ਵਾਰ-ਵਾਰ ਇਹੀ ਕਹਿ ਰਹੇ ਸਨ- “ਮੈਨੂੰ ਤਾਂ ਇਸ ਵਿਰਾਸਤ ਦੀ ਜਾਣਕਾਰੀ ਹੀ ਨਹੀਂ ਸੀ। ਅਸੀਂ ਤਾਂ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਜੁੜਣਾ ਚਾਹੁੰਦੇ ਹਾਂ। ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ।” ਉਹ ਮਾਹੌਲ ਇੰਨਾ ਭਾਵੁਕ ਅਤੇ ਕਰੂਣਾਮਈ ਸੀ ਕਿ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਚੁੱਕੀਆਂ ਸਨ. ਇਤਿਹਾਸਕਾਰ ਡਾ. ਭਗਵਾਨ ਸਿੰਘ ਖੋਜੀ ਜੀ ਵੀ ਆਪਣੇ ਹੰਜੂਆਂ ਨੂੰ ਰੋਕ ਨਹੀਂ ਸਕੇ. ਉਨ੍ਹਾਂ ਨੇ ਇਸ ਪਰਿਵਾਰ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਕੇ ਉਨ੍ਹਾਂ ਦੇ ਨਾਲ ਬੈਠ ਕੇ ਰੋਂਦੇ ਹੋਏ ਆਪਣੀ ਸਾਂਝ ਪ੍ਰਗਟ ਕੀਤੀ. ਐਸਾ ਪ੍ਰਤੀਤ ਹੋ ਰਿਹਾ ਸੀ ਮਾਨੋ ਸਾਲਾਂ ਤੋਂ ਵਿਛੁੜਿਆ ਹੋਇਆ ਇਤਿਹਾਸ ਅੱਜ ਆਪ ਰੋ ਰਿਹਾ ਹੋਵੇ। ਉੱਥੇ ਮੌਜੂਦ ਸਾਰੇ ਲੋਕ ਇਸ ਪਰਿਵਾਰ ਨੂੰ ਗਲੇ ਲਗਾ ਕੇ, ਆਪਣੇ ਹੰਜੂਆਂ ਰਾਹੀਂ ਉਨ੍ਹਾਂ ਦੇ ਦੁੱਖ ਨੂੰ ਵੰਡਣ ਦਾ ਯਤਨ ਕਰ ਰਹੇ ਸਨ।

ਉਸੇ ਭਾਵਨਾਤਮਕ ਮਾਹੌਲ ਵਿੱਚ ਇਤਿਹਾਸਕਾਰ ਡਾ. ਭਗਵਾਨ ਸਿੰਘ ਖੋਜੀ ਜੀ ਅਚਾਨਕ ਬੋਲ ਪਏ ਕਿ ਸਾਡੀਆਂ ਸੰਸਥਾਵਾਂ, ਸਾਡੀਆਂ ਕਮੇਟੀਆਂ ਅਤੇ ਸਾਡੇ ਧਾਰਮਿਕ ਸੰਗਠਨਾਂ ਨੂੰ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਮੈਂਬਰ ਸਰਦਾਰ ਸਰਬਜੀਤ ਸਿੰਘ ਜੀ ਸਰਨਾ ਨੇ ਵੀ ਆਪਣੇ ਫੇਸਬੁੱਕ ਲੇਖ ਵਿੱਚ ਉਲੇਖ ਕੀਤਾ ਸੀ ਕਿ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਲਈ ਦਿੱਲੀ ਵੱਲ ਜਾ ਰਹੇ ਸਨ, ਤਦ ਉਹ ਗਲੌਰਾ ਮਸੰਦ ਕੋਲ ਠਹਿਰੇ ਸਨ। ਉਸ ਸਮੇਂ ਜਦੋਂ ਗੁਰੂ ਸਾਹਿਬ ਨੇ ਸੰਗਤ ਨੂੰ ਵਾਪਸ ਜਾਣ ਲਈ ਕਿਹਾ, ਤਦ ਸੰਗਤ ਨੇ ਬਹੁਤ ਕਰੂਣ ਭਾਵ ਨਾਲ ਬੇਨਤੀ ਕੀਤੀ ਸੀ ਕਿ ਉਹ ਗੁਰੂ ਸਾਹਿਬ ਦਾ ਵਿਛੋੜਾ ਸਹਿਨ ਨਹੀਂ ਕਰ ਸਕਦੇ। ਤਦ ਗੁਰੂ ਸਾਹਿਬ ਨੇ ਵਚਨ ਕੀਤੇ ਸਨ ਕਿ “ਜੋ ਸ਼ਰਧਾ ਨਾਲ ਇੱਥੇ ਆਵੇਗਾ, ਉਸਨੂੰ ਮੇਰੇ ਦਰਸ਼ਨ ਹੋਣਗੇ ਅਤੇ ਉਸ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ।”

ਅੱਜ ਉਹੀ ਪਰਿਵਾਰ ਧਾਹਾਂ ਮਾਰ-ਮਾਰ ਕੇ ਸੰਗਤ ਨੂੰ ਕਹਿ ਰਿਹਾ ਸੀ- “ਸਾਨੂੰ ਜੋੜ ਲਓ….. ਸਾਨੂੰ ਆਪਣੀ ਮੁੱਖਧਾਰਾ ਵਿੱਚ ਵਾਪਸ ਲੈ ਲਓ…” ਇਹ ਦ੍ਰਿਸ਼ ਕੇਵਲ ਕਰੂਣਾ ਨਹੀਂ, ਸਗੋਂ ਆਤਮਮੰਥਨ ਦਾ ਵਿਸ਼ਾ ਸੀ। ਇਤਿਹਾਸ ਦੀ ਇਹ ਸਭ ਤੋਂ ਵੱਡੀ ਸ਼ੋਕਾਂਤਿਕਾ ਸੀ ਕਿ ਜਿੱਥੇ ਹੋਰ ਧਰਮਾਂ ਦੇ ਲੋਕ ਘਰ-ਘਰ ਜਾ ਕੇ ਆਪਣੇ ਅਨੁਯਾਈਆਂ ਨੂੰ ਜੋੜਣ ਦਾ ਯਤਨ ਕਰ ਰਹੇ ਹਨ, ਉੱਥੇ ਗੁਰੂ ਦੇ ਆਪਣੇ ਸਿੱਖਾਂ ਦਾ ਪਰਿਵਾਰ ਆਪ ਪੁਕਾਰ ਰਿਹਾ ਸੀ ਕਿ “ਸਾਨੂੰ ਆਪਣਾ ਲਓ।” ਉਸ ਪਰਿਵਾਰ ਦੀ ਆਰਥਿਕ ਸਥਿਤੀ ਇੰਨੀ ਦਯਨੀਆ ਸੀ ਕਿ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਤੱਕ ਢੰਗ ਨਾਲ ਪ੍ਰਾਪਤ ਨਹੀਂ ਹੋ ਪਾਂਦੀ ਸੀ। ਪਰੰਤੂ ਇਸਦੇ ਬਾਵਜੂਦ ਉਨ੍ਹਾਂ ਦੇ ਅੰਦਰ ਗੁਰੂ ਘਰ ਨਾਲ ਮੁੜ ਜੁੜਣ ਦੀ ਤੀਬਰ ਇੱਛਾ ਜੀਵੰਤ ਸੀ। ਉਨ੍ਹਾਂ ਨੇ ਵਚਨ ਦਿੱਤਾ ਕਿ ਉਹ ਜ਼ਰੂਰ ਸਿੱਖ ਧਰਮ ਦੀ ਮੁੱਖਧਾਰਾ ਵਿੱਚ ਵਾਪਸ ਆਉਣਾ ਚਾਹੁੰਦੇ ਹਨ।

ਇਹ ਦ੍ਰਿਸ਼ ਮਨ ਨੂੰ ਅੰਦਰ ਤੱਕ ਝੰਜੋੜ ਦੇਣ ਵਾਲਾ ਸੀ। ਇੱਕ ਪਾਸੇ ਕਰੋੜਾਂ ਰੁਪਏ ਖਰਚ ਕਰ ਵਿਸ਼ਾਲ ਲੰਗਰ ਅਤੇ ਸਮਾਗਮ ਕੀਤੇ ਜਾ ਰਹੇ ਹਨ, ਦੂਜੇ ਪਾਸੇ ਗੁਰੂ ਦੇ ਆਪਣੇ ਵੰਸ਼ਜ ਰੋਟੀ ਲਈ ਵੀ ਸੰਘਰਸ਼ ਕਰ ਰਹੇ ਹਨ। ਐਸੇ ਗਰੀਬ ਅਤੇ ਉਪੇਖਿਤ ਪਰਿਵਾਰਾਂ ਦੀ ਬਾਂਹ ਫੜਣਾ ਵੀ ਤਾਂ ਉਨਾ ਹੀ ਜ਼ਰੂਰੀ ਹੈ। ਜੇਕਰ ਇਹ ਪਰਿਵਾਰ ਮੁੜ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ “ਸਿੰਘ” ਸਰੂਪ ਧਾਰਨ ਕਰ ਲਵੇ, ਤਾਂ ਸ਼ਾਇਦ ਉਸ ਦਿਨ ਇਹ ਕਹਿਣ ਦਾ ਸੌਭਾਗ ਮੁੜ ਪ੍ਰਾਪਤ ਹੋਵੇਗਾ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੂੰ ਤੁਸੀਂ ਜਥੇਦਾਰ ਨਿਯੁਕਤ ਕਰ ਗਏ ਸਨ, ਉਨ੍ਹਾਂ ਦੇ ਵੰਸ਼ਜ ਮੁੜ ਗੁਰੂ ਦੀ ਗੋਦ ਵਿੱਚ ਵਾਪਸ ਆ ਗਏ ਹਨ।

ਇੱਕ ਸਥਾਨਕ ਬਜ਼ੁਰਗ ਨੇ ਬਹੁਤ ਹੀ ਪੀੜਾ ਨਾਲ ਦੱਸਿਆ ਕਿ ਸਾਲਾਂ ਤੋਂ ਅਨੇਕ ਸੰਸਥਾਵਾਂ ਅਤੇ ਕਮੇਟੀਆਂ ਇੱਥੇ ਆਉਂਦੀਆਂ ਰਹੀਆਂ। ਸਭ ਨੂੰ ਪਤਾ ਸੀ ਕਿ ਇਹ ਗਲੌਰਾ ਮਸੰਦ ਦਾ ਪਰਿਵਾਰ ਹੈ, ਪਰੰਤੂ ਕਿਸੇ ਨੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਕਿਸੇ ਨੇ ਇਹ ਯਤਨ ਨਹੀਂ ਕੀਤਾ ਕਿ ਉਨ੍ਹਾਂ ਨੂੰ ਮੁੜ ਮੁੱਖਧਾਰਾ ਨਾਲ ਜੋੜਿਆ ਜਾਵੇ, ਕਿਸੇ ਨੇ ਉਨ੍ਹਾਂ ਦੀ ਸਹਾਇਤਾ ਦਾ ਹੱਥ ਨਹੀਂ ਵਧਾਇਆ। ਉਸ ਬਜ਼ੁਰਗ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਟੀਮ ਖੋਜ-ਵਿਚਾਰ ਪ੍ਰਤੀ ਆਭਾਰ ਪ੍ਰਗਟ ਕਰਦੇ ਹਨ, ਜਿਨ੍ਹਾਂ ਨੇ ਸਹੀ ਖੋਜ ਕਰ ਇਸ ਪਰਿਵਾਰ ਨੂੰ ਕੇਵਲ ਇਤਿਹਾਸ ਨਾਲ ਨਹੀਂ, ਸਗੋਂ ਸਨਮਾਨ ਅਤੇ ਸਹਾਰੇ ਨਾਲ ਵੀ ਜੋੜਣ ਦਾ ਕਾਰਜ ਕੀਤਾ ਹੈ।

ਇਤਿਹਾਸਕਾਰ ਡਾ. ਭਗਵਾਨ ਸਿੰਘ ਖੋਜੀ ਜੀ ਨੇ ਬਹੁਤ ਹੀ ਗੰਭੀਰ ਸੁਰ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਦੋਂ ਇਸ ਵਿਸ਼ੇ ‘ਤੇ ਗਹਿਰਾ ਅਧਿਐਨ ਸ਼ੁਰੂ ਕੀਤਾ ਗਿਆ, ਤਾਂ ਕੇਵਲ ਭਾਵਨਾਵਾਂ ਦੇ ਆਧਾਰ ‘ਤੇ ਨਹੀਂ, ਸਗੋਂ ਅਨੇਕ ਪ੍ਰਮਾਣਿਕ ਇਤਿਹਾਸਕ ਗ੍ਰੰਥਾਂ ਦੇ ਸੰਦਰਭਾਂ ਰਾਹੀਂ ਇਸ ਸੱਚ ਨੂੰ ਖੋਜਿਆ ਗਿਆ। ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਦੇ ਰਚਯਿਤਾ ਭਾਈ ਕਾਹਨ ਸਿੰਘ ਜੀ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਦੇ ਪੰਨਾ ਕ੍ਰਮਾਂਕ 401 ਦਾ ਅਧਿਐਨ ਕਰਨ ‘ਤੇ ਭਾਈ ਗਲੌਰਾ ਜੀ ਦੇ ਸੰਬੰਧ ਵਿੱਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਡਾ. ਰਤਨ ਸਿੰਘ ਜੱਗੀ ਜੀ ਵੱਲੋਂ ਰਚਿਤ ਸਿੱਖ ਪੰਥ ਵਿਸ਼ਵਕੋਸ਼ ਦਾ ਅਧਿਐਨ ਕੀਤਾ ਗਿਆ, ਤਦ ਪੰਨਾ ਕ੍ਰਮਾਂਕ 365 ‘ਤੇ ਵੀ ਇਸ ਪਰਿਵਾਰ ਦੇ ਸੰਬੰਧ ਵਿੱਚ ਉਲੇਖ ਪ੍ਰਾਪਤ ਹੋਇਆ। ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਮਹਾਨ ਗ੍ਰੰਥ ਵਿੱਚ ਪੰਨਾ ਕ੍ਰਮਾਂਕ 4357 ‘ਤੇ ਇਸ ਪਰਿਵਾਰ ਦੀ ਸਾਖੀ ਦਰਜ ਕੀਤੀ ਹੈ। ਜਦੋਂ ਗਿਆਨੀ ਗਿਆਨ ਸਿੰਘ ਜੀ ਰਚਿਤ ਤਵਾਰੀਖ਼ ਗੁਰੂ ਖਾਲਸਾ ਦਾ ਅਧਿਐਨ ਕੀਤਾ ਗਿਆ, ਤਦ ਪੰਨਾ ਕ੍ਰਮਾਂਕ 724 ‘ਤੇ ਵੀ ਇਸ ਇਤਿਹਾਸਕ ਪ੍ਰਸੰਗ ਦਾ ਉਲੇਖ ਮਿਲਿਆ। ਇਸੇ ਤਰ੍ਹਾਂ ਪ੍ਰਿੰਸਿਪਲ ਸਤਬੀਰ ਸਿੰਘ ਜੀ ਵੱਲੋਂ ਲਿਖਿਤ ਇਤੀ ਜਣਕਰੀ ਵਿੱਚ ਪੰਨਾ ਕ੍ਰਮਾਂਕ 172 ‘ਤੇ ਵੀ ਇਸ ਪਰਿਵਾਰ ਨਾਲ ਸੰਬੰਧਿਤ ਜਾਣਕਾਰੀ ਉਪਲਬਧ ਹੈ। ਇਨ੍ਹਾਂ ਸਾਰੇ ਇਤਿਹਾਸਕ ਪ੍ਰਮਾਣਾਂ, ਪੁਰਾਤਨ ਗ੍ਰੰਥਾਂ ਅਤੇ ਤੱਥਾਂ ਦੀ ਪਰਤ-ਦਰ-ਪਰਤ ਜਾਂਚ ਕਰਨ ਤੋਂ ਬਾਅਦ ਹੀ ਟੀਮ ਖੋਜ-ਵਿਚਾਰ ਇਸ ਨਿਸ਼ਕਰਸ਼ ‘ਤੇ ਪਹੁੰਚੀ ਕਿ ਇਹ ਉਹੀ ਪਰਿਵਾਰ ਹੈ, ਜਿਸਨੂੰ ਇਤਿਹਾਸ ਨੇ ਲਗਭਗ ਭੂਲਾ ਦਿੱਤਾ ਸੀ।

ਡਾ. ਖੋਜੀ ਜੀ ਨੇ ਬਹੁਤ ਹੀ ਭਾਵੁਕ ਹੋ ਕੇ ਅੱਗੇ ਕਿਹਾ ਕਿ ਭਵਿੱਖ ਵਿੱਚ ਇਹ ਜਾਣਕਾਰੀ ਵੀ ਸੰਗਤ ਦੇ ਸਾਹਮਣੇ ਰੱਖੀ ਜਾਵੇਗੀ ਕਿ ਆਖਿਰ ਇਸ ਪਰਿਵਾਰ ਨੂੰ ਇੰਨੇ ਦੁੱਖ ਅਤੇ ਸੰਘਰਸ਼ ਕਿਉਂ ਸਹਿਣੇ ਪਏ? ਪਰੰਤੂ ਇਸ ਸਮੇਂ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਸਾਲਾਂ ਤੋਂ ਵਿਛੁੜਿਆ ਇਹ ਪਰਿਵਾਰ ਮੁੜ ਗੁਰੂ ਘਰ ਵੱਲ ਵਾਪਸ ਆਉਣ ਦੀ ਇੱਛਾ ਪ੍ਰਗਟ ਕਰ ਰਿਹਾ ਸੀ। ਮਨ ਵਾਰ-ਵਾਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰ ਰਿਹਾ ਸੀ ਕਿ ਹੇ ਗੁਰੂ ਸਾਹਿਬ! ਇਸ ਪਰਿਵਾਰ ਨੂੰ ਮੁੜ ਆਪਣੀ ਕਿਰਪਾ ਵਿੱਚ ਥਾਂ ਪ੍ਰਦਾਨ ਕਰੋ। ਕੌਣ ਜਾਣਦਾ ਹੈ ਕਿ ਭਵਿੱਖ ਵਿੱਚ ਇਸੇ ਪਰਿਵਾਰ ਦੇ ਬੱਚੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਬਣ ਕੇ ਸਾਹਮਣੇ ਆਉਣ, ਕਿਉਂਕਿ ਲਗਭਗ ਸਾਢੇ ਤਿੰਨ ਸੌ ਸਾਲ ਪਹਿਲਾਂ ਖੁਦ ਗੁਰੂ ਸਾਹਿਬ ਨੇ ਇਸ ਪਰਿਵਾਰ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਹੀ ਥਾਪਿਆ  ਸੀ।

ਗੁਰੂ ਸਾਹਿਬ ਦੀ ਅਸੀਮ ਕਿਰਪਾ ਨਾਲ ਜਦੋਂ ਇਸ ਪਰਿਵਾਰ ਨੂੰ ਦਿੱਲੀ ਦੇ ਚਾਂਦਨੀ ਚੌਂਕ ਲੈ ਜਾਇਆ ਗਿਆ, ਤਦ ਉਹ ਦ੍ਰਿਸ਼ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ। ਉੱਥੇ, ਉਸੇ ਪਾਵਨ ਧਰਤੀ ‘ਤੇ, ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਅਰਪਿਤ ਕੀਤਾ ਸੀ, ਇਸ ਪਰਿਵਾਰ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਮੁੜ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋਣ ਦਾ ਗੌਰਵ ਪ੍ਰਾਪਤ ਕੀਤਾ। ਉਹ ਪਲ ਕੇਵਲ ਇੱਕ ਧਾਰਮਿਕ ਰਸਮ ਨਹੀਂ ਸੀ, ਸਗੋਂ ਇਤਿਹਾਸ ਦੇ ਮੁੜ ਜਨਮ ਦਾ ਪਲ ਸੀ। ਸੰਗਤ ਦੀਆਂ ਅੱਖਾਂ ਵਿੱਚ ਹੰਜੂ ਸਨ, ਦਿਲਾਂ ਵਿੱਚ ਭਾਵਨਾਵਾਂ ਦਾ ਸੈਲਾਬ ਸੀ ਅਤੇ ਆਤਮਾ ਇਹ ਅਨੁਭਵ ਕਰ ਰਹੀ ਸੀ ਕਿ ਸਾਢੇ ਤਿੰਨ ਸੌ ਸਾਲਾਂ ਤੋਂ ਵਿਛੁੜਿਆ ਹੋਇਆ ਪਰਿਵਾਰ ਅੱਜ ਮੁੜ ਗੁਰੂ ਚਰਨਾਂ ਵਿੱਚ ਵਾਪਸ ਆ ਗਿਆ ਹੈ।

ਪਰੰਤੂ ਡਾ. ਖੋਜੀ ਜੀ ਨੇ ਬਹੁਤ ਹੀ ਯਥਾਰਥਵਾਦੀ ਭਾਵ ਨਾਲ ਕਿਹਾ ਕਿ ਅਸਲ ਸੰਘਰਸ਼ ਤਾਂ ਅਜੇ ਬਾਕੀ ਸੀ। ਸਿੱਖ ਧਰਮ ਦੀ ਮੁੱਖਧਾਰਾ ਵਿੱਚ ਵਾਪਸ ਆ ਜਾਣਾ ਇੱਕ ਆਤਮਿਕ ਉਪਲਬਧੀ ਜ਼ਰੂਰ ਸੀ, ਪਰੰਤੂ ਜੀਵਨ ਦੇ ਕਠੋਰ ਪ੍ਰਸ਼ਨ ਅਜੇ ਵੀ ਸਾਹਮਣੇ ਖੜ੍ਹੇ ਸਨ। “ਹੁਣ ਇਨ੍ਹਾਂ ਨੂੰ ਸਹਾਰਾ ਕੌਣ ਦੇਵੇਗਾ? ਇਨ੍ਹਾਂ ਦੇ ਬੱਚਿਆਂ ਦਾ ਭਵਿੱਖ ਕੌਣ ਸੰਵਾਰੇਗਾ? ਇਨ੍ਹਾਂ ਲਈ ਰੋਜ਼ਗਾਰ ਕੌਣ ਉਪਲਬਧ ਕਰਵਾਏਗਾ?” ਇਹ ਉਹ ਪ੍ਰਸ਼ਨ ਸਨ, ਜੋ ਉਸ ਸਮੇਂ ਹਰ ਸੰਵੇਦਨਸ਼ੀਲ ਹਿਰਦੇ ਨੂੰ ਅੰਦਰ ਤੱਕ ਵਿਛੋੜ ਰਹੇ ਸਨ। ਜਦੋਂ ਟੀਮ ਖੋਜ-ਵਿਚਾਰ ਨੇ ਹਰਿਆਣਾ ਕਮੇਟੀ ਨਾਲ ਮਿਲ ਕੇ ਇਸ ਪਰਿਵਾਰ ਦੀ ਅਸਲ ਸਥਿਤੀ ਤੋਂ ਜਾਣੂ ਕਰਵਾਇਆ, ਤਦ ਉਨ੍ਹਾਂ ਨੇ ਤੁਰੰਤ ਸਹਿਯੋਗ ਕਰਦਿਆਂ ਪਰਿਵਾਰ ਦੇ ਮੁਖੀ ਬਾਬੂਰਾਮ ਜੀ ਨੂੰ ਨੌਕਰੀ ਪ੍ਰਦਾਨ ਕੀਤੀ। ਇਸ ਸਹਿਯੋਗ ਲਈ ਟੀਮ ਖੋਜ-ਵਿਚਾਰ ਨੇ ਹਰਿਆਣਾ ਕਮੇਟੀ ਪ੍ਰਤੀ ਆਪਣੇ ਹਿਰਦੇ ਤੋਂ ਆਭਾਰ ਪ੍ਰਗਟ ਕੀਤਾ, ਕਿਉਂਕਿ ਕਿਸੇ ਟੁੱਟੇ ਹੋਏ ਪਰਿਵਾਰ ਨੂੰ ਸਨਮਾਨਪੂਰਵਕ ਜੀਵਨ ਦੇਣਾ ਵੀ ਸੇਵਾ ਦਾ ਹੀ ਇੱਕ ਰੂਪ ਹੈ।

ਸਮਾਂ ਹੌਲੀ-ਹੌਲੀ ਅੱਗੇ ਵਧਦਾ ਗਿਆ, ਪਰੰਤੂ ਇਸ ਪ੍ਰਸੰਗ ਨੇ ਡਾ. ਖੋਜੀ ਜੀ ਦੇ ਅੰਦਰ ਇੱਕ ਹੋਰ ਡੂੰਘੀ ਪੀੜਾ ਨੂੰ ਜਨਮ ਦਿੱਤਾ। ਉਨ੍ਹਾਂ ਨੇ ਬਹੁਤ ਹੀ ਭਾਵੁਕ ਹੋ ਕੇ ਕਿਹਾ ਕਿ ਅੱਜ ਸਾਡੇ ਗੁਰੂ ਘਰਾਂ ਵਿੱਚ ਸੇਵਾ ਕਰਨ ਵਾਲੇ ਕਰਮਚਾਰੀਆਂ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ, ਕੀਰਤਨੀਆਂ ਅਤੇ ਕਥਾਕਾਰਾਂ ਦਾ ਜੀਵਨ ਕਿੰਨਾ ਸੰਘਰਸ਼ਪੂਰਨ ਹੈ। ਉਨ੍ਹਾਂ ਨੇ ਰੁਕਦੇ ਹੋਏ ਕਿਹਾ- “ਮੈਂ ਅੱਗੇ ਬੋਲਣਾ ਨਹੀਂ ਚਾਹੁੰਦਾ…” ਪਰੰਤੂ ਉਨ੍ਹਾਂ ਦੀਆਂ ਅੱਖਾਂ ਦੀ ਨਮੀ ਆਪ ਹੀ ਬਹੁਤ ਕੁਝ ਕਹਿ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਸਥਿਤੀ ਇਹ ਹੈ ਕਿ ਕੋਈ ਗ੍ਰੰਥੀ ਸਿੰਘ ਆਪਣੇ ਬੱਚਿਆਂ ਨੂੰ ਗ੍ਰੰਥੀ ਨਹੀਂ ਬਣਾਉਣਾ ਚਾਹੁੰਦਾ, ਕੋਈ ਰਾਗੀ ਸਿੰਘ ਨਹੀਂ ਚਾਹੁੰਦਾ ਕਿ ਉਸਦਾ ਪੁੱਤਰ ਅੱਗੇ ਇਸ ਸੇਵਾ ਵਿੱਚ ਆਵੇ। ਕਾਰਨ ਇਹ ਨਹੀਂ ਕਿ ਉਨ੍ਹਾਂ ਨੂੰ ਗੁਰੂ ਘਰ ਨਾਲ ਪ੍ਰੇਮ ਨਹੀਂ, ਸਗੋਂ ਕਾਰਨ ਇਹ ਹੈ ਕਿ ਸਾਡੇ ਓਹਦੇਦਾਰਾਂ ਅਤੇ ਸੰਸਥਾਵਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਹ ਸਹਾਰਾ ਨਹੀਂ ਦਿੱਤਾ, ਜਿਸਦੇ ਉਹ ਅਧਿਕਾਰੀ ਸਨ।

ਅੱਜ ਵੀ ਅਣਗਿਣਤ ਸੇਵਾਦਾਰ, ਰਾਗੀ ਸਿੰਘ, ਕੀਰਤਨੀਆ ਅਤੇ ਕਥਾਵਾਚਕ ਘੁੱਟਣ-ਭਰੇ ਮਾਹੌਲ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਫਿਰ ਵੀ ਉਹ ਸੇਵਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਗਾਧ ਸ਼ਰਧਾ ਅਤੇ ਵਿਸ਼ਵਾਸ ਹੈ। ਜੇ ਇਹ ਸ਼ਰਧਾ ਨਾ ਹੁੰਦੀ, ਤਾਂ ਉਹ ਬਹੁਤ ਪਹਿਲਾਂ ਹੀ ਸਭ ਕੁਝ ਛੱਡ ਕੇ ਜਾ ਚੁੱਕੇ ਹੁੰਦੇ। ਅਸਲ ਵਿੱਚ ਇਹ ਸਾਰੇ ਗੁਰੂ ਦੀ ਕਿਰਪਾ ਵਿੱਚ “ਸਬਰ ਦਾ ਘੁੱਟ” ਪੀ ਕੇ ਆਪਣਾ ਜੀਵਨ ਕੱਟ ਰਹੇ ਹਨ। ਡਾ. ਖੋਜੀ ਜੀ ਨੇ ਕਿਹਾ ਕਿ ਜੇ ਅਸੀਂ ਆਪਣੇ ਹੀ ਸਿੱਖ ਪਰਿਵਾਰਾਂ ਨੂੰ ਸਹਾਰਾ ਦੇਣਾ ਸ਼ੁਰੂ ਕਰੀਏ, ਤਾਂ ਅਸਲ ਪ੍ਰਚਾਰ ਇੱਥੋਂ ਹੀ ਸ਼ੁਰੂ ਹੋਵੇਗਾ। ਫਿਰ ਬਹੁਤ ਹੀ ਨਿਮਰਤਾ ਨਾਲ ਉਨ੍ਹਾਂ ਕਿਹਾ- “ਮਾਫ ਕਰਨਾ, ਇਹ ਮੇਰੀ ਨਿੱਜੀ ਭਾਵਨਾਵਾਂ ਹਨ… ਸਾਡੀ ਆਪਣੀ ਪੀੜਾ ਹੈ…”

ਇਸ ਪਰਿਵਾਰ ਦੀ ਸਥਿਤੀ ਵੀ ਬਹੁਤ ਹੀ ਦਯਨੀਆ ਸੀ। ਜਿਸ ਘਰ ਵਿੱਚ ਉਹ ਰਹਿੰਦੇ ਸਨ, ਉਹ ਜਰਜਰਤਾ ਦੀ ਆਖ਼ਰੀ ਸੀਮਾ ‘ਤੇ ਖੜ੍ਹਾ ਸੀ। ਇੱਕ ਦਿਨ ਪਰਿਵਾਰ ਨੇ ਡਰੇ ਹੋਏ ਸੁਰ ਵਿੱਚ ਕਿਹਾ ਕਿ “ਜਿਸ ਘਰ ਵਿੱਚ ਅਸੀਂ ਰਹਿ ਰਹੇ ਹਾਂ, ਕਿਤੇ ਉਹ ਡਿੱਗ ਨਾ ਜਾਵੇ…” ਅਤੇ ਦੁਰਭਾਗਵਸ਼ ਉਹੀ ਹੋਇਆ। ਮੀੰਹ ਦੇ ਦਿਨਾਂ ਵਿੱਚ ਉਹ ਟੁੱਟਿਆ-ਫੁੱਟਿਆ ਮਕਾਨ ਢਹਿ ਗਿਆ। ਇਹ ਗੁਰੂ ਸਾਹਿਬ ਦੀ ਕਿਰਪਾ ਹੀ ਸੀ ਕਿ ਉਸ ਭਿਆਨਕ ਹਾਦਸੇ ਵਿੱਚ ਬੱਚਿਆਂ ਦੀ ਜਾਨ ਬਚ ਗਈ। ਉਸ ਸਮੇਂ ਪਰਿਵਾਰ ਦੀ ਜਨਾਨੀ ਨੇ ਰੋ-ਰੋ ਕੇ ਆਪਣੀ ਵਿਆਥਾ ਸੁਣਾਈ। ਉਹ ਕਹਿ ਰਹੀ ਸੀ- “ਹੋ ਸਕਦਾ ਸੀ ਕਿ ਇਸ ਹਾਦਸੇ ਵਿੱਚ ਸਾਡਾ ਪੂਰਾ ਪਰਿਵਾਰ ਸਮਾਪਤ ਹੋ ਜਾਂਦਾ। ਬੱਚੇ ਅਜੇ ਬਹੁਤ ਛੋਟੇ ਹਨ, ਹੁਣ ਅਸੀਂ ਕਿੱਥੇ ਜਾਈਏ? ਕਿਸ ਦੇ ਘਰ ਸ਼ਰਨ ਲਈਏ?”

ਸਭ ਤੋਂ ਵੱਧ ਪੀੜਾ ਇਸ ਗੱਲ ਦੀ ਸੀ ਕਿ ਉਸ ਸਮੇਂ ਤੱਕ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਅਸਥਾਈ ਨਿਵਾਸ ਦੇ ਰੂਪ ਵਿੱਚ ਇੱਕ ਕਮਰਾ ਤੱਕ ਉਪਲਬਧ ਨਹੀਂ ਕਰਵਾਇਆ ਸੀ। ਠੰਢ ਦਾ ਮੌਸਮ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਫ਼ਤਾ ਚੱਲ ਰਿਹਾ ਸੀ। ਉਸੇ ਸਮੇਂ ਡਾ. ਖੋਜੀ ਜੀ ਨੇ ਉਹਨਾਂ ਬੱਚਿਆਂ ਨੂੰ ਹੌਸਲਾ ਦਿੰਦਿਆਂ ਕਿਹਾ- “ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਯਾਦ ਕਰੋ। ਉਨ੍ਹਾਂ ਨੂੰ ਵੀ ਠੰਢੇ ਬੁਰਜ ਵਿੱਚ ਕੈਦ ਰੱਖਿਆ ਗਿਆ ਸੀ।” ਇਹ ਕਹਿੰਦੇ ਹੋਏ ਉਨ੍ਹਾਂ ਦਾ ਗਲਾ ਭਰ ਆਇਆ। ਉਨ੍ਹਾਂ ਕਿਹਾ ਕਿ ਅੱਜ ਵੀ ਅਨੇਕ ਮਾਵਾਂ ਉਸੇ ਠੰਢੇ ਬੁਰਜ ਦੀ ਯਾਦ ਵਿੱਚ ਝੋਂਪੜੀਆਂ ਵਿੱਚ ਰਾਤਾਂ ਕੱਟ ਰਹੀਆਂ ਹਨ। ਇਹ ਕਿੰਨੀ ਵਿਡੰਬਨਾ ਸੀ ਕਿ ਜਿਸ ਪਰਿਵਾਰ ਨੂੰ ਗੁਰੂ ਸਾਹਿਬ ਨੇ ਖੁਦ ਜਥੇਦਾਰ ਨਿਯੁਕਤ ਕੀਤਾ ਸੀ, ਉਸਦੇ ਕੋਲ ਸਿਰ ਛੁਪਾਉਣ ਲਈ ਵੀ ਸੁਰੱਖਿਅਤ ਥਾਂ ਨਹੀਂ ਸੀ।

ਪੜੋਸੀਆਂ ਨੇ ਵੀ ਉਨ੍ਹਾਂ ਨੂੰ ਕਿਰਾਏ ‘ਤੇ ਮਕਾਨ ਦੇਣ ਤੋਂ ਇਨਕਾਰ ਕਰ ਦਿੱਤਾ। ਮਜਬੂਰੀ ਵਿੱਚ ਪਰਿਵਾਰ ਨੂੰ ਘਰ ਦੇ ਬਾਹਰ ਤੰਬੂ ਲਗਾ ਕੇ ਰਹਿਣਾ ਪਿਆ। ਕਲਪਨਾ ਕਰੋ ਸੰਗਤ ਜੀ, ਉਸ ਪਰਿਵਾਰ ਦੀ ਸਥਿਤੀ ਕੀ ਰਹੀ ਹੋਵੇਗੀ? ਮੀੰਹ, ਠੰਢ, ਛੋਟੇ-ਛੋਟੇ ਬੱਚੇ ਅਤੇ ਸਿਰ ‘ਤੇ ਕੋਈ ਸਥਾਈ ਛੱਤ ਨਹੀਂ। ਇਹ ਸੋਚ ਕੇ ਆਤਮਾ ਕੰਬ ਉੱਠਦੀ ਹੈ ਕਿ ਇਹ ਉਹੀ ਪਰਿਵਾਰ ਸੀ, ਜਿਸਨੂੰ ਕਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਵਿਸ਼ਵਾਸ ਦਾ ਪ੍ਰਤੀਕ ਬਣਾ ਕੇ ਜਥੇਦਾਰ ਥਾਪਿਆੰ ਸੀ।

ਪਰੰਤੂ ਸੱਚੇ ਪਾਤਸ਼ਾਹ ਦੀ ਕਿਰਪਾ ਕਦੇ ਸਮਾਪਤ ਨਹੀਂ ਹੁੰਦੀ। ਡਾ. ਖੋਜੀ ਜੀ ਨੇ ਬਹੁਤ ਹੀ ਨਿਮਰਤਾ ਨਾਲ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਅਸੀਸ ਅਤੇ ਸਹਿਯੋਗ ਨਾਲ ਇਹ ਸੇਵਾ ਸਾਡੀ ਝੋਲੀ ਵਿੱਚ ਪਈ ਅਤੇ ਉਸੇ ਦੇ ਪਰਿਣਾਮਸਰੂਪ ਉਸ ਟੁੱਟੇ ਹੋਏ ਘਰ ਦਾ ਮੁੜ ਨਿਰਮਾਣ ਸ਼ੁਰੂ ਹੋਇਆ। ਤਿੰਨ ਤੋਂ ਚਾਰ ਮਹੀਨਿਆਂ ਦੇ ਅਥਕ ਯਤਨਾਂ ਤੋਂ ਬਾਅਦ ਸੰਗਤ ਦੇ ਸਹਿਯੋਗ ਨਾਲ ਇਹ ਪਰਿਵਾਰ ਮੁੜ ਆਪਣੇ ਪੱਕੇ ਘਰ ਵਿੱਚ ਆ ਬਸਿਆ। ਉਹ ਦਿਨ ਬਹੁਤ ਹੀ ਆਨੰਦ ਅਤੇ ਸੰਤੋਖ ਦਾ ਸੀ, ਜਦੋਂ ਗੁਰੂ ਘਰ ਦੇ ਕੀਰਤਨੀਆ ਵੀ ਉਸ ਨਵ-ਨਿਰਮਿਤ ਘਰ ਵਿੱਚ ਪਹੁੰਚੇ ਅਤੇ ਉੱਥੇ ਗੁਰੂ ਸਾਹਿਬ ਦਾ ਯਸ਼ਗਾਨ ਗੂੰਜ ਉੱਠਿਆ। ਐਸਾ ਪ੍ਰਤੀਤ ਹੋ ਰਿਹਾ ਸੀ ਮਾਨੋ ਸਾਲਾਂ ਬਾਅਦ ਉਸ ਘਰ ਦੀਆਂ ਦੀਵਾਰਾਂ ਨੇ ਪਹਿਲੀ ਵਾਰ ਰਾਹਤ ਦੀ ਸਾਹ ਲਈ ਹੋਵੇ।

ਪਰਿਵਾਰ ਦੇ ਮੁਖੀ ਬਾਬੂਰਾਮ ਜੀ ਨੇ ਡਾ. ਖੋਜੀ ਜੀ ਦਾ ਹੱਥ ਫੜ ਕੇ ਹੰਜੂਆਂ ਨਾਲ ਭਰੀਆਂ ਅੱਖਾਂ ਨਾਲ ਧੰਨਵਾਦ ਪ੍ਰਗਟ ਕੀਤਾ। ਪੂਰੇ ਪਰਿਵਾਰ ਨੇ ਸੰਗਤ ਨੂੰ ਫਤਹਿ ਬੁਲਾ ਕੇ ਆਪਣਾ ਆਭਾਰ ਪ੍ਰਗਟ ਕੀਤਾ। ਉਹ ਦ੍ਰਿਸ਼ ਕੇਵਲ ਧੰਨਵਾਦ ਦਾ ਨਹੀਂ, ਸਗੋਂ ਵਿਸ਼ਵਾਸ ਦੀ ਮੁੜ ਸਥਾਪਨਾ ਦਾ ਸੀ।

ਇਸ ਤੋਂ ਬਾਅਦ ਡਾ. ਖੋਜੀ ਜੀ ਨੇ ਬਹੁਤ ਹੀ ਗੰਭੀਰ ਸੁਰ ਵਿੱਚ ਕਿਹਾ ਕਿ ਘਰ ਤਾਂ ਬਣ ਗਿਆ, ਪਰੰਤੂ ਜੀਵਨ ਦੀਆਂ ਅਸਲ ਮੁਸ਼ਕਲਾਂ ਅਜੇ ਵੀ ਖਤਮ ਨਹੀਂ ਹੋਈਆਂ ਸਨ। ਪਰਿਵਾਰ ਦੇ ਮੁਖੀ ਦੀ ਮਾਸਿਕ ਆਮਦਨ ਕੇਵਲ ਸੱਤ ਤੋਂ ਅੱਠ ਹਜ਼ਾਰ ਰੁਪਏ ਦੇ ਵਿਚਕਾਰ ਸੀ। ਇੰਨੇ ਘੱਟ ਵੇਤਨ ਵਿੱਚ ਘਰ ਕਿਵੇਂ ਚਲਦਾ? ਬੱਚਿਆਂ ਨੂੰ ਸਿੱਖਿਆ ਕਿਵੇਂ ਮਿਲਦੀ? ਤਦ ਵਿਚਾਰ ਆਇਆ ਕਿ ਪਰਿਵਾਰ ਦੇ ਛੋਟੇ ਬੱਚੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਕਿਸੇ ਚੰਗੇ ਸਿੱਖਿਆ ਸੰਸਥਾਨ ਵਿੱਚ ਭੇਜਿਆ ਜਾਵੇ। ਟੀਮ ਖੋਜ-ਵਿਚਾਰ ਅਨੇਕ ਸੰਸਥਾਵਾਂ, ਵੱਡੀਆਂ-ਵੱਡੀਆਂ ਅਕਾਦਮੀਆਂ ਅਤੇ ਸੰਗਠਨ ਕੋਲ ਪਹੁੰਚੀ, ਪਰੰਤੂ ਜ਼ਿਆਦਾਤਰ ਸਥਾਨਾਂ ‘ਤੇ ਇਹੀ ਜਵਾਬ ਮਿਲਿਆ- “ਜੇ ਪੈਸੇ ਹਨ ਤਾਂ ਸਿੱਖਿਆ ਮਿਲ ਜਾਵੇਗੀ, ਪਰੰਤੂ ਐਸੇ ਬੱਚਿਆਂ ਲਈ ਸਾਡੇ ਕੋਲ ਕੋਈ ਵਿਸ਼ੇਸ਼ ਯੋਜਨਾ ਨਹੀਂ ਹੈ।”

ਇਹ ਜਵਾਬ ਨਿਰਾਸ਼ਾਜਨਕ ਸੀ, ਪਰੰਤੂ ਗੁਰੂ ਸਾਹਿਬ ਦੀ ਕਿਰਪਾ ਮੁੜ ਪ੍ਰਗਟ ਹੋਈ। ਜਰਮਨੀ ਨਿਵਾਸੀ ਇੱਕ ਸੰਵੇਦਨਸ਼ੀਲ ਭੈਣ ਜੀ ਨੇ ਟੀਮ ਦੀ ਬੇਨਤੀ ਨੂੰ ਸਵੀਕਾਰ ਕੀਤਾ ਅਤੇ ਇਸ ਬੱਚੇ ਦੀ ਸਿੱਖਿਆ-ਦੀਖਿਆ ਦੀ ਸੰਪੂਰਨ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ। ਅੱਜ ਉਸ ਬੱਚੇ ਦੀ ਸਿੱਖਿਆ ਦੀ ਫੀਸ ਜਰਮਨੀ ਤੋਂ ਆਉਂਦੀ ਹੈ ਅਤੇ ਉਹ ਵਡੂ ਸਾਹਿਬ ਦੀ ਅਕਾਦਮੀ ਵਿੱਚ ਉੱਤਮ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪੜ੍ਹਾਈ ਦੇ ਨਾਲ-ਨਾਲ ਉਸ ਬੱਚੇ ਨੇ ਕੀਰਤਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਅੱਜ ਜਦੋਂ ਉਸਦੀ ਮਧੁਰ ਵਾਣੀ ਵਿੱਚ ਗੁਰੂ ਯਸ਼ ਗੂੰਜਦਾ ਹੈ, ਤਦ ਐਸਾ ਅਨੁਭਵ ਹੁੰਦਾ ਹੈ ਕਿ ਇਤਿਹਾਸ ਦੀ ਟੁੱਟੀ ਹੋਈ ਕੜੀ ਹੌਲੀ-ਹੌਲੀ ਮੁੜ ਜੁੜ ਰਹੀ ਹੈ। ਉਹ ਦਿਨ ਹੁਣ ਦੂਰ ਨਹੀਂ ਪ੍ਰਤੀਤ ਹੁੰਦਾ, ਜਦੋਂ ਇਹੀ ਬਾਲਕ ਸਿੱਖ ਕੌਮ ਦੇ ਇੱਕ ਸਮਰੱਥ ਪ੍ਰਚਾਰਕ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਅਰਪਿਤ ਕਰੇਗਾ, ਅਤੇ ਸ਼ਾਇਦ ਤਦ ਇਤਿਹਾਸ ਆਪ ਮੁਸਕਰਾ ਕੇ ਕਹੇਗਾ- “ਜਿਸ ਦੀਵੇ ਨੂੰ ਸਮੇਂ ਨੇ ਬੁੱਝਿਆ ਹੋਇਆ ਸਮਝ ਲਿਆ ਸੀ, ਗੁਰੂ ਕਿਰਪਾ ਨੇ ਉਸਨੂੰ ਮੁੜ ਰੋਸ਼ਨ ਕਰ ਦਿੱਤਾ।”

ਇਸ ਪਰਿਵਾਰ ਦੀਆਂ ਦੋ ਧੀਆਂ ਅੱਜ ਵੀ ਬਹੁਤ ਹੀ ਸ਼ਰਧਾ ਅਤੇ ਮਰਯਾਦਾ ਦੇ ਨਾਲ ਸਿੱਖੀ ਜੀਵਨ ਬਤੀਤ ਕਰ ਰਹੀਆਂ ਹਨ। ਉਨ੍ਹਾਂ ਦੇ ਅੰਦਰ ਆਪਣੇ ਇਤਿਹਾਸ ਪ੍ਰਤੀ ਮਾਣ ਅਤੇ ਗੁਰੂ ਘਰ ਪ੍ਰਤੀ ਡੂੰਘੀ ਆਸਥਾ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ। ਇਨ੍ਹਾਂ ਧੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਨਿਮਰਤਾ ਨਾਲ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਸੰਗਤ ਦੇ ਸਾਹਮਣੇ ਕੀਰਤਨ ਕਰਨ ਅਤੇ ਆਪਣੇ ਪਰਿਵਾਰ ਦਾ ਇਤਿਹਾਸ ਸੁਣਾਉਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ। ਪਰੰਤੂ ਕਿੰਨਾ ਦੁਰਭਾਗਪੂਰਨ ਦ੍ਰਿਸ਼ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ, ਤਦ ਤੱਕ ਜ਼ਿਆਦਾਤਰ ਸੰਗਤ ਜਾ ਚੁੱਕੀ ਸੀ। ਉਸ ਸਮੇਂ ਗੁਰੂ ਘਰ ਵਿੱਚ ਕੇਵਲ ਚਾਰ ਸ਼ਰਧਾਲੂ ਹਾਜ਼ਰ ਸਨ। ਉਹ ਧੀਆਂ ਆਪਣੇ ਅੰਦਰ ਸਾਲਾਂ ਤੋਂ ਸੰਭਾਲਿਆ ਹੋਇਆ ਇਤਿਹਾਸ ਢੰਗ ਨਾਲ ਪ੍ਰਗਟ ਵੀ ਨਹੀਂ ਕਰ ਸਕੀਆਂ। ਉਨ੍ਹਾਂ ਦੇ ਸੁਰ ਵਿੱਚ ਸ਼ਰਧਾ ਸੀ, ਅੱਖਾਂ ਵਿੱਚ ਪੀੜਾ ਸੀ, ਪਰੰਤੂ ਸੁਣਨ ਵਾਲਾ ਸਮਾਜ ਬਹੁਤ ਛੋਟਾ ਰਹਿ ਗਿਆ ਸੀ। ਇਹ ਕੇਵਲ ਇੱਕ ਪਰਿਵਾਰ ਦੀ ਵੇਦਨਾ ਨਹੀਂ ਸੀ, ਸਗੋਂ ਉਸ ਇਤਿਹਾਸਕ ਉਪੇਖਾ ਦਾ ਪ੍ਰਤੀਕ ਸੀ, ਜੋ ਸਾਲਾਂ ਤੋਂ ਇਨ੍ਹਾਂ ਪਰਿਵਾਰਾਂ ਨੂੰ ਸਹਿਣੀ ਪੈ ਰਹੀ ਸੀ।

ਜਦੋਂ ਸੰਗਤ ਦੇ ਸਹਿਯੋਗ ਨਾਲ ਉਨ੍ਹਾਂ ਦਾ ਘਰ ਮੁੜ ਬਣ ਕੇ ਤਿਆਰ ਹੋਇਆ, ਤਦ ਪਹਿਲੀ ਵਾਰ ਐਸਾ ਪ੍ਰਤੀਤ ਹੋਇਆ ਕਿ ਇਹ ਪਰਿਵਾਰ ਹੁਣ ਕੁਝ ਹੱਦ ਤੱਕ ਸਨਮਾਨਪੂਰਵਕ ਅਤੇ ਸ਼ਾਂਤਮਈ ਜੀਵਨ ਜੀਣ ਦੀ ਸਥਿਤੀ ਵਿੱਚ ਪਹੁੰਚ ਰਿਹਾ ਹੈ। ਟੁੱਟੀਆਂ ਹੋਈਆਂ ਦੀਵਾਰਾਂ ਦੀ ਥਾਂ ਪੱਕੇ ਘਰ ਦੀ ਛੱਤ ਨੇ ਲੈ ਲਈ ਸੀ, ਪਰੰਤੂ ਉਨ੍ਹਾਂ ਸਾਲਾਂ ਦੀ ਪੀੜਾ ਅਜੇ ਵੀ ਉਨ੍ਹਾਂ ਦੇ ਦਿਲਾਂ ਵਿੱਚ ਜੀਵੰਤ ਸੀ।

2025 ਈਸਵੀ ਵਿੱਚ ਜਦੋਂ ਟੀਮ ਖੋਜ-ਵਿਚਾਰ ਨੂੰ ਹਰਿਆਣਾ ਦੇ ਪਿੰਡ ਦਾਤੋਲੀ ਤੋਂ ਨਿਯੋਤਾ ਪ੍ਰਾਪਤ ਹੋਇਆ, ਤਦ ਇਹ ਯਾਤਰਾ ਇਤਿਹਾਸ ਦੇ ਇੱਕ ਹੋਰ ਮਹੱਤਵਪੂਰਨ ਅਧਿਆਇ ਵੱਲ ਵਧੀ। ਪਿੰਡ ਦਾਤੋਲੀ ਬੰਜਾਰਾ ਸਿੱਖਾਂ ਦੇ ਸਭ ਤੋਂ ਵੱਡੇ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਸਥਾਨ ‘ਤੇ ਵੱਡੀ ਗਿਣਤੀ ਵਿੱਚ ਬੰਜਾਰਾ ਸਿੱਖ ਨਿਵਾਸ ਕਰਦੇ ਹਨ। ਪ੍ਰੋਗਰਾਮ ਦੌਰਾਨ ਡਾ. ਭਗਵਾਨ ਸਿੰਘ ਖੋਜੀ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਸੰਗਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਨ੍ਹਾਂ ਬੰਜਾਰਾ ਸਿੱਖਾਂ ਨੂੰ ਇੱਕ ਸੂਤਰ ਵਿੱਚ ਜੋਡਨ ਦਾ ਯਤਨ ਕੀਤਾ ਗਿਆ। ਉਨ੍ਹਾਂ ਦੀ ਸਮੁਹ ਸੰਗਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਅਨੇਕ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਵਾਈ ਗਈ। ਉਸ ਸਮੇਂ ਅਣਗਿਣਤ ਬੰਜਾਰਾ ਸਿੱਖਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ “ਸਿੰਘ” ਸਰੂਪ ਧਾਰਨ ਕੀਤਾ ਸੀ।

ਜਦੋਂ ਡਾ. ਖੋਜੀ ਜੀ ਨੂੰ ਇਸ ਪ੍ਰੋਗਰਾਮ ਦਾ ਨਿਯੋਤਾ ਪ੍ਰਾਪਤ ਹੋਇਆ ਅਤੇ ਇਹ ਪਤਾ ਲੱਗਿਆ ਕਿ ਹਰਿਆਣਾ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਝਿੰਡਾ ਸਾਹਿਬ ਵੀ ਆਪ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਵਾਲੇ ਹਨ, ਤਦ ਉਨ੍ਹਾਂ ਨੇ ਇਸ ਮੌਕੇ ਨੂੰ ਬਹੁਤ ਮਹੱਤਵਪੂਰਨ ਸਮਝਿਆ। ਸੰਗਤ ਦੇ ਵਿਸ਼ਾਲ ਸਮਾਗਮ ਦੇ ਵਿਚਕਾਰ ਉਨ੍ਹਾਂ ਨੇ ਗਲੌਰਾ ਪਰਿਵਾਰ ਦੇ ਇਤਿਹਾਸ ਨੂੰ ਬਹੁਤ ਹੀ ਭਾਵਨਾਤਮਕ ਰੂਪ ਵਿੱਚ ਪੇਸ਼ ਕੀਤਾ ਅਤੇ ਕਿਹਾ ਕਿ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸੰਗਤ ਨੂੰ ਯਾਦ ਕਰਵਾਇਆ ਕਿ ਜਦੋਂ ਸਮੂਹ ਕੌਮ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾ ਰਹੀ ਹੈ, ਤਦ ਇਹ ਕੇਵਲ ਉਤਸਵ ਨਹੀਂ, ਸਗੋਂ ਆਤਮਮੰਥਨ ਦਾ ਮੌਕਾ ਵੀ ਹੈ।

ਹਰਿਆਣਾ ਕਮੇਟੀ ਵੱਲੋਂ ਪਿੰਡ ਚੀਕਾ ਤੋਂ ਜੋ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਗਈ ਸੀ, ਉਸ ਯਾਤਰਾ ਦੌਰਾਨ ਡਾ. ਖੋਜੀ ਜੀ ਨੇ ਪ੍ਰਧਾਨ ਸਾਹਿਬ ਨੂੰ ਵਿਸ਼ੇਸ਼ ਬੇਨਤੀ ਕਰਕੇ ਇਸ ਪਰਿਵਾਰ ਨੂੰ ਉਚਿਤ ਸਨਮਾਨ ਦਿਵਾਇਆ। ਉਸ ਸਮੇਂ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਤੋਂ ਵਗਦੇ ਹੋਏ ਹੰਜੂ ਮਾਨੋ ਆਪ ਹੀ ਬੋਲ ਰਹੇ ਸਨ- “ਹੇ ਸੱਚੇ ਪਾਤਸ਼ਾਹ! ਤੁਸੀਂ ਸਾਡੇ ਗਰੀਬਾਂ ‘ਤੇ ਦਇਆ ਕਰਕੇ ਸਾਨੂੰ ਮੁੜ ਮਾਣ-ਸਨਮਾਨ ਪ੍ਰਦਾਨ ਕੀਤਾ।” ਇਹ ਉਹੀ ਪਲ ਸੀ ਜਦੋਂ ਸਪਸ਼ਟ ਅਨੁਭਵ ਹੋ ਰਿਹਾ ਸੀ ਕਿ ਗੁਰੂ ਅਤੇ ਸੰਗਤ, ਜੇ ਚਾਹ ਲੈਣ, ਤਾਂ ਟੁੱਟੇ ਹੋਏ ਜੀਵਨਾਂ ਨੂੰ ਵੀ ਮੁੜ ਸੰਵਾਰ ਸਕਦੇ ਹਨ।

ਡਾ. ਖੋਜੀ ਜੀ ਨੇ ਪ੍ਰਧਾਨ ਸਾਹਿਬ ਨੂੰ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਜੇ ਉਹ ਇਸ ਪਰਿਵਾਰ ਦਾ ਸਹਾਰਾ ਬਣ ਜਾਣ, ਤਾਂ ਇਹ ਸੰਸਾਰ ਦੇ ਸਾਹਮਣੇ ਇੱਕ ਮਿਸਾਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ “ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਤਦ ਹੀ ਸੱਚੇ ਅਰਥਾਂ ਵਿੱਚ ਸਫਲ ਹੋਵੇਗਾ, ਜਦੋਂ ਉਨ੍ਹਾਂ ਵੱਲੋਂ ਥਾਪੇ ਗਏ ਪਰਿਵਾਰਾਂ ਨੂੰ ਸਨਮਾਨ ਅਤੇ ਸੁਰੱਖਿਆ ਪ੍ਰਾਪਤ ਹੋਵੇਗੀ।” ਉਸ ਸਮੇਂ ਸੰਗਤ ਦੇ ਜੈਕਾਰਿਆਂ ਅਤੇ ਭਾਵਨਾਵਾਂ ਨਾਲ ਭਰਿਆ ਮਾਹੌਲ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਸੀ ਕਿ ਹਾਜ਼ਰ ਹਰ ਹਿਰਦਾ ਵੈਰਾਗ ਅਤੇ ਸੰਵੇਦਨਾ ਨਾਲ ਭਰਿਆ ਹੋਇਆ ਹੈ।

ਉਸ ਦਿਨ ਐਸਾ ਪ੍ਰਤੀਤ ਹੋ ਰਿਹਾ ਸੀ ਮਾਨੋ ਪੂਰਾ ਮਾਹੌਲ ਸ਼ਹਾਦਤ ਦੀਆਂ ਯਾਦਾਂ ਵਿੱਚ ਡੁੱਬ ਗਿਆ ਹੋਵੇ। ਸੰਗਤ ਦੀਆਂ ਅੱਖਾਂ ਵਿੱਚ ਹੰਜੂ ਸਨ ਅਤੇ ਮਨ ਵਿੱਚ ਕਰੂਣਾ। ਉਸੇ ਸਮੇਂ ਪ੍ਰਧਾਨ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਝਿੰਡਾ ਨੇ ਬਹੁਤ ਹੀ ਦਇਆਲੂ ਭਾਵ ਨਾਲ ਇਸ ਪਰਿਵਾਰ ਨੂੰ ਸਨਮਾਨਪੂਰਵਕ ਸਥਾਈ ਨੌਕਰੀ ਦੇਣ ਦਾ ਵਚਨ ਦਿੱਤਾ, ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਸਕੇ। ਉਹ ਵਚਨ ਉਸ ਪਰਿਵਾਰ ਲਈ ਕੇਵਲ ਰੋਜ਼ਗਾਰ ਦਾ ਭਰੋਸਾ ਨਹੀਂ ਸੀ, ਸਗੋਂ ਸਾਲਾਂ ਤੋਂ ਟੁੱਟੇ ਹੋਏ ਆਤਮ ਵਿਸ਼ਵਾਸ ਨੂੰ ਮੁੜ ਜੀਵੰਤ ਕਰਨ ਵਾਲੀ ਆਸ ਦੀ ਕਿਰਣ ਸੀ।

ਸਮਾਂ ਹੌਲੀ-ਹੌਲੀ ਅੱਗੇ ਵਧਦਾ ਰਿਹਾ। ਬਾਅਦ ਵਿੱਚ ਜਦੋਂ ਸ੍ਰੀ ਪਟਨਾ ਸਾਹਿਬ ਤੋਂ ਆਈ ਜਾਗ੍ਰਿਤੀ ਯਾਤਰਾ ਵਿੱਚ ਇਨ੍ਹਾਂ ਇਤਿਹਾਸਕ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ, ਤਦ ਥਾਂ-ਥਾਂ ‘ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ- ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਸੀ, ਉਸ ਮੁੱਖ ਮੰਚ ‘ਤੇ ਖੜ੍ਹ ਕੇ ਡਾ. ਖੋਜੀ ਜੀ ਨੇ ਸੰਗਤ ਨੂੰ ਇਸ ਖੋਜੇ ਗਏ ਪਰਿਵਾਰ ਦੀ ਪੂਰੀ ਜਾਣਕਾਰੀ ਪ੍ਰਦਾਨ ਕੀਤੀ। ਪਰੰਤੂ ਅਫ਼ਸੋਸ ਦੀ ਗੱਲ ਇਹ ਸੀ ਕਿ ਇੰਨੇ ਸਨਮਾਨ ਅਤੇ ਯਾਤਰਾਵਾਂ ਦੇ ਬਾਅਦ ਵੀ ਇਹ ਪਰਿਵਾਰ ਅੱਜ ਕੇਵਲ ₹300 ਪ੍ਰਤੀ ਦਿਨ ਦੀ ਦਿਹਾੜੀ ‘ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ।

ਪਰਿਵਾਰ ਦੇ ਮੁਖੀ ਦੀ ਨੌਕਰੀ ਵਿੱਚ ਹੁਣ ਕੇਵਲ ਦੋ-ਤਿੰਨ ਸਾਲ ਹੀ ਬਾਕੀ ਰਹਿ ਗਏ ਹਨ, ਪਰੰਤੂ ਅੱਜ ਤੱਕ ਉਨ੍ਹਾਂ ਦੀ ਨੌਕਰੀ ਨੂੰ ਸਥਾਈ ਨਹੀਂ ਕੀਤਾ ਗਿਆ। ਕੇਵਲ ਵਾਅਦੇ ਕੀਤੇ ਗਏ। ਭਵਿੱਖ ਕੀ ਹੋਵੇਗਾ? ਇਹ ਕੋਈ ਨਹੀਂ ਜਾਣਦਾ। ਉਸੇ ਮੰਚ ਤੋਂ ਡਾ. ਖੋਜੀ ਜੀ ਨੇ ਆਪਣਾ ਮੋਬਾਈਲ ਨੰਬਰ 9781913113 ਸੰਗਤ ਨੂੰ ਦੱਸਦਿਆਂ ਨਿਮਰ ਅਪੀਲ ਕੀਤੀ ਕਿ ਸਮੂਹ ਸਿੱਖ ਕੌਮ ਨੂੰ ਇਸ ਪਰਿਵਾਰ ਦਾ ਸਹਾਰਾ ਬਣਨ ਦੀ ਲੋੜ ਹੈ। ਉਹ ਕੇਵਲ ਇੱਕ ਬੇਨਤੀ ਨਹੀਂ ਸੀ, ਸਗੋਂ ਇਤਿਹਾਸ ਵੱਲੋਂ ਕੌਮ ਲਈ ਕੀਤਾ ਗਿਆ ਮੌਨ ਆਹਵਾਨ ਸੀ।

ਸੰਗਤ ਜੀ, ਇਹ ਸੰਪੂਰਨ ਔਖਾ ਸਫ਼ਰ ਲਗਭਗ ਪੰਜ ਸਾਲਾਂ ਦੀ ਅਥਕ ਤਪੱਸਿਆ ਤੋਂ ਬਾਅਦ ਪੂਰਾ ਹੋਇਆ। ਅੱਜ ਸਰਦਾਰ ਬਾਬੂ ਸਿੰਘ ਜੀ, ਜਿਨ੍ਹਾਂ ਦੇ ਪਰਿਵਾਰ ਕੋਲ ਕਦੇ ਇਸ ਪਿੰਡ ਵਿੱਚ ਖੇਤ-ਖਲਿਹਾਨ, ਘਰ ਅਤੇ ਸਨਮਾਨ ਸੀ, ਉਸੇ ਗੁਰਦੁਆਰਾ ਸਾਹਿਬ ਵਿੱਚ ਬਰ ਛਾ ਲੈ ਕੇ ਪਹਿਰੇਦਾਰ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਹੀ ਭਾਈ ਗਲੌਰਾ ਜੀ ਦੇ ਵੰਸ਼ਜ ਹਨ। ਇਹ ਦ੍ਰਿਸ਼ ਇਤਿਹਾਸ ਦੀ ਉਸ ਵਿਡੰਬਨਾ ਨੂੰ ਪ੍ਰਗਟ ਕਰਦਾ ਹੈ, ਜਿੱਥੇ ਕਦੇ ਗੁਰੂ ਘਰ ਦੇ ਵਿਸ਼ੇਸ਼ ਕਿਰਪਾਪਾਤਰ ਰਹੇ ਪਰਿਵਾਰ ਅੱਜ ਜੀਵਨ-ਯਾਪਨ ਲਈ ਸੰਘਰਸ਼ ਕਰ ਰਹੇ ਹਨ।

ਜਦੋਂ ਅਸੀਂ ਇਸ ਪਰਿਵਾਰ ਦੇ ਮੂਲ ਇਤਿਹਾਸ ਨੂੰ ਵੇਖਦੇ ਹਾਂ, ਤਦ ਆਤਮਾ ਸ਼ਰਧਾ ਨਾਲ ਭਰ ਉੱਠਦੀ ਹੈ। ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਆਪਣੇ ਸੌ ਸਿੱਖਾਂ ਦੇ ਨਾਲ ਨਾਨਕਮੱਤਾ ਵੱਲ ਯਾਤਰਾ ਕਰ ਰਹੇ ਸਨ, ਤਦ ਇਸ ਸਥਾਨ ‘ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਇੱਕ ਛੋਟਾ ਜਿਹਾ ਬਚਾ ਬਹੁਤ ਪਿਆਰ ਨਾਲ ਘੋੜਿਆਂ ਦੀ ਸੇਵਾ ਕਰ ਰਿਹਾ ਹੈ। ਗੁਰੂ ਸਾਹਿਬ ਨੇ ਪ੍ਰੇਮ ਨਾਲ ਉਸਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ- “ਤੂੰ ਇੰਨੀ ਸੇਵਾ ਕਰ ਰਿਹਾ ਹੈਂ, ਤੇਰਾ ਨਾਮ ਕੀ ਹੈ?” ਉਸ ਬਚੇ ਨੇ ਬਹੁਤ ਨਿਮਰਤਾ ਨਾਲ ਜਵਾਬ ਦਿੱਤਾ- “ਗਲੌਰਾ…”

ਜਦੋਂ ਗੁਰੂ ਸਾਹਿਬ ਨੇ ਉਸਦੇ ਮਾਤਾ-ਪਿਤਾ ਬਾਰੇ ਪੁੱਛਿਆ, ਤਦ ਉਸ ਬਚੇ ਨੇ ਆਪਣਾ ਸਿਰ ਝੁਕਾ ਲਿਆ। ਪਿੰਡ ਵਾਸੀਆਂ ਨੇ ਹਰਿਆਣਵੀ ਬੋਲੀ ਵਿੱਚ ਦੱਸਿਆ ਕਿ “ਇਸਦੇ ਮਾਤਾ-ਪਿਤਾ ਨਹੀਂ ਹਨ… ਇਹ ਅਨਾਥ ਬੱਚਾ ਹੈ, ਪਰੰਤੂ ਸੇਵਾ-ਭਾਵ ਬਹੁਤ ਹੈ।” ਇਹ ਸੁਣਦੇ ਹੀ ਗੁਰੂ ਸਾਹਿਬ ਦਾ ਹਿਰਦਾ ਕਰੂਣਾ ਨਾਲ ਭਰ ਉੱਠਿਆ। ਉਨ੍ਹਾਂ ਨੇ ਉਸ ਬਚੇ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਅਤੇ ਵਚਨ ਕੀਤੇ- “ਕੋਈ ਗੱਲ ਨਹੀਂ… ਇਹ ਹੁਣ ਮੇਰਾ ਹੀ ਪੁੱਤਰ ਹੈ।”

ਉਹ ਪਲ ਕੇਵਲ ਦਇਆ ਦਾ ਨਹੀਂ, ਸਗੋਂ ਗੁਰੂ ਕਿਰਪਾ ਦੇ ਇਤਿਹਾਸ ਦਾ ਆਰੰਭ ਸੀ। ਭਾਈ ਗਲੌਰਾ ਜੀ ਨੇ ਅੱਗੇ ਚੱਲ ਕੇ ਸੱਤਵੇਂ ਪਾਤਸ਼ਾਹ ਜੀ ਦੀ ਵੀ ਬਹੁਤ ਸੇਵਾ ਕੀਤੀ। ਸਮਾਂ ਬੀਤਦਾ ਗਿਆ ਅਤੇ ਜਦੋਂ ਉਹ ਜਵਾਨ ਹੋਏ, ਤਦ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇੱਕ ਦਿਨ ਇਸੇ ਪਿੰਡ ਦਾ ਇੱਕ ਵਿਅਕਤੀ ਅੰਮ੍ਰਿਤਸਰ ਪਹੁੰਚਿਆ। ਉੱਥੇ ਉਸਨੇ ਭਾਈ ਗਲੌਰਾ ਜੀ ਨੂੰ ਸੇਵਾ ਕਰਦੇ ਹੋਏ ਪਹਿਚਾਣ ਲਿਆ। ਜਦੋਂ ਗੁਰੂ ਸਾਹਿਬ ਨੇ ਪੁੱਛਿਆ ਕਿ “ਤੁਸੀਂ ਕੌਣ ਹੋ?” ਤਦ ਉਸ ਵਿਅਕਤੀ ਨੇ ਜਵਾਬ ਦਿੱਤਾ — “ਮ੍ਹਾਰੇ ਗਾਂਵ ਕਾ ਹੈ… ਕਈ ਸਾਲਾਂ ਬਾਅਦ ਇਸ ਥਾਂ ‘ਤੇ ਆਇਆ ਹਾਂ ਅਤੇ ਸੇਵਾ ਕਰਦੇ ਹੋਏ ਇਸਨੂੰ ਪਹਿਚਾਣ ਲਿਆ।”

ਉਸ ਸਮੇਂ ਗੁਰੂ ਸਾਹਿਬ ਨੇ ਉਸ ਸੱਜਣ ਨੂੰ ਆਪਣੇ ਕੋਲ ਬੁਲਾ ਕੇ ਵਚਨ ਕੀਤੇ ਕਿ ਉਹ ਭਾਈ ਗਲੌਰਾ ਜੀ ਨੂੰ ਉਨ੍ਹਾਂ ਦੇ ਪਿੰਡ ਵਾਪਸ ਲੈ ਜਾਣ, ਉਨ੍ਹਾਂ ਨੂੰ ਪ੍ਰਚਾਰਕ ਦੀ ਸੇਵਾ ਪ੍ਰਦਾਨ ਕਰਨ ਅਤੇ ਉਨ੍ਹਾਂ ਦਾ ਵਿਆਹ ਵੀ ਕਰਵਾਉਣ। ਗੁਰੂ ਆਗਿਆ ਅਨੁਸਾਰ ਭਾਈ ਗਲੌਰਾ ਜੀ ਆਪਣੇ ਪਿੰਡ ਵਾਪਸ ਆ ਗਏ। ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੀ ਪਤਨੀ ਬਹੁਤ ਹੀ ਭੋਲੀ ਅਤੇ ਸਧਾਰਣ ਸੁਭਾਵ ਦੀ ਸੀ।

ਜਦੋਂ ਇਹ ਪਤੀ-ਪਤਨੀ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਲਈ ਪਹੁੰਚੇ, ਤਦ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸੀਸ ਦੇ ਕੇ “ਮਸੰਦ” ਦੀ ਪਦਵੀ ਤੇ ਥਾਪਿਆ ਸੀ. ਨਾਲ ਹੀ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਪ੍ਰਦਾਨ ਕੀਤੀ ਗਈ ਕਿ ਜੋ ਵੀ ਸੰਗਤ ਗੁਰੂ ਘਰ ਲਈ “ਦਸਵੰਧ” ਦੇ ਰੂਪ ਵਿੱਚ ਮਾਯਾ ਅਰਪਿਤ ਕਰੇ, ਉਸਨੂੰ ਇਕੱਠਾ ਕਰਕੇ ਗੁਰੂ ਘਰ ਤੱਕ ਪਹੁੰਚਾਇਆ ਜਾਵੇ। ਇਹੀ ਉਹ ਇਤਿਹਾਸਕ ਪਲ ਸੀ, ਜਿੱਥੋਂ ਇਸ ਪਰਿਵਾਰ ਦਾ ਸੰਬੰਧ ਗੁਰੂ ਘਰ ਦੀ ਸੇਵਾ ਅਤੇ ਜ਼ਿੰਮੇਵਾਰੀ ਨਾਲ ਸਥਾਈ ਰੂਪ ਵਿੱਚ ਜੁੜ ਗਿਆ।

ਇਤਿਹਾਸ ਦੇ ਇਸ ਬਹੁਤ ਹੀ ਸੰਵੇਦਨਸ਼ੀਲ ਅਧਿਆਇ ਵਿੱਚ ਇੱਕ ਐਸੀ ਘਟਨਾ ਦਾ ਵਰਣਨ ਪ੍ਰਾਪਤ ਹੁੰਦਾ ਹੈ, ਜੋ ਇਹ ਸਪਸ਼ਟ ਕਰ ਦਿੰਦੀ ਹੈ ਕਿ ਕਈ ਵਾਰ ਮਨੁੱਖ ਦਾ ਪਤਨ ਬਾਹਰੀ ਦੁਸ਼ਮਣਾਂ ਕਰਕੇ ਨਹੀਂ, ਸਗੋਂ ਇੱਕ ਛੋਟੀ ਜਿਹੀ ਅਸਾਵਧਾਨੀ, ਇੱਕ ਪਲਕ ਦੇ ਭਰਮ ਅਤੇ ਧਰਮ ਤੋਂ ਵਿਛੜ ਜਾਣ ਕਰਕੇ ਹੁੰਦਾ ਹੈ। ਇੱਕ ਦਿਨ ਭਾਈ ਗਲੌਰਾ ਜੀ ਕਿਸੇ ਕਾਰਜ ਵਾਸਤੇ ਬਾਹਰ ਗਏ ਹੋਏ ਸਨ। ਉਸੇ ਸਮੇਂ ਉਨ੍ਹਾਂ ਦੀ ਪੜੋਸਣ ਨੇ ਉਨ੍ਹਾਂ ਦੀ ਪਤਨੀ ਨਾਲ ਗੱਲਬਾਤ ਕਰਦਿਆਂ ਕਿਹਾ- “ਤੁਹਾਡੇ ਕੋਲ ਜੋ ਗੁਰੂ ਘਰ ਦੀ ਮਾਇਆ ਇਕੱਠੀ ਹੈ, ਉਸਨੂੰ ਬਹੁਤ ਸਮਾਂ ਹੋ ਗਿਆ ਹੈ। ਅਜੇ ਤੱਕ ਉਹ ਗੁਰੂ ਸਾਹਿਬ ਤੱਕ ਨਹੀਂ ਪਹੁੰਚਾਈ ਗਈ।” ਉਸ ਭੋਲੀ ਅਤੇ ਸਧਾਰਣ ਹਿਰਦੇ ਵਾਲੀ ਪਤਨੀ ਨੇ ਸਹਿਜ ਭਾਵ ਨਾਲ ਜਵਾਬ ਦਿੱਤਾ- “ਹਾਂ, ਹੁਣ ਤਾਂ ਬਹੁਤ ਮਾਇਆ ਇਕੱਠੀ ਹੋ ਗਈ ਹੈ, ਉਸ ਵਿੱਚ ਕੁਝ ਸੋਨੇ ਦੇ ਸਿੱਕੇ ਵੀ ਹਨ।”

ਤਦ ਉਸ ਪੜੋਸਣ ਨੇ ਹੌਲੀ-ਹੌਲੀ ਉਸਦੇ ਮਨ ਵਿੱਚ ਭਰਮ ਪੈਦਾ ਕਰਨਾ ਸ਼ੁਰੂ ਕੀਤਾ। ਉਸਨੇ ਕਿਹਾ- “ਤੁਹਾਨੂੰ ਪਤਾ ਨਹੀਂ, ਉਹ ਧਨ ਪਿਆ-ਪਿਆ ਖਰਾਬ ਹੋ ਜਾਵੇਗਾ। ਸੰਭਵ ਹੈ ਕਿ ਉਹ ਗਿੱਲਾ ਵੀ ਹੋ ਗਿਆ ਹੋਵੇ। ਕਿਉਂ ਨਾ ਉਸਨੂੰ ਬਾਹਰ ਛੱਤ ਉੱਤੇ ਧੁੱਪ ਵਿੱਚ ਸੁਕਾ ਲਿਆ ਜਾਵੇ? ਮੈਂ ਵੀ ਤੁਹਾਡੀ ਸਹਾਇਤਾ ਕਰ ਦਿਆਂਗੀ।” ਉਹ ਪਤਨੀ ਬਹੁਤ ਹੀ ਭੋਲੀ ਸੀ। ਉਸਨੇ ਵਿਸ਼ਵਾਸ ਕਰਕੇ ਦੱਬਿਆ ਹੋਇਆ ਘੜਾ ਬਾਹਰ ਕੱਢਿਆ ਅਤੇ ਉਸ ਮਾਇਆ ਨੂੰ ਛੱਤ ਉੱਤੇ ਸੁਕਾਉਣ ਲਈ ਫੈਲਾ ਦਿੱਤਾ। ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਉਸੇ ਸਮੇਂ ਉਹ ਪੜੋਸਣ ਚਤੁਰਾਈ ਨਾਲ ਮੁੱਠੀ-ਭਰ ਸਿੱਕੇ ਆਪਣੇ ਘਰ ਵੱਲ ਸੁੱਟਦੀ ਰਹੀ। ਐਸਾ ਦੋ-ਤਿੰਨ ਵਾਰ ਕੀਤਾ ਗਿਆ। ਬਾਅਦ ਵਿੱਚ ਜਦੋਂ ਉਸ ਮਾਯਾ ਨੂੰ ਮੁੜ ਇਕੱਠਾ ਕਰਕੇ ਘੜੇ ਵਿੱਚ ਰੱਖਿਆ ਗਿਆ, ਤਦ ਪਤਾ ਲੱਗਿਆ ਕਿ ਮਾਇਆ ਘੱਟ ਹੋ ਗਈ ਹੈ।

ਜਦੋਂ ਇਹ ਗੱਲ ਭਾਈ ਗਲੌਰਾ ਜੀ ਨੂੰ ਪਤਾ ਲੱਗੀ, ਤਦ ਇਤਿਹਾਸ ਵਿੱਚ ਉਲੇਖ ਆਉਂਦਾ ਹੈ ਕਿ ਉਸ ਪੜੋਸਣ ਦੇ ਘਰਵਾਲੇ ਨਾਲ ਉਨ੍ਹਾਂ ਦਾ ਬਡਾ ਵਿਵਾਦ ਹੋਇਆ। ਇਹ ਪ੍ਰਸੰਗ ਕੇਵਲ ਚੋਰੀ ਜਾਂ ਝਗੜੇ ਦਾ ਨਹੀਂ ਸੀ, ਸਗੋਂ ਉਸ ਮਾਨਸਿਕ ਅਤੇ ਆਤਮਿਕ ਸੰਘਰਸ਼ ਦਾ ਆਰੰਭ ਸੀ, ਜਿਸਨੇ ਅੱਗੇ ਚੱਲ ਕੇ ਭਾਈ ਗਲੌਰਾ ਜੀ ਦੇ ਜੀਵਨ ਦੀ ਦਿਸ਼ਾ ਬਦਲ ਦਿੱਤੀ।

ਦੂਜੇ ਪਾਸੇ ਇਤਿਹਾਸ ਇਹ ਵੀ ਦੱਸਦਾ ਹੈ ਕਿ ਉਹ ਖੇਤਰ ਜਾਟ ਬਹੁਲ ਸੀ। ਉਸ ਸਮੇਂ ਜਦੋਂ ਰੰਗੜ ਸਮੁਦਾਇ ਦੇ ਲੋਕ ਉਸ ਪਿੰਡ ਤੋਂ ਨਿਕਲਦੇ ਸਨ, ਤਦ ਦੋਵਾਂ ਸਮੁਦਾਇਆਂ ਵਿਚਕਾਰ ਅਕਸਰ ਹਿੰਸਕ ਸੰਘਰਸ਼ ਹੋ ਜਾਂਦੇ ਸਨ। ਇੱਕ ਦਿਨ ਭਾਈ ਗਲੌਰਾ ਜੀ ਨੇ ਰੰਗੜ ਸਮੁਦਾਇ ਦੇ ਲੋਕਾਂ ਨੂੰ ਕਿਹਾ- “ਜਾਟ ਸਮੁਦਾਇ ਦੇ ਲੋਕ ਮੇਰਾ ਸਨਮਾਨ ਕਰਦੇ ਹਨ। ਜੇ ਤੁਸੀਂ ਲੋਕ ਮੇਰੇ ਨਾਲ ਚਲੋਗੇ, ਤਾਂ ਤੁਹਾਨੂੰ ਕੋਈ ਹਾਨੀ ਨਹੀਂ ਪਹੁੰਚੇਗੀ।” ਪਰੰਤੂ ਪਰਿਸਥਿਤੀਆਂ ਵਿਰੁੱਧ ਹੋ ਗਈਆਂ। ਦੋਵਾਂ ਸਮੁਦਾਇਆਂ ਵਿਚਕਾਰ ਭਿਆਨਕ ਸੰਘਰਸ਼ ਹੋਇਆ ਅਤੇ ਰੰਗੜ ਸਮੁਦਾਇ ਦੇ ਅਨੇਕ ਲੋਕ ਮਾਰੇ ਗਏ।

ਇਸ ਘਟਨਾ ਨੇ ਭਾਈ ਗਲੌਰਾ ਜੀ ਨੂੰ ਅੰਦਰੋਂ ਤੋੜ ਦਿੱਤਾ। ਇਤਿਹਾਸਕਾਰਾਂ ਦੇ ਅਨੁਸਾਰ ਇਹ ਉਹੀ ਪਲ ਸੀ, ਜਦੋਂ ਉਹ ਆਪਣੇ “ਧਰਮ” ਤੋਂ ਹਾਰ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪਹਿਲਾਂ ਹੀ ਵਚਨ ਕੀਤੇ ਸਨ ਕਿ “ਜਿਸ ਦਿਨ ਤੂੰ ਧਰਮ ਤੋਂ ਹਾਰ ਜਾਵੇਂਗਾ, ਉਸ ਦਿਨ ਤੈਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ।” ਇੱਕ ਪਾਸੇ ਉਹ ਗੁਰੂ ਘਰ ਦੀ ਮਾਇਆ ਦੇ ਨੁਕਸਾਨ ਦਾ ਦੁੱਖ ਝੱਲ ਚੁੱਕੇ ਸਨ, ਦੂਜੇ ਪਾਸੇ ਇਸ ਸਮੁਦਾਇਕ ਹਿੰਸਾ ਦਾ ਬੋਝ ਵੀ ਉਨ੍ਹਾਂ ਦੇ ਸਿਰ ‘ਤੇ ਆ ਗਿਆ। ਅੰਤ ਵਿੱਚ ਉਸ ਵਿਵਾਦ ਅਤੇ ਸੰਘਰਸ਼ ਦੇ ਮਾਹੌਲ ਵਿੱਚ ਭਾਈ ਗਲੌਰਾ ਜੀ ਦੀ ਮੌਤ ਹੋ ਗਈ। ਇਤਿਹਾਸ ਵਿੱਚ ਇਹ ਉਲੇਖ ਮਿਲਦਾ ਹੈ ਕਿ ਉਹ ਉਸੇ ਝਗੜੇ ਦੌਰਾਨ ਮਾਰੇ ਗਏ।

ਉਸ ਤੋਂ ਬਾਅਦ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਰੀਬੀ, ਸੰਘਰਸ਼ ਅਤੇ ਉਪੇਖਾ ਦਾ ਸਾਹਮਣਾ ਕਰਨਾ ਪਿਆ। ਇਹੀ ਕਾਰਨ ਸੀ ਕਿ ਸਮੇਂ ਦੇ ਨਾਲ ਉਹ ਪਰਿਵਾਰ, ਜੋ ਕਦੇ ਗੁਰੂ ਘਰ ਦਾ ਵਿਸ਼ੇਸ਼ ਕਿਰਪਾ ਪਾਤਰ ਸੀ, ਹੌਲੀ-ਹੌਲੀ ਮੁਸ਼ਕਲਾਂ ਅਤੇ ਅਭਾਵਾਂ ਦੇ ਹਨੇਰੇ ਵਿੱਚ ਚਲਾ ਗਿਆ। ਇਹ ਕੇਵਲ ਇੱਕ ਪਰਿਵਾਰ ਦਾ ਇਤਿਹਾਸ ਨਹੀਂ, ਸਗੋਂ ਇਹ ਇੱਕ ਆਤਮਿਕ ਚੇਤਾਵਨੀ ਵੀ ਹੈ ਕਿ ਜਦੋਂ ਮਨੁੱਖ ਧਰਮ, ਸਯਮ ਅਤੇ ਸੱਚ ਤੋਂ ਵਿਛੜਦਾ ਹੈ, ਤਾਂ ਉਸਦੇ ਪਰਿਣਾਮ ਕੇਵਲ ਉਸ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਸਦਾ ਪ੍ਰਭਾਵ ਸਹਿਣ ਕਰਦੀਆਂ ਹਨ।

ਜਦੋਂ ਅਸੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਨੂੰ ਸੰਦਰਭਿਤ ਕਰਦੇ ਹਾਂ, ਤਦ ਇਹ ਪ੍ਰਸੰਗ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬ ਕਰਹਾਲੀ ਨਾਮਕ ਸਥਾਨ ਤੋਂ ਯਾਤਰਾ ਕਰਦੇ ਹੋਏ ਪਿੰਡ ਚੀਕਾ ਪਹੁੰਚੇ, ਤਦ ਉਸ ਤੋਂ ਪਹਿਲਾਂ ਕਰਹਾਲੀ ਦੇ ਮਸੰਦ ਨੇ ਗੁਰੂ ਸਾਹਿਬ ਤੋਂ ਮੂੰਹ ਮੋੜ ਲਿਆ ਸੀ। ਉਸਨੇ ਨਾ ਕੇਵਲ ਆਪ ਗੁਰੂ ਸਾਹਿਬ ਵੱਲ ਪਿੱਠ ਕਰ ਲਈ, ਸਗੋਂ ਪਿੰਡ ਵਾਸੀਆਂ ਨੂੰ ਵੀ ਇਹ ਕਹਿ ਕੇ ਰੋਕਣ ਦਾ ਯਤਨ ਕੀਤਾ ਕਿ ਜੇ ਉਹ ਗੁਰੂ ਸਾਹਿਬ ਨੂੰ ਮਿਲਣ ਜਾਣਗੇ, ਤਾਂ ਔਰੰਗਜ਼ੇਬ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰੇਗਾ। ਡਰ ਅਤੇ ਸਵਾਰਥ ਕਰਕੇ ਕਰਹਾਲੀ ਦਾ ਮਸੰਦ ਅਤੇ ਪਿੰਡ ਵਾਸੀ ਗੁਰੂ ਸਾਹਿਬ ਤੋਂ ਵਿਮੁਖ ਹੋ ਗਏ।

ਇਤਿਹਾਸ ਦੀ ਇਹ ਪੀੜਾ ਅੱਜ ਵੀ ਜੀਵੰਤ ਹੈ। ਮੌਜੂਦਾ ਸਮੇਂ, ਅਰਥਾਤ 2025 ਈਸਵੀ ਵਿੱਚ ਵੀ ਪਿੰਡ ਕਰਹਾਲੀ ਦੇ ਲੋਕ ਇਸ ਗੱਲ ‘ਤੇ ਪਸ਼ਚਾਤਾਪ ਕਰਦੇ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਦੇ ਪੂਰਵਜਾਂ ਨੇ ਉਸ ਸਮੇਂ ਸੱਚੇ ਪਾਤਸ਼ਾਹ ਤੋਂ ਮੂੰਹ ਮੋੜ ਲਿਆ ਸੀ।

ਚੀਕਾ ਤੋਂ ਅੱਗੇ ਸਥਿਤ ਗੁਰਦੁਆਰਾ ਕਰਾਹ ਸਾਹਿਬ ਦਾ ਇਤਿਹਾਸ ਵੀ ਇਸੇ ਤਰ੍ਹਾਂ ਦੇ ਵੈਰਾਗ ਅਤੇ ਚੇਤਾਵਨੀ ਨਾਲ ਭਰਿਆ ਹੋਇਆ ਹੈ। ਉੱਥੇ ਦੇ ਮਸੰਦ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਮਿਲਣਾ ਉਚਿਤ ਨਹੀਂ ਸਮਝਿਆ। ਉਸਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਗੁਰੂ ਸਾਹਿਬ ਨਾਲ ਮਿਲਣ ਦੀ ਲੋੜ ਹੀ ਨਹੀਂ ਹੈ। ਇਹ ਇਤਿਹਾਸ ਦਰਸਾਉਂਦਾ ਹੈ ਕਿ ਉਸ ਔਖੇ ਸਮੇਂ ਵਿੱਚ ਕਿੰਨੇ ਲੋਕ ਡਰ ਅਤੇ ਸੱਤਾ ਦੇ ਦਬਾਅ ਵਿੱਚ ਆਪਣੇ ਧਰਮ ਅਤੇ ਕਰਤੱਬ ਤੋਂ ਪਿੱਛੇ ਹਟ ਗਏ ਸਨ। ਪਰੰਤੂ ਭਾਈ ਗਲੌਰਾ ਜੀ ਨੇ ਆਪਣਾ ਧਰਮ ਨਿਭਾਇਆ। ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸ਼ਹੀਦੀ ਮਾਰਗ ਰਾਹੀਂ ਦਿੱਲੀ ਵੱਲ ਵੱਧ ਰਹੇ ਸਨ, ਤਦ ਉਨ੍ਹਾਂ ਨੇ ਭਾਈ ਗਲੌਰਾ ਜੀ ਦੇ ਨਿਵਾਸ ਸਥਾਨ ‘ਤੇ ਵਿਸ਼ਰਾਮ ਕੀਤਾ। ਉਸ ਸਮੇਂ ਗੁਰੂ ਸਾਹਿਬ ਦੇ ਨਾਲ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਯਾਲਾ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਉਦੈ ਜੀ ਵੀ ਨਾਲ ਸਨ। ਭਾਈ ਗਲੌਰਾ ਜੀ ਨੇ ਇਸ ਪੂਰੇ ਜਥੇ ਦਾ ਬਹੁਤ ਹੀ ਸ਼ਰਧਾ, ਪ੍ਰੇਮ ਅਤੇ ਮਰਯਾਦਾ ਨਾਲ ਆਦਰ-ਸਤਕਾਰ ਕੀਤਾ।

ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਉਸ ਸਮੇਂ ਦੂਰ-ਦੁਰਾਡੇ ਤੋਂ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਭਾਈ ਗਲੌਰਾ ਜੀ ਦੇ ਨਿਵਾਸ ਸਥਾਨ ‘ਤੇ ਪਹੁੰਚੀ ਸੀ। ਉੱਥੇ ਹੀ, ਉਸੇ ਸਥਾਨ ‘ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੀਵਾਨ ਸਜਾਇਆ ਸੀ। ਉਸ ਮਾਹੌਲ ਵਿੱਚ ਗੁਰੂ ਸਾਹਿਬ ਨੇ ਸੰਗਤ ਨੂੰ ਬਹੁਤ ਹੀ ਕਰੂਣ ਸੁਰ ਵਿੱਚ ਬੇਨਤੀ ਕੀਤੀ- “ਇਸ ਸਥਾਨ ਤੋਂ ਅੱਗੇ ਹੁਣ ਕੋਈ ਸਾਡੇ ਪਿੱਛੇ ਨਹੀਂ ਆਵੇਗਾ, ਕਿਉਂਕਿ ਸਾਨੂੰ ਦਿੱਲੀ ਜਾ ਕੇ ਆਪਣਾ ਸੀਸ ਅਰਪਣ ਕਰਨਾ ਹੈ।”

ਉਹ ਪਲ ਕਿੰਨਾ ਭਾਵੁਕ ਰਿਹਾ ਹੋਵੇਗਾ, ਇਸਦੀ ਕਲਪਨਾ ਮਾਤਰ ਨਾਲ ਹਿਰਦਾ ਕੰਬ ਉੱਠਦਾ ਹੈ। ਸੰਗਤ ਗੁਰੂ ਸਾਹਿਬ ਤੋਂ ਵਿਛੁੜਣਾ ਨਹੀਂ ਚਾਹੁੰਦੀ ਸੀ, ਪਰੰਤੂ ਗੁਰੂ ਸਾਹਿਬ ਆਪਣੀ ਸ਼ਹਾਦਤ ਦੇ ਪਥ ‘ਤੇ ਅਡਿੱਗ ਸਨ। ਉਸੇ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਗਲੌਰਾ ਜੀ ਨੂੰ ਹਰਿਆਣਾ ਦੇ ਹਾਂਸੀ ਅਤੇ ਹਿਸਾਰ ਖੇਤਰ ਦਾ ਜਥੇਦਾਰ ਥਾਪਿਆ ਸੀ। ਇਹ ਲਿਖਿਤ ਰੂਪ ਵਿੱਚ ਵੀ ਕੀਤਾ ਗਿਆ ਸੀ। ਇਸ ਤਰ੍ਹਾਂ ਭਾਈ ਗਲੌਰਾ ਜੀ ਨੂੰ “ਮਸੰਦ” ਤੋਂ “ਜਥੇਦਾਰ” ਦੇ ਪਦ ‘ਤੇ ਥਾਪਿਆ ਗਿਆ।

ਉਸ ਤੋਂ ਬਾਅਦ ਭਾਈ ਗਲੌਰਾ ਜੀ ਨੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ਤਰਕਸ਼ / ਭਾਤਾ (ਤੀਰ ਰੱਖਣ ਦਾ ਪਾਤਰ) ਵੀ ਭੇਟ ਸਰੂਪ ਪ੍ਰਦਾਨ ਕੀਤਾ ਸੀ। ਭਾਵੇਂ ਉਹ ਤਰਕਸ਼ ਮੌਜੂਦਾ ਸਮੇਂ ਵਿੱਚ ਉਪਲਬਧ ਨਹੀਂ ਹੈ, ਪਰੰਤੂ ਉਸਦੀ ਯਾਦ ਅੱਜ ਵੀ ਇਤਿਹਾਸ ਦੇ ਪੰਨਿਆਂ ਵਿੱਚ ਜੀਵੰਤ ਹੈ।

ਅੱਗੇ ਵੀਡੀਓ ਕਲਿੱਪ ਵਿੱਚ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਜੀ ਨੇ ਵੀ ਇਸ ਸੰਪੂਰਨ ਇਤਿਹਾਸ ਦੀ ਪੁਸ਼ਟੀ ਕੀਤੀ। ਇੱਕ ਸਥਾਨਕ ਬਜ਼ੁਰਗ ਨੇ ਬਹੁਤ ਪ੍ਰਭਾਵਸ਼ਾਲੀ ਹਰਿਆਣਵੀ ਭਾਸ਼ਾ ਵਿੱਚ ਭਾਈ ਗਲੌਰਾ ਜੀ ਦੇ ਪਰਿਵਾਰ, ਉਨ੍ਹਾਂ ਦੀ ਸੰਪੱਤੀ ਅਤੇ ਉਨ੍ਹਾਂ ਦੇ ਸੰਘਰਸ਼ਪੂਰਨ ਇਤਿਹਾਸ ਦਾ ਵਰਣਨ ਕੀਤਾ।

ਪਰਿਵਾਰ ਦੇ ਮੌਜੂਦਾ ਮੁਖੀ ਸਰਦਾਰ ਬਾਬੂ ਸਿੰਘ ਜੀ ਨੇ ਵੀ ਬਹੁਤ ਭਾਵੁਕ ਹੋ ਕੇ ਕਿਹਾ ਕਿ ਡਾ. ਖੋਜੀ ਜੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਖੋਜ ਕੇ ਉਨ੍ਹਾਂ ਨੂੰ ਨਵੀਂ ਪਹਿਚਾਣ ਦਿੱਤੀ ਹੈ। ਉਨ੍ਹਾਂ ਨੇ ਉਨ੍ਹਾਂ ਪ੍ਰਤੀ ਆਦਰ ਪ੍ਰਗਟ ਕਰਦਿਆਂ ਕਿਹਾ ਕਿ ਜੇ ਇਹ ਖੋਜ ਨਾ ਹੁੰਦੀ, ਤਾਂ ਸੰਭਵ ਹੈ ਕਿ ਉਨ੍ਹਾਂ ਦਾ ਇਤਿਹਾਸ ਸਦਾ ਲਈ ਗੁਮਨਾਮੀ ਵਿੱਚ ਖੋ ਜਾਂਦਾ।

ਇਸ ਤੋਂ ਬਾਅਦ ਡਾ. ਭਗਵਾਨ ਸਿੰਘ ਖੋਜੀ ਜੀ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਗਲੌਰਾ ਜੀ ਦੇ ਨਿਵਾਸ ਸਥਾਨ ‘ਤੇ ਦੋ ਦਿਨਾਂ ਤੱਕ ਵਿਸ਼ਰਾਮ ਕੀਤਾ ਸੀ। ਉਸ ਤੋਂ ਬਾਅਦ ਉਹ ਆਪਣੀ ਭਵਿੱਖ ਦੀ ਯਾਤਰਾ ਦੇ ਅਗਲੇ ਪੜਾਅ ਵੱਲ ਵਧੇ ਅਤੇ ਉੱਥੋਂ ਲਗਭਗ ਪੰਦਰਾਂ ਕਿਲੋਮੀਟਰ ਦੂਰ ਸਥਿਤ ਪਿੰਡ ਕਰਾਹ ਪਹੁੰਚੇ, ਜਿੱਥੇ ਅੱਜ ਗੁਰਦੁਆਰਾ ਕਰਾਹ ਸਾਹਿਬ ਸੁਸ਼ੋਭਿਤ ਹੈ।

ਇਹ ਸਥਾਨ ਵੀ ਬਹੁਤ ਹੀ ਪਾਵਨ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਸਥਾਨ ‘ਤੇ ਪਧਾਰੇ ਸਨ। ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ। ਅਤੇ ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸ ਸਥਾਨ ‘ਤੇ ਵਿਸ਼ਰਾਮ ਕਰਕੇ ਇਸਨੂੰ ਤ੍ਰਿਵੇਣੀ ਸਰੂਪ ਪ੍ਰਦਾਨ ਕੀਤਾ।

ਕੀ ਅੱਜ ਵੀ ਉਸ ਸਥਾਨ ‘ਤੇ ਗੁਰੂਆਂ ਦੇ ਚਰਨਾਂ ਦੀ ਉਹ ਤ੍ਰਿਵੇਣੀ ਜੀਵੰਤ ਹੈ? ਕੀ ਉਹ ਪੁਰਾਤਨ ਖੂਹ ਅੱਜ ਵੀ ਇਤਿਹਾਸ ਦੀ ਗਵਾਹੀ ਦਿੰਦਾ ਖੜ੍ਹਾ ਹੈ? ਕੀ ਉਹ ਧਰਤੀ ਅੱਜ ਵੀ ਉਨ੍ਹਾਂ ਕਦਮਾਂ ਦੀ ਆਹਟ ਮਹਿਸੂਸ ਕਰਦੀ ਹੈ, ਜਿਨ੍ਹਾਂ ‘ਤੇ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਆਪਣੀ ਅਮਰ ਸ਼ਹਾਦਤ ਲਈ ਅੱਗੇ ਵਧੇ ਸਨ?

ਇਨ੍ਹਾਂ ਸਾਰੇ ਪ੍ਰਸ਼ਨਾਂ ਅਤੇ ਇਸ ਇਤਿਹਾਸ ਨਾਲ ਸੰਗਤ ਨੂੰ ਲੜੀ ਦੇ ਅਗਲੇ ਭਾਗ ਵਿੱਚ ਰੂਬਰੂ ਕਰਵਾਇਆ ਜਾਵੇਗਾ। ਨਿਸ਼ਚਿਤ ਹੀ ਅਸੀਂ ਉਸ ਸ਼ਹੀਦੀ ਮਾਰਗ ‘ਤੇ ਅੱਗੇ ਵਧਾਂਗੇ, ਜਿਸ ‘ਤੇ ਚੱਲ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ, ਧਰਮ ਅਤੇ ਸੱਚ ਦੀ ਰੱਖਿਆ ਲਈ ਆਪਣਾ ਸੀਸ ਅਰਪਿਤ ਕੀਤਾ ਸੀ।

ਇਤਿਹਾਸ ਦੇ ਪੰਨਿਆਂ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ।

ਮਿਲਦੇ ਹਾਂ ਅਗਲੇ ਪ੍ਰਸੰਗ ਵਿੱਚ…

ਸੰਗਤ ਜੀ ਨੂੰ ਨਿਮਰ ਬੇਨਤੀ

ਇਤਿਹਾਸ ਦੀ ਖੋਜ, ਸਥਾਨਾਂ ਦਾ ਅਵਲੋਕਨ, ਮਾਰਗ-ਯਾਤਰਾਵਾਂ ਅਤੇ ਵਿਸਤ੍ਰਿਤ ਦਸਤਾਵੇਜ਼ੀਕਰਨ—ਇਨ੍ਹਾਂ ਸਾਰੇ ਕਾਰਜਾਂ ਵਿੱਚ ਬਹੁਤ ਵੱਧ ਖਰਚ ਆਉਂਦਾ ਹੈ। ਜੇ ਤੁਸੀਂ ਇਸ ਗੁਰਵਰ-ਕਥਾਨਕ, ਇਸ ਸ਼ਹੀਦੀ ਮਾਰਗ ਪ੍ਰਸੰਗ ਅਤੇ ਅੱਗੇ ਆਉਣ ਵਾਲੇ ਸਮੂਹ ਇਤਿਹਾਸਕ ਯਤਨਾਂ ਵਿੱਚ ਆਪਣਾ ਸਹਿਯੋਗ ਦੇਣਾ ਚਾਹੋ, ਤਾਂ ਕਿਰਪਾ ਕਰਕੇ ਮੋਬਾਈਲ ਨੰਬਰ 97819 13113 ‘ਤੇ ਸੰਪਰਕ ਕਰੋ। ਤੁਹਾਡਾ ਅਮੂਲ ਸਹਿਯੋਗ ਗੁਰੂ ਸਾਹਿਬ ਦੀ ਮਹਿਮਾ ਅਤੇ ਇਤਿਹਾਸ ਦੀ ਸੱਚਾਈ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਬਹੁਤ ਸਹਾਇਕ ਸਿੱਧ ਹੋਵੇਗਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਤੁਹਾਡਾ ਆਪਣਾ ਵੀਰ,
ਇਤਿਹਾਸਕਾਰ- ਡਾ. ਭਗਵਾਨ ਸਿੰਘ ‘ਖੋਜੀ’


Spread the love

Leave a Comment

Your email address will not be published. Required fields are marked *