ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 74 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਭਿੱਖੀ ਪਿੰਡ ਵਿਖੇ ਪਹੁੰਚ ਕੇ ਲੋਕਾਂ ਨੂੰ ਕਬਰਾਂ ਦੀ ਪੂਜਾ ਤੋਂ ਹਟਾ ਕੇ ਨਾਮ ਬਾਣੀ ਨਾਲ ਜੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਵਿੱਚ ਗੲੇ ਅਤੇ ਬਾਅਦ ਵਿੱਚ ਕਿਹੜੇ ਪਿੰਡ ਵਿੱਚ ਗੲੇ ਅਤੇ ਕਿਵੇਂ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਦਾ ਸਾਰਾ ਇਤਿਹਾਸ ਸੰਗਤਾਂ ਤੱਕ ਪਹੁੰਚ ਰਿਹਾ ਹੈ
ਅਸੀਂ ਗੁਰੂ ਤੇਗ ਬਹਾਦਰ ਜੀ ਦੇ ਮਾਲਵੇ ਦੇ ਇਤਿਹਾਸਕ ਦੌਰਿਆਂ ਦਾ ਇਤਿਹਾਸ ਸ੍ਰਵਣ ਕਰ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਕਿਹੜੇ-ਕਿਹੜੇ ਪਿੰਡਾਂ ਵਿੱਚ ਗੲੇ। ਜਦੋਂ ਅਸੀਂ ਇਹਨਾਂ ਪਿੰਡਾਂ ਵਿੱਚ ਜਾਵਾਂਗੇ ਤਾਂ ਸਾਨੂੰ ਬੜਾ ਕੁਝ ਨਵਾਂ ਦੇਖਣ ਨੂੰ ਮਿਲੇਗਾ। ਉੱਥੇ ਬਹੁਤ ਬਜ਼ੁਰਗ ਅਤੇ ਬਹੁਤ ਸੰਗਤਾਂ ਹਨ ਜਿਹਨਾਂ ਦਾ ਪਿਆਰ ਗੁਰੂ ਜੀ ਨਾਲ ਬਣਿਆ ਹੋਇਆ ਹੈ। ਤੁਹਾਨੂੰ ਉਹ ਬਜ਼ੁਰਗ ਮਿਲ ਜਾਣਗੇ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ-
“ਸੇਈ ਪਿਆਰੇ ਮੇਲ ਜਿਹਨਾਂ ਮਿਲਿਆਂ ਤੇਰਾ ਨਾਮ ਚਿਤ ਆਵੇ”
ਅਸੀਂ ਇਹ ਵੀ ਪਤਾ ਕੀਤਾ ਕਿ ਅੱਜ ਤੋਂ 400 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਗੲੇ ਅਤੇ ਬਾਅਦ ਵਿੱਚ ਕਿਹੜੇ ਪਿੰਡ ਗੲੇ। ਇਸ ਲਈ ਸਾਨੂੰ ਕੁਝ ਮੁਸ਼ਕਿਲ ਵੀ ਸਾਹਮਣੇ ਆਈ ਪਰ ਕਿਤਾਬਾਂ ਵਿੱਚੋਂ ਪੜ੍ਹ ਕੇ ਜਾਂ ਪਿੰਡਾਂ ਵਿੱਚ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਉਹਨਾਂ ਬੋਰਡਾਂ ਨੂੰ ਪੜ੍ਹਿਆ, ਜਿੱਥੇ ਇਤਿਹਾਸ ਲਿਖਿਆ ਹੋਇਆ ਹੈ। ਇਹ ਵੀ ਪਤਾ ਚਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਵਿੱਚ ਗੲੇ ਅਤੇ ਬਾਅਦ ਵਿੱਚ ਕਿਹੜੇ ਪਿੰਡ ਵਿੱਚ ਗੲੇ ਪਰ ਇਹ ਇੱਕ ਬਹੁਤ ਵੱਡੀ ਖੋਜ ਦਾ ਵਿਸ਼ਾ ਹੈ। ਜਿੰਨਾ ਕੁ ਵੀ ਹੋ ਸਕਦਾ ਹੈ, ਸਾਡੀ ਟੀਮ ਵੱਲੋਂ ਕੋਸ਼ਿਸ਼ ਕਰਕੇ ਇਸ ਲੜੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਤਿਹਾਸ ਦੇ ਖੋਜੀਆਂ ਲਈ ਅਸੀਂ ਇਤਿਹਾਸ ਦੇ ਬੋਰਡਾਂ ਦੀਆਂ ਫੋਟੋਆਂ ਖਿੱਚ ਕੇ ਨਾਲ ਜੋੜ ਰਹੇ ਹਾਂ। ਤੁਸੀਂ ਨਾਲ ਹੀ ਵੀਡੀਓ ਨੂੰ ਵੀ ਰੋਕ ਕੇ ਇਸਨੂੰ ਪੜ੍ਹ ਅਤੇ ਦੇਖ ਸਕਦੇ ਹੋ ਜਾਂ ਉੱਥੋਂ ਦੇ ਇਤਿਹਾਸਕ ਤੱਥਾਂ ਨੂੰ ਦੇਖਦੇ ਹੋਏ ਉੱਥੋਂ ਦੇ ਬੋਰਡਾਂ ਦਾ ਇਤਿਹਾਸ ਵੀ ਦੇਖ ਸਕਦੇ ਹੋ। ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਦਾ ਸਾਰਾ ਇਤਿਹਾਸ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਏਗਾ ,ਜਿਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਕਿੰਨੇ ਦਰਖੱਤ ਹਨ, ਕਿੰਨੇ ਖੂਹ ਹਨ, ਕਿੰਨੀਆਂ ਬਿਲਡਿੰਗਾਂ ਹਨ, ਕਿੰਨੇ ਇਤਿਹਾਸਕ ਗੁਰਦੁਆਰੇ ਖਤਮ ਹੋ ਚੁੱਕੇ ਹਨ ਜਾਂ ਹੁਣ ਸਾਡੇ ਕੋਲ ਬਚੇ ਹਨ, ਗੁਰੂ ਸਾਹਿਬ ਜੀ ਦੇ ਕਿੰਨੇ ਮੌਜੂਦਾ ਸਿੱਖ ਹਨ, ਉਹਨਾਂ ਦੇ ਘਰ ਦੇ ਪਤੇ ਕਿਹੜੇ ਹਨ।
ਇਹ ਸਭ ਕੁਝ ਵੀਡੀਓ ਦੇ ਰਾਹੀਂ ਅਤੇ ਨਾਲ ਦੇ ਨਾਲ ਲਿਖਤੀ ਰੂਪ ਵਿੱਚ ਵੀ ਦਿਖਾਇਆ ਜਾਏਗਾ। ਸਰਦਾਰ ਰਣਜੀਤ ਸਿੰਘ ਜੀ ਅਰਸ਼ ਅਰੋੜਾ, ਜੋ ਕਿ ਪੂਨੇ ਦੇ ਰਹਿਣ ਵਾਲੇ ਹਨ, ਉਹ ਨਾਲ ਦੇ ਨਾਲ ਇਸ ਇਤਿਹਾਸ ਨੂੰ ਹਿੰਦੀ ਵਿੱਚ ਲਿਖ ਰਹੇ ਹਨ। ਇਸਦੀਆਂ ਪਹਿਲੀਆਂ 2 ਕਿਤਾਬਾਂ ਹਿੰਦੀ ਵਿੱਚ ਸਫ਼ਰ ਏ ਪਾਤਸ਼ਾਹੀ ਨੌਵੀਂ ਐਮੇਜ਼ਨ ਤੇ ਆ ਚੁੱਕੀਆਂ ਹਨ। ਜਲਦੀ ਹੀ ਸਾਡੀ ਤੀਜੀ,ਚੌਥੀ ਅਤੇ ਪੰਜਵੀਂ ਕਿਤਾਬ ਵੀ ਐਮੇਜ਼ਨ ਤੇ ਆ ਜਾਏਗੀ। ਇਹਨਾਂ ਨੂੰ ਤੁਸੀਂ ਡਾਊਨਲੋਡ ਕਰਕੇ ਕਿਤੇ ਵੀ ਬੈਠ ਕੇ ਇਤਿਹਾਸ ਨੂੰ ਪੜ੍ਹ ਸਕਦੇ ਹੋ। ਇਹ ਕਿਤਾਬਾਂ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖੀਆਂ ਜਾ ਰਹੀਆਂ ਹਨ। ਹਿੰਦੀ ਵਿੱਚ ਸਰਦਾਰ ਰਣਜੀਤ ਸਿੰਘ ਜੀ ਅਰਸ਼ ਅਰੋੜਾ ਲਿਖ ਰਹੇ ਹਨ। ਜੋ ਕਿਤਾਬ ਇੰਗਲਿਸ਼ ਵਿੱਚ ਲਿਖੀ ਜਾ ਰਹੀ ਹੈ, ਉਸਨੂੰ ‘ ਕੌਣ ਬਣੇਗਾ ਪਿਆਰੇ ਦਾ ਪਿਆਰਾ ‘ ਦੇ ਫਾਈਨਲ ਮੁਕਾਬਲੇ ਦੀ ਅੱਵਲ ਰਹਿ ਚੁੱਕੀ ਬੀਬੀ ਉੱਜਲਪ੍ਰੀਤ ਕੌਰ ਜੀ ਅਤੇ ਦਾਸ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਖਾਲਸਾ ( ਐਮ.ਏ. ਸਿੱਖ ਸਟੱਡੀਜ਼)- ਇਹ ਦੋਨੋਂ ਰਲ ਕੇ ਇੰਗਲਿਸ਼ ਵਿੱਚ ਲਿਖ ਕੇ ਕਿਤਾਬ ਦੀ ਤਿਆਰੀ ਕਰ ਰਹੀਆਂ ਹਨ। ਉੱਥੇ ਹੀ ਮਲਟੀਮੀਡੀਆ ਦੇ ਇੰਚਾਰਜ ਗੁਰਦਾਸ ਸਿੰਘ ਜੀ (ਡਿਪਲੋਮਾ ਇਨ ਡਿਵਨਿਟੀ ਗੁਰੂ ਗ੍ਰੰਥ ਸਾਹਿਬ ਜੀ) ,ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ ਸਟੱਡੀ ਕਰ ਰਹੇ ਹਨ। ਇਹ ਨਾਲ ਦੇ ਨਾਲ ਸਾਡੀ ਇਸ ਵੀਡੀਓ ਨੂੰ ਤਿਆਰ ਕਰਨ ਦੀ ਸੇਵਾ ਨਿਭਾ ਰਹੇ ਹਨ। ਨਾਲ ਹੀ ਗੁਰਦਿਆਲ ਸਿੰਘ ਜੀ ਖਾਲਸਾ, ਵਿਕਰਮ ਸਿੰਘ ਜੀ ਅਤੇ ਹੋਰ ਸਾਡੀ ਪੂਰੀ ਟੀਮ ਵੱਲੋਂ ਇਹ ਕੋਸ਼ਿਸ਼ ਹੈ ਕਿ ਉਹਨਾਂ ਜਗ੍ਹਾ ਤੇ ਜਾ ਕੇ ਇਤਿਹਾਸ ਨੂੰ ਲੱਭ ਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ। ਇਹ ਸਾਰਾ ਇਤਿਹਾਸ ਕਿਤਾਬਾਂ ਰਾਹੀਂ, ਵੀਡੀਓ ਅਤੇ ਯੂਟਿਊਬ ਰਾਹੀਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਪ੍ਰਚਾਰ ਕਰ ਸਕੀਏ। ਸਾਡੀ ਟੀਮ ਵੱਲੋਂ ਹਰ ਇੱਕ ਜਗ੍ਹਾ ਤੇ ਜਾ ਕੇ ਸੰਗਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਨੂੰ ਇਕੱਠਾ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਸੇਵਾ ਜਾਰੀ ਰਹੇਗੀ। ਸਾਡੀ ਦੂਜੀ ਬੇਨਤੀ ਇਹ ਹੈ ਕਿ ਸਾਡੀ ਟੀਮ ਵੱਲੋਂ ਜੇ ਕਿਤੇ ਲਿਖਣ ਅਤੇ ਬੋਲਣ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹ ਭੁੱਲਾਂ ਨੂੰ ਨਾ ਚਿਤਾਰਿਆ ਜਾਵੇ। ਤੁਸੀਂ ਅਰਦਾਸ ਕਰਨੀ ਕਿ ਅਸੀਂ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਇਤਿਹਾਸ ਦੀ ਸਾਂਝ ਪਾਈਏ। ਸਾਡਾ ਮਕਸਦ ਇਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਜੋ ਇਤਿਹਾਸ ਅੱਜ ਤੋਂ 100 ਸਾਲ ਪਹਿਲਾਂ ਲਿਖਿਆ ਗਿਆ ਸੀ, ਉਸਨੂੰ ਦੁਬਾਰਾ ਸਾਂਭ ਕੇ ਤੁਹਾਡੇ ਤੱਕ ਪਹੁੰਚਾਈਏ। ਸਾਡੀ ਬੇਨਤੀ ਹੈ ਕਿ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਮਾਰਗ ਹੈ, ਅਸੀਂ ਉਸ ਇਤਿਹਾਸ ਨੂੰ ਵੀ ਤੁਹਾਡੇ ਤੱਕ ਸਾਂਝਾ ਕਰਾਂਗੇ। ਸੋ, ਇੱਥੋਂ ਤੱਕ ਇਤਿਹਾਸਕ ਲੜੀ ਚਲਦਿਆਂ ਹੋਇਆਂ ਅਸੀਂ ਪੰਜਾਬ ਦੇ ਅੱਧ ਤੱਕ ਪਹੁੰਚੇ ਹਾਂ। ਇਜ ਤੋਂ ਬਾਅਦ ਲੜੀ ਨੰ 76 ਵਿੱਚ ਅਗਲੇ ਪਿੰਡਾਂ ਦਾ ਇਤਿਹਾਸ ਜ਼ਰੂਰ ਸ੍ਰਵਨ ਕਰਨਾ ਜੀ।