ਪ੍ਰਸੰਗ ਨੰਬਰ 73: ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਾਰਮਿਕ ਪ੍ਰਚਾਰ ਯਾਤਰਾ ਦੌਰਾਨ ਪਿੰਡ ਖਿਆਲਾ ਕਲਾਂ ਵਿੱਚ ਸੁਸ਼ੋਭਿਤ ਗੁਰਦੁਆਰਾ ਤੀਰ ਸਾਹਿਬ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 72 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਖਿਆਲਾ ਕਲਾਂ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਦੀਆਂ ਸੰਗਤਾਂ ਦੇ ਦੁੱਖ ਦੂਰ ਕਰਨ ਲਈ ਆਪਣਾ ਤੀਰ ਚਲਾਉਂਦੇ ਹਨ, ਜੋ ਕਿ ਹੁਣ ਵੀ ਸੰਗਤਾਂ ਵੱਲੋਂ ਸਾਂਭਿਆ ਹੋਇਆ ਹੈ

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅਸੀਂ ਪਿੰਡ ਖਿਆਲਾ ਕਲਾਂ ਵਿਖੇ ਪਹੁੰਚੇ ਹਾਂ। ਖਿਆਲਾ ਕਲਾਂ ਵਿੱਚ 2 ਗੁਰਦੁਆਰਾ ਸਾਹਿਬ ਮੌਜੂਦ ਹਨ। ਪਿਛਲੀ ਲੜੀ ਵਿੱਚ ਅਸੀਂ ਇਸ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ ਸਨ। ਇੱਥੇ ਬੇਰੀ ਦਾ ਰੁੱਖ ਅੱਜ ਵੀ ਮੌਜੂਦ ਹੈ। ਦੂਜਾ, ਗੁਰਦੁਆਰਾ ਗੁਰੂਸਰ ਸਾਹਿਬ ਹੈ, ਜਿੱਥੇ ਬਰੋਟੇ ਦਾ ਰੁੱਖ ਅਤੇ ਖੂਹ ਵੀ ਮੌਜੂਦ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਸਨ, ਉੱਥੇ ਉਹਨਾਂ ਦੇ ਦੁੱਖ ਵੀ ਦੂਰ ਕਰ ਰਹੇ ਸਨ। ਸੋ, ਖਿਆਲਾਂ ਕਲਾਂ ਦੀ ਕੁਝ ਹੋਰ ਸੰਗਤ ਨੇ ਆ ਕੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਸਾਡੇ ਪਾਸੇ ਵੱਲ ਪਾਣੀ ਦੀ ਬਹੁਤ ਘਾਟ ਹੈ। ਅਸੀਂ ਖੂਹ ਲਗਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਜਦੋਂ ਵੀ ਅਸੀਂ ਖੂਹ ਲਗਵਾਇਆ, ਉਸ ਵਿੱਚੋਂ ਖਾਰਾ ਪਾਣੀ ਹੀ ਨਿਕਲਿਆ, ਜੋ ਕਿ ਪੀਣ ਯੋਗ ਨਹੀਂ ਹੈ। ਗੁਰੂ ਜੀ ਨੇ ਉਹਨਾਂ ਸੰਗਤਾਂ ਦੀ ਬੇਨਤੀ ਤੇ , ਉਹਨਾਂ ਦੇ ਦੁੱਖ ਦੂਰ ਕਰਨ ਲਈ ਆਪਣੀ ਕਮਾਨ ਤੇ ਤੀਰ ਚਾੜਿਆ।

ਸੱਚ ਜਾਣਿਓ, ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਕੇਵਲ ਮਾਲਾ ਪਕੜੇ ਹੋਏ ਹੀ ਦਿਖਾਇਆ ਹੈ। ਗੁਰੂ ਸਾਹਿਬ ਜੀ ਨੂੰ ਕਦੇ ਵੀ ਸ਼ਸਤਰ ਪਕੜੇ ਹੋਏ ਨਹੀਂ ਦਿਖਾਇਆ। ਕਦੇ ਗੁਰੂ ਸਾਹਿਬ ਜੀ ਨੂੰ ਤੀਰ ਚਲਾਉਂਦੇ ਹੋਏ ਨਹੀਂ ਦਿਖਾਇਆ। ਗੁਰੂ ਤੇਗ ਬਹਾਦਰ ਜੀ ਸ਼ਸਤਰਾਂ ਦੇ ਬਹੁਤ ਧਨੀ ਸਨ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕਮਾਨ ਉੱਤੇ ਤੀਰ ਚਾੜਿਆ।ਉਸ ਤੀਰ ਨੂੰ ਖਿੱਚ ਕੇ ਜੋਰ ਦੀ ਮਾਰਿਆ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਕਿ ਜਿੱਥੇ ਜਾ ਕੇ ਇਹ ਤੀਰ ਗਿਰੇਗਾ, ਉੱਥੇ ਜਾ ਕੇ ਤੁਸੀਂ ਖੂਹ ਪੁੱਟ ਲਵੋ। ਸੰਗਤਾਂ ਨੇ ਉਸ ਤੀਰ ਦਾ ਪਿੱਛਾ ਕੀਤਾ ਅਤੇ ਜਿੱਥੇ ਤੀਰ ਗਿਰਿਆ ਸੀ, ਉੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਨੂੰ ਇਤਲਾਹ ਕੀਤੀ। ਗੁਰੂ ਸਾਹਿਬ ਜੀ ਅਤੇ ਹੋਰ ਸੰਗਤਾਂ ਉੱਥੇ ਪਹੁੰਚ ਗੲੀਅਾਂ। ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਅਸੀਂ ਪਹਿਲਾਂ ਵੀ ਇੱਥੇ ਖੂਹ ਪੁੱਟ ਚੁੱਕੇ ਹਾਂ ਅਤੇ ਇੱਥੇ ਖਾਰਾ ਪਾਣੀ ਹੀ ਹੈ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਅਕਾਲਪੁਰਖ ਤੇ ਭਰੋਸਾ ਰੱਖੋ। ਉਸ ਸਮੇਂ ਪਿੰਡ ਵਾਲਿਆਂ ਨੇ ਇਸ ਜਗ੍ਹਾ ਤੇ ਖ਼ੂਹ ਪੁਟਵਾਉਣਾ ਸ਼ੁਰੂ ਕੀਤਾ ਅਤੇ ਉਸ ਜਗ੍ਹਾ ਵਿੱਚੋਂ ਮਿੱਠਾ ਪਾਣੀ ਨਿਕਲਿਆ। ਉਹ ਪਾਣੀ ਪੀਣ ਯੋਗ ਵੀ ਸੀ। ਅੱਜ ਵੀ ਗੁਰੂ ਸਾਹਿਬ ਜੀ ਦੇ ਪੁਟਵਾਏ ਹੋੲੇ ਖੂਹ ਦੇ ਪਾਣੀ ਨੂੰ ਵਰਤਿਆ ਜਾਂਦਾ ਹੈ। ਸੋ, ਇੱਥੇ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਬਚਨ ਪੂਰੇ ਹੋਏ ਸਨ। ਲੰਗਰਾਂ ਵਿੱਚ ਵੀ ਉਹ ਖੂਹ ਦਾ ਪਾਣੀ ਹੀ ਵਰਤਿਆ ਜਾਂਦਾ ਹੈ। ਅਸੀਂ ਇਸ ਪਿੰਡ ਵਿੱਚ ਪਹੁੰਚ ਕੇ ਇੱਥੋਂ ਦੇ ਇਤਿਹਾਸ ਦਾ ਪਤਾ ਕੀਤਾ। ਇੱਥੋਂ ਦੇ ਬਜ਼ੁਰਗ ਅੱਜ ਵੀ ਬੜੀ ਸ਼ਰਧਾ ਨਾਲ ਇੱਥੇ ਆ ਕੇ ਜੁੜਦੇ ਹਨ। ਇੱਥੇ ਹਰ ਮਹੀਨੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਭਾਰੀ ਇਕੱਠ ਹੁੰਦਾ ਹੈ। ਸੰਗਤਾਂ ਲੲੀ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ।

ਘਟ ਘਟ ਕੇ ਅੰਤਰ ਕੀ ਜਾਨਤ

ਭਲੇ ਬੁਰੇ ਕੀ ਪੀਰ ਪਛਾਨਤ”

ਸਾਨੂੰ ਇਸ ਪਿੰਡ ਦੇ ਬਜ਼ੁਰਗਾਂ ਤੋਂ ਪਤਾ ਚਲਿਆ ਕਿ ਇੱਥੇ 2 ਖੂਹ ਮੌਜੂਦ ਹਨ। ਇੱਕ ਖਾਰਾ ਅਤੇ ਇੱਕ ਮਿੱਠਾ। ਇਹ ਮਿੱਠੇ ਪਾਣੀ ਦਾ ਖੂਹ ਅੱਜ ਵੀ ਮੌਜੂਦ ਹੈ। ਦੇਖੋ ਕਿੰਨੀ ਰਹਿਮਤ ਵਾਲੀ ਗੱਲ ਹੈ ਕਿ ਜਦੋਂ ਪਿੰਡ ਵਾਲੇ ਖੂਹ ਪੁੱਟਦੇ ਹਨ ਤਾਂ ਉੱਥੋਂ ਖਾਰਾ ਪਾਣੀ ਨਿਕਲਦਾ ਹੈ ਅਤੇ ਉਸਦੇ ਨੇੜੇ ਹੀ ਜਦੋਂ ਗੁਰੂ ਸਾਹਿਬ ਜੀ ਖੂਹ ਪੁੱਟਦੇ ਹਨ ਤਾਂ ਉੱਥੋਂ ਮਿੱਠਾ ਪਾਣੀ ਨਿਕਲਦਾ ਹੈ। ਸੋ, ਇੱਥੇ ਪਿੰਡ ਵਾਲਿਆਂ ਵੱਲੋਂ ਇੱਕ ਤੀਰ ਦੇ ਦਰਸ਼ਨ ਕਰਵਾਏ ਗਏ ‌ ਇਸ ਤੀਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਹ ਉਹ ਤੀਰ ਨਹੀਂ ਹੈ,ਜੋ ਕਮਾਨ ਉੱਤੇ ਚਾੜਿਆ ਜਾਂਦਾ ਹੈ। ਇਹ ਉਹ ਤੀਰ ਹੈ ,ਜੋ ਹੱਥ ਵਿੱਚ ਪਕੜ ਕੇ ਰਖਿੱਆ ਜਾਂਦਾ ਹੈ। ਇਹ ਤੀਰ ਗੁਰੂ ਤੇਗ ਬਹਾਦਰ ਜੀ ਆਪਣੇ ਹੱਥ ਵਿੱਚ ਪਕੜ ਕੇ ਰੱਖਦੇ ਸਨ। ਸੋ, ਅੱਜ ਇਸ ਅਸਥਾਨ ਤੇ ਗੁਰਦੁਆਰਾ ਤੀਰ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ।

ਸੋ ਅੱਗੇ ਤੁਹਾਨੂੰ ਅਸੀਂ ਹੋਰ ਪਿੰਡਾਂ ਵਿੱਚ ਵੀ ਲੈ ਕੇ ਚਲਾਂਗੇ। ਹਰ ਇੱਕ ਪਿੰਡ ਦੇ ਇਤਿਹਾਸ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਾਂਗੇ।  400 ਸਾਲ ਗੁਰੂ ਤੇਗ ਬਹਾਦਰ ਜੀ ਦੇ ਨਾਲ ਸਫ਼ਰ ਏ ਪਾਤਸ਼ਾਹੀ ਨੌਵੀਂ ਵਿੱਚ ਤੁਸੀਂ ਆਪ ਵੀ ਇਸ ਇਤਿਹਾਸ ਨੂੰ ਸੁਣੋ ਅਤੇ ਦੂਜਿਆਂ ਨੂੰ ਵੀ ਇਸ ਇਤਿਹਾਸ ਬਾਰੇ ਦੱਸੋ ਤਾਂ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਜੀਵਨ 5 ਤੋਂ 7 ਮਿੰਟ ਦੀਆਂ 150 ਲੜੀਆਂ ਵਿੱਚ ਸ੍ਰਵਨ ਕਰ ਸਕੀਏ।  ਤੁਸੀਂ ਫੇਸਬੁੱਕ ਅਤੇ ਯੂਟਿਊਬ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਸ੍ਰਵਣ ਕਰ ਸਕਦੇ ਹੋ ਜੀ।

ਪ੍ਰਸੰਗ ਨੰਬਰ 74: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਭਿਖੀ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments