ਪ੍ਰਸੰਗ ਨੰਬਰ 51 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਬੀਬੀਪੁਰ ਖੁਰਦ, ਪਿੰਡ ਬੁੱਧਪੁਰ ਅਤੇ ਪਿੰਡ ਕਰਾਹ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 50 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਹਸਨਪੁਰ ਕਬੂਲਪੁਰ ਅਤੇ ਪਿੰਡ ਨਨਹੇੜੀ ਪਹੁੰਚ ਕੇ ਸੰਗਤਾਂ ਵਿੱਚ ਪ੍ਰਚਾਰ ਕਰਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡ ਬੀਬੀਪੁਰ ਖੁਰਦ , ਬੁੱਧਪੁਰ ਅਤੇ ਪਿੰਡ ਕਰਾਹ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ

ਗੁਰੂ ਤੇਗ ਬਹਾਦਰ ਜੀ ਦਾ ਸਿੱਖੀ ਪ੍ਰਚਾਰ ਦੌਰਿਆਂ ਦਾ ਇਹ ਕਾਫਲਾ ਚੱਲ ਕੇ ਨਨਹੇੜੀ ਤੋਂ ਪਿੰਡ ਬੀਬੀਪੁਰ ਖੁਰਦ ਪਹੁੰਚਦਾ ਹੈ। ਪਿੰਡ ਬੀਬੀਪੁਰ ਖੁਰਦ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਉੱਥੇ ਹੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇੱਕ ਖੂਹ ਵੀ ਮੌਜੂਦ ਹੈ।

ਸੰਗਤ ਜੀ, ਆਪਾਂ ਹੁਣ ਤੱਕ ਜੋ ਇਤਿਹਾਸ ਦੀ ਲੜੀ ਸੁਣਦੇ ਹਾਂ। ਕਿਤੇ ਇਤਿਹਾਸ ਜ਼ਿਆਦਾ ਆਉਂਦਾ ਹੈ, ਕਿਤੇ ਇਤਿਹਾਸ ਨਹੀਂ ਆਉਂਦਾ। ਜਿੱਥੇ ਇਤਿਹਾਸ ਹੁੰਦਾ ਹੈ, ਅਸੀਂ ਉਸ ਇਤਿਹਾਸ ਨੂੰ ਜ਼ਰੂਰ ਛੂਹਦੇ ਹਾਂ।ਉਸ ਇਤਿਹਾਸ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਲੜੀ ਵਿੱਚ ਫਰਕ ਇਹੀ ਹੁੰਦਾ ਹੈ ਕਿ ਤੁਸੀਂ ਜਦੋਂ ਜੁੜੇ ਰਹੋਗੇ ਤਾਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਬਹੁਤ ਕੁਝ ਦੇਖਣ ਨੂੰ ਮਿਲੇਗਾ। ਜਦੋਂ ਅਸੀਂ ਪੂਰਾ ਇਤਿਹਾਸ ਲੜੀਵਾਰ ਸੁਣ ਚੁੱਕੇ ਹੋਵਾਂਗੇ ਤਾਂ ਉਸ ਸਮੇਂ ਸਾਡੇ ਦਿਮਾਗ ਵਿੱਚ ਪੂਰਾ ਨਕਸ਼ਾ ਬਣ ਜਾਏਗਾ ਕਿ ਗੁਰੂ ਤੇਗ ਬਹਾਦਰ ਜੀ ਦਾ ਅਸਲ ਵਿੱਚ ਪ੍ਰਚਾਰਕ ਦੌਰਾ ਕਿੰਨਾ ਵੱਡਾ ਸੀ ਭਾਵ ਕਿੱਥੇ ਕਿੱਥੇ ਗੁਰੂ ਜੀ ਪਹੁੰਚਦੇ ਰਹੇ।

 ਅਸੀਂ ਦੇਖਦੇ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਆਏ ਤਾਂ ਉਹ ਇਕੱਲੇ ਨਹੀਂ ਸਨ। 300 ਤੋਂ ਵੱਧ ਸੰਗਤਾਂ ਇਹਨਾਂ ਨਾਲ਼ ਹੁੰਦੀਆਂ ਸਨ, ਜੋ ਹਮੇਸ਼ਾ ਰਹਿੰਦੀਆਂ ਸਨ। ਜਿੱਥੇ ਗੁਰੂ ਸਾਹਿਬ ਜੀ ਦਾ ਅਸਥਾਨ ਹੁੰਦਾ ਸੀ, ਉੱਥੇ ਡੇਰੇ ਲਗਾਏ ਜਾਂਦੇ ਸਨ। ਜਿੱਥੇ ਗੁਰੂ ਸਾਹਿਬ ਜੀ ਨਿਵਾਸ ਕਰਦੇ ਸਨ, ਉੱਥੇ ਪਾਣੀ ਦੇ ਪ੍ਰਬੰਧ ਲੲੀ ਜਾਂ ਤਾਂ  ਕੋਈ ਨਦੀ, ਝੀਲ ਜਾਂ ਛੱਪੜ ਨੂੰ ਲੱਭਿਆ ਜਾਂਦਾ ਸੀ ਜਾਂ ਉੱਥੇ ਖੂਹ ਹੁੰਦਾ ਸੀ ਜਿੱਥੇ ਕਿ ਸੰਗਤਾਂ ਦੇ ਪ੍ਰਬੰਧ ਲੲੀ ਪਾਣੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਸਕੇ। ਸੋ, ਅਸੀਂ ਦੇਖਦੇ ਹਾਂ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਪਹੁੰਚਦੇ ਹਨ, ਉੱਥੇ ਸਾਨੂੰ ਪਾਣੀ ਦੇ ਸਰੋਤ ਸਾਨੂੰ ਬਹੁਤ ਲੱਭ ਰਹੇ ਹਨ ਜਿਵੇਂ ਕਿ ਇਸ ਪਿੰਡ ਵਿੱਚ ਵੀ ਖੂਹ ਮੌਜੂਦ ਹੈ। ਸੋ, ਅਸੀਂ ਲੜੀਵਾਰ ਇਤਿਹਾਸ ਦੇ ਨਾਲ- ਨਾਲ ਇਸਦੇ ਦਰਸ਼ਨ ਵੀ ਕਰ ਰਹੇ ਹਾਂ।

ਇੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਪਿੰਡ ਬੁੱਧਪੁਰ ਪਹੁੰਚਦੇ ਹਨ। ਇੱਥੇ ਗੁਰੂ ਸਾਹਿਬ ਜੀ ਦਾ ਨਿਵਾਸ ਹੁੰਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਥੇ ਵੀ ਇੱਕ ਖੂਹ ਮੌਜੂਦ ਹੈ। ਬਾਅਦ ਵਿੱਚ ਮਹਾਰਾਜਾ ਕਰਮ ਸਿੰਘ ਜੀ ਨੇ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਇੱਥੇ ਅੱਜ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਬਾਂਗਰ ਦੇ ਪਿੰਡ ਕਰਾਹ ਵਿਖੇ ਪਹੁੰਚਦੇ ਹਨ ਪਰ ਜੇ ਅਸੀਂ ਇਤਿਹਾਸ ਦੇ ਰਸਤਿਆਂ ਵੱਲ ਦੇਖੀਏ ਤਾਂ ਗੁਰੂ ਸਾਹਿਬ ਜੀ ਨੇ ਪਟਿਆਲੇ ਅਤੇ ਪਟਿਆਲੇ ਦੇ ਨੇੜੇ ਤੇੜੇ ਪਿੰਡਾਂ ਵਿੱਚ ਵੀ ਪਹੁੰਚਣਾ ਹੈ ‌। ਜਦੋਂ ਰਸਤੇ ਵੱਖੋ-ਵੱਖਰੇ ਹੋ ਜਾਂਦੇ ਹਨ ਤਾਂ ਸਾਨੂੰ ਕੲੀ ਵਿਦਵਾਨਾਂ ਦੀ ਰਾਇ ਲੈਣੀ ਪਈ।

ਸਿੱਟਾ ਇਹ ਨਿਕਲਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਕੇਂਦਰ ਬਹਾਦਰਗੜ੍ਹ ਰੱਖਿਆ ਹੋਇਆ ਸੀ। ਬਹਾਦਰਗੜ੍ਹ ਤੋਂ ਹੀ ਗੁਰੂ ਸਾਹਿਬ ਜੀ ਰਸਤਾ ਬਣਾ ਕੇ ਪਿੰਡਾਂ ਵਿੱਚ ਵਿਚਰ ਕੇ ਵਾਪਿਸ ਬਹਾਦਰਗੜ੍ਹ ਆ ਜਾਂਦੇ ਸਨ। ਜਦੋਂ ਅਸੀਂ ਕਰਾਹ ਪਿੰਡ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਵੀ ਲਗਦਾ ਹੈ ਕਿ ਗੁਰੂ ਸਾਹਿਬ ਧਮਧਾਮ ਤੋਂ ਇੱਥੇ ਆਏ ਸਨ ਜਾਂ ਪਟਿਆਲੇ ਤੋੰ ਇੱਥੇ ਆਏ ਸਨ। ਸੋ, ਇਹ ਅਸੀਂ ਅੱਗੇ ਜਾ ਕੇ ਗੱਲ ਸਾਫ ਕਰਾਂਗੇ। ਜਦੋਂ ਅਸੀਂ ਪਿੰਡ ਕਰਾਹ ਵਿਖੇ ਪਹੁੰਚੇ ਤਾਂ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਤਿਹਾਸ ਬਾਰੇ ਪਤਾ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਪਿੰਡ ਕਰਾਹ ਪਹੁੰਚਦੇ ਹਨ ਤਾਂ ਇੱਥੇ ਵੀ ਇੱਕ ਮਸੰਦ ਰਹਿੰਦਾ ਸੀ। ਗੁਰੂ ਤੇਗ ਬਹਾਦਰ ਜੀ ਦਾ ਆਉਣਾ ਸੁਣ ਕੇ ਉਹ ਕਿਧਰੇ ਲੁਕ ਗਿਆ।ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਨਾ ਹੋਇਆ। ਗੁਰੂ ਸਾਹਿਬ ਨੇ ਇੱਥੇ ਨਿਵਾਸ ਕੀਤਾ। ਸੋ , ਅੱਗੇ ਚੱਲ ਕੇ ਜੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਮਾਰਗ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉੱਥੇ ਜਾ ਕੇ ਇਹ ਲੜੀ ਜੁੜ ਸਕਦੀ ਹੈ। ਇਹ ਅੱਗੇ ਜਾ ਕੇ ਸਾਨੂੰ ਇਤਿਹਾਸ ਵਿੱਚ ਪਤਾ ਲੱਗੇਗਾ। ਪਰ ਜਦੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਇੱਕ ਚਰਵਾਹੇ ਨੂੰ ਹੁੱਕਾ ਛਡਵਾਇਆ ਸੀ। ਉਸਨੂੰ 500 ਰੁਪਏ ਦੇ ਕੇ ਇਹ ਗੱਲ ਕਹੀ ਸੀ ਕਿ ਪਿੰਡ ਦੇ ਭਲੇ ਲਈ ਬਾਗ਼ ਅਤੇ ਖ਼ੂਹ ਲਗਵਾਓ। ਉਸਨੇ 500 ਰੁਪਇਆਂ ਵਿੱਚ ਕੁਝ ਪੈਸਿਆਂ ਦੇ ਬਾਗ਼ ਅਤੇ ਖ਼ੂਹ ਵੀ ਲਗਵਾਏ ਪਰ ਨਾਲ ਦੇ ਨਾਲ ਆਪਣਾ ਘਰ ਵੀ ਬਣਵਾਇਆ ਅਤੇ ਬਾਗ਼ ਤੇ ਖ਼ੂਹ ਆਪਣੇ ਨਾਮ ਲਗਵਾ ਲਿਆ। ਸੋ, ਇਹ ਸ਼ਿਕਾਇਤਾਂ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੁਰੁਕਸ਼ੇਤਰ ਜਾਣ ਸਮੇਂ ਇਸ ਮਸੰਦ ਨੂੰ ਤਾੜਨਾ ਵੀ ਕੀਤੀ।ਜਿਸ ਦਰੱਖਤ ਥੱਲੇ ਖੜ ਕੇ ਗੁਰੂ ਜੀ ਨੇ ਤਾੜਨਾ ਕੀਤੀ ਸੀ, ਉੱਥੇ ਇੱਕ ਬਹੁਤ ਭਾਰੀ ਇਮਲੀ ਦਾ ਦਰੱਖਤ ਮੌਜੂਦ ਸੀ ਪਰ ਹੁਣ ਇਹ ਦਰੱਖਤ ਮੌਜੂਦ ਨਹੀਂ ਹੈ।  ਹੁਣ ਵੀ ਇਸ ਦਰੱਖਤ ਦੇ ਤਣਿਆਂ ਨੂੰ ਪਿੰਡ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਨੇ ਪੂਰੇ ਤਰੀਕੇ ਨਾਲ ਸਾਂਭ ਕੇ ਯਾਦਗਾਰੀ ਨਿਸ਼ਾਨੀ ਵਜੋਂ ਰੱਖਿਆ ਹੋਇਆ ਹੈ। ਸੋ, ਅੱਗੇ ਲੜੀ ਨੰ 52 ਵਿੱਚ ਪਟਿਆਲਾ ਦੇ ਨੇੜੇ ਤੇੜੇ ਅਜੇ ਕਾਫ਼ੀ ਪਿੰਡ ਹਨ ਜਿਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਣਾ ਹੈ। ਸਾਨੂੰ ਇਹ ਪਤਾ ਲਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਕੇ  ਆਪਣੇ ਕੇਂਦਰ ਬਹਾਦਰਗੜ੍ਹ (ਸੈਫੂਦੀਨ ਦੇ ਕੋਲ) ਵਾਪਸ ਆ ਜਾਂਦੇ ਹਨ ਅਤੇ ਅਗਲੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਨ ਜਾਂਦੇ ਹਨ। ਇਹ ਅੱਗੇ ਅਸੀਂ ਲੜੀ ਨੰ 52 ਵਿੱਚ ਜਾ ਕੇ ਇਤਿਹਾਸ ਨੂੰ ਘੋਖ ਕੇ ਪੜ੍ਹਾਂਗੇ, ਸਮਝਾਂਗੇ ਅਤੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੁਸੀਂ ਸਫ਼ਰ ਏ ਪਾਤਸ਼ਾਹੀ ਨੌਵੀਂ , ਸਾਡੇ ਚੈਨਲ ‘ਖੋਜ ਵਿਚਾਰ’ ਤੇ ਫੇਸਬੁੱਕ ਅਤੇ ਯੂਟਿਊਬ ਉੱਤੇ ਸਾਰੇ ਵਿਚਾਰ ਸ੍ਰਵਨ ਕਰ ਸਕਦੇ ਹੋ।

ਪ੍ਰਸੰਗ ਨੰਬਰ 52: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਦੌਰਾਨ ਪਿੰਡ ਲਹਿਲ (ਮੌਜੂਦਾ ਪਟਿਆਲਾ ਸ਼ਹਿਰ) ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments