ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 32 ਵਿੱਚ ਅਸੀਂ ਸ੍ਰਵਨ ਕਰ ਚੁੱਕੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਤੋਂ ਅੱਗੇ ਚੱਲ ਕੇ ਇੱਕ ਨਵਾਂ ਨਗਰ ਵਸਾਉਂਦੇ ਹਨ।
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨਵਾਂ ਨਗਰ ਵਸਾਉਣ ਲਈ ਸਾਰੀ ਜਗ੍ਹਾ ਦੀ ਪੁੱਛ ਪੜਤਾਲ ਕਰਕੇ ਉਸਦੀ ਛਾਣ ਬੀਣ ਕਰਦੇ ਹਨ
ਸੋ, ਹਜਾਰੇ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਬੰਗਿਆਂ ਰਾਹੀਂ ਹੁੰਦੇ ਹੋਏ ਪਿੰਡ ਹਕੀਮਪੁਰ ਪਹੁੰਚਦੇ ਹਨ। ਇਹ ਹਜਾਰੇ ਤੋਂ 60 ਕਿਲੋਮੀਟਰ ਅਤੇ ਬੰਗੇ ਤੋਂ ਤਕਰੀਬਨ 15 ਕਿਲੋਮੀਟਰ ਤੇ ਸਥਿਤ ਹੈ। ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚਦੇ ਹਨ ਪਰ ਗੁਰੂ ਨਾਨਕ ਸਾਹਿਬ ਜੀ ਵੀ ਇੱਥੇ ਚੌਥੀ ਉਦਾਸੀ ਵੇਲੇ ਚਰਨ ਪਾ ਚੁੱਕੇ ਸਨ। ਇਸੇ ਅਸਥਾਨ ਤੇ ਰਹਿ ਕੇ ਗੁਰੂ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ ਸੀ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਇਸੇ ਅਸਥਾਨ ਤੇ ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਜਾਦਿਆਂ ਹੋਇਆਂ ਚਰਨ ਪਾਏ ਸਨ। ਇਸੇ ਅਸਥਾਨ ਤੇ ਹੁਣ ਗੁਰੂ ਤੇਗ ਬਹਾਦਰ ਜੀ ਪਹੁੰਚਦੇ ਹਨ। ਗੁਰੂ ਸਾਹਿਬ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੀਵਾਨ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਕੁਝ ਦੇਰ ਰਹਿ ਕੇ ਪੂਰੇ ਇਲਾਕੇ ਦੀ ਛਾਣ ਬੀਣ ਕੀਤੀ ਕਿਉਂਕਿ ਗੁਰੂ ਸਾਹਿਬ ਚਾਹੁੰਦੇ ਸਨ ਕਿ ਇਸ ਇਲਾਕੇ ਵਿੱਚ ਜਗ੍ਹਾ ਦੇਖ ਕੇ ਕੋਈ ਨਗਰ ਵਸਾਇਆ ਜਾਵੇ, ਜਿੱਥੇ ਰਹਿਣ ਦਾ ਪੂਰਾ ਪ੍ਰਬੰਧ ਹੋ ਸਕੇ।
ਗੁਰੂ ਸਾਹਿਬ ਜੀ ਬਕਾਲਾ ਛੱਡ ਚੁੱਕੇ ਸਨ। ਅੰਮ੍ਰਿਤਸਰ ਹਰਿ ਜੀ ਬੈਠਾ ਸੀ ਅਤੇ ਕਰਤਾਰਪੁਰ ਧੀਰਮੱਲ ਬੈਠਾ ਸੀ। ਇਸ ਕਰਕੇ ਗੁਰੂ ਜੀ ਇੱਕ ਨਵੇਂ ਇਲਾਕੇ ਦੀ ਭਾਲ ਵਿੱਚ ਸਨ। ਸੋ, ਗੁਰੂ ਜੀ ਨੇ ਇੱਥੇ ਪਹੁੰਚ ਕੇ ਨੇੜੇ ਤੇੜੇ ਦੇ ਸਾਰੇ ਇਲਾਕਿਆਂ ਦੀ ਛਾਣ ਬੀਣ ਕੀਤੀ ਕਿਉਂਕਿ ਇੱਥੇ ਲੰਮਾ ਸਮਾਂ ਨਿਵਾਸ ਕਰਨਾ ਸੀ। ਅਸੀਂ ਵੀ ਕੋਈ ਜਗ੍ਹਾ ਦੇਖਣੀ ਹੋਵੇ ਤਾਂ ਬਹੁਤ ਸਮਾਂ ਅਸੀਂ ਉਸ ਜਗ੍ਹਾ ਤੇ ਧਿਆਨ ਦਿੰਦੇ ਹਾਂ ਕਿ ਸਾਡੇ ਲੲੀ ਇਹ ਸਹੀ ਹੈ ਕਿ ਨਹੀਂ।
ਸੋ, ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਇਸ ਜਗ੍ਹਾ ਵਿੱਚ ਵਿਚਰਨ ਦਾ ਮੌਕਾ ਮਿਲ ਰਿਹਾ ਸੀ। ਇੱਥੇ ਅੱਜ ਗੁਰਦੁਆਰਾ ਨਾਨਕਸਰ ਸਾਹਿਬ ਬਣਿਆ ਹੋਇਆ ਹੈ ਅਤੇ ਨਿਹੰਗ ਸਿੰਘਾਂ ਕੋਲ ਉਸ ਇਲਾਕੇ ਦਾ ਪ੍ਰਬੰਧ ਹੈ। ਇੱਥੇ ਹੀ ਨਿਹੰਗ ਸਿੰਘਾਂ ਦੀ ਛਾਉਣੀ ਵੀ ਹੈ। ਇੱਥੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਸਿੰਘਾਂ ਨੂੰ ਬਚਨ ਕੀਤੇ ਕਿ ਨੇੜੇ ਹੀ ਇੱਕ ਹੋਰ ਜਗ੍ਹਾ, ਜੋ ਸਾਡੀ ਵੇਖੀ ਪਰਖੀ ਹੋਈ ਹੈ ਅਤੇ ਜੇ ਸਾਨੂੰ ਉਹ ਇਲਾਕਾ ਠੀਕ ਲੱਗਦਾ ਹੈ ਤਾਂ ਅਸੀਂ ਉੱਥੇ ਇੱਕ ਨਗਰ ਵਸਾ ਸਕਦੇ ਹਾਂ। ਸੋ, ਗੁਰੂ ਸਾਹਿਬ ਇੱਥੋਂ 10 ਕਿਲੋਮੀਟਰ ਚੱਲ ਕੇ ਅੱਗੇ ਪਹੁੰਚਦੇ ਹਨ।
ਇਹ ਅਸੀਂ ਲੜੀ ਨੰ 34 ਵਿੱਚ ਸ੍ਰਵਨ ਕਰਾਂਗੇ। ਉਹ ਕਿਹੜੀ ਜਗ੍ਹਾ ਸੀ ਜਿੱਥੇ ਗੁਰੂ ਜੀ ਨਗਰ ਵਸਾਉਣਾ ਚਾਹੁੰਦੇ ਸਨ ਅਤੇ ਉੱਥੇ ਕੀ-ਕੀ ਨਿਸ਼ਾਨੀਆਂ ਮੌਜੂਦ ਹਨ।
ਸੋ, ਸੰਗਤ ਜੀ, ਬੇਨਤੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਸ਼ੁਰੂ ਤੋਂ ਲੜੀ ਨੰ 1 ਤੋਂ ਹੁਣ ਤੱਕ ਦਾ ਇਤਿਹਾਸ ਦੇਖੋ। ਜੇਕਰ ਅਸੀਂ ਸ਼ੁਰੂ ਤੋਂ ਵੇਖੀਏ ਤਾਂ ਹੀ ਅਸੀਂ ਸਾਰੇ ਇਤਿਹਾਸ ਨੂੰ ਵੇਖ, ਸੁਣ ਅਤੇ ਸਮਝ ਸਕਦੇ ਹਾਂ। ਸੋ, ਜੇ ਤੁਸੀਂ ਲੜੀ ਨੰ 1 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਵੀਡੀਓਜ਼ ਨੂੰ ਲਗਾਤਾਰ ਦੇਖੋਗੇ ਤਾਂ ਹੀ ਤੁਹਾਨੂੰ ਸਾਰੇ ਇਤਿਹਾਸ ਬਾਰੇ ਵੱਧ ਤੋਂ ਵੱਧ ਗਿਆਨ ਹੋਵੇਗਾ।