ਪ੍ਰਸੰਗ ਨੰਬਰ 11: ਗੁਰੂ ਸ਼੍ਰੀ ਹਰਿ ਰਾਏ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਇਤਿਹਾਸ

Spread the love

ਸਫ਼ਰ ਪਾਤਸ਼ਾਹੀ ਨੌਵੀਂ ਦੀ ਲੜੀ ਨੰ 10 ਦੇ ਤਹਿਤ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਕੀਰਤਪੁਰ ਸਾਹਿਬ ਵਿਖੇ ਨਿਵਾਸ ਬਾਰੇ ਜਾਣੂ ਕਰਵਾਇਆ ਸੀ

ਇਸ ਲੜੀ ਨੰ 11 ਦੇ ਤਹਿਤ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਕੀਰਤਪੁਰ ਸਾਹਿਬ ਵਿਖੇ ਰਹਿੰਦਿਆਂ ਵਾਪਰਦੀਆਂ ਘਟਨਾਵਾਂ ਅਤੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਦੇ ਇਤਿਹਾਸ ਬਾਰੇ ਜਾਣੂ ਹੋਵਾਂਗੇ

 1634 ਈਸਵੀ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ, ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਵਿਖੇ ਗੲੇ ਸਨ। 1638 ਈਸਵੀ ਤੱਕ ਗੁਰੂ ਜੀ ਦੇ 6 ਪੁੱਤਰਾਂ ਵਿਚੋਂ 3 ਪੁੱਤਰ ਅਕਾਲ ਚਲਾਣਾ ਕਰ ਜਾਂਦੇ ਹਨਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਹੁਣ 2 ਹੀ ਪੁੱਤਰ ਮੌਜੂਦ ਸਨ- ਬਾਬਾ ਸੂਰਜ ਮੱਲ ਜੀ ਅਤੇ ਗੁਰੂ ਤੇਗ ਬਹਾਦਰ ਜੀਗੁਰੂ ਸਾਹਿਬ ਜੀ ਦੇ ਪੁੱਤਰ ਸੂਰਜ ਮੱਲ ਜੀ ਨੇ ਮਸੰਦਾਂ ਦੇ ਕਹਿਣ ਤੇ ਇਹ ਗੱਲ ਵੀ ਤੋਰੀ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਕਿਸਨੂੰ ਮਿਲਣੀ ਹੈਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਸਪੱਸ਼ਟ ਕਹਿ ਦਿੱਤਾ ਸੀ ਕਿ-

ਇਹ ਸੇਵਕ ਕੀ ਚੀਜ਼ ਹੈ, ਕੋਈ ਨਾ ਈਰਖ ਪਾਏ।।

ਕਰ ਸੇਵਾ ਸੋਈ ਲਹੈ, ਸ੍ਰੀ ਗੁਰੂ ਹਰਖ ਧਰਾਇ।। “

ਭਾਵ ਕਿਸੇ ਨੂੰ ਹੱਕ ਜਤਾਉਣ ਦੀ ਬਹੁਤੀ ਲੋੜ ਨਹੀਂ ਹੈਜਿਸਤੇ ਅਕਾਲ ਪੁਰਖ ਦੀ ਕ੍ਰਿਪਾ ਹੋਏਗੀ, ਉਸਨੂੰ ਗੁਰਗੱਦੀ ਦੀ ਦਾਤ ਪ੍ਰਾਪਤ ਹੋ ਜਾਵੇਗੀਇਹ ਤਾਂ ਧੁਰ ਤੋਂ ਹੀ ਬਖਸ਼ਿਸ਼ ਹੁੰਦੀ ਹੈ

  ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ 1638 ਈਸਵੀ ਵਿੱਚ ਅਕਾਲ ਚਲਾਣਾ ਕਰ ਗਏਬਾਬਾ ਗੁਰਦਿੱਤਾ ਜੀ ਦੇ ਅਗੋਂ 2 ਪੁੱਤਰ ਸਨ- ਧੀਰ ਮੱਲ ਜੀ ਅਤੇ ਗੁਰੂ ਹਰਿਰਾਇ ਜੀਇਸ ਸਮੇਂ ਦੌਰਾਨ ਧੀਰ ਮੱਲ, ਕਰਤਾਰਪੁਰ ਰਹਿ ਰਿਹਾ ਸੀਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਧੀਰ ਮੱਲ ਦੇ ਕੋਲ ਸੀ ਅਤੇ ਧੀਰ ਮੱਲ ਕਿਤੇ ਨਾ ਕਿਤੇ ਇਹ ਹੱਕ ਜਤਾਉਂਦਾ ਸੀ ਕਿ ਗੁਰਗੱਦੀ ਮੈਨੂੰ ਮਿਲੇ ਪਰ ਸਮੇਂ ਦੇ ਹਲਾਤ ਕੁਝ ਹੋਰ ਹੀ ਸਨਗੁਰੂ ਸਾਹਿਬ ਜੀ ਨੂੰ ਕੁਝ ਹੋਰ ਹੀ ਮਨਜ਼ੂਰ ਸੀਇਹਨਾਂ ਸਮਿਆਂ ਵਿੱਚ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿਰਾਇ ਜੀ ਦੇ ਨਾਲ, ਗੁਰੂ ਹਰਿਗੋਬਿੰਦ ਜੀ ਦਾ ਬੜਾ ਸਨੇਹ ਹੋ ਗਿਆ ਸੀਗੁਰੂ ਹਰਿਰਾਇ ਜੀ ਵੀ ਗੁਰੂ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਸਨ

ਉੱਥੇ ਹੀ ਕੀਰਤਪੁਰ ਸਾਹਿਬ ਵਿਖੇ ਗੁਰੂ ਜੀ ਵੱਲੋਂ ਬਾਗ਼ ਲਗਾਏ ਜਾ ਚੁੱਕੇ ਸਨਬੜਾ ਸੋਹਣਾ ਬਾਗ਼ ਸੀਗੁਰੂ ਸਾਹਿਬ ਜੀ ਆਪਣੀ ਨਿੱਤਨੇਮ ਦੀ ਹਾਜ਼ਰੀ ਕਰਕੇ, ਸੰਗਤਾਂ ਨੂੰ ਮਿਲਣ ਤੋਂ ਬਾਅਦ, ਬਾਗ਼ ਵਿੱਚ ਟਹਿਲਣ ਜਾਂਦੇ ਸਨ ਅਤੇ ਉਨ੍ਹਾਂ ਦੇ ਨਾਲ ਗੁਰੂ ਜੀ ਦੇ ਛੋਟੇ ਪੋਤਰੇ, ਗੁਰੂ ਹਰਿਰਾਇ ਜੀ ਵੀ ਬਾਗ਼ ਵਿੱਚ ਟਹਿਲਣ ਜਾਂਦੇ ਸਨਇਕ ਦਿਨ ਗੁਰੂ ਹਰਿਰਾਇ ਜੀ ਵੱਡਾ ਜਾਮਾ ਪਾ ਕੇ ਸੈਰ ਕਰ ਰਹੇ ਸਨਲੰਘਦਿਆਂ – ਲੰਘਦਿਆਂ ਗੁਰੂ ਹਰਿਰਾਇ ਸਾਹਿਬ ਜੀ ਦੇ ਚੋਲੇ ਨਾਲ ਇੱਕ ਫੁੱਲ ਟੁੱਟ ਗਿਆ ਅਤੇ ਗੁਰੂ ਜੀ ਬੇਖਿਆਲ ਅੱਗੇ ਚਲੇ ਗਏਜਦੋਂ ਬਾਅਦ ਵਿੱਚ ਗੁਰੂ ਹਰਿਗੋਬਿੰਦ ਜੀ ਆਏ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਪੁੱਛਿਆ ਕਿ ਇਸ ਸੋਹਣੇ ਬਾਗ਼ ਵਿੱਚੋਂ ਫੁੱਲ ਕਿਸਨੇ ਤੋੜਿਆ ਅਤੇ ਕੁਦਰਤ ਦਾ ਬਿਨਾਸ ਕਿਸਨੇ ਕੀਤਾ

ਉਸ ਸਮੇਂ ਗੁਰੂ ਹਰਿਰਾਇ ਸਾਹਿਬ ਜੀ ਵੀ ਚੁੱਕੇ ਸਨਇਕ ਸਿੱਖ ਨੇ ਦੱਸਿਆ ਕਿ ਆਪ ਜੀ ਦੇ ਪੋਤਰੇ ਗੁਰੂ ਹਰਿਰਾਇ ਸਾਹਿਬ ਜੀ ਜਦੋਂ ਟਹਿਲ ਰਹੇ ਸਨ ਤਾਂ ਉਨ੍ਹਾਂ ਦੇ ਚੋਲੇ ਨਾਲ ਟਾਹਣੀ ਅੜੀ ਅਤੇ ਟਾਹਣੀ ਨਾਲੋਂ ਫੁੱਲ ਟੁੱਟ ਕੇ ਜ਼ਮੀਨ ਤੇ ਗਿਰ ਗਿਆਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਹਰਿਰਾਇ ਜੀ ਨੂੰ ਬੜੇ ਪ੍ਰੇਮ ਨਾਲ ਸਮਝਾਇਆ ਕਿ ,” ਪੁੱਤਰ ਜੀ, ਜੇ ਜਾਮਾ ਵੱਡਾ ਪਹਿਨੀਏ ਤਾਂ ਉਸਨੂੰ ਸੰਭਾਲ ਕੇ ਚਲੀਏ।” ਇਸਦਾ ਅਰਥ ਬੜਾ ਕਮਾਲ ਦਾ ਸੀ ਭਾਵ ਜੇ ਜ਼ਿੰਦਗੀ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਜਾਏ ਤਾਂ ਦਾਮਨ ਸੰਕੋਚ ਕੇ ਚੱਲਣਾ ਚਾਹੀਦਾ ਹੈ ਭਾਵ ਸੰਭਾਲ ਕੇ ਚੱਲਣਾ ਚਾਹੀਦਾ ਹੈਇਸ ਬਚਨ ਨੂੰ ਗੁਰੂ ਹਰਿਰਾਇ ਜੀ ਨੇ ਸਾਰੀ ਜ਼ਿੰਦਗੀ ਨਿਭਾਇਆਗੁਰੂ ਹਰਿਰਾਇ ਜੀ, ਜਦੋਂ ਗੁਰੂ ਬਣੇ ਤਾਂ ਉਸਤੋਂ ਬਾਅਦ ਵੀ ਜਦੋਂ ਵੀ ਕਿਤੇ ਜਾਂਦੇ ਤਾਂ ਆਪਣੇ ਜਾਮੇ ਨੂੰ ਸੰਭਾਲ ਕੇ ਤੁਰਦੇ

  ਜਲਦੀ ਹੀ, ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਸਾਰੀਆਂ ਸੰਗਤਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ ਕਿ ਸਾਰੀਆਂ ਸੰਗਤਾਂ ਕੱਲ੍ਹ ਇਕੱਠੀਆਂ ਹੋਣਹੁਣ ਗੁਰੂ ਸਾਹਿਬ ਨੇ ਭਰੀ ਸਭਾ ਵਿੱਚ ਸੰਗਤਾਂ ਨੂੰ ਬਚਨ ਕੀਤੇ-

ਸ੍ਰੀ ਗੁਰੂ ਹਰਿਗੋਬਿੰਦ ਆਗਿਆ ਕੀਨ, ਪੂਰਨਮਾਸ਼ੀ ਮਹਿ ਦਿਨ ਤੀਨ

ਤਿਸ ਦਿਨ ਹੋਇ ਹੈਂ ਦਰਸ ਹਮਾਰਾ, ਇਤਨਾ ਕਰੋ ਮੰਗਲ ਕਾਰਾ।। “

ਭਾਵ ਕਿ ਪੂਰਨਮਾਸ਼ੀ ਵਾਲੇ ਦਿਨ ਤੋਂ ਤਿੰਨ ਦਿਨ ਬਾਕੀ ਹਨਉਸ ਦਿਨ ਵੱਧ ਤੋਂ ਵੱਧ ਰਿਸ਼ਤੇਦਾਰ ਅਤੇ ਸੰਗਤ ਪਹੁੰਚੋਹੁਣ 3 ਦਿਨ ਬਾਅਦ ਜਦੋਂ ਪੂਰਨਮਾਸ਼ੀ ਦਾ ਦਿਹਾੜਾ ਆਇਆ ਤਾਂ ਗੁਰੂ ਜੀ ਵੱਲੋਂ ਬਹੁਤ ਵੱਡਾ ਪੰਡਾਲ ਸਜਾਇਆ ਗਿਆਗੁਰੂ ਜੀ ਨੇ ਭਰੀ ਸੰਗਤ ਵਿੱਚ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਤੋਂ ਗੁਰਗੱਦੀ ਦੀ ਸਾਰੀ ਸਮੱਗਰੀ ਮੰਗਵਾਈ ਅਤੇ ਗੁਰੂ ਹਰਿਰਾਇ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਗੁਰੂ ਹਰਿਗੋਬਿੰਦ ਜੀ ਨੇ ਬਚਨ ਕੀਤੇ-

ਪੁਨ ਸਭ ਕੋ ਗੁਰ ਕਹੀ ਸੁਨਾਇ, ਮਮ ਸਤਿ ਅਬਿ ਜੋਨ ਹਰਿ ਰਾਇ।।”

 ਭਾਵ ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਹਰਿਰਾਇ ਜੀ ਦੇ ਅੰਦਰ ਸਮਾ ਗੲੀ ਹੈਸੰਗਤਾਂ ਨੂੰ ਵਧਾਈਆਂ ਹੋਣ ਕਿ  ਅੱਜ ਤੋਂ ਬਾਅਦ ਤੁਹਾਡੇ ਗੁਰੂ ਹਰਿਰਾਇ ਜੀ ਹੋਣਗੇਉਸ ਸਮੇਂ ਸਭ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਜੀ ਨੇ, ਗੁਰੂ ਹਰਿਰਾਇ ਜੀ ਦੇ ਅੱਗੇ ਨਮਸਕਾਰ ਕੀਤੀਭਾਈ ਭਾਨਾ ਜੀ ਵੱਲੋਂ , ਗੁਰੂ ਹਰਿਰਾਇ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆਗੁਰੂ ਪੁੱਤਰਾਂ ਵਿਚੋਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ 14 ਸਾਲਾਂ ਦੇ ਭਤੀਜੇ , ਜੋ ਕਿ ਗੁਰੂ ਤੇਗ ਬਹਾਦਰ ਜੀ ਤੋਂ 10 ਸਾਲ ਛੋਟੇ ਸਨ , ਅੱਗੇ ਹੋ ਕੇ ਨਮਸਕਾਰ ਕੀਤੀ ਅਤੇ ਸੀਸ ਨਿਵਾਇਆ

ਸਾਰੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗਈਗੁਰੂ ਸਾਹਿਬ ਜੀ ਦੇ ਬਚਨ ਸੁਣੇਹੁਣ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਰਾਇ ਜੀ ਨੂੰ ਸੌਂਪੀ ਜਾ ਚੁੱਕੀ ਸੀ ਪਰ ਮਾਤਾ ਨਾਨਕੀ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਇੱਕ ਬੇਨਤੀ ਕੀਤੀ ਕਿ ,” ਪਾਤਸ਼ਾਹ ਜੀਉ, ਅੱਜ ਤੋਂ 24-25 ਸਾਲ ਪਹਿਲਾਂ ਆਪ ਜੀ ਨੇ ਬਚਨ ਕੀਤੇ ਸਨ ਕਿ ਤੇਗ ਬਹਾਦਰ ਜੀ ਕੋਈ ਆਮ ਬਾਲਕ ਨਹੀਂ ਹਨ, ਇਹ ਗੁਰਗੱਦੀ ਦੇ ਮਾਲਕ ਬਣਨਗੇ ਪਰ ਹੁਣ ਆਪ ਜੀ ਦੇ ਇਹ ਚੋਜ ਸਮਝ ਨਹੀਂ ਆਏ।” ਗੁਰੂ ਹਰਿਗੋਬਿੰਦ ਜੀ ਨੇ ਆਪਣੀ ਸੁਪਤਨੀ ਨਾਨਕੀ ਜੀ ਨੂੰ ਕਿਹਾ –

ਸ੍ਰੀ ਗੁਰੂ ਕਹਿ ਤੁਮ ਚਿਤ ਤਜ , ਸਮਾਂ ਪਾਇ ਤੁਮ ਆਏ।।

ਤੁਮ ਸੁਤ ਨੰਦਨ ਅਮਿਤ ਬਲ, ਸਭ ਜਗ ਕਰੈ ਸਹਾਇ।।”

ਇਹ ਬਚਨ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖੇ ਹੋਏ ਹਨਸੋ ਗੁਰੂ ਹਰਿਗੋਬਿੰਦ ਜੀ ਵੱਲੋਂ, ਗੁਰੂ ਤੇਗ ਬਹਾਦਰ ਜੀ ਦੇ ਭਵਿੱਖ ਬਾਰੇ ਇਹ ਬਚਨ ਕੀਤੇ ਜਾਂਦੇ ਹਨ

ਸੋ, ਅਗਲੀ ਲੜੀ ਨੰ 12 ਵਿੱਚ ਅਸੀਂ ਮਾਤਾ ਨਾਨਕੀ ਜੀ ਦਾ ਕੀਰਤਪੁਰ ਸਾਹਿਬ ਤੋਂ ਬਾਬਾ ਬਕਾਲੇ ਚਲੇ ਜਾਣਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣ ਬਾਰੇ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ…

ਪ੍ਰਸੰਗ ਨੰਬਰ 12: ਗੁਰੂ ਸ਼੍ਰੀ ਹਰਿ ਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments