ਪ੍ਰਸੰਗ ਨੰਬਰ 6:ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਅਟਲ ਜੀ ਦੀ ਜੀਵਨ ਯਾਤਰਾ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 5 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਤੀਰ ਅੰਦਾਜ਼ੀ, ਘੋੜਸਵਾਰੀ ਅਤੇ ਤਲਵਾਰ ਬਾਜ਼ੀ ਦੀ ਵਿਦਿਆ ਪ੍ਰਾਪਤ ਕੀਤੀ ਜਿਸ ਨਾਲ ਉਹਨਾਂ ਨੂੰ ਅੱਗੇ ਜਾ ਕੇ ਜੰਗ ਲੜਨ ਵਿੱਚ ਸਹਾਇਤਾ ਮਿਲੀ

ਇਸ ਲੜੀ ਵਿੱਚ ਅਸੀਂ ਉਸ ਘਟਨਾ ਬਾਰੇ ਸ੍ਰਵਨ ਕਰਾਂਗੇ ਜਿਸ ਨੇ ਛੋਟੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਨੂੰ ਹੀ ਝੰਝੋਰ ਕੇ ਰੱਖ ਦਿੱਤਾ ਸੀ

ਬਾਬਾ ਅੱਟਲ ਰਾਏ ਜੀ ਦਾ ਜਨਮ 1619 ਵਿੱਚ ਮਾਤਾ ਨਾਨਕੀ ਜੀ ਦੀ ਕੁੱਖੋਂ ਹੁੰਦਾ ਹੈ। ਬਾਬਾ ਅੱਟਲ ਰਾਏ ਜੀ, ਗੁਰੂ ਤੇਗ ਬਹਾਦਰ ਜੀ ਤੋਂ 2 ਸਾਲ ਵੱਡੇ ਸਨ। ਮਾਤਾ ਨਾਨਕੀ ਜੀ ਦੀ ਕੁੱਖ ਤੋਂ 2 ਪੁੱਤਰ ਸਨ- ਇੱਕ ਬਾਬਾ ਅੱਟਲ ਜੀ ਅਤੇ ਦੂਜੇ ਗੁਰੂ ਤੇਗ ਬਹਾਦਰ ਜੀ। ਇਕੋ ਕੁੱਖ ਵਿੱਚੋਂ ਬਾਬਾ ਅੱਟਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੁੰਦਾ ਹੈ। ਸਕੇ ਭਰਾ ਹੋਣ ਦੇ ਨਾਤੇ ਦੋਨਾਂ ਵਿੱਚ ਗੂੜ੍ਹਾ ਪ੍ਰੇਮ ਸੀ। ਦੋਨੋਂ ਇਕੱਠੇ ਖੇਡਦੇ ਅਤੇ ਇਕੱਠੇ ਹੀ ਸੰਗਤ ਵਿੱਚ ਆਉਂਦੇ ਸਨ। ਇੱਕ ਦਿਨ ਦੀ ਘਟਨਾ ਹੈ ਕਿ ਬਾਬਾ ਅੱਟਲ ਜੀ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ।ਖੇਡਦਿਆਂ-ਖੇਡਦਿਆਂ ਸ਼ਾਮ ਹੋ ਗਈ। ਉਹਨਾਂ ਦੇ ਇੱਕ ਸਾਥੀ ਮੋਹਨ, ਜਿਸਦੀ ਵਾਰੀ ਸੀ, ਉਹ ਵਾਰੀ ਰਹਿ ਗਈ। ਗੱਲ ਹੋਈ ਕਿ ਇਹ ਵਾਰੀ ਕੱਲ੍ਹ ਮੋਹਨ ਆ ਕੇ ਲਵੇਗਾ। ਜਦੋਂ ਅਗਲੇ ਦਿਨ ਖੇਡਣ ਦੀ ਵਾਰੀ ਆਈ ਤਾਂ ਸਾਰੇ ਸਾਥੀ ਇਕੱਠੇ ਹੋਏ ਪਰ ਮੋਹਨ ਜੀ ਨਾ ਆਏ। ਬਾਬਾ ਅੱਟਲ ਰਾਏ ਜੀ ਨੇ ਜਦੋਂ ਮੋਹਨ ਜੀ ਬਾਰੇ ਪੁੱਛਿਆ ਤਾਂ ਬਾਕੀ ਸਾਥੀਆਂ ਨੇ ਅਫਸੋਸ ਜਤਾਉਂਦਿਆਂ ਕਿਹਾ ਕਿ ਮੋਹਨ ਨੂੰ ਤਾਂ ਰਾਤੀਂ ਸੱਪ ਲੜ ਗਿਆ ਸੀ ਜਿਸ ਨਾਲ ਉਹ ਮਰ ਗਿਆ ਹੈ। ਬਾਬਾ ਅੱਟਲ ਜੀ ਨੇ ਕਿਹਾ ਕਿ ਉਹ ਝੂਠ ਬੋਲਦਾ ਹੈ। ਉਸਨੇ ਆਪਣੀ ਵਾਰੀ ਦੇਣੀ ਸੀ,ਇਸ ਲਈ ਉਹ ਜਾਣ-ਬੁੱਝ ਕੇ ਸੁੱਤਾ ਹੋਵੇਗਾ। ਚਲੋ ਅਸੀਂ ਉਸਦੇ ਘਰ ਚਲਦੇ ਹਾਂ। ਬਾਬਾ ਅੱਟਲ ਜੀ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੋਹਨ ਜੀ ਦੇ ਘਰ ਗੲੇ। ਉਸਨੂੰ ਆਵਾਜ਼ ਮਾਰ ਕੇ ਕਿਹਾ ਕਿ ਆ ਭਾਈ, ਤੇਰੀ ਵਾਰੀ ਹੈ, ਆ ਕੇ ਆਪਣੀ ਵਾਰੀ ਦੇ। ਮੋਹਨ ਜੀ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤਰ ਨਹੀਂ ਆ ਸਕਦਾ।

ਬਾਬਾ ਅੱਟਲ ਜੀ ਕਹਿਣ ਲੱਗੇ ਕਿ ਕਿਉਂ ਮਾਂ, ਤੇਰਾ ਪੁੱਤਰ ਕਿਉਂ ਨਹੀਂ ਆ ਸਕਦਾ? ਭਿਜੀਆਂ ਹੋਈਆਂ ਅੱਖਾਂ ਨਾਲ ਮੋਹਨ ਜੀ ਦੀ ਮਾਂ ਨੇ ਬਾਬਾ ਅਟੱਲ ਜੀ ਨੂੰ ਕਿਹਾ ਕਿ ਸਾਡੇ ਵੱਸ ਦੀ ਗੱਲ ਨਹੀਂ ਹੈ ਕਿ ਅਸੀਂ ਉਸਨੂੰ ਉਠਾ ਲਈਏ। ਬਾਬਾ ਅੱਟਲ ਜੀ ਨੇ ਕਿਹਾ ਕਿ ਮੈਂ ਖੁਦ ਜਾ ਕੇ ਉਠਾ ਲਵਾਂਗਾ। ਉਸ ਸਮੇਂ ਬਾਬਾ ਅੱਟਲ ਜੀ ਅੰਦਰ ਗੲੇ ਅਤੇ ਅੰਦਰ ਮੰਜੇ ਤੇ ਮ੍ਰਿਤੂ ਹਾਲਤ ਵਿੱਚ ਪੲੇ ਹੋਏ ਮੋਹਨ ਜੀ ਨੂੰ ਗਲ਼ ਵਿੱਚ ਖੁੰਡੀ ਪਾ ਕੇ ਕਹਿਣ ਲੱਗੇ ਕਿ ਉੱਠ ਭਲਿਆ, ਆਪਣੀ ਵਾਰੀ ਦੇ, ਕਿਉਂ ਅੱਖਾਂ ਮੀਟ ਕੇ ਪਿਆ ਹੈਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਮੋਹਨ ਉੱਠ ਕੇ ਬੈਠ ਗਿਆ ਅਤੇ ਗੁਰੂ ਸਾਹਿਬ ਜੀ ਨਾਲ ਖੇਡਣ ਚਲਾ ਗਿਆ। ਇਹ ਘਟਨਾ ਅੱਗ ਦੀ ਤਰ੍ਹਾਂ ਪੂਰੇ ਸ਼ਹਿਰ ਵਿੱਚ ਫੈਲ ਗਈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਅੱਟਲ ਜੀ ਨੇ ਇੱਕ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ। ਜਦੋਂ ਇਹ ਗੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕੰਨਾਂ ਤੱਕ ਪਹੁੰਚੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਅਟੱਲ ਜੀ ਨੂੰ ਕੋਲ ਬੁਲਾ ਕੇ ਕਿਹਾ ਕਿ ਇਹ ਕਿਹੜਾ ਰੱਬ ਦਾ ਸ਼ਰੀਕ ਗੁਰੂ ਘਰ ਵਿੱਚ ਜੰਮ ਪਿਆ, ਜਿਹੜਾ ਮਰੇ ਹੋਇਆਂ ਨੂੰ ਵੀ ਜਿਉਂਦਾ ਕਰਨ ਲੱਗ ਪਿਆ। ਇਹ ਗੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਅਟੱਲ ਜੀ ਨੂੰ ਕੋਲ ਬੁਲਾ ਕੇ ਕਹੀ। ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਜੀ, ਇਹ ਚੰਗੀਆਂ ਗੱਲਾਂ ਨਹੀਂ ਹਨ। ਇਸ ਅਜਰਨ ਨੂੰ ਜਰਨ ਵਾਲੀ ਤਾਕਤ ਚਾਹੀਦੀ ਹੈ।  ਪੁੱਤਰ ਜੀ, ਗੁਰੂ ਘਰ ਵਿੱਚ ਕਰਾਮਾਤਾਂ ਦਿਖਾਉਣੀਆਂ ਕੋਈ ਚੰਗੀ ਗੱਲ ਨਹੀਂ ਹੈ। ਗੁਰੂ ਪੁੱਤਰ ਹੋਣ ਦੇ ਨਾਤੇ ਜੇ ਤੁਹਾਡੇ ਕੋਲ ਰੱਬ ਵੱਲੋਂ ਦਿੱਤੀਆਂ ਬਖਸ਼ਿਸ਼ਾਂ ਆ ਗੲੀਆਂ ਤਾਂ ਤੁਸੀਂ ਉਸਨੂੰ ਜਰ ਲੈਂਦੇ ਪਰ ਤੁਸੀਂ ਗੁਰੂ ਘਰ ਤੋਂ ਉਲਟ ਜਾ ਕੇ ਕਰਾਮਾਤਾਂ ਦਿਖਾਈਆਂ ਹਨ। ਪੁੱਤਰ ਜੀ, ਇੱਥੇ ਕਰਾਮਾਤਾਂ ਦੀ ਕੋਈ ਜਗ੍ਹਾ ਨਹੀਂ ਹੈ। ਇੱਥੇ ਜਾਂ ਤਾਂ ਹੁਣ ਤੁਸੀਂ ਰਹੋਗੇ ਜਾਂ ਅਸੀਂ ਰਹਾਂਗੇ। ਇੱਥੇ ਹੁਣ ਇੱਕ ਮਿਆਨ ਵਿੱਚ ਦੋ ਕਿਰਪਾਨਾਂ ਨਹੀਂ ਰਹਿ ਸਕਦੀਆਂ। ਇਹ ਤੁਸੀਂ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਸਮੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹਨਾਂ ਨੇ ਗੁਰੂ ਪਿਤਾ ਤੋਂ ਆਗਿਆ ਲੈ ਕੇ ਮਾਫੀ ਮੰਗੀ। ਇਹ ਗੱਲ ਸੁਣ ਕੇ ਕਿ ਹੁਣ ਇੱਥੇ ਅਸੀਂ ਰਹਾਂਗੇ ਜਾਂ ਤੁਸੀਂ ਰਹੋਗੇ ਤਾਂ ਕੌਲਸਰ ਗੁਰਦੁਆਰਾ ਦੇ ਕੋਲ ਜਾ ਕੇ ਬਾਬਾ ਅੱਟਲ ਜੀ ਸਵਾਸ ਚਾੜ੍ਹ ਕੇ ਗੁਰਪੁਰੀ ਸਿਧਾਰ ਗਏ। ਇਸ ਗੱਲ ਦਾ ਜਰਾ ਵੀ ਦੁੱਖ਼ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਿਹਰੇ ਤੇ ਨਹੀਂ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਆਪਣੇ 9 ਸਾਲ ਦੇ ਪੁੱਤਰ ਬਾਬਾ ਅੱਟਲ ਰਾਏ ਜੀ ਦਾ ਸਸਕਾਰ ਕੀਤਾ। ਉਸ ਸਮੇਂ ਗੁਰੂ ਤੇਗ ਬਹਾਦਰ ਜੀ 7 ਸਾਲ ਦੇ ਸਨ ਅਤੇ ਇਹ ਸਾਰਾ ਕੁਝ ਆਪਣੇ ਅੱਖੀਂ ਦੇਖ ਰਹੇ ਸਨ ਕਿ ਪਿਤਾ ਜੀ ਦੇ ਚਿਹਰੇ ਤੇ ਥੋੜ੍ਹਾ ਜਿਹਾ ਵੀ ਦੁੱਖ਼ ਨਹੀਂ ਸੀ।

 ਡਰੋਲੀ ਤੋਂ ਭਾਈ ਸਾਂਈਂ ਦਾਸ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪੁਛਿੱਆ ਕਿ ਤੁਹਾਡਾ ਪੁੱਤਰ ਬਾਲਪਨ ਵਿੱਚ ਹੀ ਚੜ੍ਹਾਈ ਕਰ ਗਿਆ ਪਰ ਤੁਹਾਡੇ ਚਿਹਰੇ ਤੇ ਜ਼ਰਾ ਵੀ ਦੁੱਖ ਨਹੀਂ ਝਲਕਦਾ। ਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਾਂਈ ਦਾਸ ਨੂੰ ਇੱਕ ਸੋਟੀ ਪਕੜਾਈ ਅਤੇ ਕਿਹਾ ਕਿ ਇਸ ਨਾਲ ਜ਼ਮੀਨ ਤੇ ਇੱਕ ਲਕੀਰ ਮਾਰੋ। ਸਾਈਂ ਦਾਸ ਜੀ ਨੇ ਸੋਟੇ ਨਾਲ ਜ਼ਮੀਨ ਤੇ ਰੇਤੇ ਵਿੱਚ ਇੱਕ ਲਕੀਰ ਮਾਰ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਹੁਣ ਇਸਨੂੰ ਮਿਟਾ ਦਿਓ। ਸਾਈਂ ਦਾਸ ਜੀ ਨੇ ਉਸੇ ਤਰ੍ਹਾਂ ਹੀ ਕੀਤਾ। ਉਸਨੇ ਉਹ ਲਕੀਰ ਮਿਟਾ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੇ  ਉਸਨੂੰ ਪੁੱਛਿਆ ਕਿ ਸਾਈਂ ਦਾਸ ਜੀ, ਇਹ ਲਕੀਰ ਪਾਉਣ ਦਾ ਅਤੇ ਮਿਟਾਉਣ ਦਾ ਕੋਈ ਦੁੱਖ ਲੱਗਿਆ? ਸਾਈਂ ਦਾਸ ਜੀ ਨੇ ਕਿਹਾ ਕਿ ਇਹ ਤਾਂ ਤੁਹਾਡਾ ਹੁਕਮ ਸੀ। ਤੁਹਾਡੇ ਹੁਕਮ ਦੇ ਨਾਲ ਹੀ ਮੈਂ ਇਹ ਲਕੀਰ ਪਾਈ ਅਤੇ ਮਿਟਾ ਦਿੱਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਇਹ ਸਭ ਕੁਝ ਹੁਕਮ ਦੇ ਵਿੱਚ ਹੀ ਹੈ।ਜਿਸ ਤਰ੍ਹਾਂ ਤੈਨੂੰ ਲਕੀਰ ਪਾਉਣ ਦਾ ਅਤੇ ਮਿਟਾਉਣ ਦਾ ਕੋਈ ਦੁੱਖ ਨਹੀਂ ਹੈ। ਇਹ ਸਭ ਭਾਣੇ ਵਿੱਚ ਹੋਇਆ। ਇਸ ਤਰ੍ਹਾਂ ਪੁੱਤਰਾਂ ਦਾ ਆਉਣਾ ਅਤੇ ਜਾਣਾ ਨੂੰ ਵੀ ਭਾਣੇ ਵਿੱਚ ਹੀ ਮੰਨਣਾ ਚਾਹੀਦਾ ਹੈ। ਇਹ ਇੱਕ ਬਹੁਤ ਵੱਡੀ ਘਟਨਾ ਸੀ ਜਿਸਨੇ 7 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਨੂੰ ਟੁੰਬ ਕੇ ਰੱਖ ਦਿੱਤਾ। ਜਿਵੇਂ ਕਿ ਗੁਰਬਾਣੀ ਨੂੰ ਪੜਿਆ ਹੀ ਅੰਦਾਜ਼ਾ ਲੱਗ ਜਾਂਦਾ ਹੈ। ਇਹਨਾਂ ਦੇ ਜੀਵਨ ਵਿੱਚ ਇੱਕ ਤੋਂ ਬਾਅਦ ਇੱਕ ਹੋਰ ਵੀ ਘਟਨਾਵਾਂ ਵਾਪਰਦੀਆਂ ਹਨ, ਇਹ ਅਸੀਂ ਲੜੀ ਨੰ 7 ਵਿੱਚ ਸ੍ਰਵਨ ਕਰਾਂਗੇ।

ਪ੍ਰਸੰਗ ਨੰਬਰ 7: ਵੈਰਾਗ ਨਾਲ ਭਰਪੂਰ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਅਦਭੁਤ ਜੀਵਨ ਦੀ ਯਾਤਰਾ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments