ਪ੍ਰਸੰਗ ਕਰਮਾਂਕ 13: ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨਾਲ ਸੰਬੰਧਿਤ, ਗੁਰਦੁਆਰਾ ਮੋਤੀ ਬਾਗ ਸਾਹਿਬ, ਪਟਿਆਲਾ

Spread the love

ਪ੍ਰਸੰਗ ਕਰਮਾਂਕ 13: ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨਾਲ ਸੰਬੰਧਿਤ, ਗੁਰਦੁਆਰਾ ਮੋਤੀ ਬਾਗ ਸਾਹਿਬ, ਪਟਿਆਲਾ

(ਸਫ਼ਰ-ਏ-ਪਾਤਸ਼ਾਹੀ ਨੌਵੀਂ — ਸ਼ਹੀਦੀ ਮਾਰਗ ਯਾਤਰਾ)

ਸੰਗਤ ਜੀ, ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਸੰਗਤ ਜੀ, ਹੁਣ ਅਸੀਂ ਇਤਿਹਾਸਕ ਨਗਰੀ ਪਟਿਆਲਾ ਵਿੱਚ ਪਹੁੰਚ ਚੁੱਕੇ ਹਾਂ। ਪਟਿਆਲਾ ਦਿੱਲੀ ਤੋਂ ਲਗਭਗ 250 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਚੰਡੀਗੜ੍ਹ ਏਅਰਪੋਰਟ ਇੱਥੋਂ ਕਰੀਬ 60 ਤੋਂ 65 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਪਟਿਆਲਾ ਸ਼ਹਿਰ ਵਿਚ ਸਥਿਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਜੀ ਤੋਂ ਰੇਲਵੇ ਸਟੇਸ਼ਨ ਲਗਭਗ 1 ਕਿਲੋਮੀਟਰ ਦੀ ਦੂਰੀ ’ਤੇ ਹੈ, ਜਦਕਿ ਉਥੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਲਗਭਗ 5 ਕਿਲੋਮੀਟਰ ਦੂਰ ਸਥਿਤ ਹੈ।

ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਜਦੋਂ ਸੈਫ਼ਾਬਾਦ ਤੋਂ ਪ੍ਰਸਥਾਨ ਕਰਕੇ ਮੋਤੀ ਬਾਗ ਵਿੱਚ ਸਥਿਤ ਇਸ ਪ੍ਰਸਿੱਧ ਬਾਗ ਵਿੱਚ ਪਹੁੰਚੇ, ਤਾਂ ਇੱਥੇ ਕੁਝ ਸਮੇਂ ਲਈ ਵਿਸਰਾਮ ਕੀਤਾ।

ਬੈਕਗ੍ਰਾਊੱਡ ਮਿਊਜ਼ਿਕ: ਸਮੇਂ ਦੀ ਧੂੜ ਨੂੰ ਹਟਾਉਂਦੀਆਂ ਮਰਮਸਪਰਸ਼ੀ ਸੁਰ-ਲਹਿਰਾਂ ਦਰਸ਼ਕ ਨੂੰ ਇਤਿਹਾਸ ਦੀਆਂ ਗਹਿਰਾਈਆਂ ਵਿੱਚ ਲੈ ਜਾਂਦੀਆਂ ਹਨ।

ਨਵਾਬ ਸੈਫੁੱਦੀਂਨ ਦੇ ਇਸ ਵਿਸ਼ਾਲ ਬਾਗ ਵਿੱਚ ਉਸ ਸਮੇਂ ਦੋ ਪਿੰਡ ਸਥਿਤ ਸਨ- ਪਿੰਡ  ਕ਼ਆਮਪੁਰ ਅਤੇ ਪਿੰਡ  ਬਿਲਾਸਪੁਰ। ਇਨ੍ਹਾਂ ਦੋਹਾਂ ਪਿੰਡਾਂ ਦੇ ਦਰਮਿਆਨ ਸਥਿਤ ਇਸ ਥਾਂ ਦੇ ਇਕ ਥੜੇ ਉੱਤੇ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਜਾ ਕੇ ਵਿਸਰਾਮਾਨ ਹੋਏ ਸਨ।

ਇਤਿਹਾਸ ਵਿੱਚ ਇਹ ਵਰਣਨ ਮਿਲਦਾ ਹੈ ਕਿ ਇਸ ਪਵਿੱਤਰ ਸਥਾਨ ਦੀ ਪਛਾਣ ਮਹਾਰਾਜਾ ਕਰਮ ਸਿੰਘ ਜੀ, ਪਟਿਆਲਾ ਨੂੰ ਆਪਣੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਹੋਈ। ਦੱਸਿਆ ਜਾਂਦਾ ਹੈ ਕਿ ਜਦੋਂ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਯਾਲਾ ਜੀ, ਭਾਈ ਉਦੈ ਜੀ, ਭਾਈ ਗੁਰਦਿੱਤਾ ਜੀ ਅਤੇ ਹੋਰ ਸਿੱਖਾਂ ਸਮੇਤ ਪਹਿਲਾਂ ਸੈਫ਼ਾਬਾਦ ਵਿੱਚ ਚਾਰ ਮਹੀਨੇ ਦਾ ਚੌਮਾਸਾ ਬਿਤਾਉਣ ਉਪਰੰਤ ਉੱਥੋਂ ਚਲੇ, ਤਾਂ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਸਮੇਤ ਆ ਕੇ ਇਸ ਸਥਾਨ ’ਤੇ ਠਹਿਰੇ।

ਜਦੋਂ ਇਸ ਪ੍ਰਗਟ ਸਥਾਨ ਦੀ ਪੂਰੀ ਜਾਣਕਾਰੀ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੂੰ ਪ੍ਰਾਪਤ ਹੋਈ, ਤਾਂ ਉਨ੍ਹਾਂ ਨੇ ਇਸ ਸਥਾਨ ਦੀ ਸਹੀ ਪਛਾਣ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਵਿਧੀ ਅਪਣਾਈ। ਬਰਛੇ ਗਾਢੇ ਗਏ, ਉਨ੍ਹਾਂ ਦੇ ਨੁਕੀਲੇ ਸਿਰਿਆਂ ’ਤੇ ਲੋਹੇ ਦੇ ਗੜਵੇ  ਰੱਖੇ ਗਏ ਅਤੇ ਸੈਨਿਕਾਂ ਵੱਲੋਂ ਚਾਰੋਂ ਪਾਸਿਆਂ ਤੋਂ ਤੀਰਾਂ ਨਾਲ ਨਿਸ਼ਾਨੇ ਲਗਾਏ ਗਏ। ਹੋਰ ਸਾਰੇ ਗੜਵਿਆਂ ਉੱਤੇ ਤੀਰ ਸਹੀ ਲੱਗੇ, ਪਰ ਜਿਸ ਸਥਾਨ ’ਤੇ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਵਿਸਰਾਮਾਨ ਹੋਏ ਸਨ, ਉੱਥੇ ਖੜੇ ਬਰਛੇ ਉੱਤੇ ਰੱਖੇ ਗੜਵੇ ’ਤੇ ਕਿਸੇ ਵੀ ਦਿਸ਼ਾ ਤੋਂ ਲਾਇਆ ਗਿਆ ਨਿਸ਼ਾਨਾ ਨਹੀਂ ਲੱਗਿਆ। ਇਸ ਤਰ੍ਹਾਂ ਉਸ ਪਵਿੱਤਰ ਸਥਾਨ ਦੀ ਪਛਾਣ ਪੱਕੀ ਹੋਈ। ਇਹੀ ਉਹ ਸਥਾਨ ਹੈ ਜਿੱਥੇ ਅੱਜ ਦੇ ਸਮੇਂ ਮੁੱਖ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।

ਉਸ ਸਮੇਂ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਵੱਲੋਂ ਇਸ ਸਥਾਨ ’ਤੇ ਇੱਕ ਵਿਸ਼ਾਲ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤਾ ਗਿਆ। ਉਸ ਯੁੱਗ ਦੀ ਤਕਨੀਕ ਅੱਜ ਵੀ ਅਚੰਭੇ ਵਿੱਚ ਪਾ ਦਿੰਦੀ ਹੈ। ਇਸ ਨਿਸ਼ਾਨ ਸਾਹਿਬ ਨੂੰ ਮਜ਼ਬੂਤ ਲੋਹੇ ਦੀਆਂ ਸੰਗਲਾ ਨਾਲ ਚਾਰੋਂ ਪਾਸਿਆਂ ਤੋਂ ਖੰਭਿਆਂ ਨਾਲ ਕੱਸ ਕੇ ਬੰਨ੍ਹਿਆ ਗਿਆ ਹੈ। ਇਨ੍ਹਾਂ ਖੰਭਿਆਂ ਵਿੱਚ ਐਸੀ ਵਿਵਸਥਾ ਕੀਤੀ ਗਈ ਹੈ ਕਿ ਮੌਸਮ ਦੇ ਅਨੁਸਾਰ ਇਨ੍ਹਾਂ ਸੰਗਲਾ ਨੂੰ ਢਿੱਲਾ ਜਾਂ ਕਸਿਆ ਜਾ ਸਕੇ। ਚਾਹੇ ਜਿੰਨੀ ਵੀ ਵਰਖਾ ਹੋਵੇ, ਆਂਧੀ-ਤੂਫ਼ਾਨ ਆਉਣ, ਇਸ ਨਿਸ਼ਾਨ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਅਣਗਿਣਤ ਆਂਧੀ-ਤੂਫ਼ਾਨਾਂ ਨੂੰ ਸਹਿੰਦਿਆਂ ਹੋਇਆ ਵੀ ਇਹ ਨਿਸ਼ਾਨ ਸਾਹਿਬ ਅੱਜ ਤੱਕ ਪੂਰੀ ਸ਼ਾਨ ਅਤੇ ਗੌਰਵ ਨਾਲ ਲਹਿਰਾ ਰਿਹਾ ਹੈ।

ਇੱਥੇ ਇੱਕ ਦੁਖਦਾਈ ਤੱਥ ਦਾ ਜ਼ਿਕਰ ਕਰਨਾ ਅਵਸ਼ਕ ਹੈ। ਪਿਛਲੇ ਪ੍ਰਸੰਗ ਵਿੱਚ ਅਸੀਂ ਗੁਰਦੁਆਰਾ ਬਹਾਦੁਰਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਸਨ, ਜਿੱਥੇ ਇਸੇ ਤਰ੍ਹਾਂ ਦਾ ਇੱਕ ਪ੍ਰਾਚੀਨ ਨਿਸ਼ਾਨ ਸਾਹਿਬ ਸੁਸ਼ੋਭਿਤ ਸੀ। ਦੁੱਖ ਦੀ ਗੱਲ ਹੈ ਕਿ ਸਾਨੂੰ ਇਹ ਪਤਾ ਨਹੀਂ ਕਿ ਉਸ ਸਮੇਂ ਉੱਥੇ ਸੇਵਾਵਾਂ ਕਰਵਾ ਰਹੇ ਲੋਕਾਂ ਦੇ ਮਨ ਵਿੱਚ ਕੀ ਆਇਆ ਕਿ ਉਸ ਇਤਿਹਾਸਕ ਨਿਸ਼ਾਨ ਸਾਹਿਬ ਨੂੰ ਸਮਾਪਤ ਕਰ ਦਿੱਤਾ ਗਿਆ। ਪਟਿਆਲਾ ਦੇ ਮੋਤੀ ਬਾਗ ਸਾਹਿਬ ਵਿੱਚ ਸਥਿਤ ਇਹ ਨਿਸ਼ਾਨ ਸਾਹਿਬ ਮਹਾਰਾਜਾ ਦੇ ਮਹਲ ਦੀ ਪਰਿਸੀਮਾ ਅੰਦਰ, ਉਨ੍ਹਾਂ ਦੀ ਸੰਪਤੀ ਦੇ ਅਧੀਨ ਹੋਣ ਕਾਰਨ ਸੁਰੱਖਿਅਤ ਰਹਿ ਗਿਆ। ਜੇਕਰ ਉਸ ਸਮੇਂ ਇਹ ਸਥਾਨ ਅਤੇ ਨਿਸ਼ਾਨ ਸਾਹਿਬ ਕਾਰ-ਸੇਵਾ ਵਾਲੇ ਬਾਬਿਆਂ ਦੇ ਅਧੀਨ ਹੁੰਦਾ, ਤਾਂ ਸੰਭਵ ਹੈ ਕਿ ਅੱਜ ਇਸ ਅਦੁੱਤੀ ਇਤਿਹਾਸਕ ਵਿਰਾਸਤ ਦਾ ਨਾਮੋ-ਨਿਸ਼ਾਨ ਵੀ ਦੇਖਣ ਨੂੰ ਨਾ ਮਿਲਦਾ।

ਉਸ ਯੁੱਗ ਦਾ ਜੋ ਪ੍ਰਾਚੀਨ ਬਾਗ ਇੱਥੇ ਬਣਿਆ ਹੋਇਆ ਸੀ, ਅਸੀਂ ਇਸ ਵੇਲੇ ਉਸੇ ਬਾਗ ਵਿੱਚੋਂ ਲੰਘ ਰਹੇ ਹਾਂ। ਇਨ੍ਹਾਂ ਪੁਰਾਤਨ ਰਸਤਿਆਂ ਦੇ ਮੱਧੋਂ, ਬਾਗ ਦੇ ਅੰਦਰੋਂ ਸੰਗਤ ਦਾ ਆਨਾ – ਜਾਨਾ ਹੁੰਦਾ ਸੀ। ਇਹ ਬਾਗ ਬੇਹੱਦ ਸੁੰਦਰ ਅਤੇ ਸਜਾਵਟੀ ਸੀ। ਅੱਜ ਵੀ ਇੱਥੇ ਲੱਗੇ ਪਾਣੀ ਦੇ ਫਵਾਰੇ ਇਸ ਦੀ ਸ਼ਾਨ ਅਤੇ ਰੌਣਕ ਵਿੱਚ ਚਾਰ ਚੰਦ ਲਗਾ ਰਹੇ ਹਨ।

ਹੁਣ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਮਨਮੋਹਕ ਦਰਸ਼ਨ ਹੋ ਰਹੇ ਹਨ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜੀ ਵਿੱਚ ਮੱਥਾ ਟੇਕ ਕੇ ਉਪਰਲੀ ਚੜ੍ਹਾਈ ਵੱਲ ਵਧਦੇ ਹਾਂ, ਤਾਂ ਵੇਖਦੇ ਹਾਂ ਕਿ ਇਹੀ ਇਤਿਹਾਸਕ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਜੀ ਦੀ ਛੱਤ ਉੱਤੇ ਸੁਸ਼ੋਭਿਤ ਹੈ। ਪਟਿਆਲਾ ਵਿੱਚ ਸਥਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਦਾ ਇਹ ਨਿਸ਼ਾਨ ਸਾਹਿਬ ਉੱਚੀ ਥਾਂ ’ਤੇ ਹੋਣ ਕਰਕੇ ਦੂਰੋਂ ਹੀ ਸਾਫ਼ ਦਿੱਖ ਪੈਂਦਾ ਹੈ।

ਜਦੋਂ ਅਸੀਂ ਇਸ ਨਿਸ਼ਾਨ ਸਾਹਿਬ ਦੇ ਕੋਲੋਂ ਲੰਘਦੇ ਹਾਂ, ਤਾਂ ਇੱਕ ਪਾਸੇ ਐਨ.ਐੱਸ.ਆਈ. ਦਾ ਕੈਂਪ ਨਜ਼ਰ ਆਉਂਦਾ ਹੈ ਅਤੇ ਦੂਜੇ ਪਾਸੇ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਦੇ ਦਿਵ੍ਯ ਦਰਸ਼ਨ ਹੁੰਦੇ ਹਨ। ਮੁੱਖ ਦਰਵਾਜ਼ੇ ਤੋਂ ਪ੍ਰਵੇਸ਼ ਕਰਦਿਆਂ ਹੀ ਇੱਕ ਪਾਸੇ ਜੋੜਾ ਘਰ ਸਥਿਤ ਹੈ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਪੂਰੇ ਗੌਰਵ ਨਾਲ ਦਰਸ਼ਨ ਹੋੱਦੇ ਹਣ । ਆਓ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ, ਉਸ ਤੋਂ ਬਾਅਦ ਅੱਗੇ ਦੇ ਇਤਿਹਾਸ ਨਾਲ ਆਪਣੇ ਆਪ ਨੂੰ ਜੋੜੀਏ।

ਬੈਕਗ੍ਰਾਊੱਡ ਮਿਊਜ਼ਿਕ: ਸਥਾਨ ਦੇ ਗੌਰਵ ਨੂੰ ਉਭਾਰਦੀ ਹੋਈ ਹੌਲੀ, ਸ਼ਰਧਾਮਈ ਧੁਨ ਵਾਤਾਵਰਨ ਵਿੱਚ ਰਮ ਜਾਂਦੀ ਹੈ।

ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ, ਜਦੋਂ ਦਿੱਲੀ ਜਾ ਕੇ ਸ਼ਹਾਦਤ ਦੇਣ ਲਈ ਅਗੇ ਵਧ ਰਹੇ ਸਨ, ਤਾਂ ਇਸ ਪਵਿੱਤਰ ਸਥਾਨ ’ਤੇ ਆ ਕੇ ਵਿਸਰਾਮਾਨ ਹੋਏ। ਇੱਥੋਂ ਅੱਗੇ ਉਨ੍ਹਾਂ ਨੇ ਸਮਾਣਾ ਨਾਮਕ ਸਥਾਨ ਵੱਲ ਪ੍ਰਸਥਾਨ ਕੀਤਾ।

ਇਸੇ ਪਟਿਆਲਾ ਸ਼ਹਿਰ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ- ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਜੀ ਵੀ ਸੁਸ਼ੋਭਿਤ ਹੈ। ਪਰ ਅਕਸਰ ਅਸੀਂ ਭ੍ਰਾਂਤੀ ਵਸ਼ ਇਹ ਕਹਿ ਦਿੰਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਿੱਲੀ ਸ਼ਹਾਦਤ ਲਈ ਜਾਂਦੇ ਸਮੇਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਜੀ ਵਿੱਚ ਵੀ ਆਏ ਸਨ। ਨਹੀਂ, ਪਿਆਰਿਓ। ਇਤਿਹਾਸ ਦੇ ਪੰਨਿਆ ਨੂੰ ਇੱਥੇ ਵਿਸਰਾਮ ਦਿੰਦੇ ਹਾੰ। ਅਤੇ ਇਸ ਸ਼੍ਰਿੰਖਲਾ ਦੇ ਅਗਲੇ ਪ੍ਰਸੰਗ ਵਿੱਚ ਮੁੜ ਤੁਹਾਡੇ ਨਾਲ ਮੁਲਾਕਾਤ ਕਰਾਂਗੇ।

ਸੰਗਤ ਜੀ ਤੋਂ ਬੇਨਤੀ

ਇਤਿਹਾਸ ਦੀ ਖੋਜ, ਸਥਾਨਾਂ ਦਾ ਅਵਲੋਕਨ, ਮਾਰਗ-ਯਾਤਰਾਵਾਂ ਅਤੇ ਵਿਸਤ੍ਰਿਤ ਦਸਤਾਵੇਜ਼ੀਕਰਨ- ਇਨ੍ਹਾਂ ਸਭ ਵਿੱਚ ਵੱਡਾ ਖਰਚਾ ਆਉਂਦਾ ਹੈ। ਜੇਕਰ ਤੁਸੀਂ ਇਸ ਗੁਰਵਰ ਕਥਾਨਕ, ਇਸ ਸ਼ਹੀਦੀ ਮਾਰਗ ਪ੍ਰਸੰਗ ਅਤੇ ਅੱਗੇ ਆਉਣ ਵਾਲੇ ਸਮੂਹ ਇਤਿਹਾਸਕ ਉਪਰਾਲਿਆਂ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਮੋਬਾਈਲ ਨੰਬਰ 97819 13113 ’ਤੇ ਸੰਪਰਕ ਕਰੋ। ਤੁਹਾਡਾ ਅਮੂਲ੍ਯ ਸਹਿਯੋਗ ਗੁਰੂ ਸਾਹਿਬ ਦੀ ਮਹਿਮਾ ਅਤੇ ਇਤਿਹਾਸ ਦੀ ਸੱਚਾਈ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਬਹੁਤ ਹੀ ਸਹਾਇਕ ਸਾਬਤ ਹੋਵੇਗਾ।

ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਤੁਹਾਡਾ ਆਪਣਾ ਵੀਰ,
ਇਤਿਹਾਸਕਾਰ — ਡਾ. ਭਗਵਾਨ ਸਿੰਘ ‘ਖੋਜੀ’

 


Spread the love

Leave a Comment

Your email address will not be published. Required fields are marked *