ਰਾਗ ਮਾਰੂ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਰਾਗ ਮਾਰੂ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ਰਾਗੁ ਮਾਰੂ

ੴ ਸਤਿਗੁਰ ਪ੍ਰਸਾਦਿ ॥

ਮਾਰੂ ਮਹਲਾ ੯ ॥

ਹਰਿ ਕੋ ਨਾਮੁ ਸਦਾ ਸੁਖਦਾਈ ॥

ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥

ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥

ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੮)

ਭਾਵਾਰਥ-

ਹਰਿ ਦਾ ਨਾਮ ਸਦ (ਆਤਮਿਕ) ਸੁਖ ਦੇਣ ਵਾਲਾ ਹੈ। ਜਿਸ (ਨਾਮ) ਨੂੰ ਸਿਮਰ ਕੇ (ਪਾਪੀ) ਅਜਾਮਿਲ ਬਚ ਗਿਆ ਅਤੇ ਵੇਸਵਾ (ਗਨਿਕਾ) ਨੇ ਵੀ ਸਦ-ਗਤਿ ਪ੍ਰਾਪਤ ਕਰ ਲਈ ।੧ ।ਰਹਾਉ। (ਦੁਰਯੋਧਨ ਦੀ) ਰਾਜ-ਸਭਾ ਵਿਚ ਦ੍ਰੋਪਦੀ (ਪੰਚਾਲੀ ਨੂੰ ਰਾਮ ਨਾਮ ਦਾ ਧਿਆਨ ਆਇਆ। ਕਰੁਣਾਮਈ (ਪ੍ਰਭੂ ਨੇ) ਉਸ ਦਾ ਦੁਖ ਹਰਿਆ ਅਤੇ ਆਪਣੀ ਮਰਯਾਦਾ ਨੂੰ ਵਧਾਇਆ ।੧। ਜਿਸ ਮਨੁੱਖ ਨੇ ਕ੍ਰਿਪਾ-ਨਿਧਾਨ ਪ੍ਰਭੂ ਦਾ ਜਸ ਗਾਇਆ ਹੈ, ਉਸ ਨੂੰ (ਪ੍ਰਭੂ) ਸਹਾਇਕ ਹੋਇਆ ਹੈ। ਨਾਨਕ ਦਾ ਕਥਨ ਹੈ ਕਿ ਇਸੇ ਭਰੋਸੇ ‘ਤੇ ਮੈਂ (ਪਕ ਦੀ) ਸ਼ਰਣ ਗਹਿਣ ਕੀਤੀ ਹੈ ।੨ ।੧।

ਥਾਟ —————————— ਖਮਾਜ

ਵਾਦੀ —————————— ਗੰਧਾਰ

ਸੰਵਾਦੀ —————————— ਨਿਸ਼ਾਦ

ਜਾਤੀ —————————— ਸ਼ਾੜਵ-ਸੰਪੂਰਨ

ਆਰੋਹ ——————————– ਸ ਗ, ਮ ਪ, ਧ ਨੀ, ਸਂ

ਅਵਰੋਹ —————————— ਸਂ ਨੀੁ ਧ ਪ, ਮੇ ਧੁ ਨੀ ਧੁ ਨੀ ਧੁ ਪ, ਮ ਗ ਰੇ ਸ

 

ਮਾਰੂ ਮਹਲਾ ੯ ॥

ਅਬ ਮੈ ਕਹਾ ਕਰਉ ਰੀ ਮਾਈ ॥

ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਹਾਈ ॥੧॥ ਰਹਾਉ ॥

ਕਾਲ ਫਾਸ ਜਬ ਗੁਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥

ਰਾਮ ਨਾਮ ਬਿਨੁ ਯਾ ਸੰਕਟ ਮਹਿ ਕੇ ਅਬ ਹੋਤ ਸਹਾਈ ॥੧॥

ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥

ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੮)

ਭਾਵਾਰਥ-

ਹੇ ਮਾਂ ! ਹੁਣ ਮੈਂ ਕੀ ਕਰਾਂ । ਸਾਰਾ ਜਨਮ (ਮੈਂ) ਵਿਸ਼ੇ ਵਿਕਾਰਾਂ ਵਿਚ ਲਗ ਕੇ ਖੋਹ ਦਿੱਤਾ ਹੈ (ਪਰ) ਪ੍ਰਭੂ (ਕਨਾਈ) ਦਾ ਸਿਮਰਨ ਨਹੀਂ ਕੀਤਾ ਹੈ ।੧ ।ਰਹਾਉ। ਜਦੋਂ ਕਾਲ (ਮ੍ਰਿਤੂ) ਨੇ ਗੱਲ ਵਿਚ ਫਾਹੀ ਪਾਈ, (ਉਦੋਂ) ਉਸ ਨੇ (ਜੀਵ ਦੀ) ਸੁਧ ਬੁਧ ਭੁਲਾ ਦਿੱਤੀ। ਰਾਮ-ਨਾਮ ਤੋਂ ਬਿਨਾ ਇਸ ਸੰਕਟ ਵਿਚ (ਭਲਾ) ਹੋਰ ਕੌਣ ਸਹਾਇਕ ਹੋ ਸਕਦਾ ਹੈ ? ।੧। (ਮਨੁੱਖ) ਜੋ ਸੰਪੱਤੀ ਆਪਣੀ ਮੰਨੀ ਬੈਠਾ ਸੀ, (ਉਹ) ਛਿਣ ਭਰ ਵਿਚ ਪਰਾਈ ਹੋ ਗਈ। ਨਾਨਕ ਦਾ ਕਥਨ ਹੈ ਕਿ ਮਨ ਵਿਚ ਪਛਤਾਵਾ ਹੁੰਦਾ ਹੈ ਕਿ ਹਰਿ-ਜਸ ਦਾ ਕਦੀ ਵੀ ਗਾਇਨ ਨਹੀਂ ਕੀਤਾ ।੨ ।੨।

 

ਮਾਰੂ ਮਹਲਾ ੯ ॥

ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥

ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥

ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥

ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥

ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥

ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੮)

ਭਾਵਾਰਥ-

ਹੇ ਮਾਂ ! ਮੈਂ ਆਪਣੇ ਮਨ ਦਾ ਮਾਣ/ਹੰਕਾਰ ਨਹੀਂ ਛਡਿਆ । ਮਾਇਆ ਦੇ ਨਸ਼ੇ ਵਿਚ (ਮੈਂ ਸਾਰਾ) ਜਨਮ ਬਿਤਾ ਦਿੱਤਾ, (ਪਰ) ਰਾਮ ਦੇ ਭਜਨ ਵਿਚ (ਬਿਲਕੁਲ) ਨਹੀਂ ਲਗਿਆ ।੧ ।ਰਹਾਉ। (ਜਦ) ਜਮ ਦਾ ਡੰਡਾ ਸਿਰ ਉਪਰ ਪਿਆ, ਤਦ (ਮਾਇਆਵੀ ਨੀਂਦਰ ਵਿਚ) ਸੁਤਾ ਹੋਇਆ ਜਾਗਿਆ। ਹੁਣ ਪਛਤਾਉਣ ਨਾਲ ਕੀ ਹੁੰਦਾ ਹੈ, (ਹੁਣ) ਭਜ ਨਿਕਲਣ ਨਾਲ ਵੀ ਖ਼ਲਾਸੀ ਨਹੀਂ ਹੋ ਸਕਦੀ ।੧। ਜਦੋਂ ਮੇਰੇ ਹਿਰਦੇ ਵਿਚ ਇਹ ਚਿੰਤਾ ਪੈਦਾ ਹੋਈ, (ਤਾਂ) ਗੁਰੂ ਦੇ ਚਰਣਾਂ ਨਾਲ ਪਿਆਰ ਪਾਇਆ। ਨਾਨਕ (ਦਾ ਕਥਨ ਹੈ ਕਿ ਮਨੁੱਖ) ਜਨਮ ਤਦ ਸਫਲ ਹੋਇਆ ਹੈ, ਜਦ ਪ੍ਰਭੂ ਦੇ ਜਸ ਵਿਚ ਪਿਆ ਹੈ ।੨।੩।

 


Spread the love

Leave a Comment

Your email address will not be published. Required fields are marked *