ਰਾਗ ਆਸਾ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਰਾਗ ਬਿਹਾਗੜਾ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ੴ ਸਤਿਗੁਰਪ੍ਰਸਾਦਿ ॥

ਰਾਗੁ ਬਿਹਾਗੜਾ ਮਹਲਾ ੯ ॥

ਹਰਿ ਕੀ ਗਤਿ ਨਹਿ ਕੋਊ ਜਾਨੈ ॥

ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥

ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥

ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥

ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥

ਅਗਨਤ ਅਪਾਰੁ ਅਲਖ ਨਿਰੰਜਨੁ ਜਿਹ ਸਭ ਜਗੁ ਭਰਮਾਇਓ ॥

ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੩੭)

ਭਾਵਾਰਥ-

ਹਰਿ ਦੀ ਅਵਸਥਾ ਨੂੰ ਕੋਈ ਨਹੀਂ ਜਾਣ ਸਕਦਾ, (ਭਾਵੇਂ) ਜੋਗੀ, ਜਤੀ, ਤਪਸਵੀ ਅਤੇ ਹੋਰ ਬਹੁਤ ਸਾਰੇ ਸਿਆਣੇ ਲੋਕ (ਉਸ ਨੂੰ ਜਾਣਨ ਦਾ ਯਤਨ ਕਰਦਿਆਂ) ਥਕ ਕੇ ਹਾਰ ਗਏ ।੧ ।ਰਹਾਉ। (ਪ੍ਰਭੂ) ਛਿਣ ਵਿਚ ਕੰਗਾਲ ਨੂੰ ਰਾਜਾ ਕਰ ਦਿੰਦਾ ਹੈ ਅਤੇ ਰਾਜੇ ਨੂੰ ਕੰਗਾਲ ਬਣਾ ਦਿੰਦਾ ਹੈ । ਖ਼ਾਲੀਆਂ ਨੂੰ ਭਰ ਦਿੰਦਾ ਹੈ ਅਤੇ ਭਰੇ ਹੋਇਆਂ ਨੂੰ ਸਖਣਾ ਕਰ ਦਿੰਦਾ ਹੈ। ਇਹ ਉਸ ਦਾ ਵਿਵਹਾਰ ਹੈ।੧।


Spread the love

Leave a Comment

Your email address will not be published. Required fields are marked *