ਰਾਗ ਆਸਾ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਰਾਗ ਆਸਾ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ੴ ਸਤਿਗੁਰ ਪ੍ਰਸਾਦਿ ॥

ਰਾਗੁ ਆਸਾ ਮਹਲਾ ੯ ॥

ਬਿਰਥਾ ਕਹਉ ਕਉਨ ਸਿਉ ਮਨ ਕੀ ॥

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥

ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥

ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੧੧

 

ਭਾਵਾਰਥ-

ਹੈ ਮਨ! ਤੂੰ (ਸੰਸਾਰਿਕਤਾ ਵਿਚ ਉਲਝ ਕੇ) ਕਿਉਂ ਪਾਗਲ ਹੋ ਗਿਆ ਹੈਂ। (ਤੂੰ) ਨਹੀਂ ਜਾਣਦਾ ਕਿ ਦਿਨ ਰਾਤ ਉਮਰ ਘਟ ਰਹੀ ਹੈ ਅਤੇ (ਤੂੰ) ਲੋਭ ਵਿਚ ਪੈਣ ਕਾਰਣ (ਆਤਮਿਕ ਤੌਰ ‘ਤੇ) ਹੌਲਾ ਹੋ ਗਿਆ ਹੈ ।੧ ।ਰਹਾਉ। ਜਿਸ ਸ਼ਰੀਰ ਅਤੇ ਘਰ ਦੀ ਸੁੰਦਰ ਨਾਰੀ ਨੂੰ ਤੂੰ ਆਪਣਾ ਸਮਝ ਰਖਿਆ ਹੈ, ਇਨ੍ਹਾਂ ਵਿਚੋਂ ਕੁਝ ਵੀ ਤੇਰਾ ਨਹੀਂ ਹੈ, (ਤੂੰ) ਸੋਚ ਵਿਚਾਰ ਕੇ ਵੇਖ ਲੈ ।੧ । ਤੂੰ ਆਪਣਾ ਰਤਨ ਤੁੱਲ ਜਨਮ (ਜੂਏ ਦੀ ਬਾਜ਼ੀ ਵਾਂਗ) ਹਾਰ ਦਿੱਤਾ ਹੈ (ਕਿਉਂਕਿ ਤੂੰ) ਪ੍ਰਭੂ ਦੀ ਗਤੀਵਿਧੀ ਨੂੰ ਨਹੀਂ ਜਾਣਿਆ। ਛਿਣ ਭਰ ਲਈ ਵੀ (ਤੂੰ ਪ੍ਰਭੂ ਦੇ) ਚਰਣਾਂ ਵਿਚ ਲੀਨ ਨਹੀਂ ਹੋਇਆ, ਵਿਅਰਥ ਵਿਚ (ਸਾਰੀ) ਉਮਰ ਗੁਜ਼ਾਰ ਦਿੱਤੀ ਹੈ।੨। ਨਾਨਕ ਦਾ ਕਥਨ ਹੈ ਕਿ ਉਹੀ ਮਨੁੱਖ ਸੁਖੀ ਹੈ ਜੋ ਰਾਮ-ਨਾਮ ਦੇ ਗੁਣਾਂ ਦਾ ਗਾਇਨ ਕਰਦਾ ਹੈ । ਹੋਰ ਸਾਰਾ ਜਗਤ ਮਾਇਆ ਵਿਚ ਮੋਹਿਆ ਹੋਇਆ ਹੈ, (ਇਸ ਲਈ ਉਹ) ਨਿਰਭੈਅਤਾ ਦੀ ਸਥਿਤੀ ਨੂੰ ਪ੍ਰਾਪਤ ਨਹੀਂ ਹੁੰਦਾ।੩।੮।

ਥਾਟ ——————————- ਬਿਲਾਵਲ

ਜਾਤੀ —————————— ਔੜਵ-ਸੰਪੂਰਨ

ਵਾਦੀ ——————————- ਮਧਿਅਮ

ਸੰਵਾਦੀ ——————————- ਸ਼ਤ੍ਰਜ

ਆਰੋਹ —————————— ਸ ਰੇ ਮ ਪ ਧ ਸਂ

ਅਵਰੋਹ —————————– ਸਂ ਨੀ ਧ ਪ, ਮ ਗ ਰੇ, ਸ ਗ ਰੇ ਗ ਸ


Spread the love

Leave a Comment

Your email address will not be published. Required fields are marked *