ਸ੍ਰਿੰਖਲਾ ਕ੍ਰਮਾਂਕ 3: ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਹਿੰਦੂ ਧਰਮ-ਰੱਖਿਆ ਲਈ ਸ਼ਹਾਦਤ ਦਾ ਪ੍ਰਣ

Spread the love

ਸ੍ਰਿੰਖਲਾ ਕ੍ਰਮਾਂਕ 3: ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਹਿੰਦੂ ਧਰਮ-ਰੱਖਿਆ ਲਈ ਸ਼ਹਾਦਤ ਦਾ ਪ੍ਰਣ

(ਸਫ਼ਰ-ਏ-ਪਾਤਸ਼ਾਹੀ ਨੌਂਵੀ – ਸ਼ਹੀਦੀ ਮਾਰਗ ਯਾਤਰਾ)


ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ!

ਸ਼ਹੀਦੀ ਮਾਰਗ ਯਾਤਰਾ ਦੀ ਸ੍ਰਿੰਖਲਾ ਕ੍ਰਮਾਂਕ 2 ਦਾ ਇਤਿਹਾਸ ਪੜ੍ਹਨ ਤੋਂ ਬਾਅਦ ਇਹ ਸੰਦੇਹ ਨਿਸ਼ਚੈ ਹੀ ਦੂਰ ਹੋ ਗਿਆ ਹੋਵੇਗਾ ਕਿ ਜਿਨ੍ਹਾਂ ਨੂੰ ਅਸੀਂ ਸਦੀਆਂ ਤੋਂ “ਪੰਡਿਤ ਕ੍ਰਿਪਾਰਾਮ” ਕਹਿ ਕੇ ਪੁਕਾਰਦੇ ਆਏ, ਉਹ ਦਰਅਸਲ ਪੰਡਿਤ ਨਹੀਂ, ਬਲਕਿ ਗੁਰਸਿੱਖ ਭਾਈ ਕ੍ਰਿਪਾਰਾਮ ਸਨ।

ਭੱਟ-ਵਈਂਆ ਗ੍ਰੰਥ ਤੋਂ ਇਹ ਤੱਥ ਸਪਸ਼ਟ ਹੁੰਦਾ ਹੈ ਕਿ–
“ਭਾਈ ਕਿਰਪਾ ਰਾਮ ਬੇਟਾ ਅਡੂ ਰਾਮ ਦਾ, ਪੋਤਾ ਨਰੈਣ ਦਾਸ ਦਾ, ਪਰਪੋਤਾ ਬ੍ਰਹਮ ਦਾਸ ਦਾ, ਵੰਸ ਨਾਨਕ ਦਾਸ ਦੀ, ਦੱਤ ਗੋਤ੍ਰ ਮੁਝਾਲ ਬ੍ਰਾਹਮਣ, ਵਾਸੀ ਮਟਨ, ਦੇਸ਼ ਕਸ਼ਮੀਰ, ਸੰਬਤ ਸਤਾਰਾਂ ਸੌ ਬੱਤੀ, ਜੇਠ ਮਾਸੇ ਸੁਦੀ ਇਕਾਦਸ਼ੀ ਦੇ ਦਿਨ, ਖੋੜਮ ਬ੍ਰਾਹਮਣਾਂ ਨੂੰ ਗੌਲ ਲੈ, ਚਕ ਨਾਨਕੀ, ਪਰਗਣਾ ਕਹਿਲੂਰ, ਗੁਰੂ ਤੇਗ ਬਹਾਦਰ ਜੀ ਮਹਲ ਨੌਂਵੇਂ ਦੇ ਦਰਬਾਰ ਆਇ ਫ਼ਰੀਆਦੀ ਹੋਇਆ। ਗੁਰੂ ਜੀ ਨੇ ਇਨ੍ਹਾਂ ਨੂੰ ਧੀਰਜ ਦਿੱਤੀ, ਬਚਨ ਹੋਇਆ- ਤੁਹਾਡੀ ਰੱਖਿਆ ਬਾਬਾ ਨਾਨਕ ਕਰੇਗਾ।”
(ਭੱਟ ਮੁਲਤਾਨੀ ਸਿੰਧੀ)

ਇਸੇ ਇਤਿਹਾਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹੋ ਹੀ ਕ੍ਰਿਪਾਰਾਮ ਜੀ ਸਨ, ਜਿਨ੍ਹਾਂ ਦਾ ਜਨਮ ਭਾਈ ਅਡੂ ਰਾਮ ਜੀ ਅਤੇ ਬੀਬੀ ਸਰਸਵਤੀ ਜੀ ਦੇ ਪਾਵਨ ਗ੍ਰਹਿ ਵਿੱਚ ਹੋਇਆ। ਅੱਗੇ ਚੱਲਕੇ ਇਹੋ ਗੁਰਸਿੱਖ, ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਿਖਿਆ-ਗੁਰੂ ਬਣੇ।
ਚਕ ਨਾਨਕੀ ਤੋਂ ਲੈਕੇ ਚਮਕੌਰ ਦੀ ਗੜ੍ਹੀ ਤੱਕ, ਉਨ੍ਹਾਂ ਨੇ ਆਪਣੀ ਸੇਵਾ-ਧਰਮਤਾ, ਨਿਸ਼ਠਾ ਅਤੇ ਵੀਰਤਾ ਨਾਲ ਅਮਰ ਨਾਮ ਕਮਾਇਆ ਅਤੇ ਅੰਤ ਵਿੱਚ ਯੁੱਧਭੂਮੀ ਵਿੱਚ ਸ਼ਹੀਦ ਹੋ ਕੇ ਇਤਿਹਾਸ ਦੇ ਸਵਰਨ ਪੰਨਾਂ ਵਿੱਚ ਅੰਕਿਤ ਹੋ ਗਏ।

ਜਦੋਂ 16-ਸਦਸੀਈ ਸ਼ਿਸ਼ਟਮੰਡਲ ਦਰਬਾਰ ਵਿੱਚ ਪੇਸ਼ ਹੋਇਆ…

ਕਸ਼ਮੀਰ ਦਾ 16-ਸਦਸੀਈ ਬ੍ਰਾਹਮਣ-ਸ਼ਿਸ਼ਟਮੰਡਲ, ਜਿਸ ਦਾ ਨੇਤ੍ਰਿਤਵ ਭਾਈ ਕ੍ਰਿਪਾਰਾਮ ਕਰ ਰਹੇ ਸਨ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਮੱਖ ਹਾਜ਼ਰ ਹੋਇਆ।
ਉਨ੍ਹਾਂ ਦੀ ਬੇਨਤੀ ਸੀ:

“ਹੇ ਸੱਚੇ ਪਾਤਸ਼ਾਹ!
ਸਾਡਾ ਡੁੱਬਦਾ ਧਰਮ ਬਚਾਓ, ਬੇੜੀ ਬੰਨੇ ਲਾਉ –

ਮੁਗਲ ਸੱਤਾ ਦੇ ਅਤਿਆਚਾਰਾਂ ਨੇ ਉਸ ਸਮੇਂ ਹਿੰਦੂ ਧਰਮ ‘ਤੇ ਸੰਕਟ ਦੀਆਂ ਕਾਲੀਆਂ ਪਰਛਾਵਾਂ ਫੈਲਾ ਦਿੱਤੀਆਂ ਸਨ।
ਮੰਦਰਾਂ ਦੇ ਦੀਵੇ ਬੁੱਝ ਰਹੇ ਸਨ, ਧਰਮ-ਸਥਾਨ ਉਜੜ ਰਹੇ ਸਨ ਅਤੇ ਹਜ਼ਾਰਾਂ ਇਸਤ੍ਰੀਆਂ–ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਡੁੱਬ ਰਿਹਾ ਸੀ।

ਗੁਰੂ ਪਾਤਸ਼ਾਹ ਨੇ ਗਹਿਰੀ ਕਰੁਣਾ ਨਾਲ ਉਤਰ ਦਿੱਤਾ- “ਗੁਰਮੁਖੋ, ਜੇ ਤੁਹਾਡੇ ਧਰਮ ਵਿੱਚ ਕੋਈ ਸੰਤ, ਮਹਾਪੁਰਖ, ਨਾਮ–ਜਪਣ ਵਾਲਾ, ਕੁਰਬਾਨੀ ਦੇਣ ਨੂੰ ਤਿਆਰ ਹੋਵੇ, ਤਾਹੀਂ ਧਰਮ ਦੀ ਰੱਖਿਆ ਹੋ ਸਕਦੀ ਹੈ।”

ਸ਼ਿਸ਼ਟਮੰਡਲ ਨੇ ਹੱਥ ਜੋੜਕੇ ਕਿਹਾ-  “ਪਾਤਸ਼ਾਹ ਜੀ, ਅਸੀਂ ਸਮੂਚੇ ਭਾਰਤਵਰਸ਼ ਤੋਂ ਮਿਲਕੇ ਆਏ ਹਾਂ। ਅੱਜ ਇਸ ਧਰਤੀ ‘ਤੇ ਐਸਾ ਕੋਈ ਨਹੀਂ ਜੋ ਆਪਣੇ ਪ੍ਰਾਣ ਨਿਉਛਾਵਰ ਕਰਨ ਨੂੰ ਤਤਪਰ ਹੋਵੇ।  ਤੁਸੀਂ ਹੀ ਕਿਰਪਾ ਕਰੋ…”

ਇਹ ਇਤਿਹਾਸਕ ਪਲ ਗੁਰੂ ਸਾਹਿਬ ਜੀ ਦੇ ਬਗਲ ਵਿੱਚ ਬੈਠੇ ਉਹਨਾਂ ਦੇ ਸੁਪੁੱਤਰ ਗੋਬਿੰਦ ਰਾਇ (ਭਵਿੱਖ ਦੇ ਗੁਰੂ ਗੋਬਿੰਦ ਸਿੰਘ) ਵੀ ਸੁਣ ਰਹੇ ਸਨ। ਉਨ੍ਹਾਂ ਦੀ ਉਮਰ ਉਸ ਸਮੇਂ ਕੇਵਲ 9 ਸਾਲ ਸੀ-ਪਰ ਹਿਰਦਾ ਵਾਣੀ ਦੀ ਗਹਿਰਾਈ ਨਾਲ ਭਰਪੂਰ। ਉਨ੍ਹਾਂ ਨੇ ਮਾਸੂਮ ਪਰ ਅਤਿ ਗੰਭੀਰ ਸੁਰ ਵਿੱਚ ਪ੍ਰਸ਼ਨ ਕੀਤਾ—

“ਪਿਤਾਜੀ, ਕੀ ਇੱਕ ਸੀਸ ਦੇਣ ਨਾਲ ਹਿੰਦੂ ਧਰਮ ਬਚ ਸਕਦਾ ਹੈ?”  “ਕੀ ਇੱਕ ਸੀਸ ਦੇਣ ਨਾਲ ਮੰਦਿਰਾਂ ਦੇ ਦੀਏ ਜਲਦੇ ਰਹਿ ਸਕਦੇ ਹਨ?”  “ਕੀ ਇੱਕ ਸੀਸ ਦੇਣ ਨਾਲ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਸਕਦੇ ਹਨ?”  “ਕੀ ਇਸ ਨਾਲ ਹਿੰਦੂਆਂ ਦੀਆਂ ਬੋਧੀਆਂ ਸੁਰੱਖਿਅਤ ਰਹਿ ਸਕਦੀਆਂ ਹਨ?”

ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਕਿਹਾ- “ਹਾਂ ਪੁੱਤਰ।”

ਤੁਰੰਤ ਹੀ ਨੰਨੇ ਗੋਬਿੰਦ ਰਾਇ ਜੀ ਦੋਵੇਂ ਹੱਥ ਜੋੜਕੇ ਖੜੇ ਹੋ ਗਏ-ਉਨ੍ਹਾਂ ਦੀ ਵਾਣੀ ਅਤੇ ਭਾਵਨਾ ਵਿੱਚ ਧਰਮ ਲਈ ਅਨੋਖੀ ਜੋਤ ਧਧਕ ਰਹੀ ਸੀ-

“ਪਿਤਾਜੀ, ਅੱਜ ਤੱਕ ਮੈਂ ਤੁਹਾਡੇ ਕੋਲ ਕਦੇ ਕੁਝ ਨਹੀਂ ਮੰਗਿਆ। ਪੰਜ ਸਾਲ ਦੀ ਉਮਰ ਵਿੱਚ ਪਹਿਲੇ ਦਰਸ਼ਨ ਕੀਤੇ-ਕੁਝ ਨਹੀਂ ਮੰਗਿਆ। ਸੱਤ ਸਾਲ ਦੀ ਉਮਰ ਵਿੱਚ ਆਨੰਦਪੁਰ ਪਹੁੰਚਿਆ- ਤਦ ਵੀ ਕੁਝ ਨਹੀਂ ਮੰਗਿਆ। ਪਰ ਅੱਜ ਮੈਂ ਇਕ ਸੋਦਾ ਕਰਣਾ ਚਾਹੁੰਦਾ ਹਾਂ।

ਇਤਿਹਾਸ ਵਿੱਚ ਇਕ ਸੋਦਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਸੀ-ਵੀਹ ਬਹਲੋਲੀ ਦਿਨਾਰ ਦਾ। ਉਸਦਾ ਬਿਆਜ ਵੀ ਅੱਜ ਤੱਕ ਖ਼ਤਮ ਨਹੀਂ ਹੋਇਆ… ਜੇ ਇੱਕ ਸੀਸ ਦੇਣ ਨਾਲ ਹਿੰਦੂ ਧਰਮ ਬਚ ਸਕਦਾ ਹੈ, ਜੇ ਇੱਕ ਸੀਸ ਦੇਣ ਨਾਲ ਮਾਵਾਂ ਵਿਧਵਾ ਹੋਣ ਤੋਂ ਬਚ ਸਕਦੀਆਂ ਹਨ, ਜੇ ਬੱਚਿਆਂ ਦੀਆਂ ਅੱਖਾਂ ‘ਚੋਂ ਅਨਾਥ ਹੋਣ ਦਾ ਅੰਸੂ ਪੁੱਛਿਆ ਜਾ ਸਕਦਾ ਹੈ- ਤਾਂ ਮੈਂ ਅਨਾਥ ਹੋਣ ਨੂੰ ਤਿਆਰ ਹਾਂ।

ਇਹ ਸੀਸ ਹੋਰ ਕੋਈ ਨਹੀਂ ਦੇਵੇਗਾ-ਇਹ ਸੀਸ ਮੇਰੇ ਪਿਤਾ, ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਰਪਿਤ ਕਰਨਗੇ।”
ਇਕ ਪੁੱਤਰ ਆਪਣੇ ਪਿਤਾ ਨੂੰ ਧਰਮ ਦੀ ਰੱਖਿਆ ਲਈ ਸਮਰਪਿਤ ਕਰ ਰਿਹਾ ਸੀ। ਇੱਥੋਂ ਹੀ ਸ਼ੁਰੂ ਹੁੰਦੀ ਹੈ ਸ਼ਹਾਦਤ ਦੀ ਉਹ ਅਸੀਮ ਯਾਤਰਾ, ਜਿਸਨੇ ਮਨੁੱਖਤਾ ਦਾ ਇਤਿਹਾਸ ਬਦਲ ਦਿੱਤਾ।

ਪਾਰਸ਼ਵ ਗਾਇਨ- (ਤਿਆਗ, ਕਰੁਣਾ ਅਤੇ ਸ਼ਹਾਦਤ ਦੀ ਅਨੁਭੂਤੀ ਜਗਾਉਣ ਵਾਲਾ ਗੰਭੀਰ, ਮਾਰਮਿਕ ਸੰਗੀਤ—ਜਿਵੇਂ ਕਿਸੇ ਅਦ੍ਰਿਸ਼੍ਯ ਲੋਕ ਤੋਂ ਉਠਦੀ ਧੀਮੀ ਕੰਪਨ ਭਰੀ ਪੁਕਾਰ…) ਇਤਿਹਾਸ ਵਿੱਚ ਅੰਕਿਤ ਇੱਕ ਪਲ ਐਸਾ ਹੈ, ਜੋ ਅੱਜ ਵੀ ਕਰੋੜਾਂ ਹਿਰਦਿਆਂ ਵਿੱਚ ਕੰਪਕੰਪੀ ਭਰ ਦਿੰਦਾ ਹੈ-
9 ਸਾਲਾਂ ਦੇ ਗੋਬਿੰਦ ਰਾਇ ਜੀ ਦਾ ਉਹ ਅਮਰ ਵਚਨ, ਜਿਸਨੇ ਸਮੂਹ ਹਿੰਦੂ ਧਰਮ ਦੀ ਲੌ ਬੁੱਝਣ ਨਹੀਂ ਦਿੱਤੀ। ਗੋਬਿੰਦ ਰਾਇ ਜੀ ਦੀ ਉਸ ਦਿਵ੍ਯ ਪੁਕਾਰ ਨੂੰ ਇਤਿਹਾਸ ਇਸ ਤਰ੍ਹਾਂ ਯਾਦ ਕਰਦਾ ਹੈ—

“ਨਾ ਬਾਤ ਕਹੂੰ ਅਬ ਕੀ,  ਨਾ ਬਾਤ ਕਹੂੰ ਤਬ ਕੀ, ਬਾਤ ਕਹੂੰ ਮੈਂ ਜਬ ਕੀ-  ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਤੋ ਸੁੰਨਤ ਹੋਤੀ ਸਭਕੀ।”

ਨਿਸ਼ਚੇ ਹੀ, ਜੇ ਦਸਮੇਸ਼ ਪਿਤਾ ਦਾ ਅਵਤਰਨ ਨਾ ਹੁੰਦਾ, ਜੇ ਕਲਗੀਧਰ ਦੀ ਜੋਤ ਨਾ ਚਮਕਦੀ, ਤਾਂ ਇਹ ਵਿਸ਼ਾਲ ਦੇਸ਼, ਇਹ ਸਨਾਤਨ ਧਰਮ, ਇਹ ਸਭਿਆਚਾਰ, ਅੱਜ ਉਹ ਨਹੀਂ ਹੁੰਦਾ ਜਿਹਾ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ।

ਕਸ਼ਮੀਰੀ ਪੰਡਿਤਾਂ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਦਾ ਆਸ਼ਵਾਸਨ

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਕਰੂਣ ਪੁਕਾਰ ਸੁਣਕੇ ਉਹ ਇਤਿਹਾਸਕ ਵਚਨ ਕੀਤੇ,
ਜਿਸਨੇ ਮੁਗਲ ਸੱਤਾ ਦੀ ਨੀਂਹ ਹਿਲਾ ਦਿੱਤੀ-“ਜਾਕੇ ਇਫ਼ਤਿਯਾਰ ਖਾਨ ਨੂੰ ਕਹਿ ਦਿਓ, ਸ਼ੇਰ ਅਫਗਾਨ ਨੂੰ ਕਹਿ ਦਿਓ, ਆਪਣੇ ਗਵਰਨਰ ਨੂੰ ਕਹਿ ਦਿਓ- ਕਿਉਂ ਸ਼ਾਖਾਂ ਦੇ ਪੱਤੇ ਤੋੜ ਰਹੇ ਹੋ? ਇਕ ਵਾਰ ਪੇੜ ਦੀ ਜੜ੍ਹ ‘ਤੇ ਵਾਰ ਕਰੋ! ਜੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਇਸਲਾਮ ਕਬੂਲ ਕਰ ਲੈਣ- ਤਾਂ ਸਾਰਾ ਹਿੰਦੁਸਤਾਨ ਆਪਣਾ ਧਰਮ ਬਦਲ ਲਵੇਗਾ।”

ਇਤਿਹਾਸ ਵਿੱਚ ਕਿਸੇ ਨੇ ਵੀ ਅਤਿਆਚਾਰ ਦੇ ਵਿਰੁੱਧ ਐਸਾ ਨਿਡਰ ਅਤੇ ਧਰਮ-ਵੀਰਤਾ ਨਾਲ ਭਰਪੂਰ ਸੰਦੇਸ਼ ਨਹੀਂ ਦਿੱਤਾ, ਜਿਵੇਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਦਿੱਤਾ। ਇਹੋ ਉਹ ਪਲ ਸੀ ਜਦੋਂ ਕਸ਼ਮੀਰੀ ਪੰਡਿਤ ਪੂਰੀ ਤਰ੍ਹਾਂ ਆਸ਼ਵਸਤ ਹੋਕੇ ਆਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ।
ਹੁਣ ਉਹ ਜਾਣ ਚੁੱਕੇ ਸਨ- ਧਰਮ ਦੀ ਰੱਖਿਆ ਲਈ ਅਕਾਲ ਪੁਰਖ ਨੇ ਆਪਣੇ ਘਰੋਂ ਹੀ ਸ਼ਹਾਦਤ ਦਾ ਪ੍ਰਕਾਸ਼ ਭੇਜ ਦਿੱਤਾ ਹੈ।

ਗੁਰੂ ਸਾਹਿਬ ਆਪਣੇ ਵਚਨਾਂ ‘ਤੇ ਅਡਿੱਗ ਰਹੇ

ਗੁਰੂ ਸਾਹਿਬ ਨੇ ਜੋ ਕਿਹਾ- ਉਸੇ ਨੂੰ ਨਿਭਾਇਆ। ਅਗਲੇ ਹੀ ਦਿਨ ਉਨ੍ਹਾਂ ਨੇ ਆਪਣਾ ਪਾਵਨ ਸੀਸ ਧਰਮ ਦੀ ਰੱਖਿਆ ਲਈ ਅਰਪਿਤ ਕਰਨ ਲਈ
ਪ੍ਰਸਥਾਨ ਦਾ ਫ਼ੈਸਲਾ ਕਰ ਲਿਆ। ਇਤਿਹਾਸਕ ਅਭਿਲੇਖ ਦੱਸਦੇ ਹਨ ਕਿ- 25 ਮਈ 1675 ਈ. ਨੂੰ ਕਸ਼ਮੀਰੀ ਪੰਡਿਤ ਉਨ੍ਹਾਂ ਦੀ ਸ਼ਰਨ ਵਿੱਚ ਆਏ ਸਨ। ਇਹੋ ਉਹ ਸਥਾਨ ਹੈ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਸਜਦਾ ਹੈ-  ਉਹ ਸਥਾਨ, ਜਿੱਥੇ 8 ਜੁਲਾਈ 1675 ਨੂੰ ਗੋਬਿੰਦ ਰਾਇ ਜੀ ਨੂੰ ਗੁਰੂ ਗੱਦੀ ‘ਤੇ ਵਿਹਾਝਿਤ ਕੀਤਾ ਗਿਆ। ਇਸ ਪਵਿੱਤਰ ਰਸਮ ਵਿੱਚ ਬਾਬਾ ਬੁੱਢ੍ਹਾ ਜੀ ਦੇ ਵੰਸ਼ ਤੋਂ ਭਾਈ ਰਾਮ ਕੁੰਵਰ ਜੀ ਨੇ ਗੁਰੂ ਸਾਹਿਬ ਨੂੰ ਗੁਰਤਾ-ਗੱਦੀ ਦਾ ਤਿਲਕ ਕੀਤਾ।

ਇਸਦੇ ਠੀਕ 47 ਦਿਨ ਬਾਅਦ, 11 ਜੁਲਾਈ 1675 ਈ., ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਸ਼ਹੀਦੀ ਮਾਰਗ ‘ਤੇ ਪ੍ਰਸਥਾਨ ਕਰ ਗਏ। ਉਸ ਸਮੇਂ ਉਨ੍ਹਾਂ ਦੀ ਉਮਰ 54 ਸਾਲ ਸੀ।

ਸ਼ਹੀਦੀ-ਪ੍ਰਸਥਾਨ ਤੋਂ ਪਹਿਲਾਂ ਗੁਰੂ ਸਾਹਿਬ ਦਾ ਪਰਿਵਾਰ ਨਾਲ ਅੰਤਿਮ ਮਿਲਾਪ

11 ਜੁਲਾਈ 1675 ਨੂੰ ਪ੍ਰਸਥਾਨ ਤੋਂ ਪਹਿਲਾਂ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਭੇਟ ਕਰਦੇ ਹਨ। ਇਹ ਦ੍ਰਿਸ਼ ਮਨੁੱਖਤਾ ਦੇ ਇਤਿਹਾਸ ਦੇ ਸਭ ਤੋਂ ਮਾਰਮਿਕ, ਸਭ ਤੋਂ ਉਦਾਤ, ਸਭ ਤੋਂ ਪਵਿੱਤਰ ਪਲਾਂ ਵਿੱਚੋਂ ਇੱਕ ਹੈ।

ਗੁਰੂ ਸਾਹਿਬ ਆਪਣੀ ਮਾਤਾ-ਧੰਨ ਮਾਤਾ ਨਾਨਕੀ ਜੀ ਵੱਲ ਦੇਖਦੇ ਹਨ ਅਤੇ ਕਹਿੰਦੇ ਹਨ-“ਮਾਂ, ਮੈਂ ਸੀਸ ਦੇਣ ਜਾ ਰਿਹਾ ਹਾਂ। ਕੋਈ ਅੰਤਿਮ ਹੁਕਮ?” ਮਾਤਾ ਨਾਨਕੀ ਜੀ ਦੀਆਂ ਅੱਖਾਂ ਵਿੱਚ ਹਜ਼ਾਰ ਯੁਗਾਂ ਦੀ ਤਪੱਸਿਆ ਉਤਰ ਆਉਂਦੀ ਹੈ। ਉਹ ਸਿਰਫ਼ ਇਹੋ ਕਹਿੰਦੇ ਹਨ- “ਪੁੱਤਰ, ਮੈਂ ਅੱਜ ਤੱਕ ਤੈਨੂੰ ਖੁੱਲ੍ਹ ਕੇ ਹੱਸਦੇ ਨਹੀਂ ਵੇਖਿਆ। ਮੈਂ ਤੇਰਾ ਚਿਹਰਾ ਹੱਸਦਾ ਹੋਇਆ ਦੇਖਣਾ ਚਾਹੁੰਦੀ ਹਾਂ।”

ਗੁਰੂ ਸਾਹਿਬ ਨੇ ਉਤਰ ਦਿੱਤਾ- “ਮਾਤਾ ਜੀ, ਜਦ ਮੇਰੇ ਅੰਤਿਮ ਦਰਸ਼ਨ ਹੋਣਗੇ, ਮੇਰਾ ਚਿਹਰਾ ਤੁਹਾਨੂੰ ਹੱਸਦਾ ਹੋਇਆ ਹੀ ਮਿਲੇਗਾ।”

ਇਹ ਉਹ ਮੁਸਕਾਨ ਸੀ-ਧਰਮ ਦੀ ਆਨੰਦ-ਲਹਿਰ। ਇਹ ਉਹ ਮੁਸਕਾਨ ਸੀ- ਕਾਲਜਈ ਚੇਤਨਾ।

ਮਾਤਾ ਗੁਜਰੀ (ਗੁਜਰ ਕੌਰ) ਜੀ, ਹੱਥ ਜੋੜਕੇ, ਸੀਸ ਨਿਵਾ ਕੇ, ਅੱਖਾਂ ਵਿੱਚ ਵਿਸ਼ਾਲ ਸੰਤੋਖ ਅਤੇ ਅਦਵਿਤੀਯ ਸਾਹਸ ਲਈ ਹਾਜ਼ਰ ਸਨ।

ਉਹ ਕਹਿੰਦੇ ਹਨ-“ਸਾਈਆਂ, ਜਿਵੇਂ ਤੁਹਾਡੀ ਨਿਭੀ ਹੈ, ਵੈਸੇ ਹੀ ਮੇਰੀ ਵੀ ਨਿਭ ਜਾਵੇ। ਮੈਨੂੰ ਵੀ ਸ਼ਹੀਦੀ ਦੇ ਮਾਰਗ ‘ਤੇ ਚਲਣ ਦਾ ਬਲ ਦੇਣਾ। ਸਚ ਜਾਣਨਾ-ਮਾਤਾ ਗੁਜਰੀ ਵਰਗੀ ਮਾਤਾ ਇਸ ਧਰਤੀ ਨੇ ਨਹੀਂ ਦੇਖੀ।” ਅਤੇ ਸੱਚਮੁੱਚ-ਇਹ ਵਚਨ ਸਤਿ ਹੋਇਆ। ਮਾਤਾ ਗੁਜਰੀ ਜੀ ਨੇ ਵੀ ਅੱਗੇ ਚੱਲਕੇ ਸ਼ਹਾਦਤ ਦਾ ਜਾਮ ਪਿਆ। ਇਤਿਹਾਸ ਵਿੱਚ ਐਸੀ ਮਾਤਾ ਵਿਰਲੇ ਹੀ ਹੋਈਆਂ ਹਨ।

ਅੰਤ ਵਿੱਚ 9 ਸਾਲਾਂ ਦੇ ਗੋਬਿੰਦ ਰਾਇ ਜੀ ਆਪਣੇ ਪਿਤਾ ਨਾਲ ਗਲੇ ਮਿਲਦੇ ਹਨ। ਇਹ ਉਹ ਦ੍ਰਿਸ਼ ਸੀ ਜਿੱਥੇ ਆਕਾਸ਼ ਵੀ ਰੋਇਆ, ਧਰਤੀ ਵੀ ਕੰਬੀ– ਕਿਉਂਕਿ ਇਹ ਇੱਕ ਸਧਾਰਣ ਪਿਤਾ–ਪੁੱਤਰ ਦਾ ਮਿਲਾਪ ਨਹੀਂ ਸੀ। ਇਹ ਸੀ- ਧਰਮ ਦੀ ਰੱਖਿਆ ਲਈ ਪਿਤਾ ਦਾ ਪੁੱਤਰ ਨੂੰ ਅਨਾਥ ਬਣਾਉਣਾ। ਮਨੁੱਖਤਾ ਨੂੰ ਬਚਾਉਣ ਲਈ ਪੁੱਤਰ ਦਾ ਆਪਣੇ ਪਿਤਾ ਨੂੰ ਸਮਰਪਿਤ ਕਰਨਾ।

ਇਤਿਹਾਸ ਗਵਾਹੀ ਦਿੰਦਾ ਹੈ- ਜਿਸ ਪਿਤਾ ਨੇ ਲੱਖਾਂ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾਉਣ ਦੀ ਕਸੌਟੀ ‘ਤੇ
ਆਪਣੇ ਇਕੱਲੇ ਪੁੱਤਰ ਨੂੰ ਇਕੱਲਾ ਛੱਡ ਦਿੱਤਾ, ਉਹ ਪਿਤਾ ਕੋਈ ਸਧਾਰਣ ਮਨੁੱਖ ਨਹੀਂ ਹੁੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨਾਲ ਅੰਤਿਮ ਵਾਰ ਆਲਿੰਗਨ ਕਰਦੇ ਹੋਏ ਭਵਿੱਖ ਦੀ ਸਭ ਤੋਂ ਦਿਵ੍ਯ ਜੋਤ ਬਣ ਚੁੱਕੇ ਸਨ।

ਪਾਰਸ਼ਵ-ਗਾਇਨ- (ਕਰੂਣਾ ਅਤੇ ਵੀਰ-ਰਸ ਦਾ ਅਦਭੁਤ ਸੰਗਮ- ਮਾਨੋ ਇਤਿਹਾਸ ਆਪ ਬੋਲ ਰਿਹਾ ਹੋਵੇ,
ਵੇਦਨਾ ਅਤੇ ਪਰਾਕ੍ਰਮ ਦੀਆਂ ਲਹਿਰਾਂ ਕੰਨਾਂ ਵਿੱਚ ਹੌਲੇ-ਹੌਲੇ ਉਤਰ ਰਹੀਆਂ ਹੋਣ।)

ਉਸ ਦਿਵ੍ਯ ਪਲ ਵਿੱਚ, ਜਦੋਂ ਧਰਮ ਦੇ ਰੱਖਿਅਕ ਪਿਤਾ ਅਤੇ ਧਰਮ-ਯੋਧਾ ਪੁੱਤਰ ਵਿਚ ਭਾਵਨਾਵਾਂ ਨਾਲ ਭਰਿਆ ਸੰਵਾਦ ਹੋ ਰਿਹਾ ਸੀ,
ਗੁਰੂ ਸਾਹਿਬ ਜੀ ਨੇ ਆਪਣੇ ਨੌਨਿਹਾਲ ਨੂੰ ਅੰਤਿਮ ਵਚਨ ਕੀਤੇ- “ਪੁੱਤਰ, ਸਦਾ ਧਰਮ ਦੇ ਮਾਰਗ ‘ਤੇ ਚੱਲਣਾ। ਜਿਨ੍ਹਾਂ ਦੇ ਪ੍ਰਾਣ ਧਰਮ ਲਈ ਸਮਰਪਿਤ ਹੋ ਜਾਂਦੇ ਹਨ-  ਓਹੀ ਇਸ ਸ੍ਰਿਸ਼ਟੀ ਦੇ ਅਮਰ ਦੀਪਕ ਬਣਦੇ ਹਨ।”

ਗੋਬਿੰਦ ਰਾਇ ਜੀ ਨੇ ਹੱਥ ਜੋੜਕੇ, ਵਿਨਮ੍ਰ ਪਰ ਅੰਦਰੋਂ ਵਜਰ ਸਮਾਨ ਦ੍ਰਿੜ ਹੋ ਕੇ ਵਚਨ ਕੀਤੇ- “ਪਿਤਾਜੀ, ਕਿਰਪਾ ਕਰਨਾ। ਆਪਣਾ ਹੱਥ ਮੇਰੇ ਸੀਸ ‘ਤੇ ਸਦਾ ਰੱਖਣਾ। ਮੈਂ ਵੀ ਜੀਵਨ-ਭਰ ਚੜ੍ਹਦੀ ਕਲਾ ਵਿੱਚ ਰਹਾਂਗਾ ਅਤੇ ਉਸੇ ਮਾਰਗ ‘ਤੇ ਚੱਲਾਂਗਾ ਜਿਸ ਮਾਰਗ ‘ਤੇ ਤੁਸੀਂ ਅੱਜ ਪ੍ਰਸਥਾਨ ਕਰ ਰਹੇ ਹੋ।” ਇਹ ਸ਼ਬਦ ਨਹੀਂ-ਮਾਨੋ ਕਾਲ-ਪ੍ਰਵਾਹ ਵਿੱਚ ਪਿਘਲੇ ਅਮਰਤ੍ਵ ਦੀ ਗੂੰਜ ਸਨ।

11 ਜੁਲਾਈ, ਸਨ 1675 ਈ., ਗੁਰਦੁਆਰਾ ਥੜਾ ਸਾਹਿਬ, ਚਕ ਨਾਨਕੀ ਤੋਂ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਪਣੇ ਪਰਿਵਾਰ ਨੂੰ ਅੰਤਿਮ ਪ੍ਰਣਾਮ ਕਰਕੇ ਦਿੱਲੀ ਵੱਲ ਸ਼ਹੀਦੀ-ਮਾਰਗ ‘ਤੇ ਚਲ ਪੈਂਦੇ ਹਨ। ਉਨ੍ਹਾਂ ਦੇ ਨਾਲ ਪੰਜ ਪ੍ਰਮੁੱਖ ਅਤੇ ਅਮਰਵੀਰ ਸਿੱਖ ਸੰਗੀ ਸਨ-

  • ਭਾਈ ਮਤੀਦਾਸ ਜੀ
  • ਭਾਈ ਸਤੀਦਾਸ ਜੀ
  • ਭਾਈ ਦਯਾਲਾ ਜੀ
  • ਭਾਈ ਉਦੈ ਜੀ
  • ਭਾਈ ਗੁਰਦਿੱਤਾ ਜੀ

ਇਹ ਪੰਜ ਨਾਮ ਕਿਸੇ ਸੂਚੀ ਦੇ ਅੱਖਰ ਨਹੀਂ,  ਮਨੁੱਖਤਾ ਦੀ ਨੀਂਹ ਵਿੱਚ ਜੁੜੇ ਹੋਏ ਦਿਵ੍ਯ ਸਤੰਭ ਹਨ।

ਚਕ ਨਾਨਕੀ ਤੋਂ ਲਗਭਗ 9 ਕਿਲੋਮੀਟਰ ਅੱਗੇ ਗੁਰੂ ਸਾਹਿਬ ਕਿਰਤਪੁਰ ਸਾਹਿਬ ਪਹੁੰਚੇ। ਇਹ ਉਹੀ ਪਵਿੱਤਰ ਧਰਤੀ ਹੈ ਜਿਥੋਂ ਸਿੱਖ ਇਤਿਹਾਸ ਦੀਆਂ ਅਨੇਕਾਂ ਦਿਵ੍ਯ ਧਾਰਾਵਾਂ ਨਿਕਲਦੀਆਂ ਹਨ। ਇਸ ਸਥਾਨ ‘ਤੇ ਗੁਰੂ ਸਾਹਿਬ ਨੇ ਇੱਕ ਸੀਧੀ ਲਕੀਰ ਖਿੱਚੀ ਅਤੇ ਦ੍ਰਿੜ ਸੁਰ ਵਿੱਚ ਹੁਕਮ ਕੀਤਾ- “ਹੁਣ ਨਾ ਸੰਗਤ ਵਿੱਚੋਂ, ਨਾ ਮੇਰੇ ਪਰਿਵਾਰ ਵਿੱਚੋਂ  ਕੋਈ ਵੀ ਮੇਰੇ ਪਿੱਛੇ ਨਹੀਂ ਆਵੇਗਾ।”

ਪਾਰਸ਼ਵ ਸੰਗੀਤ- (ਗੰਭੀਰ, ਅੰਤਰਮੁਖੀ, ਹਿਰਦੇ ਨੂੰ ਭੇਦਦਾ ਹੋਇਆ ਮਾਰਮਿਕ ਸੰਗੀਤ- ਜੋ ਸੰਗਤ ਨੂੰ ਚੁਪਚਾਪ ਇਤਿਹਾਸ ਦੀ ਗਹਿਰਾਈ ਵਿੱਚ ਲੈ ਜਾਂਦਾ ਹੈ।)

ਉਸ ਲਕੀਰ ਤੋਂ ਪਾਰ ਗੁਰੂ ਸਾਹਿਬ ਦਾ ਮਾਰਗ ਹੁਣ ਸਿਰਫ਼ ਸ਼ਹਾਦਤ ਵੱਲ ਸੀ ਅਤੇ ਪਿੱਛੇ ਰਹਿ ਗਈ ਸੰਗਤ ਦੇ ਹਨਜੂਆੱ ਨਾਲ ਭਿੱਜੀ
ਸਦਾ-ਸਦਾ ਲਈ ਪਵਿਤ੍ਰ ਹੋਈ ਧਰਤੀ।

ਕੁੱਲ 124 ਦਿਨਾਂ, ਅਰਥਾਤ ਲਗਭਗ ਚਾਰ ਮਹੀਨਿਆਂ ਦਾ ਇਹ ਸਫ਼ਰ- ਸ਼ਹਾਦਤ, ਸਾਹਸ ਅਤੇ ਅਦਵਿਤੀਯ ਧੀਰਜ ਦਾ ਉਹ ਮਾਰਗ ਹੈ
ਜਿਸ ‘ਤੇ ਗੁਰੂ ਸਾਹਿਬ ਨੇ  ਮਨੁੱਖਤਾ ਦੀ ਰੱਖਿਆ ਲਈ  ਹਰ ਕਦਮ ਅਕੇਲੇ-ਅਕੇਲੇ ਵਧਾਇਆ। ਅਸੀਂ ਵੀ ਉਸੇ ਮਾਰਗ ‘ਤੇ ਮੁੜ ਚੱਲਾਂਗੇ-
ਜਿਵੇਂ ਗੁਰੂ ਸਾਹਿਬ ਚੱਲੇ ਸਨ, ਵੈਸੇ ਹੀ ਖੋਜ-ਵਿਚਾਰ ਟੀਮ ਤੁਹਾਨੂੰ ਉਹਨਾਂ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਾਵੇਗੀ ਅਤੇ ਹਰ ਸਥਾਨ ਦੀਆਂ ਪਾਵਨ ਯਾਦਾਂ ਤੁਹਾਡੇ ਮਨ ਵਿੱਚ ਉਤਰਣਗੀਆਂ।

ਸੰਗਤ ਜੀ, ਜੁੜੇ ਰਹਿਣਾ- ਇਹ ਸ਼ਹੀਦੀ ਮਾਰਗ ਮਨੁੱਖੀ ਇਤਿਹਾਸ ਦੀ ਸਭ ਤੋਂ ਮਹਾਨ ਸ਼ਹਾਦਤ ਦੀ ਯਾਤਰਾ ਹੈ।

ਸ਼ਹਾਦਤ ਦੇ ਪਸ਼ਚਾਤ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪਾਵਨ ਸੀਸ ਜਿਸ ਮਾਰਗ ਰਾਹੀਂ ਮੁੜ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਗਿਆ- ਉਹ ਵੀ ਇਤਿਹਾਸ ਦਾ ਇੱਕ ਪਵਿੱਤਰ ਅਧ੍ਯਾਯ ਹੈ। ਉਸ ਮਾਰਗ ਦੀ ਯਾਤਰਾ ਵੀ ਅਸੀਂ ਤੁਹਾਡੇ ਤੱਕ ਕ੍ਰਮਵਾਰ- ਕਦਮ ਦਰ ਕਦਮ, ਦਰਸ਼ਨ ਦਰ ਦਰਸ਼ਨ ਪਹੁੰਚਾਵਾਂਗੇ।

ਸੰਗਤ ਜੀ, ਜੁੜੇ ਰਹਿਣਾ- ਤੁਹਾਡਾ ਆਪਣਾ ਵੀਰ-

ਇਤਿਹਾਸਕਾਰ, ਡਾ. ਭਗਵਾਨ ਸਿੰਘ ‘ਖੋਜੀ’

ਪਾਰਸ਼ਵ ਸੰਗੀਤ- (ਇਤਿਹਾਸ ਦੇ ਗੌਰਵ, ਸ਼ਹਾਦਤ ਦੀ ਪਵਿਤ੍ਰਤਾ ਅਤੇ ਗੁਰੂ ਸਾਹਿਬ ਦੀ ਦਿਵ੍ਯ ਜੋਤ ਨੂੰ ਉਜਾਗਰ ਕਰਦੀ ਧੀਮੀ ਸ਼ਰਧਾਮਈ ਧੁਨ ਹਵਾ ਵਿੱਚ ਵਿਖਰ ਰਹੀ ਹੈ।)


Spread the love

Leave a Comment

Your email address will not be published. Required fields are marked *