ਨਵਾਬ ਕਪੂਰ ਸਿੰਘ ਜੀ: ਸਿੱਖ ਪਰੰਪਰਾ ਦੇ ਵਿਨਮ੍ਰ ਯੋਧਾ

Spread the love

ਨਵਾਬ ਕਪੂਰ ਸਿੰਘ ਜੀ: ਸਿੱਖ ਪਰੰਪਰਾ ਦੇ ਵਿਨਮ੍ਰ ਯੋਧਾ

ਸਿੱਖ ਇਤਿਹਾਸ ਵਿੱਚ ਨਵਾਬ ਕਪੂਰ ਸਿੰਘ ਜੀ ਦਾ ਨਾਮ ਸਮਰਪਣ, ਵਿਨਮ੍ਰਤਾ ਅਤੇ ਸੇਵਾ ਦੇ ਪ੍ਰਤੀਕ ਵਜੋਂ ਅਮਿੱਟ ਹੈ। ਆਪ ਜੀ ਦਾ ਜਨਮ 1697 ਈਸਵੀ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਸਰਦਾਰ ਦਲੀਪ ਸਿੰਘ ਸੀ। ਬਚਪਨ ਤੋਂ ਹੀ ਆਪ ਜੀ ਦੀ ਪਰਵਰਿਸ਼ ਸਿੱਖ ਧਰਮ ਦੇ ਆਦਰਸ਼ਾਂ ਅਤੇ ਮੁੱਲਾਂ ਦੇ ਅਨੁਸਾਰ ਹੋਈ। ਸਿੱਖ ਮਰਿਆਦਾ ਅਤੇ ਸੇਵਾ ਭਾਵਨਾ ਵਿੱਚ ਡੂੰਘੀ ਸ਼ਰਧਾ ਰੱਖਣ ਵਾਲੇ ਨਵਾਬ ਕਪੂਰ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਦੀ ਪ੍ਰੇਰਣਾ ਨਾਲ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ ਅਤੇ ਆਪਣੀ ਜਿੰਦਗੀ ਧਰਮ ਅਤੇ ਸੇਵਾ ਨੂੰ ਸਮਰਪਿਤ ਕਰ ਦਿੱਤੀ।

ਸਿੱਖ ਜਥਿਆਂ ਪ੍ਰਤੀ ਨਿਸ਼ਠਾ

ਅੰਮ੍ਰਿਤ ਛਕਣ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਨੇ ਜਥੇਦਾਰ ਦਰਬਾਰਾ ਸਿੰਘ ਜੀ ਦੇ ਨੇਤ੍ਰਿਤਵ ਵਾਲੇ ਸਿੱਖ ਜਥੇ ਵਿੱਚ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ। ਆਪ ਜੀ ਦੇ ਨਿਸ਼ਠਾਵਾਨ ਅਤੇ ਅਨੁਸ਼ਾਸਿਤ ਸੁਭਾਅ ਨੇ ਆਪ ਜੀ ਨੂੰ ਸਿੱਖ ਸੰਗਤ ਦਾ ਪਿਯਾਰਾ ਬਣਾ ਦਿੱਤਾ। ਮੁਸ਼ਕਲ ਹਾਲਾਤਾਂ ਵਿੱਚ ਵੀ ਆਪ ਜੀ ਸਿੱਖ ਧਰਮ ਦੀ ਰੱਖਿਆ ਲਈ ਸਮਰਪਿਤ ਰਹੇ।

ਨਵਾਬੀ ਦਾ ਪ੍ਰਸਤਾਵ ਅਤੇ ਵਿਨਮ੍ਰਤਾ

1733 ਈਸਵੀ ਵਿੱਚ, ਜਦ ਤਦਕਾਲੀ ਹਾਕਮ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸਮਝੌਤੇ ਦਾ ਪ੍ਰਸਤਾਵ ਰੱਖਿਆ, ਤਾਂ ਉਸ ਨੇ ਇਕ ਲੱਖ ਰੁਪਏ ਦੀ ਜਾਗੀਰ ਅਤੇ ਅੰਮ੍ਰਿਤਸਰ ਖੇਤਰ ਦੀ ਨਵਾਬੀ ਦਾ ਪਦ ਸਿੱਖਾਂ ਨੂੰ ਭੇਟ ਕਰਨਾ ਚਾਹਿਆ। ਇਹ ਪ੍ਰਸਤਾਵ ਸ੍ਰੀ ਦਰਬਾਰ ਸਾਹਿਬ ਵਿੱਚ ਜਥੇਦਾਰ ਦਰਬਾਰਾ ਸਿੰਘ ਜੀ ਦੇ ਸਾਹਮਣੇ ਰੱਖਿਆ ਗਿਆ। ਹਾਲਾਂਕਿ, ਜਥੇਦਾਰ ਦਰਬਾਰਾ ਸਿੰਘ ਜੀ ਨੇ ਇਸਨੂੰ ਨਿੱਜੀ ਤੌਰ ‘ਤੇ ਸਵੀਕਾਰ ਕਰਨ ਦੀ ਥਾਂ ਸਿੱਖ ਸੰਗਤ ਨਾਲ ਸਲਾਹ-ਮਸ਼ਵਰਾ ਕਰਨਾ ਉਚਿਤ ਸਮਝਿਆ।

ਸਿੱਖਾਂ ਦੀ ਆਮ ਰਾਇ ਨਾਲ ਇਹ ਨਿਰਣੈ ਲਿਆ ਗਿਆ ਕਿ ਇਹ ਪਦ ਕਿਸੇ ਐਸੇ ਸੇਵਾ ਦਾਰ ਨੂੰ ਦਿੱਤਾ ਜਾ ਵੇ ਜੋ ਵਿਨਮ੍ਰ ਅਤੇ ਸੇਵਾ ਭਾਵਨਾ ਨਾਲ ਪ੍ਰੇਰਿਤ ਹੋਵੇ। ਇਸ ਵਿਚਾਰ ਅਨੁਸਾਰ ਨਵਾਬੀ ਦਾ ਸਨਮਾਨ ਸਰਦਾਰ ਕਪੂਰ ਸਿੰਘ ਜੀ ਨੂੰ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ।

ਨਵਾਬੀ ਸਵੀਕਾਰ ਕਰਨ ਦੀਆਂ ਅਨੋਖੀਆਂ ਸ਼ਰਤਾਂ

ਸਰਦਾਰ ਕਪੂਰ ਸਿੰਘ ਜੀ ਨੇ ਪਹਿਲਾਂ ਤਾਂ ਇਸ ਸਨਮਾਨ ਨੂੰ ਵਿਨਮ੍ਰਤਾ ਨਾਲ ਠੁਕਰਾ ਦਿੱਤਾ। ਪਰ ਜਦ ਸਿੱਖ ਸੰਗਤ ਨੇ ਜ਼ੋਰ ਦਿੱਤਾ, ਤਾਂ ਆਪ ਜੀ ਨੇ ਇਸਨੂੰ ਕੁਝ ਸ਼ਰਤਾਂ ਨਾਲ ਸਵੀਕਾਰ ਕੀਤਾ। ਆਪ ਜੀ ਦੀ ਸ਼ਰਤਾਂ ਸਿੱਖ ਪਰੰਪਰਾ ਅਤੇ ਸੇਵਾ ਭਾਵਨਾ ਦਾ ਬੇਮਿਸਾਲ ਉਦਾਹਰਨ ਸਨ:

  1. ਘੋੜੀਆਂ ਦੇ ਤਬੇਲੇ ਦੀ ਸੇਵਾ, ਜੋ ਆਪ ਜੀ ਪਹਿਲਾਂ ਤੋ ਕਰ ਰਹੇ ਸਨ, ਉਹ ਆਪ ਜੀ ਜਾਰੀ ਰੱਖਨਾ ਚਾਹਨਦੇਂ ਹਣ।
  2. ਨਵਾਬੀ ਦੇ ਤਾਜ ਨੂੰ ਪੰਜ ਦਿਨਾਂ ਤੱਕ ਸੰਗਤ ਦੇ ਜੁੱਤੇ ਸਾਫ਼ ਕਰਨ ਵਾਲੀ ਥਾਂ ‘ਤੇ ਰੱਖਿਆ ਜਾਵੇ।
  3. ਤਾਜ ਨੂੰ ਪੰਜ ਗੁਰੂ ਸਿੱਖਾਂ ਦੇ ਚਰਨਾਂ ਨੂੰ ਛੁਹਾ ਕੇ ਫਿਰ ਆਪ ਜੀ ਦੇ ਸਿਰ ਉੱਤੇ ਰੱਖਿਆ ਜਾਵੇ।

ਇਹ ਵਿਨਮ੍ਰਤਾ ਅਤੇ ਸੇਵਾ ਦਾ ਅਦਵੀਤੀਅ ਉਦਾਹਰਨ ਸੀ। ਆਪ ਜੀ ਦੀਆਂ ਸ਼ਰਤਾਂ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਧਰਮ ਵਿੱਚ ਪਦ ਅਤੇ ਪ੍ਰਤਿਸ਼ਠਾ ਨਾਲੋਂ ਸੇਵਾ ਅਤੇ ਵਿਨਮ੍ਰਤਾ ਨੂੰ ਵੱਧ ਮਹੱਤਵ ਹੈ।

ਸਿੱਖ ਸੰਗਤ ਪ੍ਰਤੀ ਸਮਰਪਣ

ਨਵਾਬ ਕਪੂਰ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਵਿੱਚ ਕਦੇ ਵੀ ਨਵਾਬੀ ਦੇ ਪਦ ਦਾ ਅਹੰਕਾਰ ਨਹੀਂ ਕੀਤਾ। ਆਪ ਜੀ ਹਮੇਸ਼ਾ ਸਿੱਖ ਸੰਗਤ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚਲਦੇ ਰਹੇ। ਚਾਹੇ ਉਹ ਯੁੱਧ ਦਾ ਮੈਦਾਨ ਹੋਵੇ ਜਾਂ ਧਰਮ ਦੀ ਰੱਖਿਆ ਦਾ ਕੰਮ, ਆਪ ਜੀ ਦੇ ਨੇਤ੍ਰਤਵ, ਸਮਰਥਾ ਅਤੇ ਵਿਨਮ੍ਰਤਾ ਨੇ ਸਿੱਖ ਸੰਗਤ ਨੂੰ ਇਕਜੁਟ ਰੱਖਿਆ।

ਨਵਾਬ ਕਪੂਰ ਸਿੰਘ ਜੀ ਦਾ ਜੀਵਨ ਨਾ ਸਿਰਫ ਸਿੱਖ ਇਤਿਹਾਸ ਵਿੱਚ ਪਰ ਮਾਨਵੀ ਮੁੱਲਾਂ ਦਾ ਵੀ ਪ੍ਰਕਾਸ਼ ਸਥੰਭ ਹੈ। ਆਪ ਜੀ ਦਾ ਯੋਗਦਾਨ ਸੇਵਾ, ਸਮਰਪਣ ਅਤੇ ਵਿਨਮ੍ਰਤਾ ਦੀ ਉਤਕ੍ਰਿਸ਼ਟ ਮਿਸਾਲ ਹੈ। ਆਪ ਜੀ ਦਾ ਜੀਵਨ ਇਹ ਸਿਖਾਉਂਦਾ ਹੈ ਕਿ ਕਿਸੇ ਵੀ ਪਦ ਜਾਂ ਪ੍ਰਤਿਸ਼ਠਾ ਦਾ ਅਸਲ ਉਦੇਸ਼ ਦੂਜਿਆਂ ਦੀ ਸੇਵਾ ਅਤੇ ਧਰਮ ਦੀ ਰੱਖਿਆ ਕਰਨਾ ਹੈ।


Spread the love

Leave a Comment

Your email address will not be published. Required fields are marked *