ਰਾਗ ਬਸੰਤ ਹਿੰਡੋਲ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਰਾਗ ਬਸੰਤ ਹਿੰਡੋਲ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ਰਾਗੁ ਬਸਤੁ ਹਿੰਡੋਲ ਮਹਲਾ ੯ ॥

ਸਾਧੋ ਇਹੁ ਤਨੁ ਮਿਥਿਆ ਜਾਨਉ ॥

ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥

ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥

ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥

ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੮੬)

ਭਾਵਾਰਥ-

ਹੇ ਸਾਧ-ਜਨੋ! ਇਸ ਸ਼ਰੀਰ ਨੂੰ ਝੂਠਾ/ਨਾਸ਼ਮਾਨ ਸਮਝੋ। ਇਸ ਵਿਚ ਜੋ ਪ੍ਰਭੂ ਵਸਦਾ ਹੈ, ਉਸ ਨੂੰ ਸਦਾ ਸਦੀਵੀ ਪਛਾਣੋ ।੧ ।ਰਹਾਉ। (ਹੇ ਭਾਈ!) ਇਹ ਜਗਤ ਸੁਪਨੇ ਦੀ ਸੰਪੱਤੀ ਵਰਗਾ ਹੈ, (ਇਸ ਨੂੰ) ਵੇਖ ਕੇ ਤੂੰ ਕਿਉਂ ਹੰਕਾਰੀ (ਐਡਾਨੋ) ਹੋ ਰਿਹਾ ਹੈਂ ? (ਅੰਤ ਕਾਲ ਨੂੰ) ਤੇਰੇ ਨਾਲ ਕੁਝ ਵੀ ਨਹੀਂ ਜਾਏਗਾ, (ਫਿਰ) ਉਸ ਨਾਲ ਕਿਉਂ ਲਿਪਟਿਆ ਹੋਇਆ ਹੈਂ ।੧ । ਉਸਤਤ ਅਤੇ ਨਿੰਦਿਆ ਦੋਹਾਂ ਨੂੰ ਤਿਆਗ ਕੇ ਹਰਿ ਦੇ ਜਸ ਨੂੰ ਹਿਰਦੇ ਵਿਚ ਲਿਆਓ। ਦਾਸ ਨਾਨਕ (ਦਾ ਕਥਨ ਹੈ ਕਿ) ਇਕ ਭਗਵਾਨ ਪੁਰਖ ਹੀ ਸਭ ਵਿਦ ਵਸ ਰਿਹਾ ਹੈ ।੨।੧।

ਥਾਟ —————————— ਪੂਰਵੀ

ਵਾਦੀ —————————— ਸ਼ਤ੍ਰਜ

ਸੰਵਾਦੀ —————————— ਪੰਚਮ

ਜਾਤੀ —————————— ਔੜਵ-ਸੰਪੂਰਨ

ਆਰੋਹ —————————— ਸ, ਮ, ਮ ਗ, ਮੇ ਧ, ਨੀ ਧ ਸਂ

ਅਵਰੋਹ —————————— ਸਂ, ਰੇੁਂ ਨੀ ਧ ਸਂ, ਰੁੋ ਨੀ ਧੁ ਪ, ਮੇ ਗ, ਰੇੁ ਸ

 

 

ਰਾਗ ਬਸੰਤੁ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ


Spread the love

Leave a Comment

Your email address will not be published. Required fields are marked *