ਰਾਗ ਦੇਵਗੰਧਾਰੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ੴ ਸਤਿਗੁਰ ਪ੍ਰਸਾਦਿ ॥
ਰਾਗੁ ਦੇਵਗੰਧਾਰੀ ਮਹਲਾ ੯ ॥
ਯਹ ਮਨੁ ਨੈਕ ਨ ਕਹਿਓ ਕਰੈ ॥
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੩੬).
ਭਾਵਾਰਥ-
ਮੇਰਾ) ਇਹ ਮਨ ਬਿਲਕੁਲ ਕਿਹਾ ਨਹੀਂ ਮੰਨਦਾ । (ਮੈਂ) ਆਪਣੇ ਵਲੋਂ ਬਹੁਤ ਸਿਖਿਆ ਸਿਖਾ ਰਿਹਾ ਹਾਂ, (ਪਰ ਇਹ) ਦੁਰਮਤਿ ਤੋਂ ਟਲਦਾ ਨਹੀਂ ਹੈ।੧।ਰਹਾਉ। (ਇਹ ਮਨ) ਮਾਇਆ ਦੇ ਨਸ਼ੇ ਵਿਚ ਬਾਵਲਾ ਹੋ ਗਿਆ ਹੈ ਅਤੇ ਹਰਿ ਜਸ ਨੂੰ ਨਹੀਂ ਉਚਾਰਦਾ । ਪਾਖੰਡ ਕਰਕੇ ਜਗਤ ਨੂੰ ਠਗਦਾ (ਡਹਕ) ਹੈ ਅਤੇ ਆਪਣਾ ਪੇਟ ਭਰਦਾ ਹੈ।੧। ਜਿਵੇਂ ਕੁੱਤੇ ਦੀ ਪੂਛ ਸਿਧੀ ਨਹੀਂ ਹੁੰਦੀ, (ਉਸ ਤਰ੍ਹਾਂ ਇਹ) ਕਹੀ ਹੋਈ ਗੱਲ ਵਲ ਕੰਨ ਨਹੀਂ ਦਿੰਦਾ । ਨਾਨਕ ਦਾ (ਮਨ ਪ੍ਰਤਿ) ਕਥਨ ਹੈ ਕਿ ਨਿਤ ਰਾਮ-ਨਾਮ ਦਾ ਭਜਨ ਕਰ ਜਿਸ ਨਾਲ ਤੇਰਾ ਜੀਵਨ-ਮਨੋਰਥ ਪੂਰਾ ਹੋ ਜਾਏ ।੨।੧।
ਥਾਟ —————————— ਬਿਲਾਵਲ (ਬਿਲਾਵਲ ਅੰਗ)
ਜਾਤੀ —————————— ਔੜਵ-ਸੰਪੂਰਨ
ਵਾਦੀ —————————— ਮਧਿਅਮ
ਸੰਵਾਦੀ —————————– ਸ਼ਤ੍ਰਜ
ਆਰੋਹ —————————— ਸਾ ਰੇ ਮਾ, ਪ ਧ ਸਾਂ
ਅਵਰੋਹ —————————— ਸਂ ਨੀ ਧ ਪ, ਮ ਪ, ਧੁ ਨੀ ਧੁ ਪ, ਮ ਗ ਰੇ ਸਾ

ਦੇਵਗੰਧਾਰੀ ਮਹਲਾ ੯ ॥
ਸਭ ਕਿਛੁ ਜੀਵਤ ਕੋ ਬਿਵਹਾਰ ॥
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੩੬)
ਭਾਵਾਰਥ-
(ਹੇ ਜਿਗਿਆਸੂ !) ਮਾਤਾ, ਪਿਤਾ, ਭਰਾ, ਪੁੱਤਰ, ਭਾਈ-ਬੰਧ ਅਤੇ ਫਿਰ ਘਰ ਦੀ ਇਸਤਰੀ-(ਇਹ) ਸਭ ਕੁਝ ਜੀਉਂਦਿਆਂ ਦੇ ਹੀ ਵਿਵਹਾਰਿਕ (ਸੰਬੰਧ) ਹਨ ।੧ ।ਰਹਾਉ। ਜਦੋਂ ਪ੍ਰਾਣ ਸ਼ਰੀਰ ਨਾਲੋਂ ਵਖ ਹੋ ਜਾਂਦੇ ਹਨ, (ਤਾਂ ਇਹ ਸਾਰੇ ਸੰਬੰਧੀ) ‘ਪ੍ਰੇਤ-ਪ੍ਰੇਤ’ ਕਹਿ ਕੇ ਪੁਕਾਰਦੇ ਹਨ। (ਫਿਰ) ਕੋਈ ਅਧੀ ਘੜੀ ਲਈ ਵੀ (ਮੁਰਦੇ ਨੂੰ) ਨਹੀਂ ਰਖਦਾ, ਘਰੋਂ ਕਢ ਦਿੰਦੇ ਹਨ ।੧। ਜਗਤ ਦੀ ਰਚਨਾ ਮ੍ਰਿਗ-ਤ੍ਰਿਸ਼ਣਾ ਵਾਂਗ (ਝੂਠੀ ਹੈ) । ਇਹ (ਗੱਲ) ਹਿਰਦੇ ਵਿਚ ਵਿਚਾਰ ਕੇ ਵੇਖ ਲਵੋ| ਨਾਨਕ ਦਾ ਕਥਨ ਹੈ ਕਿ (ਹੇ ਮਨ!) ਹਰ ਰੋਜ਼ ਰਾਮ-ਨਾਮ ਦਾ ਭਜਨ ਕਰ, ਜਿਸ ਕਰਕੇ (ਸੰਸਾਰ ਤੋਂ) ਪਾਰ ਉਤਾਰਾ ਹੋ ਜਾਏ ੨ ।੨।

ਦੇਵਗੰਧਾਰੀ ਮਹਲਾ ੯ ॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੩੬)
ਭਾਵਾਰਥ-
ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੩੬)
