ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 94 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੋਨੀਪਤ ਤੋਂ ਅੱਗੇ ਮਥੁਰਾ ਵਿਖੇ ਪਹੁੰਚਦੇ ਹਨ ਜੋ ਕਿ ਬਾਅਦ ਵਿੱਚ ਇਹ ਗੁਰਦੁਆਰਾ ਸਾਹਿਬ ਉਦਾਸੀ ਸੰਪਰਦਾ ਦੇ ਕੋਲ ਆ ਗਿਆ ਸੀ ਅਤੇ ਇੱਥੇ 1984 ਵੇਲੇ ਸਿੱਖਾਂ ਤੇ ਜ਼ੁਲਮ ਵੀ ਕੀਤੇ ਗਏ ਸਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਆਗਰੇ ਵਿਖੇ ਪਹੁੰਚ ਕੇ ਮਾਈ ਜੱਸੀ ਨੂੰ ਦਰਸ਼ਨ ਦਿੰਦੇ ਹਨ ਜਿੱਥੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ
ਮਥੁਰਾ ਤੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਆਗਰੇ ਪਹੁੰਚਦੇ ਹਨ। ਆਗਰੇ ਵਿਖੇ ਮਾਈ ਜੱਸੀ, ਜਿਸਨੇ 20 ਹੱਥ ਲੰਬਾ ਖੱਦਰ ਦਾ ਥਾਨ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਸ ਅਰਦਾਸਾਂ ਕਰਦੀ ਸੀ ਕਿ ਕਦੋਂ ਗੁਰੂ ਸਾਹਿਬ ਜੀ ਆਉਣਗੇ ਅਤੇ ਮੈਂ ਉਹਨਾਂ ਨੂੰ ਆਪਣੇ ਹੱਥ ਦਾ ਬਣਿਆ ਹੋਇਆ ਥਾਨ ਭੇਟ ਕਰਾਂਗੀ। ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਮਾਈ ਜੱਸੀ ਕੋਲ ਪਹੁੰਚਦੇ ਹਨ। ਉਥੋਂ ਦਾ ਇਤਿਹਾਸ ਕਹਿੰਦਾ ਹੈ ਕਿ ਪੁਰਾਣੇ ਸਮੇਂ ਵਿੱਚ ਮਾਈ ਜੱਸੀ, ਜੋ ਕਿ 18-20 ਸਾਲ ਦੀ ਉਮਰ ਤੋਂ ਹੀ ਕਿ਼੍ਸ਼ਨ ਭਗਵਾਨ ਦੀ ਉਪਾਸਕ ਸੀ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਅਸਥਾਨ ਤੇ ਮਾਈ ਜੱਸੀ ਦੇ ਘਰ ਵਿੱਚ ਮਾਤਾ ਜੀ ਨੂੰ ਦਰਸ਼ਨ ਦਿੱਤੇ। ਗੁਰਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਗੁਰੂ ਤੇਗ ਬਹਾਦਰ ਜੀ ਜਦੋਂ ਬਾਬਾ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲੁਬਾਣਾ ਦੇ ਪ੍ਰਕਰਣ ਨਾਲ ਪ੍ਰਗਟ ਹੋਏ ਤਾਂ ਮਾਤਾ ਜੱਸੀ ਨੇ 60-62 ਸਾਲ ਦੀ ਉਮਰ ਦੀ ਬਿਰਧ ਅਵਸਥਾ ਵਿੱਚ ਮਨ ਵਿੱਚ ਭਾਵਨਾ ਰੱਖ ਕੇ ਆਪਣੇ ਬੁੱਢੇ ਪੋਟਿਆਂ ਨਾਲ਼ ਕੱਪੜੇ ਦਾ ਥਾਨ ਤਿਆਰ ਕੀਤਾ ਉਸਦੇ ਮਨ ਵਿੱਚ ਇਹ ਭਾਵਨਾ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਮੈਨੂੰ ਦਰਸ਼ਨ ਦੇਣਗੇ ਤਾਂ ਮੈਂ ਇਹ ਕੱਪੜੇ ਦਾ ਥਾਨ ਗੁਰੂ ਜੀ ਨੂੰ ਭੇਟ ਕਰਾਂਗੀ। ਉਹ ਦੋਨੋਂ ਵਕ਼ਤ ਅਰਦਾਸਾਂ ਕਰਦੀ ਕਿ ਇਹ ਵਸਤੂ ਤੁਹਾਡੀ ਹੈ ਅਤੇ ਤੁਹਾਨੂੰ ਹੀ ਦਵਾਂਗੀ ਪਰ ਉਦੋਂ ਹੀ ਦਵਾਂਗੀ ਜਦੋਂ ਤੁਸੀਂ ਆਪ ਚਲ ਕੇ ਆਓਗੇ। ਗੁਰੂ ਤੇਗ ਬਹਾਦਰ ਜੀ ਪਹਿਲੀ ਯਾਤਰਾ ਆਰੰਭ ਕਰਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਆਗਰੇ ਦੀ ਧਰਤੀ ਤੇ ਪਹੁੰਚਦੇ ਹਨ। ਮਾਤਾ ਜੱਸੀ ਜੀ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ। ਮਾਤਾ ਜੀ ਨੇ ਕੱਪੜੇ ਦਾ ਥਾਨ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ। ਕਾਫੀ ਸਮਾਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਰਹੇ। ਆਗਰੇ ਦਾ ਪਾਣੀਂ ਖਾਰਾ ਸੀ ਅਤੇ ਇਹ ਅਸਥਾਨ ਦਾ ਪਾਣੀਂ ਜ਼ਿਆਦਾ ਖਾਰਾ ਸੀ। ਮਾਤਾ ਜੱਸੀ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਤੁਸੀਂ ਸਾਡੇ ਤੇ ਕਿਰਪਾ ਕਰਕੇ ਸਾਨੂੰ ਮਿੱਠੇ ਜਲ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥਾਂ ਨਾਲ ਇੱਥੇ ਖੂਹ ਦਾ ਟੱੱਕ ਲਾਇਆ।
ਆਪ ਗੁਰੂ ਸਾਹਿਬ ਅਗਲੇ ਪੜਾਅ ਨੂੰ ਚਾਲੇ ਪਾ ਗੲੇ। ਮਾਤਾ ਜੀ ਨੇ ਸੇਵਾ ਸ਼ੁਰੂ ਕੀਤੀ। ਖੂਹ ਤਿਆਰ ਹੋਇਆ ਅਤੇ ਉਸ ਵਿੱਚ ਮਿੱਠਾ ਪਾਣੀ ਨਿਕਲਿਆ।। ਸਾਰੀਆਂ ਸੰਗਤਾਂ ਨੇ ਜਲ ਛੱਕਿਆ ਪਰ ਮਾਤਾ ਜੀ ਨੇ ਨਾ ਛਕਿਆ। ਉਹਨਾਂ ਅੰਦਰ ਭਾਵਨਾ ਸੀ ਕਿ ਪਹਿਲਾਂ ਗੁਰੂ ਤੇਗ ਬਹਾਦਰ ਜੀ ਜਲ ਛਕਣਗੇ ਅਤੇ ਫਿਰ ਮੈਂ ਛਕਾਂਗੀ। 11 ਸਾਲ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਗਿ੍ਫਤਾਰੀ ਦੇਣ ਲਈ ਆਗਰੇ ਵਿਖੇ ਆਏ ਤਾਂ ਇਸ ਅਸਥਾਨ ਤੇ ਵੀ ਆਏ। ਮਾਤਾ ਜੀ ਨੇ ਗੁਰੂ ਜੀ ਨੂੰ ਜਲ ਛਕਾਇਆ। ਸੀਤ ਪ੍ਰਸਾਦ ਆਪ ਵੀ ਛਕਿਆ। ਉਸਨੇ ਗੁਰੂ ਸਾਹਿਬ ਅੱਗੇ ਭਾਵਨਾ ਪ੍ਰਗਟ ਕੀਤੀ ਕਿ ਮੇਰਾ ਕੋਈ ਪੁੱਤਰ ਜਾਂ ਧੀ ਨਹੀਂ ਹੈ ਤਾਂ ਮੇਰਾ ਇਸ ਸੰਸਾਰ ਤੇ ਕਿਵੇਂ ਨਾਮ ਚਲੇਗਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਤੂੰ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਸਰੂਪ ਧਾਰਨ ਕੀਤਾ ਹੈ। ਜਦੋਂ ਤੱਕ ਇਸ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਰਹੇਗਾ ਤਾਂ ਲੋਕ ਤੇਰਾ ਵੀ ਭਾਵਨਾ ਨਾਲ ਜ਼ਿਕਰ ਕਰਿਆ ਕਰਨਗੇ। ਤਕਰੀਬਨ 20-22 ਸਾਲਾਂ ਤੋਂ ਇੱਥੋਂ ਦੀ ਪ੍ਰਬੰਧਕ ਕਮੇਟੀ, ਭਾਈ ਕਮਲਦੀਪ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀਆਂ ਦੁਆਰਾ ਇਹ ਘਰ ਹੁਣ ਗੁਰਦੁਆਰਾ ਮਾਈ ਥਾਨ ਦੇ ਰੂਪ ਵਿੱਚ ਸੁਸ਼ੋਭਿਤ ਹੈ। ਇਹ ਭੀੜੀਆਂ ਗਲੀਆਂ ਵਿੱਚ ਹੈ। ਮਾਤਾ ਜੀ ਦੇ ਸਮੇਂ ਦਾ ਖੂਹ ਅੱਜ ਵੀ ਇਸ ਅਸਥਾਨ ਤੇ ਸੁਸ਼ੋਭਿਤ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਆਗਰੇ ਆਓ ਤਾਂ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਮਾਈ ਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਓ। ਉੱਥੇ ਨਾਲ ਹੀ ਆਗਰੇ ਵਿੱਚ ਇੱਕ ਹੋਰ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਵੀ ਮੌਜੂਦ ਹੈ, ਜੋ ਕਿ ਗੁਰੂ ਕੇ ਤਾਲ ਆਗਰੇ ਨਾਲ ਜਾਣਿਆ ਜਾਂਦਾ ਹੈ। ਇਸਦੇ ਇਤਿਹਾਸ ਦੀ ਅਸੀਂ ਸ਼ਹੀਦੀ ਮਾਰਗ ਤੇ ਚਲਦਿਆਂ ਗੱਲ ਕਰਾਂਗੇ। ਸੋ , ਉੱਥੇ ਹੀ ਆਗਰੇ ਵਿੱਚ 4 ਹੋਰ ਗੁਰੂ ਸਾਹਿਬ ਜੀ ਦੇ ਵੀ ਚਰਨ ਪੲੇ ਹੋਏ ਹਨ। ਮਾਈ ਜੱਸੀ ਦੇ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਵੀ ਆਏ ਸਨ ਅਤੇ ਗੁਰੂ ਹਰਿਗੋਬਿੰਦ ਦੇ ਜੀ ਦੇ ਨਾਂ ਤੇ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਹਾਥੀ ਘਾਟ ਮੌਜੂਦ ਹੈ। ਗੁਰੂ ਤੇਗ ਬਹਾਦਰ ਜੀ ਮਾਈ ਜੱਸੀ ਕੋਲ 2 ਵਾਰ ਆਉਂਦੇ ਹਨ। ਜਦੋਂ ਦੂਜੀ ਵਾਰ ਗੁਰੂ ਤੇਗ ਬਹਾਦਰ ਜੀ ਨੂੰ ਆਗਰੇ ਤੋਂ ਗਿ੍ਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਗੁਰੂ ਕੇ ਤਾਲ ਆਗਰੇ ਵਿਖੇ ਵੀ ਗੁਰੂ ਸਾਹਿਬ ਜੀ ਆਉਂਦੇ ਹਨ। ਗੁਰੂ ਕੇ ਤਾਲ ਆਗਰੇ ਦਾ ਇਤਿਹਾਸ ਅਸੀਂ ਅੱਗੇ ਸ਼ਹੀਦੀ ਮਾਰਗ ਤੇ ਸ੍ਰਵਨ ਕਰਾਂਗੇ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਗਿ੍ਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ। ਤੁਸੀਂ ਜਦੋਂ ਵੀ ਆਗਰੇ ਵਿਖੇ ਮਾਈ ਜੱਸੀ ਦੇ ਅਸਥਾਨ ਤੇ ਪਹੁੰਚੋ ਤਾਂ ਇੱਥੇ 300 ਸਾਲ ਪੁਰਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੌਜੂਦ ਹਨ, ਜਿਸ ਵਿੱਚ ਇੱਕ ਪੱਥਰ ਦੇ ਛਾਪੇ ਵਾਲੀ ਬੀੜ ਵੀ ਮੌਜੂਦ ਹੈ। ਸਭ ਤੋਂ ਛੋਟਾ ਸਰੂਪ 1’1″ ਦਾ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ। ਉੱਥੇ ਹੀ ਸੋਨੇ ਦੇ ਅੰਗ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਮੌਜੂਦ ਹੈ ਅਤੇ ਇੱਕ ਸਰੂਪ ਉਰਦੂ ਭਾਸ਼ਾ ਵਿੱਚ ਵੀ ਲਿਖਿਆ ਹੋਇਆ ਮੌਜੂਦ ਹੈ। ਇੱਕ ਦਸਮ ਗ੍ਰੰਥ ਦੀ ਹੱਥਲਿਖਤ ਬੀੜ ਵੀ ਇਸ ਗੁਰਦੁਆਰਾ ਮਾਈ ਥਾਨ ਵਿੱਚ ਸੁਸ਼ੋਭਿਤ ਹੈ। ਤੁਸੀਂ ਇਸਦੇ ਦਰਸ਼ਨ ਕਰ ਰਹੇ ਹੋ। ਸੋ, ਅੱਗੇ ਲੜੀ 96 ਵਿੱਚ ਅਸੀਂ ਅਗਲੇ ਇਤਿਹਾਸ ਦੀ ਗੱਲ ਕਰਾਂਗੇ।