ਪ੍ਰਸੰਗ ਨੰਬਰ 90: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਦੌਰਾਨ ਥਾਨੇਸਰ (ਕੁਰੂਕਸ਼ੇਤਰ) ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 89 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਟੇਕ ਅਤੇ ਪਿੰਡ ਬਾਰਨਾ ਵਿੱਚ  ਪ੍ਰਚਾਰ ਕਰਦੇ ਹਨ ਅਤੇ ਲੋਕਾਂ ਨੂੰ ਤੰਬਾਕੂ ਵਰਗੇ ਨਸ਼ਿਆਂ ਤੋਂ ਸੁਚੇਤ ਕਰਕੇ ਇੱਕ ਅਕਾਲ ਪੁਰਖ ਤੇ ਭਰੋਸਾ ਕਰਨ ਦਾ ਬਚਨ ਕਰਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਥਾਨੇਸਰ ਵਿਖੇ ਪਹੁੰਚ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਸੁਚੇਤ ਕਰਦੇ ਹਨ

ਬਾਰਨਾ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ 11-12 ਕਿਲੋਮੀਟਰ ਤੇ ਥਾਨੇਸਰ ਆਉਂਦਾ ਹੈ। ਥਾਨੇਸਰ ਨੂੰ ਹਿੰਦੂ ਧਰਮ ਦਾ ਤੀਰਥ ਵੀ ਮੰਨਿਆ ਗਿਆ ਹੈ। ਇੱਥੇ ਕੌਰਵਾਂ ਅਤੇ ਪਾਂਡਵਾਂ ਦਾ ਮੰਦਿਰ ਵੀ ਮੌਜੂਦ ਹੈ। ਬਿਲਕੁਲ ਸਰਸਵਤੀ ਨਦੀ ਦੇ ਕਿਨਾਰੇ ਗੁਰੂ ਸਾਹਿਬ ਜੀ ਆਪਣਾ ਡੇਰਾ ਲਾਉਂਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਤਾਂ ਇੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ ਸੀ। ਇੱਥੇ ਇੱਕ ਤਰਖ਼ਾਣ ਸਿੱਖ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਕੁਝ ਦਿਨ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਗੁਰੂ ਸਾਹਿਬ ਇੱਥੇ ਪ੍ਰਚਾਰ ਕਰ ਰਹੇ ਸਨ ਤਾਂ ਕੁਝ ਪੰਡਿਤਾਂ ਨੇ ਆ ਕੇ ਗੁਰੂ ਸਾਹਿਬ ਨੂੰ ਬਚਨ ਕੀਤੇ ਕਿ ਇੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ ਹੈ। ਤੁਸੀਂ ਵੀ ਇੱਥੇ ਇਸ਼ਨਾਨ ਕਰੋ ਅਤੇ ਆਪਣੇ ਸਿੱਖ ਸੇਵਕਾਂ ਨੂੰ ਵੀ ਇਸ਼ਨਾਨ ਕਰਨ ਲਈ ਕਹੋ, ਕਿਉਂਕਿ ਸੂਰਜ ਗ੍ਰਹਿਣ ਦੇ ਮੌਕੇ ਤੇ ਇਸ਼ਨਾਨ ਕਰਨ ਤੇ ਪਾਪ ਧੋਤੇ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਉਸ ਸਮੇਂ ਆਏ ਪੰਡਿਤਾਂ ਅਤੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਹੋਏ ਉਪਦੇਸ਼ ਦੁਬਾਰਾ ਦੁਹਰਾਏ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਲੋਕਾਂ ਨੂੰ ਸੰਬੋਧਨ ਕਰਕੇ ਕਿਹਾ-

” ਮਹਲਾ ੧

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ

ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ”

 ਭਾਵ ਜੇ ਅੰਦਰੋਂ ਮਨ ਖੋਟੇ ਹੋਣ ਤਾਂ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਹੈ। ਜਿਵੇਂ ਕੌੜੇ ਤੂੰਬੇ ਨੂੰ ਜਿੰਨਾ ਮਰਜ਼ੀ ਪਾਣੀ ਵਿੱਚ ਡੁਬੋ ਕੇ ਬਾਹਰ ਕੱਢੋ ਪਰ ਫਿਰ ਵੀ ਉਸ ਅੰਦਰ ਉਤਨੀ ਹੀ ਕੁੱੜਤਨ ਵਸੀ ਰਹਿੰਦੀ ਹੈ। ਇਸ ਤਰ੍ਹਾਂ ਦੇ ਗੁਰਬਾਣੀ ਦੇ ਫੁਰਮਾਨ ਦੇ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਸੰਗਤਾਂ ਨੂੰ ਸੱਚੇ ਮਾਰਗ ਤੇ ਚੱਲਣ ਦੀ ਗੱਲ ਕੀਤੀ। ਕੲੀ ਵਾਰ ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਤੀਰਥਾਂ ਤੇ ਇਸ਼ਨਾਨ ਕਰਨ ਦਾ ਕੀ ਕਾਰਨ ਸੀ। ਗੁਰਬਾਣੀ ਅਨੁਸਾਰ-

“ਤੀਰਥ ਮਜਨ ਕੀਨ ਬਹਾਨਾ

ਜਿਹ ਕਰਨ ਸਤਿਗੁਰ ਕਲਿਆਨਾ”

ਇਹੀ ਕਾਰਨ ਸੀ ਕਿ ਜਿੱਥੇ ਲੋਕ ਗੁਮਰਾਹ ਕੀਤੇ ਜਾਂਦੇ ਸਨ, ਉਸੇ ਜਗ੍ਹਾ ਤੇ ਪਹੁੰਚ ਕੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤੇ ਸਨ, ਉਵੇਂ ਹੀ ਗੁਰੂ ਤੇਗ ਬਹਾਦਰ ਜੀ ਨੇ ਜਾ ਕੇ ਉਹੀ ਉਪਦੇਸ਼ ਦੁਬਾਰਾ ਦੁਹਰਾਏ। ਨਾਲ਼ ਹੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੀ ਵੀ ਮਾਇਆ ਜਾਂ ਪੂਜਾ ਦਾ ਧਨ ਆਉਂਦਾ ਸੀ, ਉਹ ਗੁਰੂ ਸਾਹਿਬ ਜੀ ਭਲੇ ਕੰਮਾਂ ਵਾਸਤੇ ਵਰਤ ਦਿੰਦੇ ਸਨ। ਜਦੋਂ ਤੁਸੀਂ ਥਾਨੇਸਰ ਜਾ ਕੇ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋਗੇ ਤਾਂ ਇੱਥੇ ਇੱਕ ਪਾਸੇ ਨੂੰ ਇੱਕ ਗੇਟ ਨਿਕਲਦਾ ਹੈ। ਪਹਿਲਾਂ ਇੱਥੋਂ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਰਸਤਾ ਜਾਂਦਾ ਸੀ। ਇੱਥੇ ਇੱਕ ਖੂਹ ਵੀ ਲਗਿਆ ਹੋਇਆ ਸੀ, ਜੋ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਲੋਕਾਂ ਦੀ ਭਲਾਈ ਲਈ ਲਗਵਾਇਆ ਸੀ। ਅੱਜ ਉਹ ਖੂਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਮੰਦਰ ਵਾਲੇ ਪਾਸੇ ਮੰਦਰ ਦੀ ਹੱਦ ਦੇ ਅੰਦਰ ਹੈ। ਤੁਸੀਂ ਇਸਦੇ ਦਰਸ਼ਨ ਕਰ ਸਕਦੇ ਹੋ। ਇੱਥੇ ਗੁਰੂ ਤੇਗ ਬਹਾਦਰ ਜੀ ਨੇ 3 ਦਿਨ ਰੁਕ ਕੇ ਨਾਲ ਦੇ ਪਿੰਡਾਂ ਵਿੱਚ ਵੀ ਪ੍ਰਚਾਰ ਕੀਤਾ।

ਇਸਦੇ ਨਾਲ ਹੀ ਪਿੰਡ ਅਜਰਾਣਾ ਕਲਾਂ ਪੈਂਦਾ ਹੈ। ਜਦੋਂ ਸਾਡੀ ਟੀਮ ਇਸ ਪਿੰਡ ਵਿੱਚ ਪਹੁੰਚੀ ਤਾਂ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਪੁਰਾਣੀ ਬਿਲਡਿੰਗ ਦਾ ਗੇਟ ਹੈ। ਹੁਣ ਇਹ ਨਵਾਂ ਬਣ ਰਿਹਾ ਹੈ। ਇੱਥੇ ਗ੍ਰੰਥੀ ਸਿੰਘ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਜਦੋਂ ਅਸੀਂ ਇਤਿਹਾਸ ਦੀ ਪੜਚੋਲ ਕੀਤੀ ਤਾਂ ਪਿੰਡ ਦੇ ਕੁਝ ਬਜ਼ੁਰਗਾਂ ਅਤੇ ਲੋਕਾਂ ਨੂੰ ਮਿਲੇ। ਉਹਨਾਂ ਨੇ ਸਾਨੂੰ ਜੋ ਇਤਿਹਾਸ ਦੱਸਿਆ ਜੋ ਕਿ ਪਿੰਡ ਦੀ ਰਵਾਇਤ ਚਲੀ ਆ ਰਹੀ ਹੈ। ਜਦੋਂ ਪਹਿਲੇ ਦਿਨ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਤਾਂ ਇੱਥੋਂ ਦੇ ਰਾਜਪੂਤ ਚੌਧਰੀ ਰੰਘੜ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਉਸਨੂੰ ਇੱਕ ਮੰਜੀ ਅਤੇ ਇੱਕ ਚੌਰ ਸਾਹਿਬ ਦੀ ਵੀ ਬਖਸ਼ਿਸ਼ ਕੀਤੀ ਅਤੇ ਕਿਹਾ ਕਿ ਤੂੰ ਸੇਵਾ ਕਰ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ। ਜਦੋਂ ਗੁਰੂ ਸਾਹਿਬ ਜੀ ਨੇ ਵਾਪਸ ਆ ਕੇ ਉਸ ਮੰਜੀ ਬਾਰੇ ਪੁੱਛਿਆ ਤਾਂ ਇਹ ਚੌਧਰੀ ਮੁੱਕਰ ਗਿਆ। ਸਾਨੂੰ ਉਸ ਚੌਧਰੀ ਦੀ ਹਵੇਲੀ ਵੀ ਦਿਖਾਈ ਗੲੀ ਜਿਹੜਾ ਰਾਜਪੂਤ ਸੀ ਅਤੇ ਰੰਘੜ ਬਣ ਚੁੱਕਿਆ ਸੀ। ਜਿਹੜੇ ਰਾਜਪੂਤ ਇਸਲਾਮ ਧਾਰਨ ਕਰ ਲੈਂਦੇ ਸਨ, ਉਹਨਾਂ ਨੂੰ ਰੰਘੜ ਕਿਹਾ ਜਾਂਦਾ ਸੀ। ਸਾਨੂੰ ਇਸ ਹਵੇਲੀ ਦੇ ਪੁੱਖਤਾ ਸਬੂਤ ਕੋਈ ਨਹੀਂ ਮਿਲੇ। ਇਹ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਹੀ ਅਸੀਂ ਇਤਿਹਾਸ ਦੱਸਿਆ ਹੈ। ਅਜੇ ਖੋਜ ਹੋਰ ਵੀ ਜਾਰੀ ਹੈ। ਤੁਸੀਂ ਇਸ ਪਿੰਡ ਅਜਰਾਣਾ ਕਲਾਂ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਥਾਨੇਸਰ ਤੋਂ ਅਜਰਾਣਾ ਕਲਾਂ 18 ਕਿਲੋਮੀਟਰ ਹੈ ਪਰ ਅੱਜ ਥਾਨੇਸਰ ਅਤੇ ਕੁਰੂਕਸ਼ੇਤਰ ਇਕੋ ਹੀ ਜਗ੍ਹਾ ਤੇ ਮੌਜੂਦ ਹਨ। ਅੱਜ ਕੁਰੂਕਸ਼ੇਤਰ ਨੂੰ ਥਾਨੇਸਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਥਾਨੇਸਰ ਅਤੇ ਕੁਰੂਕਸ਼ੇਤਰ ਇਕੋ ਹੀ ਦਾਇਰੇ ਵਿੱਚ ਆਉਂਦੇ ਹਨ। ਕੁਰੂਕਸ਼ੇਤਰ ਵਿੱਚ ਗੁਰੂ ਤੇਗ ਬਹਾਦਰ ਜੀ ਆਏ ਸਨ। ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਵੀ ਪੲੇ ਸਨ। ਇਸੇ ਕੁਰੂਕਸ਼ੇਤਰ ਵਿੱਚ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ 5 ਗੁਰੂ ਸਾਹਿਬ ਦੇ ਚਰਨ ਪੲੇ ਹੋਏ ਹਨ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਸੂਰਜ ਗ੍ਰਹਿਣ ਦੇ ਮੌਕੇ ਤੇ ਇੱਥੇ ਆਉਂਦੇ ਹਨ। ਇੱਥੇ ਗੁਰਦੁਆਰਾ ਸਿੱਧਵਟੀ ਸਾਹਿਬ ਮੌਜੂਦ ਹੈ। ਗੁਰੂ ਹਰਰਾਏ ਜੀ ਵੀ ਇਸ ਜਗ੍ਹਾ ਤੇ ਆਉਂਦੇ ਹਨ। ਉਹਨਾਂ ਦੀ ਯਾਦ ਵਿੱਚ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕੁਰੂਕਸ਼ੇਤਰ ਵਿੱਚ 2 ਵਾਰ ਆਉਂਦੇ ਹਨ। ਇੱਥੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਜੀ ਵੀ ਕੁਰੂਕਸ਼ੇਤਰ ਵਿੱਚ ਆਉਂਦੇ ਹਨ ਅਤੇ ਗੁਰੂ ਤੇਗ ਬਹਾਦਰ ਜੀ ਵੀ ਥਾਨੇਸਰ ਵਿਖੇ ਆਉਂਦੇ ਹਨ। ਇਹ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਜੇ ਤੁਸੀਂ ਕਦੇ ਇੱਥੇ ਆਓ ਤਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਜ਼ਰੂਰ ਕਰਕੇ ਆਉਣਾ ਜੀ। ਇਸ ਜਗ੍ਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦਾ ਦਫ਼ਤਰ ਵੀ ਮੌਜੂਦ ਹੈ। ਇਸਦੇ ਮੌਜੂਦਾ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਹਨ। ਇੱਥੇ ਹੀ ਨੇੜੇ ਤੇੜੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਲੋਂ ਕੀਤਾ ਜਾਂਦਾ ਹੈ। ਥਾਨੇਸਰ ਤੋਂ ਅੱਗੇ ਗੁਰੂ ਤੇਗ ਬਹਾਦਰ ਜੀ ਪੂਰੇ ਪਰਿਵਾਰ ਸਮੇਤ ਕਿਹੜੇ ਪਿੰਡ ਜਾਂਦੇ ਹਨ, ਇਸਦਾ ਇਤਿਹਾਸ ਤੁਸੀਂ ਅਗਲੀ ਲੜੀ ਨੰ 91 ਵਿੱਚ ਸ੍ਰਵਨ ਕਰਾਂਗੇ।

ਪ੍ਰਸੰਗ ਨੰਬਰ 91: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਨਾਲ ਸਬੰਧਤ ਪਿੰਡ ਮੁਨੀਯਰਪੁਰ, ਪਿੰਡ ਡਿਉਢੀ ਅਤੇ ਪਿੰਡ ਸਲੇਮਪੁਰ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments