ਪ੍ਰਸੰਗ ਨੰਬਰ 9: ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਸ਼ਾਨਦਾਰ ਲੜਾਈ ਦੇ ਹੁਨਰਾਂ ਦਾ ਇਤਿਹਾਸ

Spread the love

* ਸਫਰ ਏ ਪਾਤਸ਼ਾਹੀ ਲੜੀ ਨੰ 8 ਦੇ ਤਹਿਤ, ਉਤਸ਼ਾਹ ਅਤੇ ਸਾਦਗੀ ਨਾਲ ਭਰੇ ” ਤੇਗ ਬਹਾਦਰ ਜੀ ” ਦੇ ਵਿਆਹ ਸੰਬੰਧੀ ਸੁਨਹਿਰੇ ਇਤਿਹਾਸ ਦੀ ਵਿਸਥਾਰਪੂਰਵਕ ਜਾਣਕਾਰੀ  ਪਾਠਕਾਂ (ਸੰਗਤਾਂ) ਨੂੰ ਦਿੱਤੀ ਗਈ ਸੀ। *

 * ਇਸ 9ਵੀਂ ਲੜੀ ਦੇ ਤਹਿਤ, ਕਰਤਾਰਪੁਰ ਦੀ ਲੜਾਈ ਵਿਚ ‘ਗੁਰੂ ਤੇਗ ਬਹਾਦਰ ਜੀ’, ਆਪਣੇ ਨਾਮ ਦੇ ਵਿਸ਼ੇਸ਼ਣ ਅਨੁਸਾਰ, ਲੜਾਈ ਵਿਚ ਬਹਾਦਰੀ ਦੇ ਜੋਸ਼ ਨੂੰ ਪ੍ਰਦਰਸ਼ਿਤ ਕਰਕੇ ਇਸ ਯੁੱਧ ਵਿਚ ਕਿਵੇਂ ਇਤਿਹਾਸਕ ਜਿੱਤ ਪ੍ਰਾਪਤ ਕਰਦੇ ਹਨ, ਅਸੀਂ ਇਸ ਸਾਰੇ ਇਤਿਹਾਸ ਤੋਂ ਜਾਣੂ ਹੋਵਾਂਗੇ. *

 ਗੁਰੂ ਹਰਿਗੋਬਿੰਦ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗਾਂ ਲੜੀਆਂ ਸਨ। ਪਹਿਲੀ ਜੰਗ ਅੰਮ੍ਰਿਤਸਰ ਦੀ ਸੀ। ਇਸ ਜੰਗ ਤੋਂ ਪਹਿਲਾਂ ਬੀਬੀ ਵੀਰੋ ਜੀ ਦਾ ਵਿਆਹ ਰਖਿੱਆ ਹੋਇਆ ਸੀ ਪਰ ਵਿਆਹ ਦੇ ਸਮੇਂ ਹੀ ਇਹ ਜੰਗ ਸ਼ੁਰੂ ਹੋ ਜਾਂਦੀ ਹੈ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਉਮਰ ਕੇਵਲ 7 ਸਾਲ ਦੀ ਸੀ। 7 ਸਾਲ ਦੀ ਉਮਰ ਵਿੱਚ ਹੀ ਗੁਰੂ ਜੀ ਨੇ ਜੰਗਾਂ ਯੁੱਧਾਂ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਸੀ। ਦੂਜੀ ਜੰਗ ਹਰਿਗੋਬਿੰਦਪੁਰ ਦੀ ਸੀ ਅਤੇ ਤੀਜੀ ਜੰਗ ਮਹਿਰਾਜ ਦੀ ਸੀ।ਇਹ ਤਿੰਨੇ ਜੰਗਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਅੱਖੀਂ ਦੇਖੀਆਂ ਸਨ। ਤੀਜੀ ਜੰਗ ਤੋਂ ਬਾਅਦ ਗੁਰੂ ਜੀ ਦਾ ਕਰਤਾਰਪੁਰ ਸਾਹਿਬ ਵਿਖੇ ਵਿਆਹ ਰਖਿੱਆ ਗਿਆ। ਅਜੇ ਵਿਆਹ ਨੂੰ ਕੁਝ ਸਮਾਂ ਹੀ ਹੋਇਆ ਸੀ ਕਿ ਇਹਨਾਂ ਸਮਿਆਂ ਦੌਰਾਨ ਉਹ ਪੈਂਦੇ ਖਾਂ ਅਕ੍ਰਿਤਘਣ ਹੋ ਗਿਆ, ਜਿਸ ਨੂੰ ਗੁਰੂ ਹਰਿਗੋਬਿੰਦ ਜੀ ਨੇ ਆਪ ਪਾਲਿਆ ਸੀ। ੲਿਹ ਇਕ ਯਤੀਮ ਬੱਚਾ ਸੀ ਅਤੇ ਗੁਰੂ ਜੀ ਨੇ ਆਪਣੇ ਹੱਥੀਂ ਇਸਦਾ ਪਾਲਣ ਪੋਸ਼ਣ ਕੀਤਾ ਸੀ। ਇਸਨੂੰ 2 ਮੱਝਾਂ ਦੁੱਧ ਪੀਣ ਲਈ ਦਿੱਤੀਆਂ ਸਨ, ਦੁੱਧ ਪਿਲਾ ਕੇ ਇਸਨੂੰ ਤਕੜਾ ਕੀਤਾ ਸੀ। ਗੁਰੂ ਜੀ ਨੇ ਆਪਣੇ ਹੱਥੀਂ ਹੀ ਪੈਂਦੇ ਖਾਂ ਦਾ ਵਿਆਹ ਕੀਤਾ। ਇਸਦੀ ਬੇਟੀ ਦਾ ਵਿਆਹ ਕੀਤਾ ਅਤੇ ੳੁਹਨੂੰ ਘਰ ਬਣਾ ਕੇ ਦਿੱਤਾ। ਅੱਜ ਉਹੀ ਪੈਂਦੇ ਖਾਂ ਅਕ੍ਰਿਤਘਣ ਹੋ ਗਿਆ ਸੀ।ਆਪਣੇ ਜਵਾਈ ਦੇ ਪਿੱਛੇ ਲੱਗ ਕੇ ਪੈਂਦੇ ਖਾਂ ਨੇ ਕਰਤਾਰਪੁਰ ਤੇ ਹਮਲਾ ਬੋਲ ਦਿੱਤਾ।

 ਸੰਗਤ ਜੀ, ਤੁਸੀਂ ਕਰਤਾਰਪੁਰ ਦੀ ਜੰਗ ਅਤੇ ਪੈਂਦੇ ਖਾਂ ਦੀ ਜੰਗ ਬਾਰੇ, ਯੂਟਿਊਬ ਤੇ ਹੋਰ ਵਿਡੀਓਜ਼ ਪਈਆਂ ਹਨ, ੳੁਸ ਵਿੱਚ ਜਰੂਰ ਦੇਖਣਾ , ਕਿਉਂਕਿ ਇੱਥੇ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰ ਰਹੇ ਹਾਂ।

ਪੈਂਦੇ ਖਾਂ ਨੇ, ਆਪਣੇ ਜਵਾਈ ਕਾਲੇ ਖਾਂ ਅਤੇ ਹੋਰ ਮੁਗਲ ਸਰਕਾਰਾਂ ਨੂੰ ਨਾਲ ਲੈ ਕੇ ਕਰਤਾਰਪੁਰ ਤੇ ਹਮਲਾ ਬੋਲ ਦਿੱਤਾ। ਪੈਂਦੇ ਖਾਂ ਸੋਚਦਾ ਸੀ ਕਿ  ਮੇਰੇ ਵਰਗੇ ਐਡੇ ਵੱਡੇ ਯੋਧੇ ਅਤੇ ਸੂਰਮੇ ਅੱਗੇ, ਗੁਰੂ ਹਰਿਗੋਬਿੰਦ ਜੀ ਦੀਆਂ ਫੌਜਾਂ ਕੀ ਕਰ ਸਕਦੀਆਂ ਹਨ। ੳੁਹਨੂੰ ੲਿਸ ਗੱਲ ਦਾ ਹੰਕਾਰ ਸੀ ਕਿ ਮੇਰੇ ਵਰਗਾ ਯੋਧਾ ਅਤੇ ਸੂਰਮਾ ਕੋਈ ਨਹੀਂ ਹੈ ਅਤੇ ਬਾਕੀ ਵੀ ਦੋ ਜੰਗਾਂ ਜਿਤੀਆਂ ਗੲੀਆਂ ਹਨ, ਮੇਰੇ ਕਰਕੇ ਜਿਤੀਆਂ ਗੲੀਆਂ ਹਨ। ਪਰ ਇੱਕ ਵਾਰ ਗੁਰੂ ਸਾਹਿਬ ਨੇ ਇਸਦਾ ਹੰਕਾਰ ਤੋੜਿਆ ਵੀ ਸੀ। ਪਰ ਹੁਣ ਫਿਰ ਹੰਕਾਰਿਆ ਹੋਇਆ ਪੈਂਦੇ ਖਾਂ, ਕਰਤਾਰਪੁਰ ਦੀ ਜੰਗ ਵਿੱਚ ਆਉਂਦਾ ਹੈ। ਇੱਧਰ ਸਿੱਖਾਂ ਵਲੋਂ ਵੀ ਜੰਗ ਦੀ ਪੂਰੀ ਤਿਆਰੀ ਕੀਤੀ ਹੋਈ ਸੀ।

ਕਰਤਾਰਪੁਰ ਦੀ ਜੰਗ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਉਮਰ ਮਸਾਂ ਅਜੇ 13 ਤੋਂ 14 ਸਾਲ ਦੇ ਵਿਚਕਾਰ ਹੀ ਸੀ। 14ਵੇਂ ਸਾਲ ਵਿਚ ਗੁਰੂ ਜੀ ਕਦਮ ਰੱਖਣ ਹੀ ਜਾ ਰਹੇ ਸਨ। ਇਸ ਸਮੇਂ ਤੱਕ ਗੁਰੂ ਜੀ ਸ਼ਸ਼ਤਰ ਵਿਦਿਆ, ਤੇਗ ਚਲਾਉਂਣ ਦੇ ਅਤੇ ਘੋੜ ਸਵਾਰੀ ਦੇ ਮਾਹਿਰ ਹੋ ਚੁੱਕੇ ਸਨ। ਗੁਰੂ ਜੀ ਆਪਣੇ ਨਾਮ ਦੇ ਅਨੁਸਾਰ ਹੀ ਤੇਗ ਦੇ ਬਹਾਦਰ ਬਣ ਚੁੱਕੇ ਸਨ।

ਜੰਗ ਵਿੱਚ ਜਾਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ, ਆਪਣੀ ਮਾਤਾ ਨਾਨਕੀ ਤੋਂ ਵਿਦਾਇਗੀ ਲੈਣ ਜਾਂਦੇ ਹਨ। ੲਿਸ ਸਮੇਂ ਮਾਤਾ ਗੁਜਰ ਕੌਰ ਜੀ ਨੇ ਵੀ ਆਪਣੇ ਹੱਥੀਂ , ਗੁਰੂ ਤੇਗ ਬਹਾਦਰ ਜੀ ਨੂੰ, ਤੇਗਾ ਪਕੜਾਇਆ ਅਤੇ ਸ਼ਸ਼ਤਰ ਵੀ ਫੜਾਏ। ਘੋੜੇ ਤੇ ਸਵਾਰ ਹੋ ਕੇ ਗੁਰੂ ਸਾਹਿਬ ਜੰਗ ਲਈ ਨਿਕਲ ਜਾਂਦੇ ਹਨ। ਅੱਜ ਜਿੱਥੇ ਗੁਰਦੁਆਰਾ ਥੰਮ ਸਾਹਿਬ ਹੈ, ਉਸਦੇ ਪਿੱਛੇ ਸ਼ੀਸ਼ ਮਹਿਲ ਹੈ। ੲਿਸ ਸ਼ੀਸ਼ ਮਹਿਲ ਦੇ ਕੁਝ ਅੰਸ਼ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੇ ਹਨ। ਇਸੇ ਸ਼ੀਸ਼ ਮਹਿਲ ਤੋਂ ਖੜੇ ਹੋ ਕੇ , ਮਾਤਾ ਗੁਜਰ ਕੌਰ ਜੀ, ਕਰਤਾਰਪੁਰ ਦੀ ਜੰਗ ਨੂੰ ਆਪਣੇ ਅੱਖੀਂ ਦੇਖ ਰਹੇ ਸਨ। ਮਾਤਾ ਨਾਨਕੀ ਜੀ ਨੇ ਵੀ ਆਪਣੇ ਪੁੱਤਰ ਨੂੰ ਆਪਣੇ ਅੱਖੀਂ ਲੜਦੇ ਹੋਏ ਦੇਖਿਆ।

ਗੁਰੂ ਹਰਿਗੋਬਿੰਦ ਸਾਹਿਬ ਜੀ ਪੈਂਦੇ ਖਾਂ ਅਤੇ ਕਾਲੇ ਖਾਂ ਨਾਲ਼ ਯੁੱਧ ਕਰ ਰਹੇ ਸਨ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਮੈਦਾਨੇ ਜੰਗ ਵਿੱਚ ਜਾ ਕੇ ਉਹ ਤੇਗਾ ਚਲਾਇਆ ਕਿ ਦੁਸ਼ਮਣਾਂ ਦੀਆਂ ਮੂੰਹ ਵਿੱਚ ਉਂਗਲਾਂ ਪੈ ਗੲੀਆਂ। ੳੁਹ ਹੈਰਾਨ ਹੋ ਗਏ ਕਿ ਛੋਟੀ ਜਿਹੀ ਉਮਰ ਦੇ ਬਾਲਕ, ਗੁਰੂ ਤੇਗ ਬਹਾਦਰ ਜੀ, ਤੇਗ ਦੇ ਧਨੀ ਅਤੇ ਏਨੇ ਵੱਡੇ ਯੋਧੇ ਸਨ। ਗੁਰੂ ਜੀ ਜਦੋਂ ਕਾਫੀ ਸਮਾਂ ਜੰਗ ਲੜਦੇ ਹਨ ਤਾਂ ੲਿਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਮਾਤਾ ਨਾਨਕੀ ਜੀ ਨੇ ਇੱਕ ਸਿੱਖ ਦੇ ਹੱਥ ਸੁਨੇਹਾ ਭੇਜਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਉਮਰ ਅਜੇ ਛੋਟੀ ਹੈ, ਉਹਨਾਂ ਨੂੰ ਵਾਪਿਸ ਲਿਆਂਦਾ ਜਾਵੇ। ੲਿਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਮਾਤਾ ਨਾਨਕੀ ਜੀ ਨੇ, ਮਮਤਾ ਵਿੱਚ ਆ ਕੇ, ਗੁਰੂ ਜੀ ਨੂੰ  ਪਾਣੀ ਲੲੀ ਅਤੇ ਆਰਾਮ ਕਰਨ ਲਈ ਇੱਕ ਸਿੱਖ ਨੂੰ ਗੁਰੂ ਤੇਗ ਬਹਾਦਰ ਜੀ ਵੱਲ ਭੇਜਿਆ। ਮਾਤਾ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਵਾਪਸ ਆ ਜਾਓ, ਕੁਝ ਸਮਾਂ ਆਰਾਮ ਕਰਕੇ ਫਿਰ ਲੜਨ ਚਲੇ ਜਾਣਾ ਕਿਉਂਕਿ ਜੰਗ 3 ਦਿਨ ਦੀ ਸੀ।।ਉਸ ਸਮੇਂ ਗੁਰੂ ਜੀ ਨੇ ਮਾਤਾ ਨਾਨਕੀ ਜੀ ਨੂੰ ਜੋ ਜਵਾਬ ਦਿੱਤਾ, ਉਹ ਬੜਾ ਕਮਾਲ ਦਾ ਸੀ। ਗੁਰੂਜੀ ਬੜੇ ਨਿਡਰ ਯੋਧੇ ਅਤੇ ਸੂਰਮੇ ਸਨ।ਉਸ ਸਮੇਂ ਗੁਰੂ ਜੀ ਨੇ ਬੜੀ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ ਕਿ-

“ਹਮ ਸ਼ਸ਼ਤਰ ਪਰਤਿ ਛਤ੍ਰੀ ਸਧੀਰ,

ਰਣ ਤਿਯਾਗ ਦੇਨਿ ਇਹੁ ਧਰਮ ਨਾਹਿ।।

ਗਨ ਰਿਪੁੰਨ ਹਨਹਿ ਹਮ ਜੰਗ ਮਾਹਿ,

ਹਮ ਹਤਹਿ ਤਥਾ ਨਹਿ ਹਟਹਿ ਜੰਗ।।

ਗੁਰੂ ਜੀ ਨੇ ਜਵਾਬ ਦਿੱਤਾ ਕਿ, “ਮਾਂ ਮੇਰੀਏ, ਖਤ੍ਰੀ ਦਾ ਧਰਮ ਨਹੀਂ ਹੈ ਕਿ ਉਹ ਹਥਿਆਰ ਛੱਡ ਕੇ ਮੈਦਾਨੇ ਜੰਗ ਵਿੱਚੋ ਵਾਪਸ ਆ ਜਾਵੇ ਸਗੋਂ ਖਤ੍ਰੀ ਦਾ ਧਰਮ ਹੈ ਸਨਮੁੱਖ ਹੋ ਕੇ ਲੜਨਾ। ਜਿਹੜੇ ਸੂਰਮੇ ਯੋਧੇ ਬਹਾਦਰ ਹੁੰਂਦੇ ਹਨ, ੳੁਹ ਉਦੋਂ ਤੱਕ ਵਾਪਸ ਨਹੀਂ ਆਉਂਦੇ, ਜਦ ਤੱਕ ਜਾਂ ਤਾਂ ਜੰਗ ਖਤਮ ਨਾ ਹੋ ਜਾਵੇ ਜਾਂ ਜਦ ਤੱਕ ਜੰਗ ਜਿੱਤੀ ਨਾ ਜਾਵੇ। ਸੋ, ਛੇਤੀ ਹੀ ਕਰਤਾਰਪੁਰ ਦੀ ਜੰਗ ਜਿੱਤ ਲੲੀ ਜਾਂਦੀ ਹੈ। ਜੰਗ ਜਿੱਤਣ ਤੋਂ ਬਾਅਦ ਜੋ ਸ਼ਬਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਜੀ ਲੲੀ ਵਰਤੇ, ੳੁਹ ਸੀ, ” ਸੱਚ ਹੀ, ਆਪਣੇ ਨਾਮ ਦੀ ਤੁਸੀਂ ਲਾਜ ਰੱਖ ਲਈ। ਤੁਸੀਂ ਤੇਗ ਦੇ ਧਨੀ ਹੋ ਭਾਵ ਸੱਚਮੁੱਚ ਹੀ ਤੇਗ ਬਹਾਦਰ ਹੋ।” ੲਿਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਪਹਿਲਾਂ ਗੁਰੂ ਜੀ ਦਾ ਨਾਮ ਤਿਆਗ ਮੱਲ ਸੀ, ਅਤੇ ਬਾਅਦ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਹਿਣ ਤੇ ਗੁਰੂ ਜੀ ਦਾ ਨਾਮ ਤੇਗ ਬਹਾਦਰ ਜੀ  ਰੱਖਿਆ ਗਿਆ।

ਇੱਕ ਮੇਰੀ ਸੰਗਤਾਂ ਅੱਗੇ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਅਜੇ ਗੁਰੂ ਨਹੀਂ ਸਨ ਬਣੇ, ਪਰ ਦਾਸ ਗੁਰੂ ਕਰਕੇ ਹੀ ਸੰਬੋਧਨ ਕਰ ਰਿਹਾ ਹੈ।ਇਸ ਲੲੀ ਮੈਨੂੰ ਮਾਫ਼ ਕਰ ਦੇਣਾ ਕਿਉਂਕਿ ਦਾਸ ਦੇ ਵੱਸ ਦੀ ਗੱਲ ਨਹੀਂ ਹੈ ਕਿ ਬਿਨਾਂ ਗੁਰੂ ਤੋਂ, ਗੁਰੂ ਤੇਗ ਬਹਾਦਰ ਜੀ ਦਾ ਨਾਮ ਪੁਕਾਰਿਆ ਜਾਵੇ। ਕੲੀ ਜਗ੍ਹਾ ਤੇ ੲਿਹ ਸ਼ਬਦ ਮੁਖੋਂ ਨਿਕਲ ਜਾਂਦਾ ਹੈ ਪਰ ਬਹੁਤ ਜਗ੍ਹਾ ਤੇ ਦਾਸ ਵਲੋਂ ਗੁਰੂ ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਫਿਰ ਕਰਤਾਰਪੁਰ ਦੀ ਜੰਗ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਚਲੇ ਜਾਂਦੇ ਹਨ। ਕੀਰਤਪੁਰ ਸਾਹਿਬ ਵਿਖੇ 10 ਸਾਲ ਗੁਰੂ ਤੇਗ ਬਹਾਦਰ ਜੀ ਬਤੀਤ ਕਰਦੇ ਹਨ। ਉੱਥੇ ਕਿਹੜੀਆਂ ਘਟਨਾਵਾਂ ਵਾਪਰਦੀਆਂ ਹਨ, ਇਹ ਆਪਾਂ ਅੱਗੇ ਲੜੀ ਨੰ 10 ਵਿੱਚ ਸ੍ਰਵਨ ਕਰਾਂਗੇ।

ਪ੍ਰਸੰਗ ਨੰਬਰ 10: ਕੀਰਤਪੁਰ ਵਿੱਚ ਰਹਿੰਦੇ ਹੋਏ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਵਾਲੇ ਜੀਵਨ ਦੇ ਦਸ ਸਾਲਾਂ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments