ਪ੍ਰਸੰਗ ਨੰਬਰ 82: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਪੰਧੇਰ (ਬਰਨਾਲਾ) ਅਤੇ ਪਿੰਡ ਸ਼ਾਹਪੁਰ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 81 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਬਛੂਆਣਾ ਸਾਹਿਬ ਵਿਖੇ ਪਹੁੰਚਦੇ ਹਨ ਅਤੇ ਇੱਕ ਸਿੱਖ ਨੂੰ ਸਿੱਖੀ ਨਾਲ ਜੋੜਦੇ ਹਨ, ਜਿਸਦੇ ਘਰ ਲੋਕ ਅੱਜ ਵੀ ਵਰਤਾਰਾ ਲੈ ਕੇ ਜਾਂਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪੰਧੇਰ ਪਿੰਡ ਵਿੱਚ ਪ੍ਰਚਾਰ ਕਰਨ ਲਈ ਪਹੁੰਚਦੇ ਹਨ ਜਿੱਥੇ ਘੁਮਾਰਾਂ ਦੇ ਮੁਹੱਲੇ ਜਾ ਕੇ ਉਹਨਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ

ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਅਤੇ ਸੰਗਤਾਂ ਸਮੇਤ ਪਿੰਡ ਖੀਵਾ ਕਲਾਂ ਤੋਂ ਚਾਲੇ ਪਾਉਂਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਜਾਂਦੇ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਮਿਲਣ ਆਉਂਦੀਆਂ ਹਨ। ਗੁਰੂ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਹਨ।  ਗੁਰੂ ਸਾਹਿਬ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ। ਥੋੜੀ ਦੂਰ ਜਾ ਕੇ ਜਦੋਂ ਸ਼ਾਮ ਪੈਣ ਲਗਦੀ ਹੈ ਅਤੇ ਲੰਗਰ ਛਕਣ ਦਾ ਸਮਾਂ ਹੁੰਦਾ ਹੈ। ਜਿਹੜੇ ਸਿੱਖ ਗੁਰੂ ਤੇਗ ਬਹਾਦਰ ਜੀ ਨਾਲ ਰਹਿੰਦੇ ਸਨ, ਉਹਨਾਂ ਕੋਲ ਟੈਂਟ, ਤੰਬੂ ਆਦਿ ਸਾਰਾ ਪ੍ਰਬੰਧ ਨਾਲ ਹੀ ਹੁੰਦਾ ਸੀ। ਇੱਕ ਤਾਂ ਉਸ ਜਗ੍ਹਾ ਤੇ ਪਾਣੀ ਦੀ ਭਾਲ ਕਰਨੀ ਜ਼ਰੂਰੀ ਹੁੰਦੀ ਸੀ। ਜਿੱਥੇ ਪਾਣੀ ਦਾ ਛੱਪੜ ਹੋਵੇ ਜਾਂ ਕੁਝ ਦਰਖੱਤ ਹੋਣ, ਉੱਥੇ ਜਾ ਕੇ ਪੜਾਅ ਕੀਤਾ ਜਾਂਦਾ ਸੀ। ਥੋੜੀ ਦੂਰ ਅੱਗੇ ਜਾ ਕੇ ਗੁਰੂ ਜੀ ਨੇ ਇੱਕ ਪਿੰਡ ਵਿੱਚ ਪੜਾਅ ਕੀਤਾ। ਉੱਥੇ ਜਾ ਕੇ ਸਿੱਖਾਂ ਨੇ ਪਿੰਡ ਦੇ ਲੋਕਾਂ ਨੂੰ ਇੱਥੇ ਰਾਤ ਕੱਟਣ ਲਈ ਕੋਈ ਜਗ੍ਹਾ ਦੱਸਣ ਬਾਰੇ ਪੁੱਛਿਆ ਤਾਂ ਉੱਥੇ ਬੈਠੇ ਕੁਝ ਮਨਮੁਖ ਲੋਕਾਂ ਨੇ ਇਸ਼ਾਰੇ ਨਾਲ ਦਸਿੱਆ ਕਿ ਇੱਥੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ। ਤੁਸੀਂ ਅੱਗੇ ਘੁਮਾਰਾਂ ਦੇ ਘਰ ਵੱਲ ਚਲੇ ਜਾਓ, ਜਿਸਨੂੰ ਪਰਜਾਪਤ ਵੀ ਕਿਹਾ ਜਾਂਦਾ ਹੈ। ਉਹਨਾਂ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ ਕਿ ਅਸੀਂ ਪਿੰਡ ਵਾਲਿਆਂ ਤੋਂ ਰਹਿਣ ਲਈ ਪੁੱਛਿਆ ਤਾਂ ਉਹਨਾਂ ਨੇ ਮਖੌਲ ਵਿੱਚ ਸਾਨੂੰ ਦੂਜੇ ਪਾਸੇ ਜਾਣ ਨੂੰ ਕਹਿ ਦਿੱਤਾ। ਗੁਰੂ ਸਾਹਿਬ ਜੀ ਨੇ ਕਿਹ ਕਿ ਪਰਮਾਤਮਾ ਨੂੰ ਇਹੀ ਭਾਉਂਦਾ ਹੈ। ਸ਼ਾਇਦ ਰੱਬ ਕੁਝ ਹੋਰ ਕਰਨਾ ਚਾਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਨੇ ਆ ਕੇ ਆਪਣੇ ਘੋੜੇ ਦੀਆਂ ਲਗਾਮਾਂ ਦੂਜੇ ਪਾਸੇ ਵੱਲ ਮੋੜ ਦਿਤੀਆਂ ਅਤੇ ਜਾ ਕੇ ਪਰਜਾਪਤੀਆਂ ਦੇ ਮੁਹੱਲੇ ਪਹੁੰਚ ਗਏ। ਉਹਨਾਂ ਨੂੰ ਜਾ ਕੇ ਮਾਣ ਬਖਸ਼ਿਆ। ਇਹਨਾਂ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਇਹਨਾਂ ਨੂੰ ਗੁਰੂ ਸਾਹਿਬ ਜੀ ਬਾਰੇ ਗਿਆਨ ਸੀ ਭਾਵ ਇਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਜੀ ਅਤੇ ਸਿੱਖ ਸੰਗਤਾਂ ਆਈਆਂ ਹੋਈਆਂ ਹਨ। ਇਹਨਾਂ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਕੀਤਾ। ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਅਤੇ ਸਾਰੀਆਂ ਸਿੱਖ ਸੰਗਤਾਂ ਨੇ ਪਿੰਡ ਪੰਧੇਰ ਵਿਖੇ ਰਾਤ ਕੱਟੀ ਅਤੇ ਉਹਨਾਂ ਨੂੰ ਬਾਣੀ ਨਾਲ ਜੋੜਿਆ। ਗੁਰੂ ਦੇ ਲੰਗਰ ਤਿਆਰ ਕੀਤੇ ਗਏ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅੱਗੇ ਵੱਲ ਚਾਲੇ ਪਾ ਦਿੱਤੇ। ਅੱਜ ਇੱਥੇ ਪਿੰਡ ਪੰਧੇਰ ਵਿਖੇ ਨੌਵੀਂ ਪਾਤਸ਼ਾਹੀ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਹ ਉਹ ਗੁਰਦੁਆਰਾ ਸਾਹਿਬ ਹੈ, ਜੋ ਪਿੰਡ ਪੰਧੇਰ ਵਿਖੇ ਮੌਜੂਦ ਹੈ। ਇੱਥੋਂ ਅੱਗੇ ਚੱਲ ਕੇ ਗੁਰੂ ਸਾਹਿਬ ਜੀ ਪਿੰਡ ਸ਼ਾਹਪੁਰ ਪਹੁੰਚਦੇ ਹਨ। ਜਦੋਂ ਸਾਡੀ ਟੀਮ ਪਿੰਡ ਸ਼ਾਹਪੁਰ ਪਹੁੰਚੀ ਤਾਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਸੀ। ਪੁਰਾਣੀ ਇਮਾਰਤ ਦੀ ਡਿਉਢੀ (ਜਿਥੋਂ ਲੰਘ ਕੇ ਦਰਬਾਰ ਸਾਹਿਬ ਜਾਂਦੇ ਹਾਂ) ਉਹ ਵੀ ਮੌਜੂਦ ਹੈ। ਸ਼ਾਇਦ ਇਸ ਤੋਂ ਬਾਅਦ ਉਹ ਡਿਉਢੀ ਵੀ ਤੋੜ ਦਿੱਤੀ ਜਾਵੇ ਪਰ ਅੱਜ ਉਹ ਪੁਰਾਣੀ ਡਿਉਢੀ ਮੌਜੂਦ ਹੈ। ਜਦੋਂ ਅਸੀਂ ਅੰਦਰ ਗੲੇ ਤਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਤਾਂ ਸਾਨੂੰ ਪਤਾ ਨਹੀਂ ਲੱਗ ਸਕਿਆ ਪਰ ਇੱਕ ਛੋਟਾ ਗੁਰਦੁਆਰਾ ਸਾਹਿਬ ਵੀ, ਇਸ ਨਵੀਂ ਬਿਲਡਿੰਗ ਦੇ ਨਾਲ ਬਣਿਆ ਹੋਇਆ ਹੈ। ਉੱਥੇ ਹੀ ਇੱਕ ਪਿੱਪਲ ਦਾ ਰੁੱਖ ਅੱਜ ਵੀ ਮੌਜੂਦ ਹੈ ਪਰ ਉਸਦੇ 4 ਤਣੇ ਨਿਕਲੇ ਹੋਏ ਹਨ। ਇਵੇਂ ਲਗਦਾ ਹੈ ਕਿ ਜਿਵੇਂ 4 ਪਿੱਪਲ ਦੇ ਰੁੱਖ ਹੋਣ। ਇੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਪੲੇ ਸਨ। ਪਿੰਡ ਵਾਸੀਆਂ ਵੱਲੋਂ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ। ਪੁਰਾਣੀ ਡਿਉਢੀ, ਛੋਟਾ ਗੁਰਦੁਆਰਾ ਸਾਹਿਬ, ਪਿੱਪਲ ਦਾ ਰੁੱਖ ਮੌਜੂਦ ਹੈ ਅਤੇ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ ਬਣ ਰਹੀ ਹੈ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅਗਲੇ ਕਿਹੜੇ ਪਿੰਡ ਪਹੁੰਚਦੇ ਹਨ, ਇਹ ਅਸੀਂ ਅਗਲੀ ਲੜੀ ਨੰ 83 ਵਿੱਚ ਸ੍ਰਵਨ ਕਰਾਂਗੇ।

ਪ੍ਰਸੰਗ ਨੰਬਰ 83: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਕੱਟੂ, ਪਿੰਡ ਸੋਹੀਆਣਾ ਅਤੇ ਪਿੰਡ ਹੰਡਿਆ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments