ਪ੍ਰਸੰਗ ਨੰਬਰ 63: ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਨਾਲ ਸਬੰਧਤ ਪਿੰਡ ਗੁਰਨਾ, ਪਿੰਡ ਲੇਹਲ ਕਲਾਂ, ਪਿੰਡ ਮਕਰੌਂਦ, ਪਿੰਡ ਮਹਾਸਿੰਘ ਵਾਲਾ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 62 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਕਮਾਲਪੁਰ ਅਤੇ ਦਿੜ੍ਹਬੇ ਪਿੰਡ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਮੂਣਕ ਅਤੇ ਮਕਰੋਰ ਸਾਹਿਬ ਵਿਖੇ ਪਹੁੰਚ ਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ

ਪਿਛਲੀ ਲੜੀ ਵਿੱਚ ਅਸੀਂ ਗਾਗੇ ਪਿੰਡ ਦਾ ਇਤਿਹਾਸ ਸ੍ਰਵਣ ਕਰਕੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ। ਗਾਗੇ ਪਿੰਡ ਤੋਂ ਗੁਰੂ ਤੇਗ ਬਹਾਦਰ ਜੀ ਪਿੰਡ ਗੁਰਨਾ ਵਿਖੇ ਪਹੁੰਚਦੇ ਹਨ। ਗੁਰਨਾ ਪਿੰਡ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੀ ਕੁਝ ਸਮਾਂ ਠਹਿਰੇ ਸਨ। ਇੱਥੇ ਵੀ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਗੁਰਨੇ ਪਿੰਡ ਤੋਂ ਗੁਰੂ ਸਾਹਿਬ ਜੀ ਪਿੰਡ ਲਹਿਲ ਕਲਾਂ ਪਹੁੰਚਦੇ ਹਨ। ਇੱਥੇ ਬਾਬਾ ਅੜਕ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਬਾਬਾ ਅੜਕ ਸਿੰਘ ਜੀ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਬਚਨ ਕੀਤੇ ਤਾਂ ਕਿ ਪਿੰਡਾਂ ਦੀਆਂ ਸੰਗਤਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਹੋ ਸਕੇ। ਆਉਣ ਵਾਲੀਆਂ ਸੰਗਤਾਂ ਲੲੀ ਇੱਕ ਜਥੇਬੰਦੀ ਕਾਇਮ ਹੋ ਸਕੇ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਤੱਕ ਇਹਨਾਂ ਸੰਗਤਾਂ ਦੀ ਪਹੁੰਚ ਹੋਵੇ। ਸੋ ਇੱਥੇ ਅੱਜ ਬਾਬਾ ਅੜਕ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਹੀ ਪਿੰਡ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਕਾਰ ਸੇਵਾ ਵਾਲਿਆਂ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਸੰਗਤਾਂ ਇੱਥੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ। ਇਹ ਵੀ ਇੱਕ ਪ੍ਰਚਾਰ ਦਾ ਕੇਂਦਰ ਹੈ, ਜਿੱਥੋਂ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ। ਬਹੁਤ ਸਿੱਖ ਸੰਗਤਾਂ ਇੱਥੇ ਜੁੜੀਆਂ ਹੋਈਆਂ ਹਨ ਅਤੇ ਇੱਥੇ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ।

ਇੱਥੋਂ ਗੁਰੂ ਤੇਗ ਬਹਾਦਰ ਜੀ ਪਿੰਡ ਮੂਣਕ ਪਹੁੰਚਦੇ ਹਨ। ਮੂਣਕ ਵਿੱਚ ਵੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਸੁਸ਼ੋਭਿਤ ਹੈ। ਤੁਸੀਂ ਬੋਰਡ ਉੱਤੇ ਵੀਡੀਓ ਨੂੰ ਰੋਕ ਕੇ ਇਤਿਹਾਸ ਵੀ ਪੜ੍ਹ ਸਕਦੇ ਹੋ ਕਿ ਕਿਵੇਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ, ਕਿਉਂਕਿ ਅਸੀਂ ਥੋੜ੍ਹੇ ਸਮੇਂ ਵਿੱਚ ਬਹੁਤ ਵੱਡਾ ਇਤਿਹਾਸ ਤੁਹਾਡੇ ਸਾਹਮਣੇ ਰੱਖਣਾ ਹੈ। ਅਸੀਂ ਹੁਣ ਹਰਿਆਣੇ ਵਿੱਚ ਪਹੁੰਚ ਚੁੱਕੇ ਹਾਂ। ਇਹ ਹਰਿਆਣੇ ਦੇ ਗੁਰਦੁਆਰਾ ਸਾਹਿਬ ਹਨ। ਅਸੀਂ ਪੰਜਾਬ ਤੋਂ ਹਰਿਆਣੇ ਵੱਲ ਜਾ ਰਹੇ ਹਾਂ। ਇੱਥੇ ਗੁਰੂ ਤੇਗ ਬਹਾਦਰ ਜੀ ਪਿੰਡ ਮਕਰੋਰ ਪਹੁੰਚਦੇ ਹਨ। ਇੱਥੇ ਗੁਰਦੁਆਰਾ ਮਕਰੋਰ ਸਾਹਿਬ ਵਿਖੇ ਇੱਕ ਦਰਖੱਤ ਥੱਲੇ ਆ ਕੇ ਗੁਰੂ ਤੇਗ ਬਹਾਦਰ ਜੀ ਆਪਣਾ ਨਿਵਾਸ ਅਸਥਾਨ ਰੱਖਦੇ ਹਨ। ਸੰਗਤਾਂ ਵੱਲੋਂ ਟੈਂਟ ਅਤੇ ਤੰਬੂ ਲਗਾ ਕੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅਸੀਂ ਲੜੀ ਨੰ 62 ਵਿੱਚ ਪਿੰਡ ਗਾਗੇ ਦਾ ਇਤਿਹਾਸ ਸ੍ਰਵਣ ਕੀਤਾ ਸੀ। ਤੁਸੀਂ ਲੜੀ ਨੰ 62 ਵਿੱਚ ਸੁਣ ਸਕਦੇ ਹੋ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਗਾਗੇ ਪਹੁੰਚਦੇ ਹਨ ਤਾਂ ਗਾਗੇ ਪਿੰਡ ਦੇ ਲੋਕਾਂ ਵੱਲੋਂ ਭੁੱਲ ਹੋ ਗਈ ਸੀ ਅਤੇ ਉਹ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਪਿੰਡ ਮਕਰੋਰ ਪਹੁੰਚਦੇ ਹਨ। ਗੁਰੂ ਸਾਹਿਬ ਜੀ ਲੲੀ ਗਾਗੇ ਪਿੰਡ ਦੀਆਂ ਸੰਗਤਾਂ ਭੇਟਾ ਲੈ ਕੇ ਆਉਂਦੀਆਂ ਹਨ ਜਿਸ ਵਿੱਚ ਉਸ ਸਮੇਂ ਦੇ ਵਧੀਆ ਕੰਬਲ ਗੁਰੂ ਸਾਹਿਬ ਜੀ ਅੱਗੇ ਭੇਟਾ ਕੀਤੇ ਜਾਂਦੇ ਹਨ। ਜਿਹੜੇ ਖੇਤ ਦੇ ਮਾਲਿਕਾਂ ਨੇ ਸਿਖਾਂ ਨੂੰ ਬੁਰਾ ਭਲਾ ਬੋਲਿਆ ਸੀ, ਉਹਨਾਂ ਨੇ ਗੁਰੂ ਸਾਹਿਬ ਜੀ ਕੋਲ ਆ ਕੇ ਆਪਣੀ ਭੁੱਲ ਬਖਸ਼ਾਈ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਬਹੁਤ ਪਿਆਰ ਨਾਲ ਸਮਝਾਇਆ-

“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ”

ਭਾਵ ਭੁੱਲਾਂ ਤਾਂ ਹੁੰਦੀਆਂ ਰਹਿੰਦੀਆਂ ਹਨ। ਤੁਸੀਂ ਗਾਗੇ ਪਿੰਡ ਵਿੱਚ ਜਾ ਕੇ ਨਾਮ ਬਾਣੀ ਦਾ ਅਭਿਆਸ ਕਰੋ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜੋ। ਜਦੋਂ ਗੁਰੂ ਜੀ ਮਕਰੋਰ ਸਾਹਿਬ ਵਿਖੇ ਉਪਦੇਸ਼ ਦੇ ਰਹੇ ਸਨ ਤਾਂ ਉੱਥੇ ਹੀ ਮਕਰੋਰ ਪਿੰਡ ਦਾ ਗੁੱਜਰ,ਜਿਸ ਕੋਲ ਕਾਫੀ ਮੱਝਾਂ ਰੱਖੀਆਂ ਹੋਈਆਂ ਸਨ, ਜਦੋਂ ਉਸਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਪਤਾ ਲਗਦਾ ਹੈ ਤਾਂ ਉਹ ਆਪਣੀਆਂ ਗਾਵਾਂ ਅਤੇ ਮੱਝਾਂ ਦਾ ਦੁੱਧ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ ਹੈ। ਉਸਨੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਜੀ, ਤੁਸੀਂ ਕਿਰਪਾ ਕਰਕੇ ਮੇਰੇ ਹੱਥ ਦਾ ਦੁੱਧ ਛਕੋ। ਗੁਰੂ ਤੇਗ ਬਹਾਦਰ ਜੀ ਨੇ ਉਹ ਦੁੱਧ ਛਕਣ ਤੋਂ ਮਨ੍ਹਾ ਕਰ ਦਿੱਤਾ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਦੁੱਧ ਵਿੱਚ ਅਜਿਹੀ ਕੀ ਖਰਾਬੀ ਹੈ ਜਿਸ ਕਾਰਨ ਤੁਸੀਂ ਮੇਰਾ ਦੁੱਧ ਪ੍ਰਵਾਨ ਨਹੀਂ ਕਰ ਰਹੇ। ਗੁਰੂ ਤੇਗ ਬਹਾਦਰ ਜੀ ਨੇ ਗੁਰਬਾਣੀ ਦੇ ਸ਼ਬਦ ਰਾਹੀਂ ਉਸਨੂੰ ਸਮਝਾਇਆ –

“ਚੋਰ ਕੀ ਹਾਮਾ ਭਰੇ ਨਾ ਕੋਇ

ਚੋਰੁ ਕੀਆ ਚੰਗਾ ਕਿਉ ਹੋਇ”

ਭਾਵ ਦੂਜਿਆਂ ਦਾ ਹੱਕ ਮਾਰ ਕੇ ਗੁਰੂ ਘਰ ਵਿੱਚ ਚੀਜ਼ਾਂ ਭੇਟਾ ਕਰਨੀਆਂ ਚੰਗੀ ਗੱਲ ਨਹੀਂ ਹੈ। ਉਸ ਗੁੱਜਰ ਨੇ ਅਜਿਹਾ ਬਚਨ ਸੁਣ ਕੇ ਅੱਗੇ ਤੋਂ ਅਜਿਹਾ ਕੰਮ ਕਰਨ ਦੀ ਤੌਬਾ ਕੀਤੀ ਅਤੇ ਕਿਹਾ ਕਿ ਮੈਂ ਲੋਕਾਂ ਦੀਆਂ ਗਾਵਾਂ ਚੋਰੀਆਂ ਕਰਕੇ ਆਪਣੇ ਘਰ ਰੱਖੀਆਂ ਹੋਈਆਂ ਸਨ।

ਅੱਜ ਤੋਂ ਬਾਅਦ ਮੈਂ ਕਦੇ ਚੋਰੀ ਨਹੀਂ ਕਰਾਂਗਾ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਉਸਤੇ ਕਿਰਪਾ ਕਰਕੇ ਉਸਦੇ ਹੱਥ ਦਾ ਦੁੱਧ ਛਕਿਆ। ਜੇ ਅਸੀਂ ਆਪਣੇ ਵੱਲ ਦੇਖੀਏ ਕਿ ਲੋਕਾਂ ਦਾ ਹੱਕ ਮਾਰ ਕੇ ਅਤੇ ਲੋਕਾਂ ਨਾਲ ਠੱਗੀਆਂ ਮਾਰ ਕੇ ਜੇ ਅਸੀਂ ਸੋਚੀਏ ਕਿ ਗੁਰੂ ਸਾਹਿਬ ਖੁਸ਼ ਹੋ ਜਾਣਗੇ ਤਾਂ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਚੋਰ ਤਾਂ ਚੋਰ ਹੀ ਹੁੰਦਾ ਹੈ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ। ਗੁਰੂ ਸਾਹਿਬ ਸਾਡੀ ਕਿਹੜੀ ਭੇਟਾ ਤੇ ਖੁਸ਼ ਹੁੰਦੇ ਹਨ ਪਰ ਗੁਰੂ ਸਾਹਿਬ ਭੇਟਾ ਦੇ ਭੁੱਖੇ ਨਹੀਂ ਹਨ ਸਗੋਂ ਪ੍ਰੇਮ, ਪਿਆਰ ਅਤੇ ਵਿਸ਼ਵਾਸ਼ ਦੇ ਭੁੱਖੇ ਹਨ। ਉਹ ਤਾਂ ਧਰਮ ਦੀ ਕਿਰਤ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। ਇੱਥੇ ਮਕਰੋਰ ਸਾਹਿਬ ਪ੍ਰਚਾਰ ਕਰਦਿਆਂ ਹੋਇਆਂ ਇੱਕ ਗੁਰਦਿੱਤਾ ਨਾਂ ਦਾ ਵਿਅਕਤੀ ਗੁਰੂ ਸਾਹਿਬ ਕੋਲ ਹਾਜ਼ਿਰ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਉਸਨੂੰ ਮਿਲਣ ਤੋਂ ਮਨ੍ਹਾ ਕਰ ਦਿੰਦੇ ਹਨ। ਉਹ ਸਿੱਖ ਨੂੰ ਪਤਾ ਲਗ ਪਿਆ ਕਿ ਗੁਰੂ ਸਾਹਿਬ ਜੀ ਨੇ ਮਨ੍ਹਾ ਕਿਉਂ ਕੀਤਾ। ਗੁਰੂ ਜੀ ਕੋਲ ਆਏ ਸਿੱਖਾਂ ਨੇ ਦੱਸਿਆ ਕਿ ਗੁਰੂ ਸਾਹਿਬ ਤੰਬਾਕੂ ਵਰਤਣ ਵਾਲੇ ਨਾਲ ਮੇਲ ਨਹੀਂ ਰੱਖਦੇ। ਉਸਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਂ ਅੱਜ ਤੋਂ ਤੰਬਾਕੂ ਨਹੀਂ ਵਰਤਾਂਗਾ। ਗੁਰੂ ਤੇਗ ਬਹਾਦਰ ਜੀ ਨੇ ਸਾਡੇ ਵਿੱਚ ਇਨਕਲਾਬ ਲੈ ਕੇ ਆਉਂਦਾ ਸੀ ਅਤੇ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਤੰਬਾਕੂ ਛਡਾਇਆ। ਸਿੱਖ ਜਗਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਸਿੱਖ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਨਹੀਂ ਵਰਤ ਸਕਦਾ। ਜੇ ਸਿੱਖ ਹੋ ਕੇ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਉਹ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਹੈ। ਗੁਰੂ ਸਾਹਿਬ ਉਸਨੂੰ ਸਿੱਖੀ ਵਿੱਚ ਪ੍ਰਵਾਨ ਨਹੀਂ ਸਮਝਦੇ। ਇਸ ਗੁਰਦੁਆਰਾ ਮਕਰੋਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੋਂ ਕੁਝ ਦੂਰ ਪਿੰਡ ਮਹਾਂ ਸਿੰਘ ਵਾਲ਼ਾ ਆਉਂਦਾ ਹੈ। ਇਸ ਪਿੰਡ ਵਿੱਚ ਵੀ 2 ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਸੁਸ਼ੋਭਿਤ ਹਨ। ਇੱਕ ਪੁਰਾਣਾ ਸਰੋਵਰ ਵੀ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਇੱਕ ਜੰਡ ਦਾ ਦਰੱਖਤ ਵੀ ਮੌਜੂਦ ਹੈ,ਜੋ ਗੁਰੂ ਸਾਹਿਬ ਜੀ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਮਹਾਂ ਸਿੰਘ ਵਾਲ਼ਾ ਤੋਂ ਧਮਧਾਨ ਸਾਹਿਬ ਤਕਰੀਬਨ 6 ਕਿਲੋਮੀਟਰ ਰਹਿ ਜਾਂਦਾ ਹੈ। ਇੱਥੋਂ ਅੱਗੇ ਚੱਲ ਕੇ ਗੁਰੂ ਤੇਗ ਬਹਾਦਰ ਜੀ ਪਿੰਡ ਧਮਧਾਨ ਪਹੁੰਚਦੇ ਹਨ,ਇਹ ਅਸੀਂ ਲੜੀ ਨੰ 64 ਵਿੱਚ ਸ੍ਰਵਨ ਕਰਾਂਗੇ।

ਪ੍ਰਸੰਗ ਨੰਬਰ 64: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਨਾਲ ਸਬੰਧਤ ਧਮਧਾਮ ਸਾਹਿਬ ਜੀ ਵਿੱਚ ਭਾਈ ਦਾਗੋ ਜੀ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments