ਪ੍ਰਸੰਗ ਨੰਬਰ 61: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਨਾਲ ਸੰਬੰਧਤ ਪਿੰਡ ਘਰਾਚੋਂ, ਪਿੰਡ ਨਾਗਰੇ ਅਤੇ ਪਿੰਡ ਘਨੋਦ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 60 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਆਲੋਅਰਖ ਤੋਂ ਅੱਗੇ ਪ੍ਰਚਾਰ ਕਰਦੇ ਹੋਏ ਪਿੰਡ ਟੋਡਾ, ਫੱਗੂਵਾਲਾ ਅਤੇ ਘਰਾਚੋਂ ਆਦਿ ਪਿੰਡਾਂ ਵਿੱਚ ਪਹੁੰਚਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਘਰਾਚੋਂ ਪਹੁੰਚ ਕੇ ਭਾਈ ਦੇਸਾ ਜੀ ਨੂੰ ਸਿੱਖੀ ਪ੍ਰਚਾਰ ਵੱਲ ਤੋਰਦੇ ਹਨ

ਪਿਛਲੀ ਲੜੀ ਵਿੱਚ ਅਸੀਂ ਇਤਿਹਾਸ ਦੇ ਉਹਨਾਂ ਪੰਨਿਆਂ ਦਾ ਜ਼ਿਕਰ ਕੀਤਾ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਕਾਕੜੇ ਵਿਖੇ ਪਹੁੰਚਦੇ ਹਨ ਅਤੇ ਉੱਥੇ ਦੀਵਾਨ ਟੋਡਰ ਮੱਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ। ਦੀਵਾਨ ਟੋਡਰ ਮੱਲ , ਛੋਟੇ ਸਾਹਿਬਜ਼ਾਦਿਆਂ ਦਾ ਆਪਣੇ ਹੱਥੀਂ ਸਸਕਾਰ ਵੀ ਕਰਦਾ ਹੈ। ਦੂਜੇ ਪਾਸੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਯਾਤਰਾਵਾਂ ਦੀ ਗੱਲ ਕਰਾਂਗੇ ਤਾਂ ਜਿਵੇਂ ਇਹ ਦੀਵਾਨ ਟੋਡਰ ਮੱਲ, ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਦਾ ਹੈ, ਇਵੇਂ ਹੀ ਬਹੁਤ ਅਜਿਹੇ ਸਿੱਖ ਹਨ ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਰਹੇ। ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਫੱਗੂਵਾਲ ਵਿੱਚ ਨਿਵਾਸ ਅਸਥਾਨ ਕੀਤਾ ਹੋਇਆ ਸੀ ਤਾਂ ਪਿੰਡ ਘਰਾਚੋਂ ਤੋਂ ਕੁਝ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਅਸੀਂ ਬਹੁਤ ਮਜ਼ਬੂਰ ਹਾਂ, ਸਾਡੀ ਇੱਕ ਬੇਨਤੀ ਜ਼ਰੂਰ ਸੁਣੋ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਉਹਨਾਂ ਸਿੱਖਾਂ ਦੀ ਬੇਨਤੀ ਮੰਨ ਕੇ ਪਿੰਡ ਘਰਾਚੋਂ ਪਹੁੰਚ ਜਾਂਦੇ ਹਨ। ਉੱਥੇ ਭਾਈ ਦੇਸੂ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਦੇ ਰਹਿਣ ਲਈ ਨਿਵਾਸ ਅਸਥਾਨ ਤਿਆਰ ਕੀਤਾ। ਭਾਈ ਦੇਸੂ ਜੀ ਨੇ ਸਿੱਖਾਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਅਤੇ ਸੰਗਤਾਂ ਦੇ ਰਹਿਣ ਲਈ ਪ੍ਰਬੰਧ ਕੀਤੇ। ਸਾਰੀਆਂ ਸੰਗਤਾਂ ਨੇ ਉਸ ਅਸਥਾਨ ਤੇ ਡੇਰੇ ਲਗਾਏ। ਸ਼ਾਮ ਨੂੰ ਭਾਈ ਨੱਥੂ ਰਬਾਬੀ ਵੱਲੋਂ ਕੀਰਤਨ ਕੀਤਾ ਗਿਆ। ਸੰਗਤਾਂ ਜੁੜਨੀਆਂ ਸ਼ੁਰੂ ਹੋ ਗੲੀਆਂ। ਉਸ ਸਮੇਂ ਭਾਈ ਦੇਸੂ ਜੀ ਨੇ ਬਾਕੀ ਸੰਗਤਾਂ ਨਾਲ ਮਿਲ ਕੇ ਬੇਨਤੀ ਕੀਤੀ ਕਿ ਗੁਰੂ ਜੀ, ਅਸੀਂ ਉਸ ਸਮੇਂ ਦੇ ਸਿੱਖ ਸਜੇ ਹੋਏ ਹਾਂ, ਜਦੋਂ ਗੁਰੂ ਨਾਨਕ ਦੇਵ ਜੀ ਇਸ ਇਲਾਕੇ ਵਿੱਚ ਆਏ ਸਨ। ਪਿੰਡ ਓਕੋਈ ਸਾਹਿਬ ਵਿਖੇ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਦੂਜੇ ਪਾਸੇ ਪਿੰਡ ਕਾਕਲੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਭਾਈ ਦੇਸੂ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਸਾਹਿਬ ਤੱਕ ਅਤੇ ਛੇਵੇਂ ਗੁਰੂ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਅਸੀਂ ਸਿੱਖੀ ਵਿੱਚ ਪੱਕੇ ਧਾਰਨੀ ਬਣੇ ਹੋਏ ਹਾਂ। ਕੀਰਤਨ ਕਰਕੇ ਗੁਰੂ ਦੀਆਂ ਸੰਗਤਾਂ ਨੂੰ ਜੋੜਦੇ ਹਾਂ। ਇੱਥੋਂ ਦੇ ਕੁਝ ਮਨਮਤੀ ਲੋਕ, ਸੁਲਤਾਨ ਦੀ ਪੂਜਾ ਕਰਨ ਵਾਲੇ ਅਤੇ ਕਬਰਾਂ ਨੂੰ ਮੰਨਣ ਵਾਲੇ ਸਾਨੂੰ ਪ੍ਰਚਾਰ ਅਤੇ ਕੀਰਤਨ ਕਰਨ ਤੋਂ ਰੋਕਦੇ ਹਨ। ਇਸ ਗੱਲ ਤੋਂ ਅਸੀਂ ਬਹੁਤ ਦੁਖੀ ਹਾਂ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਿਰ ਤੇ ਹੱਥ ਰੱਖ ਕੇ ਕਿਹਾ-

“ਭੈ ਕਾਹੂ ਕੋ ਦੇਤਿ ਨਹਿ

ਨਹਿ ਭੈ ਮਾਨਤ ਆਨ”

ਭਾਵ ਨਾ ਡਰੋ ਅਤੇ ਨਾ ਹੀ ਡਰਾਓ। ਜਦੋਂ ਤੱਕ ਤੁਸੀਂ ਜਥੇਬੰਦੀ ਜਾਂ ਏਕਤਾ ਬਣਾ ਕੇ ਨਹੀਂ ਰੱਖੋਗੇ, ਉਦੋਂ ਤੱਕ ਤੁਸੀਂ ਆਬਾਦ ਹੋ ਕੇ ਨਹੀਂ ਚਲ ਸਕਦੇ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਇਸ ਪਿੰਡ ਵਿੱਚ ਨਿਸ਼ਾਨ ਸਾਹਿਬ ਗੜ੍ਹ ਦਿੱਤਾ। ਇਹ ਮਾਲਵੇ ਦੀ ਧਰਤੀ ਤੇ ਪਹਿਲਾ ਪਿੰਡ ਸੀ, ਜਿਥੇ ਗੁਰੂ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਗੱਡ ਕੇ ਇਕੱਤਰ ਹੋਣ ਲਈ ਕਿਹਾ। ਜੇ ਤੁਹਾਨੂੰ ਕੋਈ ਤੰਗ ਕਰਦਾ ਹੈ ਜਾਂ ਕੀਰਤਨ ਕਰਨ ਤੋਂ ਰੋਕਦਾ ਹੈ ਤਾਂ ਪੀਰੀ ਦੇ ਨਾਲ-ਨਾਲ ਮੀਰੀ ਦੀ ਕਿਰਪਾਨ ਨੂੰ ਹੱਥ ਪਾਉਣਾ ਵੀ ਜ਼ਰੂਰੀ ਹੈ ਤਾਂ ਹੀ ਇਹਨਾਂ ਲੋਕਾਂ ਦੇ ਮੂੰਹ ਬੰਦ ਹੋਣਗੇ। ਗੁਰੂ ਜੀ ਇੱਕ ਬਹੁਤ ਵੱਡੀ ਜਥੇਬੰਦੀ ਕਾਇਮ ਕਰ ਰਹੇ ਸਨ। ਇਸੇ ਤਰੀਕੇ ਨਾਲ ਇਹਨਾਂ ਸਿੱਖਾਂ ਨੇ ਕੀਤਾ। ਭਾਈ ਦੇਸੂ ਜੀ ਨੇ ਇਸ ਇਲਾਕੇ ਵਿੱਚ ਇੰਨਾ ਕੁ ਸਿੱਖੀ ਦਾ ਪ੍ਰਚਾਰ ਕੀਤਾ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਸੰਗਤਾਂ ਤੱਕ ਪਹੁੰਚਾਇਆ ਅਤੇ ਅੱਜ ਉਸੇ ਅਸਥਾਨ ਤੇ ਗੁਰਦੁਆਰਾ ਦੇਸੀਆਣਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰੂ ਤੇਗ ਬਹਾਦਰ ਜੀ ਇਸ ਤਰੀਕੇ ਨਾਲ ਮਾਲਵੇ ਵਿੱਚ ਸੰਗਤਾਂ ਨੂੰ ਜਥੇਬੰਦੀ ਬਣਾ ਕੇ ਦੇ ਰਹੇ ਸਨ।

ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਅਤੇ ਸੰਗਤਾਂ ਸਮੇਤ ਅਗਲੇ ਪਿੰਡ ‘ਨਾਗਰੇ’ ਪਹੁੰਚਦੇ ਹਨ। ਉੱਥੇ ਵੀ 2 ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਪਿੰਡ ਨਾਗਰੇ ਤੋਂ ਬਾਅਦ ਅਗਲਾ ਪਿੰਡ ਟਲ ਘਨੋੜ ਆਉਂਦਾ ਹੈ। ਇਸਦਾ ਨਾਮ ਟਲ ਘਨੋੜ ਕਿਵੇਂ ਪਇਆ। ਇਸ ਪਿੰਡ ਦਾ ਨਾਮ ਘਨੋੜ ਹੈ ਪਰ ਪਿੰਡ ਵਿੱਚ ਬਾਹਰਲੇ ਦੁਸ਼ਮਣਾਂ ਵੱਲੋਂ ਹਮਲਾ ਕੀਤਾ ਜਾਂਦਾ ਸੀ। ਇਸ ਕਰਕੇ ਪਿੰਡ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਪਿੰਡ ਦੇ ਬਾਹਰ ਇੱਕ ਟੱਲ (ਘੰਟਾ) ਬੰਨ੍ਹ ਦਿੱਤਾ ਸੀ।ਜੇ ਕੋਈ ਦੁਸ਼ਮਣ ਆਉਂਦਾ ਸੀ ਤਾਂ ਟਲ ਖੜਕਾ ਦਿੰਦਾ ਸੀ,ਇਸ ਤੋਂ ਪਿੰਡ ਵਾਸੀ ਸੁਚੇਤ ਹੋ ਜਾਂਦੇ ਸਨ। ਇਸ ਕਰਕੇ ਇਸ ਪਿੰਡ ਨੂੰ ਟਲ ਘਨੋੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਵੀ ਅੱਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਰੁੱਖ ਵੀ ਮੌਜੂਦ ਹੈ ਇਸ ਅਸਥਾਨ ਤੇ 3 ਗੁਰੂ ਸਾਹਿਬਾਨ ਦੇ ਚਰਨ ਪੲੇ ਹਨ। ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਥੇ ਸਿੱਖੀ ਦਾ ਬੂਟਾ ਲਾਉਂਦੇ ਹਨ ਅਤੇ ਗੁਰੂ ਤੇਗ ਬਹਾਦਰ ਜੀ ਇੱਥੇ ਸਿੱੱਖਾਂ ਨੂੰ ਇਕੱਤਰ ਹੋਣ ਲੲੀ ਕਹਿੰਦੇ ਹਨ। ਬਾਣੀ ਨਾਲ ਜੋੜਨ ਲਈ ਕਹਿੰਦੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਅਜਾਦੀ ਦਾ ਹੱਕ ਲੈ ਸਕਣ। ਗੁਰੂ ਤੇਗ ਬਹਾਦਰ ਜੀ ਅਗਲੇ ਕਿਹੜੇ ਪਿੰਡ ਜਾਂਦੇ ਹਨ ਅਤੇ ਉਸ ਪਿੰਡ ਦਾ ਕੀ ਇਤਿਹਾਸ ਹੈ, ਇਹ ਅਸੀਂ ਲੜੀ ਨੰ 62 ਵਿੱਚ ਸ੍ਰਵਨ ਕਰਾਂਗੇ

ਪ੍ਰਸੰਗ ਨੰਬਰ 62: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਨਾਲ ਸੰਬੰਧਤ ਮਾਲਵਾ ਪ੍ਰਾਂਤ ਦੇ ਪਿੰਡ ਕਮਾਲਪੁਰ, ਪਿੰਡ ਖਨਾਲ, ਪਿੰਡ ਦਿੜਬਾ, ਪਿੰਡ ਸ਼ਾਮਲੀ ਅਤੇ ਪਿੰਡ ਗਾਗਾ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments