ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 57 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਅਗੋਲ ਤੋਂ ਚੱਲ ਕੇ ਰੋਹਟਾ ਪਿੰਡ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਰੋਹਟੇ ਤੋਂ ਅੱਗੇ ਥੂਹੀ ਪਿੰਡ ਵਿੱਚ ਜਾ ਕੇ ਬਿਰਾਜਮਾਨ ਹੁੰਦੇ ਹਨ
ਰੋਹਟੇ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਤਕਰੀਬਨ 8 ਕੁ ਕਿਲੋਮੀਟਰ ਚੱਲ ਕੇ ਥੂਹੀ ਪਿੰਡ ਵਿੱਚ ਪਹੁੰਚਦੇ ਹਨ। ਜੇ ਅਸੀਂ ਕਿਤਾਬਾਂ ਅਤੇ ਪੁਰਾਣੇ ਸਰੋਤਾਂ ਵਿੱਚ ਦੇਖੀਏ ਤਾਂ ਇਹਨਾਂ ਵਿੱਚ ਸਾਨੂੰ ਗੁਰੂ ਸਾਹਿਬ ਜੀ ਦੇ ਆਉਣ ਦਾ ਜ਼ਿਕਰ ਤਾਂ ਮਿਲਦਾ ਹੈ ਪਰ ਇਤਿਹਾਸ ਨਹੀਂ ਮਿਲਦਾ। ਜਦੋਂ ਅਸੀਂ ਪਿੰਡ ਦੇ ਹੀ ਬਜ਼ੁਰਗ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ। ਇੱਥੋਂ ਦੇ ਬਾਬਾ ਸਰੂਪ ਸਿੰਘ ਜੀ ਨੇ ਬਹੁਤ ਵਿਦਿਆ ਵੰਡੀ। ਉਹ ਕਿਸੇ ਵੀ ਜਗ੍ਹਾ ਤੇ ਜਾਣ ਤੋਂ ਪਹਿਲਾਂ ਇਸ ਅਸਥਾਨ ਤੇ ਨਮਸਕਾਰ ਕਰਕੇ ਜਾਂਦੇ ਸਨ। ਉਹ ਕਹਿੰਦੇ ਸਨ ਕਿ ਇਸ ਧਰਤੀ ਵਿੱਚ ਬਹੁਤ ਤਾਕਤ ਹੈ। ਇੱਥੇ ਗੁਰੂ ਸਾਹਿਬ ਜੀ ਨੇ ਆ ਕੇ ਸੰਗਤਾਂ ਨਾਲ ਬਚਨ ਬਿਲਾਸ ਕੀਤੇ ਸਨ।ਇਹ ਜਗ੍ਹਾ ਪਹਿਲਾਂ ਬੇਆਬਾਦ ਸੀ। ਉਹਨਾਂ ਨੇ ਹੀ ਇੱਥੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਪਿੰਡਾਂ-ਪਿੰਡਾਂ ਵਿਚੋਂ ਹੁੰਂਦੇ ਹੋਏ ਯਾਤਰਾ ਕਰਦੇ ਹੋਏ ਅਗਲੇ ਪ੍ਰਚਾਰ ਦੌਰੇ ਤੇ ਚਲੇ ਜਾਂਦੇ ਹਨ ਕਿ ਪੰਜਾਬ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਭ ਤੋਂ ਵੱਧ ਯਾਤਰਾਵਾਂ ਗੁਰੂ ਤੇਗ ਬਹਾਦਰ ਜੀ ਨੇ ਕੀਤੀਆਂ ਸਨ।
ਸਾਨੂੰ ਉਹਨਾਂ ਪਿੰਡਾਂ ਵਿੱਚ ਜਾ ਕੇ ਇਤਿਹਾਸ ਲੱਭਣ ਦੀ ਲੋੜ ਹੈ। ਅਸੀਂ ਤੁਹਾਨੂੰ ਪੁਰਾਣੇ ਬਜ਼ੁਰਗਾਂ ਨੂੰ ਮਿਲ ਕੇ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਹਾਂਗੇ ਕਿ ਇੱਥੇ ਪਹਿਲਾਂ ਕੀ ਸੀ ਅਤੇ ਹੁਣ ਕੀ ਹੈ। ਜਦੋਂ ਆਉਣ ਵਾਲੇ ਸਮੇਂ ਵਿੱਚ ਇਹੀ ਇਤਿਹਾਸ ਦੀਆਂ ਵੀਡੀਓਜ਼ ਦੇਖੀਆਂ ਜਾਣਗੀਆਂ ਤਾਂ ਸਾਡੇ ਕੋਲ ਇਸ ਇਤਿਹਾਸ ਦੇ ਸਰੋਤ ਅਤੇ ਸਬੂਤ ਮੌਜੂਦ ਹੋਣਗੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਬਾਰੇ ਪਤਾ ਲੱਗ ਸਕੇ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਸਫ਼ਰ ਏ ਪਾਤਸ਼ਾਹੀ ਨੌਵੀਂ ਦਾ ਇਤਿਹਾਸ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਥੂਹੀ ਪਿੰਡ ਤੋਂ ਬਾਅਦ ਪਿੰਡ ਰਾਮਗੜ੍ਹ ਬੋੜਾਂ ਕਲਾਂ ਆਉਂਦਾ ਹੈ। ਇੱਥੇ ਵੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਜਗ੍ਹਾ ਤੇ ਵੀ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਸੰਗਤਾਂ ਜੁੜਦੀਆਂ ਰਹੀਆਂ ਹਨ। ਨਾਭੇ ਦੇ ਰਾਜੇ ਭਰਪੂਰ ਸਿੰਘ ਦੀ ਪਤਨੀ ਨੇ ਸੰਗਤ ਵਿੱਚ ਆ ਕੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰਕੇ ਮੇਰੀ ਝੋਲੀ ਭਰੋ।
” ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ “
ਰਾਜਾ ਭਰਪੂਰ ਸਿੰਘ ਦੀ ਪਤਨੀ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ। ਸੋ, ਇਸ ਅਸਥਾਨ ਤੇ ਪਾਣੀ ਦੀ ਲੋੜ ਨੂੰ ਵੇਖਦਿਆਂ ਹੋਇਆਂ ਇੱਕ ਪਾਣੀ ਦੀ ਬਾਉਲੀ ਲਗਾਈ ਗਈ ,ਜੋ ਕਿ ਅੱਜ ਵੀ ਜ਼ਮੀਨ ਦੇ ਨੀਚੇ ਹੈ। ਤੁਸੀਂ ਇਸ ਅਸਥਾਨ ਤੇ ਆ ਕੇ ਦਰਸ਼ਨ ਕਰ ਸਕਦੇ ਹੋ। ਇੱਥੇ ਬਹੁਤ ਡੂੰਘੀ ਪਾਣੀ ਦੀ ਬਾਉਲੀ ਬਣਾਈ ਹੋਈ ਹੈ, ਜੋ ਕਿ 1926 ਵਿੱਚ ਬਣ ਚੁੱਕੀ ਸੀ। ਅੱਜ ਤੋਂ ਤਕਰੀਬਨ 94-95 ਸਾਲ ਪਹਿਲਾਂ ਦੀ ਇਹ ਬਾਉਲੀ ਅੱਜ ਤੱਕ ਮੌਜੂਦ ਹੈ। ਤੁਸੀਂ ਇਸ ਰਾਮਗੜ੍ਹ ਬੋੜਾ ਕਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਦਰਸ਼ਨ ਕਰ ਰਹੇ ਹੋ। ਇਸ ਤੋਂ ਬਾਅਦ ਗੁਰੂ ਜੀ ਪਿੰਡ ਗੁਣੀਕੇ ਚਲੇ ਜਾਂਦੇ ਹਨ। ਇੱਥੇ ਇੱਕ ਕਰੀਰ ਦਾ ਦਰੱਖਤ ਮੌਜੂਦ ਸੀ। ਪੁਰਾਣੇ ਬਜ਼ੁਰਗਾਂ ਨੇ ਇਸਦੇ ਦਰਸ਼ਨ ਵੀ ਕੀਤੇ ਹਨ ਪਰ ਉਹ ਕਰੀਰ ਦਾ ਦਰੱਖਤ ਅੱਜ ਮੌਜੂਦ ਨਹੀਂ ਹੈ। ਅੱਜ ਦੀ ਪੀੜ੍ਹੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇੱਥੇ ਕਰੀਰ ਦਾ ਦਰੱਖਤ ਮੌਜੂਦ ਸੀ ਕਿਉਂਕਿ ਇਸਦੀ ਕੋਈ ਨਿਸ਼ਾਨੀ ਨਹੀਂ ਬਚੀ ਹੈ। ਸੋ, ਇਸੇ ਪਿੰਡ ਦੇ ਰਹਿਣ ਵਾਲੇ ਬਾਬਾ ਅਰਜਨ ਸਿੰਘ ਜੀ, ਜਿਹਨਾਂ ਦੀ ਉਮਰ 100 ਸਾਲ ਦੇ ਕਰੀਬ ਹੈ ਅਤੇ ਇਹ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਦੀਦਾਰੇ ਵੀ ਕਰਦੇ ਹਨ। ਇਹਨਾਂ ਤੋਂ ਵੀ ਸਾਨੂੰ ਇਤਿਹਾਸ ਬਾਰੇ ਪਤਾ ਲਗਦਾ ਹੈ।
ਇਹਨਾਂ ਤੋਂ ਬਾਅਦ ਇੱਕ ਹੋਰ ਬਜ਼ੁਰਗ , ਜਿਹਨਾਂ ਨੂੰ ਅੱਖਾਂ ਤੋਂ ਭਾਵੇਂ ਨਹੀਂ ਦਿਸਦਾ ਪਰ ਮਨ ਦੀਆਂ ਅੱਖਾਂ ਦਾ ਇੰਨਾ ਗਿਆਨ ਹੈ ਕਿ ਉਹ ਦਾਸ ਦਾ ਹੱਥ ਫੜ੍ਹ ਕੇ ਗੁਰਦੁਆਰਾ ਸਾਹਿਬ ਦੇ ਦੂਜੇ ਪਾਸੇ ਲੈ ਕੇ ਗੲੇ। ਉਹਨਾਂ ਨੇ ਕਿਹਾ ਕਿ ਅੱਜ ਤੋਂ ਤਕਰੀਬਨ 160 ਪਹਿਲਾਂ ਦੀ ਡਿਉਢੀ ਵੀ ਮੌਜੂਦ ਹੈ ਜੋ ਕਿ ਪੁਰਾਤਨ ਡਿਉਢੀ ਹੈ। ਇਹ ਤਕਰੀਬਨ 150 ਸਾਲ ਪਹਿਲਾਂ ਦਾ ਗੁਰਦੁਆਰਾ ਸਾਹਿਬ ਮੌਜੂਦ ਹੈ। ਉਸ ਸਮੇਂ ਇਹ ਰਸਤਾ ਹੋਰ ਹੁੰਦਾ ਸੀ। ਜੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਰਸਤੇ ਹੋਰ ਸਨ। 150 ਸਾਲ ਪਹਿਲਾਂ ਇਹ ਰਸਤਾ ਹੋਰ ਸੀ ਅਤੇ ਹੁਣ ਰਸਤਾ ਹੋਰ ਹੇੈ। ਹੁਣ ਰਸਤੇ ਬਦਲ ਗੲੇ, ਜਗ੍ਹਾ ਬਦਲ ਗਈ, ਅਸਥਾਨ ਬਦਲ ਗੲੇ, ਕਰੀਰ ਦਾ ਦਰੱਖਤ ਵੀ ਹੁਣ ਖਤਮ ਹੋ ਚੁੱਕਾ ਹੈ। ਇਸ ਅਸਥਾਨ ਤੇ ਪਿੰਡ ਵਾਲਿਆਂ ਵੱਲੋਂ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਗੲੀ। ਇਸੇ ਪਿੰਡ ਦੀ ਇੱਕ ਮਾਈ ਨੇ ਗੁਰੂ ਜੀ ਨੂੰ ਘੜਾ ਭਰ ਕੇ ਦੁੱਧ ਅਤੇ ਲੱਸੀ ਛਕਾਈ। ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਇੱਥੇ ਰਹਿ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਸੋ, ਅਗਲੀ ਲੜੀ ਵਿੱਚ ਅਸੀਂ ਉਸ ਪਿੰਡ ਦੀ ਗੱਲ ਕਰਾਂਗੇ ਜਿੱਥੇ ਗੁਰੂ ਜੀ ਇੱਕ ਸਿੱਖ ਦੀ ਡਿਊਟੀ ਲਗਾਉਂਦੇ ਹਨ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਉਹ ਡਿਊਟੀ ਬਹੁਤ ਇਮਾਨਦਾਰੀ ਨਾਲ ਨਿਭਾਉਂਦੇ ਹਨ।