ਪ੍ਰਸੰਗ ਨੰਬਰ 55 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਟਹਿਲਪੁਰਾ, ਪਿੰਡ ਆਕੜ ਅਤੇ ਪਿੰਡ ਸਿੰਬਰੋ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 54 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਲੰਘ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹਨ

ਗੁਰੂ ਤੇਗ ਬਹਾਦਰ ਜੀ ਨੌਲੱਖੇ ਤੋਂ ਹੁੰਦੇ ਹੋਏ ਪਿੰਡ ਲੰਘ ਪਹੁੰਚਦੇ ਹਨ। ਲੰਘ ਤੋਂ ਬਾਅਦ ਗੁਰੂ ਸਾਹਿਬ ਜੀ ਨਾਲ ਹੀ ਪਿੰਡ ਟਹਿਲਪੁਰਾ ਪਹੁੰਚਦੇ ਹਨ। ਟਹਿਲਪੁਰਾ ਨਾਮ ਦਾ ਪਿੰਡ ਗੁਰੂ ਸਾਹਿਬ ਜੀ ਵੇਲੇ ਮੌਜੂਦ ਨਹੀਂ ਸੀ ਪਰ ਨਿਸ਼ਾਨੀਆਂ ਮੌਜੂਦ ਸਨ। ਬਾਅਦ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਖੋਜ ਕਰਕੇ ਦੱਸਿਆ ਕਿ ਤਕਰੀਬਨ 1830 ਵਿੱਚ ਇਹ ਪਿੰਡ ਆਬਾਦ ਹੋਇਆ ਸੀ ਅਤੇ ਅੱਜ ਇਸ ਅਸਥਾਨ ਤੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਟਹਿਲਪੁਰਾ ਸੁਸ਼ੋਭਿਤ ਹੈ। ਟਹਿਲਪੁਰਾ ਤੋਂ ਚੱਲ ਕੇ ਗੁਰੂ ਸਾਹਿਬ ਜੀ ਪਿੰਡ ਆਕੜ ਪਹੁੰਚਦੇ ਹਨ। ਜਦੋਂ ਗੁਰੂ ਸਾਹਿਬ ਜੀ ਆਕੜ ਪਿੰਡ ਵਿੱਚ ਪਹੁੰਚਦੇ ਹਨ ਤਾਂ ਜਿਸ ਰੁੱਖ ਥੱਲੇ ਗੁਰੂ ਜੀ ਬੈਠੇ ਸਨ, ਉਹ ਨਿੰਮ ਦਾ ਰੁੱਖ ਅੱਜ ਤੱਕ ਮੌਜੂਦ ਰਿਹਾ ਪਰ ਹੁਣ ਤਾਂ ਇਹ ਰੁੱਖ ਪਿਛਲੇ ਸਾਲ ਤੋਂ ਸੁੱਕ ਗਿਆ ਹੈ। ਇਸਦਾ ਕਾਰਣ ਪਤਾ ਨਹੀਂ ਕੀ ਹੈ , ਸ਼ਾਇਦ ਸਾਡੇ ਕੋਲੋਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਅਜੇ ਤੱਕ ਸਾਂਭੀਆਂ ਨਹੀਂ ਗੲੀਆਂ। ਜਦੋਂ ਅਸੀਂ ਪਿੰਡ ਵਾਲਿਆਂ ਤੋਂ ਇਸਦਾ ਕਾਰਨ ਪੁੱਛਿਆ ਤਾਂ ਕਿਤੇ ਨਾ ਕਿਤੇ ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਸਦੇ ਆਸ-ਪਾਸ ਬਹੁਤ ਜ਼ਿਆਦਾ ਪੱਥਰ ਲੱਗਣ ਕਰਕੇ ਇਹ ਨਿੰਮ ਦਾ ਦਰੱਖਤ ਸੁੱੱਕ ਗਿਆ ਹੈ ਪਰ ਦਾਸ ਨੇ ਪਿਛਲੇ 2 ਕੁ ਸਾਲਾਂ ਪਹਿਲਾਂ ਇਸ ਅਸਥਾਨ ਤੇ ਆ ਕੇ ਕੲੀ ਵਾਰ ਦਰਸ਼ਨ ਕੀਤੇ ਸਨ, ਉਸ ਸਮੇਂ ਇਹ ਨਿੰਮ ਦਾ ਦਰੱਖਤ ਸਹੀ ਸਲਾਮਤ ਮੌਜੂਦ ਸੀ। ਇਹ ਵੀ ਦੱਸਦੇ ਹਨ ਕਿ ਇਸਦੇ ਇੱਕ ਪਾਸੇ ਦੇ ਪੱੱਤੇ ਮਿੱਠੇ ਅਤੇ ਇਕ ਪਾਸੇ ਦੇ ਪੱਤੇ ਕੌੜੇ ਸਨ। ਉਸ ਸਮੇਂ ਜਦੋਂ ਦਾਸ ਨੇ ਨਿੰਮ ਦੇ ਪੱਤਿਆਂ ਨੂੰ ਖਾ ਕੇ ਦੇਖਿਆ ਤਾਂ ਉਹ ਬਹੁਤ ਕੌੜੇ ਨਹੀਂ ਸਨ ਪਰ ਅੱਜ ਇਹ ਨਿੰਮ ਦਾ ਦਰੱਖਤ ਬਿਲਕੁਲ ਸੁੱਕ ਚੁੱਕਾ ਹੈ। ਸਿਰਫ਼ ਮੁੱਢ ਹੀ ਬਚਿਆ ਹੈ। ਗੁਰੂ ਜੀ ਨੇ ਇੱਥੇ ਟਿਕਾਣਾ ਕੀਤਾ। ਇੱਥੇ ਇੱਕ ਖੂਹ ਵੀ ਮੌਜੂਦ ਸੀ ਪਰ ਅੱਜ ਇਹ  ਹੁਣ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਤਕਰੀਬਨ  ਢੱਕ ਚੁੱਕਾ ਹੈ। ਇਹ ਖੂਹ ਬੰਦ ਹੋਣ ਦੇ ਕਿਨਾਰੇ ਤੇ ਹੈ। ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ। ਨਾਲ ਹੀ ਸਰੋਵਰ ਬਣਿਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਪਿੰਡ ਦਾ ਨਾਮ ਆਕੜ ਹੈ। ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਰਹਿ ਕੇ ਗੁਰੂ ਤੇਗ ਬਹਾਦਰ ਜੀ ਨੇ ਕੁਝ ਦੇਰ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇੱਥੋਂ ਗੁਰੂ ਜੀ ਫਿਰ ਵਾਪਸ ਸੈਫਾਬਾਦ ਆ ਜਾਂਦੇ ਹਨ। ਅਸੀਂ ਪਿੱਛੇ ਵੀ ਸ੍ਰਵਨ ਕਰ ਚੁੱਕੇ ਹਾਂ ਕਿ ਸੈਫਾਬਾਦ ਤੋਂ ਗੁਰੂ ਤੇਗ ਬਹਾਦਰ ਜੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਦੌਰੇ ਕਰਦੇ ਰਹੇ ਸਨ। 4 ਮਹੀਨੇ ਗੁਰੂ ਜੀ ਸੈਫਾਬਾਦ ਬਹਾਦਰਗੜ੍ਹ ਸੈਫੂਦੀਨ ਦੇ ਕੋਲ ਰਹੇ ਸਨ। ਇੱਥੋਂ ਗੁਰੂ ਜੀ ਪਿੰਡ ‘ਸਿੰਬੜੋ’ ਪਹੁੰਚਦੇ ਹਨ। ਇਹ ਸਿੰਬੜੋ ਪਿੰਡ ਪਟਿਆਲੇ ਤੋਂ ਤਕਰੀਬਨ 15 ਕਿਲੋਮੀਟਰ ਦੀ ਵਿੱਥ ਤੇ ਹੈ। ਜਦੋਂ ਗੁਰੂ ਸਾਹਿਬ ਜੀ ਪਿੰਡ ਸਿੰਬੜੋ ਪਹੁੰਚਦੇ ਹਨ ਤਾਂ ਗੁਰੂ ਸਾਹਿਬ ਇਸ ਅਸਥਾਨ ਤੇ ਆ ਕੇ  ਬੈਠਦੇ ਹਨ, ਜਿੱਥੇ ਅੱਜ ਗੁਰਦੁਆਰਾ ਡੇਹਰਾ ਸਾਹਿਬ ਬਣਿਆ ਹੋਇਆ ਹੈ। ਇੱਥੇ ਗੁਰੂ ਜੀ ਦਾ ਡੇਰਾ ਲੱਗਦਾ ਹੈ ਅਤੇ ਸੰਗਤਾਂ ਨਾਮ ਬਾਣੀ ਨਾਲ ਜੁੜਦੀਆਂ ਹਨ। ਜਦੋਂ ਨੇੜੇ ਤੇੜੇ ਦੇ ਲੋਕਾਂ ਨੂੰ ਪਤਾ ਚਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਪ੍ਰਚਾਰ ਕਰਨ ਲਈ ਆਏ ਹੋਏ ਹਨ ਤਾਂ ਨੇੜੇ ਤੇੜੇ ਦੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਿਰ ਹੁੰਦੀਆਂ ਹਨ। ਇੱਥੋਂ ਦਾ ਹੀ ਇੱਕ ਰਾਜ ਭੂਪ ਸਿੰਘ ਨੰਬਰਦਾਰ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਉਸਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਰਾਜ ਭੂਪ ਸਿੰਘ ਜੀ ਦੀ ਸੇਵਾ ਨੂੰ ਦੇਖਦਿਆਂ ਹੋਇਆਂ ਬਚਨ ਕੀਤੇ ਕਿ ਹਮੇਸ਼ਾ ਸੰਗਤਾਂ ਦੀ ਸੇਵਾ ਕਰਿਆ ਕਰੋ। ਤੇਰੇ ਪਰਿਵਾਰ ਵਿੱਚ ਹਮੇਸ਼ਾ ਨੰਬਰਦਾਰੀ ਬਣੀ ਰਹੇਗੀ ਅਤੇ ਤੇਰੇ ਪਰਿਵਾਰ ਉੱਤੇ ਬਹੁਤ ਕਿਰਪਾ ਹੋਵੇਗੀ। ਗੁਰੂ ਤੇਗ ਬਹਾਦਰ ਜੀ ਦੇ ਕੀਤੇ ਹੋਏ ਬਚਨ ਸਫਲ ਹੋਏ। ਰਾਜ ਭੂਪ ਸਿੰਘ ਜੀ ਦੀ ਸੱਤਵੀਂ ਪੀੜ੍ਹੀ ਵਿੱਚ ਇੱਕ ਬਾਲਕ ਦਾ ਜਨਮ ਹੋਇਆ, ਜਿਸ ਦਾ ਨਾਮ ਗੁਲਾਬ ਸਿੰਘ ਰੱਖਿਆ ਜਾਂਦਾ ਹੈ। ਇਹੀ ਗੁਲਾਬ ਸਿੰਘ ਜੀ ਤੇ ਅਜਿਹੀ ਕਿਰਪਾ ਹੁੰਦੀ ਹੈ ਕਿ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਜੀ 20ਵੀਂ ਸਦੀ ਦੇ ਮਹਾਨ ਮਹਾਂਪੁਰਖ ਬਣਦੇ ਹਨ। ਸੋ, ਪਿੰਡ ਸਿੰਬੜੋ ਤੋਂ ਬਾਅਦ ਗੁਰੂ ਜੀ ਕਿਹੜੇ ਪਿੰਡ ਜਾਂਦੇ ਹਨ ਅਤੇ ਉੱਥੇ ਕੀ ਬਖਸ਼ਿਸ਼ਾਂ ਕਰਦੇ ਹਨ। ਇਹ ਅਸੀਂ ਲੜੀ ਨੰ 56 ਵਿੱਚ ਸ੍ਰਵਨ ਕਰਾਂਗੇ। ਫੇਸਬੁੱਕ ਅਤੇ ਯੂਟਿਊਬ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਤੁਸੀਂ ਅਗਲੀ ਵੀਡੀਓ ਦੇਖ ਸਕਦੇ ਹੋ ਜੀ।

ਪ੍ਰਸੰਗ ਨੰਬਰ 56: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਧੰਗੇੜਾ ਅਤੇ ਪਿੰਡ ਅਗੋਲ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments