ਪ੍ਰਸੰਗ ਨੰਬਰ 48: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਨੇ ਬਹਾਦਰ ਗੜ੍ਹ ਵਿੱਚ ਚੌਮਾਸਾ (ਬਰਸਾਤੀ ਮੌਸਮ ਦੇ 4 ਮਹੀਨੇ) ਕਿਵੇਂ ਕੱਟਿਆ?, ਇਸਦਾ ਪੂਰਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 47 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਉਗਾਣੀ ਤੋਂ ਚੱਲ ਕੇ ਬਹਾਦਰਗੜ੍ਹ ਵਿਖੇ ਪਹੁੰਚਦੇ ਹਨ ਅਤੇ ਆਪਣਾ ਟਿਕਾਣਾ ਨਵਾਬ ਸੈਫੂਦੀਨ ਦੇ ਮਹਿਲਾਂ ਵਿੱਚ ਕਰਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਬਹਾਦਰਗੜ੍ਹ ਵਿਖੇ ਨਵਾਬ ਸੈਫੂਦੀਨ ਨਾਲ ਕੀ ਗੱਲਬਾਤ ਕਰਦੇ ਹਨ

ਜਦੋਂ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਪਹੁੰਚਦੇ ਹਨ ਤਾਂ ਉੱਥੋਂ ਦਾ ਨਵਾਬ ਸੈਫੂਦੀਨ ਗੁਰੂ ਸਾਹਿਬ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਜਾਂਦਾ ਹੈ। ਮਹਿਲਾਂ ਵਿੱਚੋਂ ਬਾਹਰ ਆ ਕੇ ਜਦੋਂ ਗੁਰੂ ਸਾਹਿਬ ਨੇ ਸਾਹਮਣੇ ਮਸੀਤ ਦੇਖੀ ਤਾਂ ਨਵਾਬ ਨੂੰ ਪੁੱਛਿਆ ਕਿ ਇਹ ਸਾਹਮਣੇ ਕੀ ਹੈ? ਤਾਂ ਨਵਾਬ ਨੇ ਕਿਹਾ ਕਿ ਇਹ ਅੱਲ੍ਹਾ ਦੀ ਬੰਦਗੀ ਕਰਨ ਲਈ ਅਤੇ ਨਮਾਜ਼ ਪੜ੍ਹਨ ਲਈ ਮਸੀਤ ਬਣਾਈ ਹੋਈ ਹੈ। ਜੇ ਕੋਈ ਬਾਹਰੋਂ ਅੱਲ੍ਹਾ ਦਾ ਪੀਰ ਫਕੀਰ ਆ ਜਾਂਦਾ ਹੈ ਤਾਂ ਉਸ ਵਾਸਤੇ ਇਹ ਨਿਵਾਸ ਸਥਾਨ ਵੀ ਹੈ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਨਵਾਬ ਸਾਹਿਬ, ਸਾਨੂੰ ਮਹਿਲਾਂ ਵਿੱਚ ਠਹਿਰਾਉਣ ਦੀ ਕੀ ਲੋੜ ਸੀ। ਜੇ ਰੱਬ ਦਾ ਟਿਕਾਣਾ ਮਸੀਤ ਹੈ ਤਾਂ ਸਾਡਾ ਟਿਕਾਣਾ ਇੱਥੇ ਹੀ ਕਰਵਾ ਦਿੰਦੇ। ਸੋ, ਇਸ ਗੱਲ ਦਾ ਨਵਾਬ ਸੈਫੂਦੀਨ ਤੇ ਬਹੁਤ ਪ੍ਰਭਾਵ ਪਿਆ। ਨਵਾਬ ਸੈਫੂਦੀਨ ਨੂੰ ਗੁਰੂ ਤੇਗ ਬਹਾਦਰ ਜੀ ਦੇ ਇਹ ਬਚਨ ਹੋਰ ਵੀ ਪ੍ਰਭਾਵਿਤ ਕਰ ਗੲੇ ਕਿ ਗੁਰੂ ਤੇਗ ਬਹਾਦਰ ਜੀ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਗੁਰੂ ਹਨ। ਗੁਰੂ ਸਾਹਿਬ ਜੀ ਨਵਾਬ ਸੈਫੂਦੀਨ ਦੇ ਮਹਿਲਾਂ ਵਿੱਚ ਰਹਿੰਦੇ ਹਨ। ਜਿੱਥੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਬਣਿਆ ਹੋਇਆ ਹੈ, ਇੱਥੇ ਬਾਕੀ ਪਰਿਵਾਰ ਅਤੇ ਲਗਪਗ 300 ਸੰਗਤਾਂ ਦਾ ਇਕੱਠ ਜੋ ਨਾਲ਼- ਨਾਲ ਚੱਲ ਰਿਹਾ ਸੀ, ਉਹਨਾਂ ਵਾਸਤੇ ਇਹ ਟਿਕਾਣਾ ਬਣਿਆ ਹੋਇਆ ਸੀ। ਇੱਥੇ ਹੀ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਅਤੇ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਹਨ। ਨੇੜੇ ਤੇੜੇ ਦੀਆਂ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ। ਡਾਕਟਰ ਕਿਰਪਾਲ ਸਿੰਘ ਜੀ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਇੱਥੇ ਚੌਮਾਸਾ ਕੱਟਿਆ ਸੀ। ਚੌਮਾਸਾ ਭਾਵ ਜੋ 4 ਮਹੀਨੇ ਬਰਸਾਤਾਂ ਦੇ ਦਿਨ ਹੁੰਦੇ ਹਨ, ਉਹ ਗੁਰੂ ਸਾਹਿਬ ਜੀ ਨੇ ਸੈਫਾਬਾਦ ਹੀ ਕੱਟੇ ਸਨ। ਇੱਥੇ 4 ਮਹੀਨੇ ਰਹਿੰਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਨ ਜਾਂਦੇ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਨਵਾਬ ਸੈਫੂਦੀਨ ਤੋਂ ਵਿਦਾਇਗੀ ਲੈਣ ਲੱਗੇ ਤਾਂ ਉਸ ਸਮੇਂ ਨਵਾਬ ਦੀਆਂ ਬੇਗਮਾਂ ਨੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਲੲੀ ਕਾਫੀ ਕੱਪੜੇ, ਗਹਿਣੇ, ਬਰਤਨ, ਭਾਂਡੇ ਅਤੇ ਹੋਰ ਚੀਜ਼ਾਂ ਵੀ ਦਿੱਤੀਆਂ, ਜੋ ਰਸਤੇ ਵਿੱਚ ਸਹੂਲਤ ਲਈ ਸਹਾਈ ਹੋਣੀਆਂ ਸਨ।

ਗਲੀਚੇ ਤੋਂ ਲੈ ਕੇ ਸਾਰਾ ਕੁਝ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ ਗਿਆ। ਇਸ ਸਮਾਨ ਨੂੰ ਲੱਦਣ ਲਈ ਨਵਾਬ ਸਾਹਿਬ ਨੇ ਗੁਰੂ ਸਾਹਿਬ ਨੂੰ ਕੲੀ ਊਠ ਵੀ ਭੇਟਾ ਕੀਤੇ। ਜੇ ਅਸੀਂ ਇਤਿਹਾਸ ਦੇ ਪਿਛੋਕੜ ਵੱਲ ਜਾਈਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਬਕਾਲੇ ਰਹਿੰਦਿਆਂ ਹੋਇਆਂ ਘੋੜੇ ਉੱਤੇ ਕੲੀ ਯਾਤਰਾਵਾਂ ਕੀਤੀਆਂ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਖੇਮਕਰਨ ਪਹੁੰਚਦੇ ਹਨ ਤਾਂ ਅਸੀਂ ਪਿੱਛੇ ਸੁਣ ਚੁੱਕੇ ਹਾਂ ਕਿ ਖੇਮਕਰਨ ਵਿੱਚ ਵੀ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਗਿਆ। ਹੁਣ ਗੁਰੂ ਸਾਹਿਬ, ਨਵਾਬ ਸੈਫੂਦੀਨ ਕੋਲ ਪਹੁੰਚੇ ਹਨ ਅਤੇ ਨਵਾਬ ਸੈਫੂਦੀਨ ਨੇ ਉਹ ਘੋੜਾ, ਜੋ ਹਜ਼ਾਰਾਂ ਮੀਲ ਸਫ਼ਰ ਕਰਕੇ ਵੀ ਨਾ ਥੱਕੇ, ਉਹ ਘੋੜਾ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ। ਇਸ ਘੋੜੇ ਦਾ ਨਾਮ ਸ੍ਰੀਧਰਸੀ। ਇਹ ਸ੍ਰੀਧਰ ਘੋੜਾ ਗੁਰੂ ਤੇਗ ਬਹਾਦਰ ਜੀ ਨੂੰ ਭੇਟਾ ਕੀਤਾ ਗਿਆ ਸੀ। ਅੱਗੇ ਅਸੀਂ ਪੜ੍ਹਾਂਗੇ ਕਿ ਇਹ ਘੋੜਾ ਬਨਾਰਸ ਵਿੱਚ ਜਾ ਕੇ ਬੀਮਾਰ ਹੋ ਗਿਆ ਅਤੇ ਬਨਾਰਸ ਦੀ ਸੰਗਤ ਕੋਲ ਇਹ ਘੋੜਾ ਛੱਡ ਕੇ ਗੁਰੂ ਤੇਗ ਬਹਾਦਰ ਜੀ ਪਟਨੇ ਪਹੁੰਚ ਗਏ ਸਨ। ਪਟਨੇ ਪਹੁੰਚ ਕੇ ਵੀ ਗੁਰੂ ਤੇਗ ਬਹਾਦਰ ਜੀ ਬਨਾਰਸ ਅਤੇ ਸੰਸਰਾਮ ਦੀ ਸੰਗਤ ਤੋਂ ਆਪਣੇ ਬੀਮਾਰ ਹੋੲੇ ਘੋੜੇ ਦਾ ਖਿਆਲ ਰੱਖਣ ਬਾਰੇ ਕਹਿੰਦੇ ਰਹੇ ਸਨ। ਗੁਰੂ ਤੇਗ ਬਹਾਦਰ ਜੀ ਇੰਨੀ ਉੱਚੀ ਸ਼ਖ਼ਸੀਅਤ ਸਨ ਕਿ ਉਹਨਾਂ ਤੋਂ ਇੱਕ ਬੱਚੇ ਦਾ ਨੰਗੇਜ ਨਹੀਂ  ਦੇਖਿਆ ਗਿਆ ਅਤੇ ਉਸਦੇ ਤਨ ਤੇ ਕੱਪੜੇ ਪਾ ਦਿੱਤੇ। ਇੱਕ ਘੋੜੇ ਨੂੰ ਬੀਮਾਰ ਨਹੀਂ ਦੇਖ ਸਕੇ ਅਤੇ ਉਸਦੇ ਇਲਾਜ ਲੲੀ ਚਿੱਠੀਆਂ ਲਿਖਦੇ ਰਹੇ। ਜਦੋਂ ਲੋਕਾਈ ਤੋਂ ਧਰਮ ਦੀ ਚਾਦਰ ਉਤਾਰੀ ਜਾ ਰਹੀ ਸੀ ਤਾਂ ਗੁਰੂ ਜੀ ਇਹ ਕਿਵੇਂ ਦੇਖ ਸਕਦੇ ਸਨ।

ਇੱਕ ਹੋਰ ਤੱਥ ਸਾਹਮਣੇ ਆਉਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤੇ ਜਾਂਦੇ ਹਨ ਅਤੇ ਨਵਾਬ ਸੈਫੂਦੀਨ ਨੂੰ ਜਦੋਂ ਪਤਾ ਲਗਦਾ ਹੈ ਤਾਂ ਇਸਨੇ 40 ਦਿਨ ਕਾਲੇ ਕੱਪੜੇ ਪਾ ਕੇ ਅਫ਼ਸੋਸ ਜ਼ਾਹਿਰ ਕੀਤਾ ਸੀ। ਸੋ, ਇਹ ਨਵਾਬ ਸੈਫੂਦੀਨ ਅਤੇ ਗੁਰੂ ਤੇਗ ਬਹਾਦਰ ਜੀ ਦਾ ਆਪਸ ਵਿੱਚ ਪਿਆਰ ਸੀ। ਅੱਜ ਇੱਥੇ 2 ਗੁਰਦੁਆਰਾ ਸਾਹਿਬ ਬਣੇ ਹੋਏ ਹਨ- ਇੱਕ ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਜੋ ਕਿ ਰੋਡ ਉੱਤੇ ਸਥਿਤ ਹੈ ਅਤੇ ਦੂਜਾ ਬਹਾਦਰਗੜ੍ਹ ਸਾਹਿਬ, ਜੋ ਕਿ ਕਿਲ੍ਹੇ ਵਿੱਚ ਸੁਸ਼ੋਭਿਤ ਹੈ।  ਇੱਥੇ ਗੁਰੂ ਤੇਗ ਬਹਾਦਰ ਜੀ ਨਵਾਬ ਸੈਫੂਦੀਨ ਦੇ ਮਹਿਲਾਂ ਵਿੱਚ ਨਿਵਾਸ ਰੱਖਦੇ ਹਨ। ਸੋ, ਇੱਥੇ ਗੁਰੂ ਤੇਗ ਬਹਾਦਰ ਜੀ ਚੌਮਾਸਾ ਕੱਟ ਕੇ ਅਗਲੇ ਪਿੰਡਾਂ ਦਾ ਦੌਰਾ ਆਰੰਭ ਕਰਨ ਲੱਗਦੇ ਹਨ।

ਇਹ ਅਸੀਂ ਲੜੀ ਨੰ 49 ਵਿੱਚ ਸ੍ਰਵਨ ਕਰਾਂਗੇ ਕਿ ਕਿਹੜੇ- ਕਿਹੜੇ ਪਿੰਡਾਂ ਵਿੱਚ ਗੁਰੂ ਤੇਗ ਬਹਾਦਰ ਜੀ ਗੲੇ ਸਨ। ਉੱਥੇ ਕਿਹੜੇ- ਕਿਹੜੇ ਅਸਥਾਨ ਬਣੇ ਹੋਏ ਹਨ ਅਤੇ ਉੱਥੇ ਕੀ ਇਤਿਹਾਸ ਜੁੜਿਆ ਹੋਇਆ ਹੈ।

ਸਾਡੇ ਫੇਸਬੁੱਕ ਅਤੇ ਯੂਟਿਊਬ ਤੇ ਚੈਨਲ ‘ਖੋਜ ਵਿਚਾਰ’ ਤੇ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਸਾਰਾ ਇਤਿਹਾਸ ਸ੍ਰਵਣ ਕਰ ਸਕਦੇ ਹੋ ਜੀ।

ਪ੍ਰਸੰਗ ਨੰਬਰ 49: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦਾ ਧਰਮ ਪ੍ਰਚਾਰ ਪ੍ਰਸਾਰ ਯਾਤਰਾ ਦੌਰਾਨ ਪਿੰਡ ਮੁਹੰਮਦਪੁਰ ਜੱਟਾਂ, ਪਿੰਡ ਰਾਏਪੁਰ, ਪਿੰਡ ਸੀਲ, ਪਿੰਡ ਸ਼ੇਖਾਪੁਰ ਅਤੇ ਪਿੰਡ ਹਰਪਾਲਪੁਰ ਪਹੁੰਚੇ ਹੋਏ ਸਨ, ਇਨ੍ਹਾਂ ਸਾਰੇ ਪਿੰਡਾਂ ਦਾ ਇਤਿਹਾਸ।

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments