ਪ੍ਰਸੰਗ ਨੰਬਰ 46 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਦੌਰਾਨ ਪਿੰਡ ਉਗਾਣੀ ਸਾਹਿਬ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 45 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਮੁਕਾਰੋਂਪੁਰ ਵਿਖੇ ਪਹੁੰਚ ਕੇ ਸਿੱਖੀ ਦਾ ਬੂਟਾ ਲਗਾਉਂਦੇ ਹਨ ਅਤੇ 2 ਰੰਘਰੇਟੇ ਗੁਰੂ ਕੇ ਬੇਟਿਆਂ ਨੂੰ ਵੀ ਸਿੱਖੀ ਨਾਲ ਜੋੜਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ  ਪਿੰਡ ਉਗਾਣੀ ਵਿਖੇ ਪਹੁੰਚਦੇ ਹਨ

ਗੁਰੂ ਤੇਗ ਬਹਾਦਰ ਜੀ ਪਿੰਡ ਭਗਰਾਣੇ ਤੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਭਾਵ ਸਿੱਖੀ ਦਾ ਬੂਟਾ ਲਗਾ ਕੇ ਅੱਗੇ ਪਿੰਡ ਉਗਾਣੀ ਵਿਖੇ ਆ ਜਾਂਦੇ ਹਨ। ਇਹ ਉਗਾਣੀ ਬਿਲਕੁਲ ਰਾਜਪੁਰੇ ਦੇ ਨਾਲ ਲੱਗਦਾ ਹੀ ਪਿੰਡ ਹੈ। ਇਸਨੂੰ ਕੲੀ ਜਗ੍ਹਾ ਤੇ ਉਗਾਣਾ ਸਾਹਿਬ ਵੀ ਲਿਖਿਆ ਗਿਆ ਹੈ। ਇੱਥੇ ਅੱਜ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ।ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਚਰਨ ਪਾਏ ਸਨ। ਪਿੰਡ ਦੀ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਹੋਏ ਹਨ। ਇੱਕ ਕੜੀ ਇਸ ਗੁਰਦੁਆਰਾ ਸਾਹਿਬ ਦੇ ਨਾਲ਼ ਹੋਰ ਜੁੜਦੀ ਹੈ ,ਜਿਹੜੀ ਅਸੀਂ ਇਤਿਹਾਸ ਦੇ ਅੱਖਾਂ ਓਹਲੇ ਕਰ ਦਿੱਤੀ ਹੈ,ਇਹ ਸਨ- ਗੁਰੂ ਗੋਬਿੰਦ ਸਿੰਘ ਜੀ ਦੇ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ।

ਗੁਰੂ ਗੋਬਿੰਦ ਸਿੰਘ ਜੀ ਦੇ 4 ਪੁੱਤਰ ਹਨ- ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ। ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਛੋਟੇ ਪੁੱਤਰ ਹਨ ਪਰ ਇਹ ਜੋਰਾਵਰ ਸਿੰਘ ਨੂੰ ਅਸੀਂ ਪਾਲਤ ਪੁੱਤਰ  ਕਹਿੰਦੇ ਹਾਂ, ਜਿਸਨੂੰ ਅਸੀਂ ਗੋਦ ਲਿਆ ਪੁੱਤਰ ਵੀ ਕਹਿ ਦਿੰਦੇ ਹਾਂ। ਇਹ ਬੱਸੀ ਪਠਾਣਾ ਪਿੰਡ ਦੇ ਰਹਿਣ ਵਾਲੇ ਪਰਿਵਾਰ ਦਾ ਪੁੱਤਰ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦਾ ਸੀ। ਇਸ ਬੱਚੇ ਨੇ ਆਨੰਦਪੁਰ ਸਾਹਿਬ ਵਿਖੇ ਘੋਲਾਂ ਘੁਲਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੂੰ ਢਾਹ ਲਿਆ ਸੀ । ਕੁਝ ਸਿੱਖਾਂ ਨੇ ਇਤਰਾਜ਼ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਦੀ ਬਰਾਬਰੀ ਕਰਨ ਵਾਲਾ ਤੂੰ ਕੌਣ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ਕੋਲ ਬੁਲਾਇਆ। ਇਸਦੀ ਮਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਇਸਨੂੰ ਅਜਿਹੀ ਸਜ਼ਾ ਦੇਵੋ ਕਿ ਇਹ ਤੁਹਾਡੇ ਪੁੱਤਰਾਂ ਦੀ ਕਦੇ ਬਰਾਬਰੀ ਨਾ ਕਰ ਸਕੇ।

ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ਗੋਦ ਵਿੱਚ ਲੈ ਕੇ ਕਿਹਾ ਕਿ ਸੰਗਤ ਜੀ, ਜਿਸ ਤਰ੍ਹਾਂ ਇਹ ਮੇਰਾ ਜੋਰਾਵਰ ਸਿੰਘ ਹੈ, ਉਵੇਂ ਹੀ ਇਹ ਮੇਰਾ ਜੋਰਾਵਰ ਸਿੰਘ ਹੈ। ਅੱਜ ਮੇਰਾ ਇੱਕ ਜੋਰਾਵਰ ਸਿੰਘ ਨਹੀਂ, ਸਗੋਂ 2 ਜੋਰਾਵਰ ਸਿੰਘ ਹਨ। ਉਸ ਦਿਨ ਤੋਂ ਹੁਣ ਤੱਕ ਇਸਨੂੰ ਪਾਲਤ ਪੁੱਤਰ ਜੋਰਾਵਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਛੱਡਿਆ ਗਿਆ ਤਾਂ ਉਦੋਂ ਵੀ ਇਹ ਨਾਲ ਸੀ।ਸਰਸਾ ਨਦੀ ਨੂੰ ਪਾਰ ਕਰਕੇ ਪਿੰਡ ਮਲਿਕਪੁਰ ਰੰਗੜਾ ਵਿੱਚ ਲੜਦੇ- ਲੜਦੇ ਜ਼ਖ਼ਮੀ ਹੋ ਗਿਆ। ਇਸ ਲੜਾਈ ਵਿੱਚ ਬਾਬਾ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਅਤੇ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਸਨ। ਇਸ ਬਾਬਾ ਜੋਰਾਵਰ ਸਿੰਘ ਜੀ ਦੇ ਸਰੀਰ ਤੇ 22 ਫੱਟ  ਲੱਗੇ ਸਨ। ਇਸਨੂੰ ਬਾਬਾ ਅਜੀਤ ਸਿੰਘ ਜੀ ਵਲੋਂ ਕੋਟਲਾ ਨਿਹੰਗ ਜੀ ਦੇ ਘਰ ਰੋਪੜ੍ਹ ਵਿਖੇ ਲਿਜਾਇਆ ਜਾਂਦਾ ਹੈ। ਇੱਥੇ ਭਾਈ ਗੁਰਸਾ ਸਿੰਘ ਅਤੇ ਭਾਈ ਬੱਗਾ ਸਿੰਘ ਜੀ ਦਾ ਤਰਖਾਣਾਂ ਦਾ ਪਰਿਵਾਰ ਸੀ। ਉਹਨਾਂ ਦੇ ਘਰ ਇਸਨੂੰ ਰੱਖਿਆ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵੱਲ ਚਲੇ ਜਾਂਦੇ ਹਨ।ਬਚਿੱਤਰ ਸਿੰਘ ਜੀ ਅਤੇ  ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਇੱਥੇ ਰਹਿ ਜਾਂਦੇ ਹਨ। ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਦੇ ਘਰ ਹੀ ਜ਼ਖਮਾਂ ਦੇ ਧਾਹ ਨਾ ਝਲਦੇ ਹੋਏ ਸ਼ਹੀਦ ਹੋ ਜਾਂਦੇ ਹਨ। ਦੂਜੇ ਪਾਸੇ ਪਰਿਵਾਰ ਵਲੋਂ ਇਸ ਪਾਲਤ ਪੁੱਤਰ ਜੋਰਾਵਰ ਸਿੰਘ ਜੀ ਨੂੰ ਦੁਸ਼ਮਣਾਂ ਨੂੰ ਬਚਾਉਂਦੇ ਹੋਏ ਇਸਦੀ ਭੂਆ, ਜੋ ਕਿ ਪਿੰਡ ਡਡਹੇੜੀ ਰਹਿੰਦੀ ਸੀ, ਉਸਦੇ ਘਰ ਛੱਡ ਦਿੰਦੇ ਹਨ। ਉੱਥੇ ਵੀ ਅੱਜ  ਗੁਰਦੁਆਰਾ ਸਾਹਿਬ ਮੌਜੂਦ ਹੈ। ਉੱਥੋਂ ਇਹ ਠੀਕ ਹੋ ਕੇ ਪਿੰਡ ਉਗਾਣੀ ਵਿਖੇ ਪਹੁੰਚਦਾ ਹੈ। ਇੱਥੇ ਉਸ ਸਮੇਂ ਭਜਨ ਦਾਸ ਸਾਧੂ ਰਹਿੰਦਾ ਸੀ, ਜਿਹੜਾ ਇਸ ਗੁਰੂ ਪਾਲਤ ਪੁੱਤਰ ਦਾ ਇਲਾਜ ਕਰਦਾ ਹੈ। ਉਸ ਤੋਂ ਬਾਅਦ ਇਹੀ ਪਾਲਤ ਪੁੱਤਰ ਖਿਜ਼ਰਾਬਾਦ  ਚਲਿਆ ਜਾਂਦਾ ਹੈ। ਉੱਥੇ ਵੀ ਇਸਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸਨੂੰ ਜਦੋਂ ਪਤਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਚਲੇ ਗਏ ਹਨ ਤਾਂ ਇਹ ਵੀ ਦਮਦਮਾ ਸਾਹਿਬ ਚਲਿਆ ਜਾਂਦਾ ਹੈ। ਪਤਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਦਿੱਲੀ ਚਲੇ ਗਏ ਹਨ ਤਾਂ ਇਹ ਦਿੱਲੀ ਚਲਿਆ ਜਾਂਦਾ ਹੈਦਿੱਲੀ ਤੋਂ ਆਗਰੇ ਚਲਿਆ ਜਾਂਦਾ ਹੈ। ਆਗਰੇ ਤੋਂ ਨਾਲ ਹੀ ਪਿੰਡ ਇਦਮਾਦਪੁਰ ਚਲਿਆ ਜਾਂਦਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਸਦਾ ਮੇਲ਼ ਹੁੰਦਾ ਹੈ। ਉੱਥੇ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਰਹਿਣ ਲੱਗ ਪੈਂਦਾ ਹੈ।

ਇਦਮਾਦਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਪੁਸ਼ਕਰ ਅਤੇ ਭੀਲਵਾੜੇ ਤੋਂ ਹੁੰਦਿਆਂ ਹੋਇਆਂ ਚਿਤੌੜਗੜ੍ਹ ਗੰਭੀਰੀ  ਨਦੀ ਦੇ ਕਿਨਾਰੇ ਤੇ ਪਹੁੰਚ ਜਾਂਦੇ ਹਨ। ਉੱਥੇ ਗੁਰੂ ਸਾਹਿਬ ਜੀ ਦਾ ਟਿਕਾਣਾ ਹੁੰਦਾ ਹੈ। ਬਹਾਦਰਸ਼ਾਹ ਵੀ ਨਾਲ ਹੁੰਦਾ ਹੈ। ਉੱਥੇ ਇਹ ਪਾਲਤ ਪੁੱਤਰ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਜਦੋਂ ਚਿਤੌੜਗੜ੍ਹ ਦਾ ਕਿਲ੍ਹਾ ਦੇਖਣ ਜਾਂਦਾ ਹੈ ਤਾਂ ਇਸਦੀ ਮੁਗਲਾਂ ਦੇ ਨਾਲ ਝੜਪ ਹੋ ਜਾਂਦੀ ਹੈ। ਲੜਦੇ- ਲੜਦੇ ਚਿਤੌੜਗੜ੍ਹ ਦੇ ਕਿਲ੍ਹੇ ਦੇ ਬਿਲਕੁਲ ਸਾਹਮਣੇ ਇਹ ਸ਼ਹੀਦ ਹੋ ਜਾਂਦਾ ਹੈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਿੱਖ, ਜਿਸਦੇ ਸੀਸ ਤੇ ਗੁਰੂ ਜੀ ਨੇ ਕਦੀ ਫਰਲਾ ਸਜਾ ਕੇ ਕਿਹਾ ਸੀ ਕਿ ਅੱਜ ਤੋਂ ਬਾਅਦ ਨਿਸ਼ਾਨ ਸਾਹਿਬ ਕਦੇ ਡਿਗਿਆ ਨਹੀਂ ਕਰੇਗਾ ਅਤੇ ਸਿੱਖਾਂ ਦੇ ਸਿਰਾਂ ਤੇ ਝੂਲਿਆ ਕਰੇਗਾ। ਭਾਈ ਮਾਨ ਸਿੰਘ, ਜੋ ਚਮਕੌਰ ਦੀ ਗੜ੍ਹੀ ਤੋਂ ਗੁਰੂ ਸਾਹਿਬ ਜੀ ਦੇ ਨਾਲ ਹੀ ਚੱਲਦਾ ਹੈ। ਉਹੀ ਭਾਈ ਮਾਨ ਸਿੰਘ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਨਿਕਟਵਰਤੀ ਸਿੱਖ ਹੈ।ਉਹ ਜਦੋਂ ਗੰਭੀਰੀ ਨਦੀ ਤੋਂ ਚਿਤੌੜਗੜ੍ਹ ਕਿਲ੍ਹੇ ਦੇ ਅੱਗੇ ਸੁਲਹ ਕਰਵਾਉਣ ਪਹੁੰਚਦਾ ਹੈ ਤਾਂ ਉਸਨੂੰ ਵੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।

20 ਸਿੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਤ ਪੁੱਤਰ ਅਤੇ ਭਾਈ ਮਾਨ ਸਿੰਘ ਜੀ ਇਸ ਜਗ੍ਹਾ ਤੇ ਸ਼ਹੀਦ ਹੋ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਗੰਭੀਰੀ ਨਦੀ ਦੇ ਕਿਨਾਰੇ ਇਹਨਾਂ ਦਾ ਸਸਕਾਰ ਕਰਦੇ ਹਨ।ਇਹ ਜਗ੍ਹਾ ਦਾਸ ਨੇ ਆ ਕੇ ਖੋਜੀ ਹੈ। ਚਿਤੌੜਗੜ੍ਹ ਦੀਆਂ ਸੰਗਤਾਂ ਹਰ ਸਾਲ ਬਾਬਾ ਜੋਰਾਵਰ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਹਨ। ਇੱਥੇ ਕੋਈ ਅਸਥਾਨ ਨਹੀਂ ਬਣਿਆ ਹੋਇਆ। ਜਗ੍ਹਾ ਲੱਭ ਚੁੱਕੀ ਹੈ।ਸੋ, ਗੁਰੂ ਕਿਰਪਾ ਕਰੇ ਤਾਂ ਜਲਦੀ ਹੀ ਇੱਥੇ ਅਸਥਾਨ ਬਣੇਗਾ। ਇਹ ਜਗ੍ਹਾ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਹੈ।

ਸੋ, ਸੰਗਤ ਜੀ, ਇਤਿਹਾਸ ਚਲਦਿਆਂ ਹੋਇਆਂ ਕੁਝ ਕੜੀਆਂ ਨੂੰ ਸਾਨੂੰ ਜੋੜਨਾ ਪਏਗਾ। ਭਾਵ ਜਦੋਂ ਅਸੀਂ ਗੁਰਧਾਮਾਂ ਅਤੇ ਗੁਰਦੁਆਰਿਆਂ ਦੀ ਗੱਲ ਕਰਾਂਗੇ , ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ ਕਿ ਉਸ ਨਾਲ ਕਿਹੜੀਆਂ- ਕਿਹੜੀਆਂ ਕੜੀਆਂ ਜੁੜ ਰਹੀਆਂ ਹਨ। ਸੋ, ਗੁਰੂ ਤੇਗ ਬਹਾਦਰ ਜੀ ਭਗਰਾਣੇ ਤੋਂ ਚੱਲ ਕੇ ਇਸ ਪਿੰਡ ਉਗਾਣੀ ਪਹੁੰਚਦੇ ਹਨ। ਉਗਾਣੀ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਬਹਾਦਰਗੜ੍ਹ ਨੂੰ ਚਲ ਪੈਂਦੇ ਹਨ। ਬਹਾਦਰਗੜ੍ਹ ਦਾ ਨਵਾਬ ਸੈਫੂਦੀਨ , ਗੁਰੂ ਜੀ ਦੇ ਦਰਸ਼ਨਾਂ ਨੂੰ ਉਤਾਵਲਾ ਹੋ ਰਿਹਾ ਸੀ ਜਦੋਂ ਨਵਾਬ ਸੈਫੂਦੀਨ ਨੂੰ ਪਤਾ ਲਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਸਾਡੇ ਇਸ ਇਲਾਕੇ ਵਿੱਚ ਆਏ ਹਨ ਤਾਂ ਉਹ ਪੂਰੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਮਿਲਣ ਆਉਂਦਾ ਹੈ। ਗੁਰੂ ਤੇਗ ਬਹਾਦਰ ਜੀ ਨਵਾਬ ਸੈਫੂਦੀਨ ਕੋਲ 4 ਮਹੀਨੇ ਰਹਿ ਕੇ ਚੌਮਾਸਾ ਕੱਟ ਕੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹਨ। ਨਵਾਬ ਸੈਫੂਦੀਨ ਦਾ ਗੁਰੂ ਤੇਗ ਬਹਾਦਰ ਜੀ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ।

ਇਹ ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 47 ਵਿੱਚ ਸ੍ਰਵਣ ਕਰਾਂਗੇ।ਇਹ ਸਾਰਾ ਇਤਿਹਾਸ  ਫੇਸਬੁੱਕ ਅਤੇ ਯੂਟਿਊਬ ਦੇ ‘ਖੋਜ ਵਿਚਾਰ’ ਚੈਨਲ ਉੱਤੇ ਤੁਸੀਂ ਸ੍ਰਵਨ ਕਰ ਸਕਦੇ ਹੋ।

ਪ੍ਰਸੰਗ ਨੰਬਰ 47: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਦੌਰਾਨ ਬਹਾਦਰ ਗੜ੍ਹ (ਸੈਫਾਬਾਦ) ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments