ਪ੍ਰਸੰਗ ਨੰਬਰ 44: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਰੈਲੋਂ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 43 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ  ਨੰਦਪੁਰ ਕਲੌੜ ਵਿਖੇ ਪਹੁੰਚ ਕੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ  ਅੱਗੇ ਪਿੰਡਾਂ ਵਿੱਚ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ

ਗੁਰੂ ਤੇਗ ਬਹਾਦਰ ਜੀ ਨੰਦਪੁਰ ਕਲੌੜ ਵਿਖੇ ਪਿੰਡ ਦੇ ਲੲੀ ਬੰਨ੍ਹ ਉਸਾਰ ਰਹੇ ਸਨ ਤਾਂ ਕਿ ਪਿੰਡ ਹੜ੍ਹਾਂ ਦੀ ਮਾਰ ਕਾਰਨ ਪਾਣੀ ਤੋਂ ਬਚ ਸਕੇ। ਇਸ ਲੲੀ ਗੁਰੂ ਜੀ ਨੇ ਮਿੱਟੀ ਦੀ ਭਰਤ ਪੁਆ ਕੇ ਪਿੰਡ ਦੇ ਆਲੇ-ਦੁਆਲੇ ਬੰਨ੍ਹ ਬਣਾ ਦਿੱਤਾ ਸੀ।

ਇੱਥੇ ਹੀ ਪਿੰਡ ਰੈਲੋ ਤੋਂ ਕੁਝ ਸੰਗਤਾਂ ਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗੁਰੂ ਜੀ, ਸਾਡੇ ਨਗਰ ਵੀ ਤੁਸੀਂ ਆ ਕੇ ਚਰਨ ਪਾਓ। ਭੁੱਲੀਆਂ ਭਟਕੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਨਾਮ  ਬਾਣੀ ਨਾਲ ਜੋੜੋ। ਗੁਰੂ ਤੇਗ ਬਹਾਦਰ ਜੀ ਸੰਗਤਾਂ ਦੀ ਬੇਨਤੀ ਕਰਨ ਤੇ ਨਾਲ ਦੇ ਪਿੰਡ ਰੈਲੋ ਪਹੁੰਚ ਜਾਂਦੇ ਹਨ। ਸੋ, ਪਿੰਡ ਰੈਲੋ ਦੇ ਬਾਹਰ ਗੁਰੂ ਜੀ ਨੇ ਟਿਕਾਣਾ ਕੀਤਾ। ਉੱਥੇ ਇੱਕ ਬੋਹੜ ਦਾ ਦਰਖੱਤ ਸੀ ਪਰ ਅੱਜ ਉਹ ਮੌਜੂਦ ਨਹੀਂ ਹੈ। ਇੱਥੇ ਨਾਲ ਹੀ ਪਾਣੀ ਦੀ ਛੱਪੜੀ ਸੀ।

ਮੈਂ ਵਾਰ-ਵਾਰ ਇੱਥੇ ਬੇਨਤੀ ਕਰ ਰਿਹਾ ਹਾਂ ਕਿ ਅੱਜ ਵਾਲੀਆਂ ਛੱਪੜੀਆਂ ਨਾ ਸਮਝ ਲੈਣਾ। ਉਸ ਸਮੇਂ ਪਾਣੀ ਦਾ ਸਰੋਤ ਬਹੁਤ ਸਾਫ ਸੀ ਜੋ ਕਿ ਪਾਣੀ ਪੀਣ ਯੋਗ ਹੁੰਦਾ ਸੀ। ਪਿੰਡਾਂ ਵਿੱਚ ਪਹਿਲਾਂ ਇੱਥੋਂ ਹੀ ਪਾਣੀ ਵਰਤਿਆ ਜਾਂਦਾ ਸੀ। ਇਸ ਜਗ੍ਹਾ ਤੇ ਗੁਰੂ ਜੀ ਨੇ ਟਿਕਾਣਾ ਕੀਤਾ। ਇੱਥੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ।

 ਇੱਥੇ ਹੀ ਪਿੰਡ ਦੇ ਰਹਿਣ ਵਾਲੇ ਭਗਤੂ ਜੀ ਨੇ ਗੁਰੂ ਜੀ ਦੀਆਂ ਸੰਗਤਾਂ ਦੀ ਸੇਵਾ ਕੀਤੀ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਸਿੱਖਾਂ ਨੂੰ ਨਾਲ ਲਿਜਾ ਕੇ ਪ੍ਰਚਾਰ ਕੀਤਾ। ਗੁਰੂ ਜੀ ਦੇ ਦੀਵਾਨ ਸਜਣੇ ਸ਼ੁਰੂ ਹੋ ਗੲੇ। ਸੰਗਤਾਂ ਆਉਣੀਆਂ ਸ਼ੁਰੂ ਹੋ ਗੲੀਆਂ। ਇਸ ਨਗਰ ਵਿੱਚ ਖਾਰਿਸ਼ ਦੀ ਬੀਮਾਰੀ ਸੀ ਜੋ ਕਿ ਇੱਕ-ਦੂਜੇ ਨੂੰ ਲਾਗ ਲਗਦੀ ਸੀ। ਇਸਦਾ ਇਲਾਜ ਵੀ ਗੁਰੂ ਜੀ ਨੇ ਆਪ ਕੀਤਾ। ਭਾਈ ਭਗਤੂ ਜੀ ਨੇ ਧਰਮਸ਼ਾਲਾ ਲੲੀ ਆਪਣੀ 9 ਵਿਘੇ 9 ਵਿਸਵੇ ਜਗ੍ਹਾ ਗੁਰੂ ਘਰ ਦੇ ਨਾਮ ਕਰਵਾ ਦਿੱਤੀ ਸੀ ਤਾਂ ਕਿ ਨੇੜੇ ਤੇੜੇ ਦੀਆਂ ਸੰਗਤਾਂ ਆ ਕੇ ਨਾਮ ਬਾਣੀ ਨਾਲ ਜੁੜ ਸਕਣ। ਲੋੜਵੰਦਾਂ ਦੀ ਮਦਦ ਹੋ ਸਕੇ ਅਤੇ ਗੁਰੂ ਦੇ ਲੰਗਰਾਂ ਦੇ ਪ੍ਰਵਾਹ ਚੱਲ ਸਕਣ। ਗੁਰੂ ਸਾਹਿਬ ਜੀ ਪਿੰਡਾਂ ਵਿੱਚ ਜਾ ਕੇ ਸੰਗਤਾਂ ਵਿੱਚ ਪ੍ਰਚਾਰ ਕਰਕੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਾਲ ਜੋੜ ਰਹੇ ਸਨ। ਹੁਣ ਇਸ ਪਿੰਡ ਰੈਲੋ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।

 ਇੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਇੱਕ ਪਟਾ ਪਇਆ ਹੈ ਭਾਵ ਕਿ ਇੱਕ ਲਿਖਤੀ ਹੁਕਮਨਾਮਾ ਪਇਆ ਹੈ। ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਪਟਾ ਲਿਖਵਾ ਕੇ ਪਿੰਡ ਨੂੰ ਦਿੱਤਾ ਸੀ। ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਹੈ, ਜਿਸਨੂੰ ਪਿੰਡ ਦੇ ਲੋਕ ਬਾਉਲੀ ਕਹਿ ਦਿੰਦੇ ਹਨ।ਹੁਣ ਵੀ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ।

ਸੋ, ਰੈਲੋ ਤੋਂ ਚੱਲ ਕੇ ਗੁਰੂ ਸਾਹਿਬ ਜੀ ਪਿੰਡ ਬਹੇੜ ਪਹੁੰਚਦੇ ਹਨ। ਪਿੰਡ ਬਹੇੜ ਵਿੱਚ ਵੀ ਗੁਰੂ ਸਾਹਿਬ ਜੀ ਦੀ ਸੰਗਤ ਕਾਇਮ ਹੁੰਦੀ ਹੈ। ਪਿੰਡ ਦੀ ਰਹਿਣ ਵਾਲੀ ਬੀਬੀ ਸੁੰਦਰੀ ਜੀ ਨੇ ਧਰਮਸ਼ਾਲਾ ਦੇ ਨਾਮ ਤੇ 60 ਵਿਘੇ ਜ਼ਮੀਨ ਵੀ ਕਰਵਾਈ ਸੀ, ਜਿੱਥੇ ਕਿ ਬਾਅਦ ਵਿੱਚ ਸੰਗਤ ਕਾਇਮ ਕੀਤੀ ਗੲੀ, ਧਰਮਸ਼ਾਲਾ ਵੀ ਕਾਇਮ ਕੀਤੀ ਗੲੀ। ਇੱਥੇ ਪਿੰਡ ਦੇ ਨੇੜੇ ਤੇੜੇ ਵੀ ਗੁਰੂ ਸਾਹਿਬ ਜੀ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਭਾਵ ਸਿੱਖੀ ਦਾ ਬੂਟਾ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਲਾਉਂਦੇ ਰਹੇ, ਉੱਥੇ-ਉੱਥੇ ਸਿੱਖੀ ਕਾਇਮ ਹੁੰਦੀ ਰਹੀ। ਅੱਜ ਇੱਥੇ ਪਿੰਡ ਬਹੇੜ ਵਿੱਚ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸਦੇ ਨਾਲ ਹੀ ਪੁਰਾਣੇ ਸਮੇਂ ਦਾ ਇੱਕ ਦਰਖੱਤ ਵੀ ਮੌਜੂਦ ਹੈ ਜੋ ਕਿ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਇਸ ਪਿੰਡ ਵਿੱਚ ਚਰਨ ਪਾਏ ਸਨ।

ਪਿੰਡ ਬਹੇੜ ਤੋਂ ਚੱਲ ਕੇ ਗੁਰੂ ਜੀ ਪਿੰਡ ਰੈਲੀ ਪਹੁੰਚਦੇ ਹਨ। ਇੱਥੇ ਵੀ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਪਹਿਲਾਂ-ਪਹਿਲਾਂ ਇਹ ਝਗੜਾ ਵੀ ਚਲਦਾ ਰਿਹਾ ਕਿ ਇੱਥੇ ਗੁਰਦੁਆਰਾ ਸਾਹਿਬ ਨਹੀਂ ਬਣਨਾ ਚਾਹੀਦਾ ਕਿਉਂਕਿ ਨਾਲ ਮਸੀਤ ਵੀ ਸੀ, ਜਿਸਦੇ ਅੰਸ਼ ਅੱਜ ਵੀ ਮੌਜੂਦ ਹਨ।ਸੋ, ਬਾਅਦ ਵਿੱਚ ੲੇਕਤਾ ਹੋਣ ਕਰਕੇ ਅਤੇ ਜਦੋਂ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਤਾਂ ਪਿੰਡ ਵਾਲਿਆਂ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ , ਜੋ ਕਿ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਹੈ।

ਸੋ, ਇਹਨਾਂ ਪਿੰਡਾਂ ਵਿੱਚ ਜਾ ਕੇ ਹੋਰ ਬਹੁਤ ਇਤਿਹਾਸ ਖੋਜਣ ਅਤੇ ਸਾਂਭਣ ਦੀ ਲੋੜ ਹੈ। ਜ਼ਿਆਦਾ ਕਰਕੇ ਇਹਨਾਂ ਪਿੰਡਾਂ ਦੇ ਨਾਮ ਸਾਨੂੰ ਕਿਤਾਬਾਂ ਵਿੱਚ ਮਿਲ ਜਾਂਦੇ ਹਨ ਪਰ ਇਤਿਹਾਸ ਬਹੁਤਾ ਕਿਤੇ ਲਿਖਿਆ ਨਹੀਂ ਮਿਲਦਾ। ਸੋ, ਗੁਰੂ ਜੀ ਦੀ ਕਿਰਪਾ ਨਾਲ ਇਤਿਹਾਸ ਦੀ ਖੋਜ ਜਾਰੀ ਰਹੇਗੀ ਅਤੇ ਅਗਲੇ ਪਿੰਡਾਂ ਵਿੱਚ ਚਲਾਂਗੇ ਜਿੱਥੇ ਗੁਰੂ ਸਾਹਿਬ ਜੀ ਨੇ ਸਿੱਖੀ ਕਾਇਮ ਕੀਤੀ ਸੀ। ਉਸੇ ਪਿੰਡ ਵਿੱਚ 2 ਰੰਘਰੇਟੇ , ਗੁਰੂ ਕੇ ਬੇਟੇ, ਰਹਿੰਦੇ ਸਨ, ਜਿਹਨਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ।

ਸੋ, ਅਗਲੇ ਪਿੰਡਾਂ ਦੀ ਲੜੀ ਸਾਡੇ ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਤੇ ਜਾਰੀ ਰਹੇਗੀ ।

ਪ੍ਰਸੰਗ ਨੰਬਰ 45: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਪ੍ਰਸਾਰ ਯਾਤਰਾ ਸਮੇਂ ਪਿੰਡ ਮਕਰੂਪੁਰ ਅਤੇ ਪਿੰਡ ਭੰਗਰਾਨਾ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments