ਪ੍ਰਸੰਗ ਨੰਬਰ: 94: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਪ੍ਰਚਾਰ ਯਾਤਰਾ ਨਾਲ ਸੰਬੰਧਿਤ ਮਥੁਰਾ ਨਾਮਕ ਸਥਾਨ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 93 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੋਨੀਪਤ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ ਜਿੱਥੇ ਅੱਜ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਸੋਨੀਪਤ ਤੋਂ ਅੱਗੇ ਮਥੁਰਾ ਵਿਖੇ ਪਹੁੰਚਦੇ ਹਨ ਜੋਂ ਕਿ ਬਾਅਦ ਵਿੱਚ ਇਹ ਗੁਰਦੁਆਰਾ ਸਾਹਿਬ ਉਦਾਸੀ ਸੰਪਰਦਾ ਕੋਲ ਆ ਗਿਆ ਸੀ ਅਤੇ ਇੱਥੇ 1984 ਵੇਲੇ ਸਿੱਖਾਂ ਤੇ ਜ਼ੁਲਮ ਵੀ ਕੀਤੇ ਗਏ ਸਨ

ਸੋਨੀਪਤ ਤੋਂ ਦਿੱਲੀ ਦੇ ਰਸਤੇ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਅਤੇ ਸਿੱਖ ਸੰਗਤਾਂ ਸਮੇਤ ਮਥੁਰਾ ਪਹੁੰਚਦੇ ਹਨ। ਜਦੋਂ ਅਸੀਂ ਮਥੁਰਾ ਸ਼ਹਿਰ ਵਿੱਚ ਪਹੁੰਚਦੇ ਹਾਂ ਤਾਂ ਹੋਲੀ ਗੇਟ ਦੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਣਗੇ। ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਅਤੇ ਨਾਲ ਆਏ ਸਿੱਖਾਂ ਨੇ ਪੜਾਅ ਕੀਤਾ। ਇੱਥੇ ਪਾਣੀ ਦੀ ਘਾਟ ਸੀ ਪਰ ਗੰਗਾ ਨਦੀ ਵਗਦੀ ਸੀ। ਜਿੱਥੇ ਗੁਰੂ ਤੇਗ ਬਹਾਦਰ ਜੀ ਬਿਸਰਾਮ ਘਾਟ ਤੇ ਇਸ਼ਨਾਨ ਕਰਨ ਜਾਂਦੇ ਸਨ ਉੱਥੇ ਹੀ ਸੰਗਤਾਂ ਨੂੰ ਨਾਮ ਬਾਣੀ ਨਾਲ ਵੀ ਜੋੜਦੇ ਸਨ। ਮਥੁਰਾ ਵਿਖੇ 3 ਦਿਨ ਪ੍ਰਚਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅੱਗੇ ਚਾਲੇ ਪਾ ਦਿੱਤੇ। ਬਾਅਦ ਵਿੱਚ ਇਹ ਅਸਥਾਨ ਉਦਾਸੀ ਸੰਪਰਦਾ ਦੇ ਕੋਲ ਰਿਹਾ। ਇੱਥੇ ਸਾਨੂੰ ਇੱਕ ਹੋਰ ਗੱਲ ਦਾ ਪਤਾ ਲੱਗਿਆ ਕਿ ਇੱਥੇ ਟਿੱਲੇ ਦੇ ਬਿਲਕੁਲ ਕੋਲ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੁਸੀਂ ਇਸ ਟਿੱਲੇ ਦੇ ਦਰਸ਼ਨ ਕਰ ਰਹੇ ਹੋ। 1984 ਤੋਂ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਰ ਇਸ ਅਸਥਾਨ ਤੇ ਸਿੱਖਾਂ ਦੇ ਚਲੇ ਜਾਣ ਤੋਂ ਬਾਅਦ ਇਹ ਅਸਥਾਨ ਅੱਜ  ਉਦਾਸੀਆਂ ਦੇ ਕੋਲ ਮੌਜੂਦ ਹੈ। ਅੱਜ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ। ਹੋਲੀ ਗੇਟ ਦੇ ਨੇੜੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ 1960 ਤੋਂ ਬਾਅਦ ਉਦਾਸੀਆਂ ਦੇ ਕੋਲੋਂ ਲੋਕਲ ਸੰਗਤਾਂ ਦੇ ਕੋਲ ਸੇਵਾ ਸੰਭਾਲ ਲਈ ਆ ਗਿਆ। ਇਸ ਜਗ੍ਹਾ ਤੇ ਬਾਅਦ ਵਿੱਚ 1977 ਵਿੱਚ ਇੱਕ ਅਜਾਇਬ ਘਰ ਵੀ ਬਣਾਇਆ ਗਿਆ। ਨਾਲ਼ ਹੀ ਅੱਠਵੀਂ ਤੱਕ ਦਾ ਵਿਦਿਆਲਯ ਵੀ ਖੋਲਿਆ ਗਿਆ ਜੋ ਕਿ ਨਿਰੰਤਰ ਚਲਦਾ ਰਿਹਾ। ਅਸੀਂ ਤੁਹਾਡੇ ਨਾਲ ਇੱਕ ਹੋਰ ਗੱਲ ਦੀ ਸਾਂਝ ਪਾ ਦੇਈਏ ਕਿ 1984 ਵੇਲੇ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਤਾਂ ਉਸਦਾ ਅਸਰ ਮਥੁਰਾ ਵਿੱਚ ਵੀ ਪਹੁੰਚਿਆ ਜਿੱਥੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਵੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠੇ ਸਿੰਘ ਨੂੰ ਵੀ ਤੇਲ ਪਾ ਕੇ ਸਾੜ ਦਿੱਤਾ ਗਿਆ ਅਤੇ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਸਾੜ ਦਿੱਤਾ ਗਿਆ। ਇਸ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾਈ ਗਈ। ਇਹ ਸਾਰਾ ਦੁਖਾਂਤ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇੱਥੇ ਕਿਵੇਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਇਹ ਗੁਰਦੁਆਰਾ ਸਾਹਿਬ ਉਸੇ ਹਾਲਤ ਵਿੱਚ ਮੌਜੂਦ ਹੈ। ਪ੍ਰਬੰਧਕ ਕਮੇਟੀ ਦੇ ਦੱਸਣ ਤੇ ਸਾਨੂੰ ਪਤਾ ਲੱਗਿਆ ਕਿ ਇਹ ਗੁਰਦੁਆਰਾ ਸਾਹਿਬ 1984 ਤੋਂ ਬਾਅਦ ਦੀ ਸੜੀ ਹੋਈ ਬਿਲਡਿੰਗ ਨੂੰ ਹੋਰ ਸੁਧਾਰਨ ਦੀ ਲੋੜ ਹੈ। ਤੁਸੀਂ ਇਸ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰ ਰਹੇ ਹੋ ਜੋ ਕਿ ਹੋਲੀ ਗੇਟ ਦੇ ਅੰਦਰ ਮੌਜੂਦ ਹੈ। ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੇ 2 ਅਸਥਾਨ ਮਥੁਰਾ ਵਿਖੇ ਮੌਜੂਦ ਹਨ। ਇੱਕ ਗੁਰਦੁਆਰਾ ਟਿੱਲਾ ਸਾਹਿਬ ਜਿੱਥੇ ਕਿ ਉੱਚਾ ਟਿੱਲਾ ਮੌਜੂਦ ਸੀ। ਦੂਜਾ ਗੁਰੂ ਨਾਨਕ ਸਾਹਿਬ ਜੀ ਦੀ ਬਗੀਚੀ ਗੁਰਦੁਆਰਾ ਬਗ਼ੀਚੀ ਸਾਹਿਬ ਵੀ ਮੌਜੂਦ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਗ਼ੀਚਾ ਲਾਇਆ ਸੀ। ਇਹ ਗੁਰਦੁਆਰਾ ਸਾਹਿਬ ਵੀ ਮਥੁਰਾ ਸ਼ਹਿਰ ਵਿੱਚ ਮੌਜੂਦ ਹੈ। ਇੱਥੇ ਰਹਿਣ ਦਾ ਅਤੇ ਗੁਰੂ ਦੇ ਲੰਗਰ ਦਾ ਪ੍ਰਬੰਧ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ। ਅਗਲੀ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਮਥੁਰਾ ਤੋਂ ਬਾਅਦ ਅੱਗੇ ਕਿੱਥੇ ਪਹੁੰਚਦੇ ਹਨ।

ਪ੍ਰਸੰਗ ਨੰਬਰ 95: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਯਾਤਰਾ ਨਾਲ ਸਬੰਧਤ ਆਗਰਾ ਨਾਂ ਦੇ ਸਥਾਨ ਦਾ ਇਤਿਹਾਸ

KHOJ VICHAR YOUTUVE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments